ਸਿੱਖਿਆ ਮੰਤਰਾਲਾ
ਸ਼੍ਰੀ ਰਾਜਕੁਮਾਰ ਰੰਜਨ ਸਿੰਘ ਨੇ ਮਿਜ਼ੋਰਮ ਯੂਨੀਵਰਸਿਟੀ ਵਿੱਚ ਖੋਜਕਾਰਾਂ ਦੇ ਹੋਸਟਲ ਅਤੇ ਫੈਕਲਟੀ ਡਿਵੈਲਮੈਂਟ ਸੈਂਟਰ ਦਾ ਉਦਘਾਟਨ ਕੀਤਾ
Posted On:
28 MAY 2022 1:48PM by PIB Chandigarh
ਸਿੱਖਿਆ ਰਾਜ ਮੰਤਰੀ ਸ਼੍ਰੀ ਰਾਜਕੁਮਾਰ ਰੰਜਨ ਸਿੰਘ ਨੇ ਅੱਜ ਮਿਜ਼ੋਰਮ ਯੂਨੀਵਰਸਿਟੀ ਦੇ ਖੋਜਕਾਰਾਂ ਦੇ ਹੋਸਟਲ ਅਤੇ ਫੈਕਲਟੀ ਡਿਵੈਲਮੈਂਟ ਸੈਂਟਰ ਦਾ ਉਦਘਾਟਨ ਕੀਤਾ ।
ਇਸ ਮੌਕੇ ਉੱਤੇ ਬੋਲਦੇ ਹੋਏ ਮੰਤਰੀ ਮਹੋਦਯ ਨੇ ਇਹ ਜਾਣ ਕੇ ਪ੍ਰਸੰਨਤਾ ਪ੍ਰਗਟਾਈ ਕਿ ਆਪਣੀ ਹੋਂਦ ਦੇ 22 ਸਾਲਾਂ ਦੀ ਮਿਆਦ ਦੇ ਅੰਦਰ, ਮਿਜ਼ੋਰਮ ਯੂਨੀਵਰਸਿਟੀ ਨੇ ਢਾਂਚਾਗਤ ਅਤੇ ਸਿੱਖਿਅਕ ਵਿਸਤਾਰ ਦੇ ਮਾਮਲੇ ਵਿੱਚ ਜ਼ਿਕਰਯੋਗ ਵਿਕਾਸ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉੱਤਰ-ਪੂਰਬੀ ਖੇਤਰ ਦੀ ਇੱਕਮਾਤਰ ਯੂਨੀਵਰਸਿਟੀ ਹੈ ਜਿਸ ਨੂੰ ਇੰਪੈਕਟ ਰੈਂਕਿੰਗ-2022 ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰਾਲਾ ਯੂਨੀਵਰਸਿਟੀਆਂ/ਸੰਸਥਾਨਾਂ ਨੂੰ ਸਿੱਖਣ, ਖੋਜ ਅਤੇ ਇਨੋਵੇਸ਼ਨ ਲਈ ਅਨੁਕੂਲ ਮਾਹੌਲ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੇ ਢਾਂਚਾਗਤ ਪ੍ਰੋਜੈਕਟਾਂ ਲਈ ਮਦਦ ਕਰ ਰਿਹਾ ਹੈ।
ਮੰਤਰੀ ਮਹੋਦਯ ਨੇ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਮਿਜ਼ੋਰਮ ਯੂਨੀਵਰਸਿਟੀ ਇਸ ਸਿੱਖਿਅਕ ਸਾਲ ਤੋਂ ਰਾਸ਼ਟਰੀ ਸਿੱਖਿਆ ਨੀਤੀ-ਐੱਨਈਪੀ 2020 ਲਾਗੂ ਕਰਨ ਵਾਲੀਆਂ ਪਹਿਲੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਨਵ-ਨਿਰਮਿਤ ਹੋਸਟਲ ਯੂਨੀਵਰਸਿਟੀ ਵਿੱਚ ਖੋਜ ਅਤੇ ਡਿਵੈਲਮੈਂਟ ਸਹੂਲਤਾਂ ਅਤੇ ਵਿਦਵਾਨਾਂ ਦੀਆਂ ਸਹੂਲਤਾਂ ਨੂੰ ਵਧਾਉਣ ਵਿੱਚ ਇੱਕ ਹੋਰ ਪ੍ਰਮੁੱਖ ਉਪਲਬਧੀ ਸਿੱਧ ਹੋਵੇਗਾ। ਉਨ੍ਹਾਂ ਨੇ ਆਸ ਵਿਅਕਤ ਕੀਤੀ ਕਿ ਫੈਕਲਟੀ ਡਿਵੈਲਮੈਂਟ ਸੈਂਟਰ ਦੇ ਸ਼ੁਰੂ ਹੋਣ ਤੋਂ ਮਿਜ਼ੋਰਮ ਰਾਜ ਵਿੱਚ ਯੂਨੀਵਰਸਿਟੀ ਦੇ ਸਿੱਖਿਅਕਾਂ ਦੇ ਨਾਲ-ਨਾਲ ਸਕੂਲ ਦੇ ਸਿੱਖਿਅਕਾਂ ਲਈ ਸਾਰੇ ਫੈਕਲਟੀ ਮੈਬਰਾਂ ਦੇ ਵਿਵਸਾਇਕ ਡਿਵੈਲਮੈਂਟ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਦੇ ਅੱਪਗ੍ਰੇਡੇਸ਼ਨ ਦੀ ਸਹੂਲਤ ਦੇ ਦੁਆਰਾ ਸਿੱਖਿਆ ਅਤੇ ਸਿੱਖਣ ਵਿੱਚ ਇਨੋਵੇਸ਼ਨ ਲਈ ਗਿਆਨ ਤਥਾ ਕੌਸ਼ਲ ਦੇ ਮਾਹੌਲ ਨੂੰ ਹੁਲਾਰਾ ਦੇਣ ਦੇ ਮੌਕੇ ਪ੍ਰਦਾਨ ਕਰੇਗਾ ।
ਮੰਤਰੀ ਮਹੋਦਯ ਨੇ ਮਿਜ਼ੋਰਮ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਉੱਤਰ ਪੂਰਬੀ ਖੇਤਰ ਅਤੇ ਪੂਰੇ ਦੇਸ਼ ਵਿੱਚ ਸਭ ਤੋਂ ਉੱਤਮ ਸੰਸਥਾਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਉੱਭਰਨ ਲਈ ਵਧਾਈ ਦਿੱਤੀ । ਉਨ੍ਹਾਂ ਨੇ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਮਿਜ਼ੋਰਮ ਯੂਨੀਵਰਸਿਟੀ ਤੁਹਾਡੇ ਨਿਰੰਤਰ ਯਤਨ, ਸਖ਼ਤ ਮਿਹਨਤ ਅਤੇ ਸਮਰਪਣ ਦੇ ਮਾਧਿਅਮ ਰਾਹੀਂ ਦੇਸ਼ ਦੇ ਮੋਹਰੀ ਸੰਸਥਾਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰੇਗਾ।
*******
ਐੱਮਜੇਪੀਐੱਸ
(Release ID: 1829210)
Visitor Counter : 100