ਸੰਸਦੀ ਮਾਮਲੇ
ਸੰਸਦੀ ਮਾਮਲੇ ਮੰਤਰਾਲੇ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਆਈਕੌਨਿਕ ਵੀਕ ਸਮਾਰੋਹ- ‘ਵੀਡੀਓ-ਟਿਊਟੋਰੀਅਲ ਆਵ੍ ਯੁਥ ਪਾਰਲਿਆਮੇਂਟ’ ਪ੍ਰੋਗਰਾਮ
Posted On:
30 MAY 2022 5:36PM by PIB Chandigarh
ਅੱਜ 30 ਮਈ, 2022 ਨੂੰ ਸਵੇਰੇ 10 ਵਜੇ ਸੰਸਦ ਟੀਵੀ ‘ਵੀਡੀਓ-ਟਿਊਟੋਰੀਅਲ ਆਵ੍ ਯੁਥ ਪਾਰਲਿਆਮੇਂਟ’ ਪਹਿਲੀ ਵਾਰ ਪ੍ਰਸਾਰਿਤ ਹੋਇਆ। ਵੱਡੀ ਸੰਖਿਆ ਵਿੱਚ ਲੋਕਾਂ ਨੇ ਵੀਡੀਓ-ਟਿਊਟੋਰੀਅਲ ਦੇਖੀ ਹੈ। ਟਿਊਟੋਰੀਅਲ ਸਾਡੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜਬੂਤ ਕਰਨ ਅਤੇ ਸਾਡੇ ਵਿਦਿਆਰਥੀਆਂ ਸਮੁਦਾਏ ਲੋਕਤੰਤਰੀ ਸੁਭਾਅ ਦਾ ਪ੍ਰਸਾਰ ਕਰਨ ਅਤੇ ਉਨ੍ਹਾਂ ਨੇ ਸੰਸਦੀ ਪ੍ਰਕਿਰਿਆ ਅਤੇ ਕੰਮ ਕਾਜ ਨਾਲ ਜਾਣੂ ਕਰਨ ਦੇ ਉਦੇਸ਼ ਨਾਲ ਯੁਵਾ ਸੰਸਦ ਦੇ ਉੱਚ ਆਦਰਸ਼ਾਂ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਕਰਦਾ ਹੈ ਜਿਵੇਂ ਵਿਭਿੰਨ ਵਿਚਾਰਾਂ ਦੇ ਪ੍ਰਤੀ ਸਹਿਣਸ਼ੀਲਤਾ ਨੂੰ ਪ੍ਰੋਤਸਾਹਿਤ ਕਰਨਾ ਵਾਦ-ਵਿਵਾਦ ਅਤੇ ਚਰਚਾ ਕਰਕੇ ਸਮੱਸਿਆਵਾਂ ਦਾ ਸਮਾਧਾਨ ਕਰਨਾ ਆਦਿ। ਟਿਊਟੋਰੀਅਲ ਵਿੱਚ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਸੰਦੇਸ਼ ਵੀ ਦਿੱਤਾ ਗਿਆ ਹੈ।
ਟਿਊਟੋਰੀਅਲ ਦਾ ਮੁੜ ਪ੍ਰਸਾਰਣ ਸੰਸਦ ਟੀਵੀ ‘ਤੇ ਨਿਮਨਲਿਖਤ ਪ੍ਰੋਗਰਾਮ ਦਾ ਕੀਤਾ ਜਾਵੇਗਾ:-
ਪਹਿਲੀ ਬਾਰ ਮੁੜ ਪ੍ਰਸਾਰਣ -02.06.2022 ਨੂੰ ਦੁਪਹਿਰ 2.00 ਵਜੇ
ਦੂਜੀ ਬਾਰ ਮੁੜ ਪ੍ਰਸਾਰਣ -05.06.2022 ਨੂੰ ਸ਼ਾਮ 6.00 ਵਜੇ
ਵੀਡੀਓ-ਟਿਊਟੋਰੀਅਲ ਨੂੰ ਮੰਤਰਾਲੇ ਦੀ ਰਾਸ਼ਟਰੀ ਯੁਵਾ ਸੰਸਦ ਯੋਜਨਾ (ਐੱਨਵਾਈਪੀਐੱਸ) ਦੇ ਯੂਟਿਊਬ ਚੈਨਲ ‘ਤੇ ਵੀ ਹੋਸਟ ਕੀਤਾ ਗਿਆ ਹੈ ਅਤੇ ਇਸ ਨੂੰ https://youtu.be/ut32HqVbHeg ‘ਤੇ ਦੇਖਿਆ ਜਾ ਸਕਦਾ ਹੈ।
*****
ਐੱਮ.ਵੀ./ਏ.ਕੇ.ਐੱਨ./ਐੱਸ.ਕੇ
(Release ID: 1829724)
Visitor Counter : 111