ਸਪੈਸ਼ਲ ਸਰਵਿਸ ਅਤੇ ਫੀਚਰਸ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੂੰ ਉਨ੍ਹਾਂ ਦੇ ਜਨਮ ਦਿਨ ਉੱਤੇ ਵਧਾਈਆਂ ਦਿੱਤੀਆਂ

Posted On: 29 MAY 2022 11:55AM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਮੱਛੀ ਪਾਲਣ,  ਪਸ਼ੂ ਪਾਲਣ, ਡੇਅਰੀ ਰਾਜ ਮੰਤਰੀ  ਡਾ . ਐੱਲ.  ਮੁਰੂਗਨ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇਣ ਲਈ ਧੰਨਵਾਦ ਕੀਤਾ ਹੈ । 

ਡਾ. ਮੁਰੂਗਨ ਨੇ ਅੱਜ ਸਵੇਰੇ ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪ੍ਰੇਰਕ ਸ਼ਬਦ ਹਮੇਸ਼ਾ ਰਾਸ਼ਟਰ ਲਈ ਅਤੇ ਅਧਿਕ ਕੰਮ ਕਰਨ ਲਈ ਹੋਰ ਅਧਿਕ ਊਰਜਾ ਦਿੰਦੇ ਹਨ । 

ਡਾ.  ਮੁਰੂਗਨ ਨੇ ਕਿਹਾ,  “ਤੁਹਾਡੀ ਗਤੀਸ਼ੀਲ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਮੈਂ ਹਮੇਸ਼ਾ ਆਪਣਾ ਸਰਵਸ਼੍ਰੇਸ਼ਠ ਦੇਣ ਦਾ ਯਤਨ ਕਰਾਂਗਾ।”

ਇਸ ਤੋਂ ਪਹਿਲਾਂ,  ਪ੍ਰਧਾਨ ਮੰਤਰੀ ਨੇ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਡਾ.  ਮੁਰੂਗਨ ਅਥਕ ਯਤਨ,  ਅਸੀਮ ਊਰਜਾ ਅਤੇ ਦ੍ਰਿੜ੍ਹ ਸੰਕਲਪ ਦੇ ਨਾਲ ਨਵੇਂ ਭਾਰਤ  ਦੇ ਨਿਰਮਾਣ ਦੀ ਦਿਸ਼ਾ ਵਿੱਚ ਨਿਰੰਤਰ ਯਤਨਸ਼ੀਲ ਹਨ।  ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ “ਜਨਮ ਦਿਨ ਜੀਵਨ ਦੀ ਪ੍ਰਸੰਗਿਕਤਾ ਉੱਤੇ ਗੌਰ ਕਰਨ ਅਤੇ ਉਸ ਦਾ ਮੁਲਾਂਕਣ ਕਰਨ ਦਾ ਇੱਕ ਵਿਸ਼ੇਸ਼ ਮੌਕਾ ਹੁੰਦਾ ਹੈ। ਇਹ ਸਾਨੂੰ ਪਰਿਵਾਰ ,  ਸਮਾਜ ਅਤੇ ਰਾਸ਼ਟਰ ਦੇ ਪ੍ਰਤੀ ਆਪਣੀਆਂ ਜਿੰਮੇਦਾਰੀਆਂ ਦਾ ਨਿਰਵਾਹ ਕਰਨ ਲਈ ਨਵੀਂ ਊਰਜਾ  ਦੇ ਨਾਲ ਖੁਦ ਨੂੰ ਫਿਰ ਤੋਂ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਹੈ।  ਜਿਸ ਸਮਰਪਣ ਅਤੇ ਪ੍ਰਤੀਬੱਧਤਾ  ਦੇ ਨਾਲ ਤੁਸੀਂ ਦੇਸ਼  ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕੰਮ ਕਰ ਰਹੇ ਹੋ ,  ਉਹ ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਦੇ ਲਈ ਪ੍ਰੇਰਣਾਦਾਇਕ ਹੈ।”

ਪ੍ਰਧਾਨ ਮੰਤਰੀ ਨੇ ਕੇਂਦਰੀ ਰਾਜ ਮੰਤਰੀ ਦੀ ਚੰਗੀ ਸਿਹਤ ਅਤੇ ਆਨੰਦ  ਨਾਲ ਪਰਿਪੂਰਣ ਰਹਿਣ ਦੀ ਕਾਮਨਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ  ਦੇ  ਉੱਜਵਲ ਭਵਿੱਖ ਅਤੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ । 

 ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਦੇ ਟਵੀਟ ਨੂੰ ਇਸ ਲਿੰਕ ਉੱਤੇ ਵੇਖਿਆ ਜਾ ਸਕਦਾ ਹੈ  https://t.co/uSJBQNP2OE

https://static.pib.gov.in/WriteReadData/userfiles/image/L1)PhotoQPCK.jpg

******

 



(Release ID: 1829505) Visitor Counter : 94