ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸਰਕਾਰ ਨੇ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਤਿਆਰੀ ਲਈ ਟੌਪਸ ਡਿਵੈਲਪਮੈਂਟ ਤੈਰਾਕ ਆਰੀਅਨ ਨੇਹਰਾ ਦੇ ਦੁਬਈ ਵਿੱਚ ਟ੍ਰੇਨਿੰਗ ਦੇ ਪ੍ਰਸਤਾਵ ਨੂੰ ਮੰਜ਼ੂਰੀ ਦਿੱਤੀ
Posted On:
26 MAY 2022 5:36PM by PIB Chandigarh
ਮਿਸ਼ਨ ਓਲੰਪਿਕ ਸੈਲ (ਐੱਮਓਸੀ) ਨੇ ਵੀਰਵਾਰ ਨੂੰ ਭਾਰਤੀ ਤੈਰਾਕ ਆਰੀਅਨ ਨੇਹਰਾ ਦੇ ਦੁਬਈ ਦੇ ਏਕਵਾ ਨੇਸ਼ਨ ਸਪੋਰਟਸ ਅਕੈਡਮੀ (ਏਐੱਨਐੱਸਏ) ਵਿੱਚ ਟ੍ਰੇਨਿੰਗ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ। ਆਰੀਅਨ, ਜੋ ਦਸੰਬਰ, 2019 ਤੋਂ ਟੌਪਸ ਡਿਵੈਲਪਮੈਂਟ ਗਰੁੱਪ ਦੇ ਐਥਲੀਟ ਹਨ, ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੇ ਹਨ ਜੋ ਇਸ ਸਾਲ ਅਗਸਤ ਵਿੱਚ ਆਯੋਜਿਤ ਹੋਵੇਗੀ।
ਅਹਿਮਦਾਬਾਦ, ਗੁਜਰਾਤ ਦੇ ਰਹਿਣ ਵਾਲੇ 18 ਸਾਲਾਂ ਦੇ ਆਰੀਅਨ ਨੂੰ ਲਗਭਗ 8.7 ਲੱਖ ਰੁਪਏ ਮੰਜੂਰ ਕੀਤੇ ਗਏ ਹਨ। ਇਹ ਉਨ੍ਹਾਂ ਦੇ 90 ਦਿਨਾਂ ਦੇ ਟ੍ਰੇਨਿੰਗ ਲਈ ਹੈ, ਜੋ ਇਸ ਮਹੀਨੇ ਦੇ ਪ੍ਰਾਰੰਭ ਵਿੱਚ ਸ਼ੁਰੂ ਹੋਇਆ ਅਤੇ ਅਗਸਤ, 2022 ਵਿੱਚ ਸਮਾਪਤ ਹੋਵੇਗਾ। ਸਵੀਕ੍ਰਿਤੀ ਰਾਸ਼ੀ ਵਿੱਚ ਉਨ੍ਹਾਂ ਦੀ ਹਵਾਈ ਯਾਤਰਾ, ਰਹਿਣ ਅਤੇ ਖਾਣ ਦਾ ਖਰਚ, ਕੋਚਿੰਗ ਸ਼ੁਲਕ, ਸਥਾਨਿਕ ਟ੍ਰਾਂਸਪੋਰਟ ਲਾਗਤ ਅਤੇ ਹੋਰ ਖਰਚ ਸ਼ਾਮਲ ਹਨ।
ਆਰੀਅਨ ਦੀ ਵਿਸ਼ੇਸ਼ਤਾ 1500 ਮੀਟਰ ਫ੍ਰੀਸਟਾਈਲ ਵਿੱਚ ਹੈ, ਜਿਸ ਨੂੰ ਤੈਰਾਕੀ ਦੇ ਸਭ ਤੋਂ ਕਠਿਨ ਮੁਕਾਬਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸਾਲ 2017 ਵਿੱਚ, ਮਲੇਸ਼ੀਅਨ ਏਜ-ਗਰੁੱਪ ਮੀਟ ਵਿੱਚ, ਉਨ੍ਹਾਂ ਨੇ ਪੰਜ ਗੋਲਡ ਮੈਡਲ ਜਿੱਤੇ ਅਤੇ ਤਿੰਨ ਮੁਕਾਬਲਿਆਂ ਵਿੱਚ ਮੀਟ ਰਿਕਾਰਡ ਵੀ ਬਣਾਇਆ। 2019 ਵਿੱਚ, ਉਨ੍ਹਾਂ ਨੇ ਦੱਖਣੀ ਕੋਰੀਆ ਵਿੱਚ ਵਿਸ਼ਵ ਚੈਂਪੀਅਨਸ਼ਿਪ ਲਈ ‘ਬੀ’ ਮਾਰਕ ਵੀ ਹਾਸਲ ਕੀਤਾ।
*******
ਐੱਨਬੀ/ਓਏ
(Release ID: 1828751)
Visitor Counter : 126