ਇਸਪਾਤ ਮੰਤਰਾਲਾ
azadi ka amrit mahotsav g20-india-2023

ਸੇਲ ਦਾ ਵਿੱਤੀ ਸਾਲ 2021-22 ਲਈ ਸੇਲ ਦੇ ਵਿੱਤੀ ਨਤੀਜਾ ਐਲਾਨਿਆ; ਕੰਪਨੀ ਨੇ ਹੁਣ ਤੱਕ ਦਾ ਸਰਵਸ਼੍ਰੇਸ਼ਠ ਉਤਪਾਦਨ ਅਤੇ ਵਿਕਰੀ ਹਾਸਲ ਕਰਦੇ ਹੋਏ, ਇੱਕ ਲੱਖ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ


ਸਟੀਲ ਅਥਾਰਟੀ ਆਵ੍ ਇੰਡੀਆ ਲਿਮਿਟਿਡ (ਸੇਲ ) ਨੇ ਵਿੱਤੀ ਸਾਲ 2021-22 ਲਈ , 31 ਮਾਰਚ, 2022 ਨੂੰ ਖਤਮ ਹੋਈ ਤਿਮਾਹੀ ਅਤੇ ਸਾਲਾਨਾ ਵਿੱਤੀ ਨਤੀਜਿਆਂ ਦੀ ਕੱਲ੍ਹ ਘੋਸ਼ਣਾ ਕੀਤੀ ਹੈ

Posted On: 24 MAY 2022 3:32PM by PIB Chandigarh

ਵਿੱਤੀ ਸਾਲ 2021-22 ਦੌਰਾਨ, ਕੰਪਨੀ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਉਤਪਾਦਨ ਅਤੇ ਵਿਕਰੀ ਦਰਜ ਕੀਤੀ ਹੈ। ਇਸ ਦੇ ਨਾਲ , ਕੰਪਨੀ ਨੇ ਹੁਣ ਤੱਕ ਦਾ ਸਭ ਤੋਂ ਵੱਧ 1,03,473 ਕਰੋੜ ਰੁਪਏ ਦਾ ਕਾਰੋਬਾਰ ਕਰਨ ਦੇ ਨਾਲ ਹੀ 22,364 ਕਰੋੜ ਰੁਪਏ ਦਾ EBITDA ਦਰਜ ਕੀਤਾ ਹੈ। ਸੇਲ ਨੇ ਇਹ ਸ਼ਾਨਦਾਰ ਪ੍ਰਦਰਸ਼ਨ ਸਟੀਲ ਦੀ ਮੰਗ ਵਿੱਚ ਵਾਧਾ ਅਤੇ ਸਕਾਰਾਤਮਕ    ਮਜ਼ਬੂਤ ਸਟੀਲ ਦੀ ਮੰਗ ਅਤੇ ਸਕਾਰਾਤਮਕ ਬਿਜਨੈਸ਼ ਦੇ ਮਾਹੌਲ ਦੇ ਚਲਦੇ ਕੀਤਾ ਹੈ, ਜੋ ਬਾਜ਼ਾਰ ਵਿੱਚ ਉੱਭਰ ਰਹੇ ਮੌਕਿਆਂ ਨੂੰ ਹਾਸਲ ਕਰਨ ਲਈ ਉਤਪਾਦਨ ਨੂੰ ਵਧਾਉਣ ਅਤੇ ਤਕਨੀਕੀ-ਆਰਥਿਕ ਮਾਪਦੰਡਾਂ ਨੂੰ ਬਿਹਤਰ ਕਰਨ ਦੀ ਦਿਸ਼ਾ ਵਿੱਚ ਸਮੂਹਿਕ ਅਤੇ ਠੋਸ ਯਤਨਾਂ ਦਾ ਨਤੀਜਾ ਹੈ।

 

ਮੁੱਖ ਬਿੰਦੂ

•       ਵਿੱਤੀ ਸਾਲ 2021-22 ਦੇ ਦੌਰਾਨ

•       ਬੇਹਤਰੀਨ ਅਪਰੇਸ਼ਨਲ ਪਰਫਾਰਮੈਂਸ ਦੇ ਕਾਰਣ ਵਿੱਤੀ ਪ੍ਰਦਰਸ਼ਨ ਵਿੱਚ ਜ਼ਿਕਰਯੋਗ ਸੁਧਾਰ।

•       ਪ੍ਰਚਾਲਨ ਨਾਲ ਹੁਣ ਤੱਕ ਦਾ ਸਭ ਤੋਂ ਵੱਧ 1,03,473 ਕਰੋੜ ਰੁਪਏ ਦਾ ਕਾਰੋਬਾਰ।

•       22,364 ਕਰੋੜ ਰੁਪਏ ਦਾ EBITDA, ਟੈਕਸ ਤੋਂ ਪਹਿਲਾ ਲਾਭ (ਪੀਬੀਟੀ), 16,039 ਕਰੋੜ ਰੁਪਏ ਅਤੇ ਟੈਕਸ ਤੋਂ ਬਾਅਦ ਲਾਭ (ਪੀਏਟੀ) 12,015 ਕਰੋੜ ਰੁਪਏ।

•       ਡਿਲੀਵਰਿੰਗ ਵੱਲ ਡ੍ਰਾਈਵ ਜਾਰੀ ਹੈ। 31.03.2022 ਤੱਕ ਉਧਾਰ 13,400 ਕਰੋੜ ਰੁਪਏ ਤੋਂ ਘੱਟ ਸੀ

ਸੇਲ ਹਿੱਸੇਦਾਰਾਂ ਦੇ ਨਾਲ ਸਰਗਰਮ ਭਾਗੀਦਾਰੀ ‘ਤੇ ਕੇਂਦ੍ਰਿਤ ਹੈ, ਜਿਸ ਵਿੱਚ ਸ਼ਾਮਲ ਹਨ :

•       ਸ਼ੇਅਰਧਾਰਕਾਂ ਦੇ ਨਾਲ ਲਾਭ ਦੀ ਵੰਡ, ਕੰਪਨੀ ਨੇ ਵਿੱਤੀ ਸਾਲ 2021-22 ਦੇ ਲਈ 2.25 ਰੁਪਏ ਅੰਤਿਮ ਲਾਭਾਂਸ਼ ਐਲਾਨ ਕੀਤਾ। ਸੇਲ ਨੇ ਵਿੱਤੀ ਸਾਲ 2021-22 ਵਿੱਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਲਾਭਾਂਸ਼ ਯਾਨੀ 8.75 ਰੁਪਏ ਪ੍ਰਤੀ ਸ਼ੇਅਰ ਐਲਾਨ ਕੀਤਾ, ਜਿਸ ਵਿੱਚ ਵਿੱਤੀ ਸਾਲ 2021-22 ਦੇ ਲਈ ਪਹਿਲਾ ਤੋਂ ਭੁਗਤਾਨ ਕੀਤੇ ਗਏ ਦੋ ਅੰਤਰਿਮ ਲਾਭਾਂਸ਼ ਵੀ ਸ਼ਾਮਲ ਹਨ।

•       ਵਿੱਤੀ ਸਾਲ 2021-22 ਦੇ ਦੌਰਾਨ ਸੇਲ ਸਾਰੇ CPSEs ਵਿੱਚ GeM ‘ਤੇ ਸਭ ਤੋਂ ਵੱਡੇ ਖਰੀਦਦਾਰ ਦੇ ਰੂਪ ਵਿੱਚ ਉਭਰਿਆ।

 

∙         • ਸੇਲ ਨੇ ਰਾਸ਼ਟਰੀ ਮਹੱਤਵ ਦੇ ਵਿਭਿੰਨ ਪ੍ਰੋਜੈਕਟ ਜਿਵੇਂ ਕਿ ਸੈਂਟਰਲ ਵਿਸਟਾ ਦਿੱਲੀ, ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ, ਦਿੱਲੀ-ਮੇਰਠ ਆਰਆਰਟੀਐੱਸ ,  ਪੋਲਾਵਰਮ ਸਿੰਚਾਈ ਪ੍ਰੋਜੈਕਟ, ਕਾਲੇਸ਼ਵਰਮ ਸਿੰਚਾਈ ਪ੍ਰੋਜੈਕਟ, ਪੂਰਵਾਂਚਲ ਐਕਸਪ੍ਰੈੱਸ-ਵੇਅ, ਦੇਸ਼ ਭਰ ਵਿੱਚ ਕਈ ਮੈਟਰੋ ਰੇਲ ਪ੍ਰੋਜੈਕਟ ਆਦਿ ਲਈ ਸਟੀਲ ਦੀ ਸਪਲਾਈ ਕੀਤੀ ਹੈ।

∙         • ਸੇਲ ਨੇ 1.3 ਲੱਖ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ, ਮੁੱਖ ਤੌਰ 'ਤੇ COVID-19 ਦੀ ਦੂਜੀ ਲਹਿਰ ਦੌਰਾਨ। ਸੇਲ ਪਲਾਂਟਾਂ ਨੇ ਅਲੱਗ ਜੰਬੋ ਕੋਵਿਡ ਕੇਅਰ ਫੈਸਿਲਿਟੀਜ਼ ਦੀ ਸਥਾਪਨਾ ਕੀਤੀ, ਜਿਸ ਨਾਲ ਕੋਵਿਡ 19 ਸਮਰਪਿਤ ਬੈਡਾਂ ਦੀ ਗਿਣਤੀ ਵਧੀ ਹੈ।

∙         ਕਰਮਚਾਰੀਆਂ ਲਈ ਤਨਖਾਹ ਸੋਧ ਲਾਗੂ ਕੀਤੀ ਗਈ।

 

ਸੇਲ ਵਿੱਤੀ ਸਾਲ 2021-22 ਅਤੇ ਵਿੱਤੀ ਸਾਲ 2021-22 ਦੀ ਚੌਥੀ ਤਿਮਾਹੀ ਦੀ ਨਜ਼ਰ ਵਿੱਚ:

 

ਯੂਨਿਟ

FY'22

FY'21

Q4 FY'22

Q4 FY'21

ਕਰੂਡ ਆਇਲ ਉਤਪਾਦਨ

ਮਿਲੀਅਨ ਟਨ

17.36

15.21

4.60

4.56

ਵਿਕਰੀ

ਮਿਲੀਅਨ ਟਨ

16.15

14.94

4.71

4.34

ਆਪਰੇਸ਼ਨ ਤੋਂ ਕਾਰੋਬਾਰ

ਕਰੋੜ ਰੁਪਏ

103473

69110

30758

23286

ਈਬੀਆਈਟੀਡੀਏ

ਕਰੋੜ ਰੁਪਏ

22364

13740

4783

6473

Profit Before T    ਟੈਕਸ-ਪੂਰਵ ਲਾਭ

ਕਰੋੜ ਰੁਪਏ

16039

6879

3210

4608

ਟੈਕਸ ਤੋਂ ਬਾਦ ਲਾਭ

ਕਰੋੜ ਰੁਪਏ

12015

3850

2418

3444

 

ਵਿੱਤੀ ਸਾਲ 2021-22 ਦਾ ਇਹ ਰਿਕਾਰਡ ਤੋੜ ਪ੍ਰਦਰਸ਼ਨ ਸੰਗਠਨ ਦੇ ਆਪਸੀ ਸੁਚਾਰੂ ਤਾਲਮੇਲ ਦਾ ਨਤੀਜਾ ਹੈ; ਹਾਲਾਂਕਿ, ਚੌਥੀ ਤਿਮਾਹੀ ਦੇ ਨਤੀਜੇ ਇਨਪੁਟ ਲਾਗਤਾਂ ਵਿੱਚ ਬੇਮਿਸਾਲ ਵਾਧੇ,  ਖਾਸ ਤੌਰ 'ਤੇ ਵੱਖ-ਵੱਖ ਕਾਰਨਾਂ ਕਰਕੇ ਆਯਾਤ ਕੀਤੇ ਕੋਕਿੰਗ ਕੋਲੇ ਦੀਆਂ ਕੀਮਤਾਂ ਵਿੱਚ ਵਾਧੇ ਦੁਆਰਾ ਪੂਰੀ ਤਰ੍ਹਾਂ ਅਛੂਤੇ ਨਹੀਂ ਰਹਿ ਸਕੇ। ਚੁਣੌਤੀਆਂ ਦੇ ਬਾਵਜੂਦ, ਕੰਪਨੀ ਨੇ ਲਾਗਤਾਂ ਨੂੰ ਕੰਟਰੋਲ ਕਰਨ ਲਈ ਕਈ ਕਿਰਿਆਸ਼ੀਲ ਕਦਮ ਚੁੱਕੇ ਹਨ।ਕੰਪਨੀ ਅੱਗੇ ਵਧਦੇ ਹੋਏ ਆਪਣੀਆਂ ਪ੍ਰਕਿਰਿਆਵਾਂ ਅਤੇ ਪ੍ਰੋਡੱਕਟ ਬਾਸਕੇਟ ਵਿੱਚ ਨਿਰੰਤਰ ਸੁਧਾਰ ਦੇ ਲਈ ਵਿਭਿੰਨ ਉਪਾਵਾਂ ਰਾਹੀਂ ਉੱਚ ਇਨਪੁਟ ਲਾਗਤ ਅਤੇ ਬਜ਼ਾਰ ਕੀਮਤ ਅਸਥਿਰਤਾ ਦੀਆਂ ਦੋਹਰੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।

 

******

ਐੱਮਵੀ/ਏਕੇਐੱਨ/ਐੱਸਕੇ
 (Release ID: 1828655) Visitor Counter : 92


Read this release in: English , Urdu , Hindi