ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ, ਈ-ਕਾਮਰਸ ਵੈੱਬਸਾਈਟਾਂ ’ਤੇ ਨਕਲੀ ਸਮੀਖਿਆਵਾਂ ਦੀ ਜਾਂਚ ਲਈ ਰੂਪਰੇਖਾ ਵਿਕਸਤ ਕਰੇਗਾ

Posted On: 28 MAY 2022 10:27AM by PIB Chandigarh

ਉਪਭੋਗਤਾ ਮਾਮਲਿਆਂ ਦੇ ਵਿਭਾਗ ਨੇ ਫਰਜ਼ੀ ਅਤੇ ਭਰਮਾਊ ਔਨਲਾਈਨ ਸਮੀਖਿਆਵਾਂ ਦੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੇ ਚਰਚਾ ਕਰਨ ਲਈ ਹਿੱਤਧਾਰਕਾਂ ਨਾਲ ਬੈਠਕ ਕੀਤੀ

ਕੇਂਦਰਈ-ਕਾਮਰਸ ਵੈੱਬਸਾਈਟਾਂ ਤੇ ਨਕਲੀ ਸਮੀਖਿਆਵਾਂ ਤੇ ਨਜ਼ਰ ਰੱਖਣ ਲਈ ਇੱਕ ਰੂਪਰੇਖਾ (ਤੰਤਰ) ਵਿਕਸਤ ਕਰੇਗਾ। ਉਪਭੋਗਤਾ ਮਾਮਲੇ ਵਿਭਾਗ (ਡੀਓਸੀਏ) ਭਾਰਤ ਵਿੱਚ ਈ-ਕਾਮਰਸ ਸੰਸਥਾਵਾਂ ਵੱਲੋਂ ਅਪਣਾਈ ਜਾ ਰਹੀ ਮੌਜੂਦਾ ਵਿਵਸਥਾ ਅਤੇ ਵਿਸ਼ਵ ਪੱਧਰ ਤੇ ਉਪਲੱਬਧ ਸਰਵੋਤਮ ਕਾਰਜ ਪ੍ਰਣਾਲੀ ਦਾ ਅਧਿਐਨ ਕਰਨ ਦੇ ਬਾਅਦਇਸ ਰੂਪਰੇਖਾ ਨੂੰ ਵਿਕਸਤ ਕਰੇਗਾ।

ਡੀਓਸੀਏ ਨੇ ਵੈੱਬਸਾਈਟਾਂ ਤੇ ਨਕਲੀ ਸਮੀਖਿਆ ਨੂੰ ਲੈ ਕੇ ਭਾਰਤੀ ਵਿਗਿਆਪਨ ਮਿਆਰ ਪ੍ਰੀਸ਼ਦ (ਐੱਸਸੀਆਈ) ਦੇ ਨਾਲ ਨਾਲ ਈ-ਕਾਮਰਸ ਕੰਪਨੀਆਂਉਪਭੋਗਤਾ ਅਧਿਕਾਰ ਮੰਚਾਂ, ਕਾਨੂੰਨ ਯੂਨੀਵਰਸਿਟੀਆਂਵਕੀਲਾਂਫਿੱਕੀਸੀਆਈਆਈਉਪਭੋਗਤਾ ਦੇ ਅਧਿਕਾਰਾਂ ਨੂੰ ਲੈ ਕੇ ਅਵਾਜ਼ ਉਠਾਉਣ ਵਾਲੇ ਲੋਕਾਂ ਸਮੇਤ ਵਿਭਿੰਨ ਹਿੱਤਧਾਰਕਾਂ ਨਾਲ ਇੱਕ ਬੈਠਕ ਕੀਤੀ ਅਤੇ ਅੱਗੇ ਆਉਣ ਵਾਲੀਆਂ ਸਮੱਸਿਆਵਾਂ ਅਤੇ ਫਰਜ਼ੀ ਸਮੀਖਿਆ ਦੀ ਜਾਂਚ ਲਈ ਤਿਆਰ ਫਰੇਮਵਰਕ ਦੇ ਰੋਡਮੈਪ ਤੇ ਚਰਚਾ ਕੀਤੀ। ਕਿਉਂਕਿ ਈ-ਕਾਮਰਸ ਵਿੱਚ ਉਪਭੋਗਤਾਵਾਂ ਕੋਲ ਉਤਪਾਦ ਨੂੰ ਭੌਤਿਕ ਰੂਪ ਨਾਲ ਦੇਖਣ ਜਾਂ ਜਾਂਚਣ ਦੀ ਸੁਵਿਧਾ ਨਹੀਂ ਹੁੰਦੀ ਹੈ। ਉਹ ਉਤਪਾਦ ਨੂੰ ਵਰਚੁਅਲੀ ਖਰੀਦਦਾ ਹੈ। ਅਜਿਹੇ ਵਿੱਚ ਉਪਭੋਗਤਾ ਉਨ੍ਹਾਂ ਖਰੀਦਦਾਰਾਂ ਦੀ ਰਾਏ ਅਤੇ ਸਮੀਖਿਆ ਤੇ ਬਹੁਤ ਜ਼ਿਆਦਾ ਭਰੋਸਾ ਕਰਦਾ ਹੈ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਈ-ਕਾਮਰਸ  ਪਲੈਟਫਾਰਮ ਤੇ ਖਰੀਦਦਾਰੀ ਜਾਂ ਸੇਵਾ ਲਈ ਹੈ।

ਡੀਓਸੀਏ ਸਕੱਤਰਸ਼੍ਰੀ ਰੋਹਿਤ ਕੁਮਾਰ ਸਿੰਘ ਨੇ ਕਿਹਾ, ‘‘ਸਮੀਖਿਅਕ ਦੀ ਪ੍ਰਮਾਣਿਕਤਾ ਸੁਨਿਸ਼ਚਤ ਕਰਕੇ ਪਤਾ ਲਗਾਉਣ ਦੀ ਸਮਰੱਥਾ ਅਤੇ ਮੰਚ ਦੀ ਸਬੰਧਤ ਜ਼ਿੰਮੇਵਾਰੀ ਇੱਥੇ ਦੋ ਪ੍ਰਮੁੱਖ ਮੁੱਦੇ ਹਨ। ਇਸ ਦੇ ਇਲਾਵਾ ਈ-ਕਾਮਰਸ ਕੰਪਨੀਆਂ ਨੂੰ ਇਹ ਖੁਲਾਸਾ ਕਰਨਾ ਚਾਹੀਦਾ ਹੈ ਕਿ ਉਹ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਪ੍ਰਦਰਸ਼ਿਤ ਕਰਨ ਲਈ ਸਭ ਤੋਂ ਪ੍ਰਸੰਗਿਕ ਸਮੀਖਿਆ’ ਕਿਵੇਂ ਚੁਣਦੇ ਹਨ।’’

ਸਾਰੇ ਹਿੱਤਧਾਰਕਾਂ ਨੇ ਸਹਿਮਤੀ ਪ੍ਰਗਟਾਈ ਕਿ ਇਸ ਮੁੱਦੇ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਪਭੋਗਤਾ ਹਿੱਤਾਂ ਦੀ ਸੁਰੱਖਿਆ ਦੇ ਇਸ ਮੁੱਦੇ ਨੂੰ ਹੱਲ ਕਰਨ ਲਈ ਨਕਲੀ ਸਮੀਖਿਆਵਾਂ ਨੂੰ ਨਿਯੰਤਰਿਤ ਕਰਨ ਵਾਲੀ ਉਪਭੋਗਤਾ ਰੂਪਰੇਖਾ ਵਿਕਸਤ ਕਰਨੀ ਚਾਹੀਦੀ ਹੈ।

ਈ-ਕਾਰਮਸ ਕੰਪਨੀਆਂ ਦੇ ਹਿੱਤਧਾਰਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਜਿਹੀ ਰੂਪਰੇਖਾ ਹੈ ਜਿਸ ਰਾਹੀਂ ਉਹ ਨਕਲੀ ਸਮੀਖਿਆਵਾਂ ਦੀ ਨਿਗਰਾਨੀ ਕਰਦੇ ਹਨ। ਉਨ੍ਹਾਂ ਨੂੰ ਇਸ ਮਸਲੇ ਤੇ ਕਾਨੂੰਨੀ ਰੂਪਰੇਖਾ ਵਿਕਸਤ ਕਰਨ ਵਿੱਚ ਭਾਗ ਲੈਣ ਦੀ ਪ੍ਰਸੰਨਤਾ ਹੋਵੇਗੀ। ਇਸ ਬੈਠਕ ਵਿੱਚ ਸਕੱਤਰ ਡੀਓਸੀਏ ਨਾਲ ਨਿਧੀ ਖਰੇ ਵਧੀਕ ਸਕੱਤਰ ਅਤੇ ਸ਼੍ਰੀ ਅਨੁਪਮ ਮਿਸ਼ਰਾਸੰਯੁਕਤ ਸਕੱਤਰ ਨੇ ਭਾਗ ਲਿਆ। ਮਨੀਸ਼ਾ ਕਪੂਰਸੀਈਓਏਐੱਸਸੀਆਈ ਨੇ ਨਕਲੀ ਅਤੇ ਭਰਮਾਊ ਸਮੀਖਿਆਵਾਂ ਦੀਆਂ ਸ਼੍ਰੇਣੀਆਂ ਅਤੇ ਉਪਭੋਗਤਾ ਹਿੱਤ ਤੇ ਉਨ੍ਹਾਂ ਦੇ ਪ੍ਰਭਾਵ ਤੇ ਪ੍ਰਕਾਸ਼ ਪਾਇਆ। ਇਸ ਬੈਠਕ ਵਿੱਚ ਪੈਸਾ ਦੇ ਕੇ ਕਰਾਈਆਂ ਗਈਆਂ ਸਮੀਖਿਆਵਾਂਸ਼ੱਕੀ ਸਮੀਖਿਆਵਾਂ ਅਤੇ ਪ੍ਰੋਤਸਾਹਨ ਵਾਲੀਆਂ ਸਮੀਖਿਆਵਾਂ ਜਿਨ੍ਹਾਂ ਦਾ ਖੁਲਾਸਾ ਨਾ ਹੋਣ ਦੀ ਸਥਿਤੀ ਵਿੱਚ ਜੋ ਉਪਭੋਗਤਾਵਾਂ ਲਈ ਵਾਸਤਵਿਕ ਸਮੀਖਿਆਵਾਂ ਨੂੰ ਪਛਾਣਨਾ ਚੁਣੌਤੀਪੂਰਨ ਬਣਾ ਦਿੰਦਾ ਹੈ, ’ਤੇ ਚਰਚਾ ਕੀਤੀ ਗਈ।

 

******

 

ਏਡੀ/ਐੱਨਸੀ



(Release ID: 1829215) Visitor Counter : 136