ਰੇਲ ਮੰਤਰਾਲਾ

ਸ਼੍ਰੀ ਅਸ਼ਵਿਨੀ ਵੈਸ਼ਨਵ ਵੀਰਤਾ ਲਈ ਰਾਸ਼ਟਰਪਤੀ ਮੈਡਲ/ ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ/ਵਿਸ਼ਿਸ਼ਟ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ/ਜੀਵਨ ਰੱਖਿਆ ਲੜੀ ਮੈਡਲਾਂ ਨਾਲ ਸਨਮਾਨਿਤ ਆਰਪੀਐੱਫ ਕਰਮਚਾਰੀਆਂ ਨੂੰ ਸਨਮਾਨਿਤ ਕਰਨਗੇ

Posted On: 26 MAY 2022 12:46PM by PIB Chandigarh

ਵਿਗਿਆਨ ਭਵਨ ਵਿੱਚ 27 ਮਈ, 2022 ਨੂੰ ਆਰਪੀਐੱਫ ਕਰਮਚਾਰੀਆਂ ਲਈ ਇੱਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਸਮਾਰੋਹ ਦੇ ਦੌਰਾਨ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੁਆਰਾ ਵੀਰਤਾ ਲਈ ਰਾਸ਼ਟਰਪਤੀ ਮੈਡਲ, ਸ਼ਲਾਘਾਯੋਗ ਸੇਵਾ ਲਈ।

ਪੁਲਿਸ ਮੈਡਲ, ਖਾਸ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਜੀਵਨ ਰੱਖਿਆ ਲੜੀ ਦੇ ਮੈਡਲਾਂ ਨਾਲ ਸਨਮਾਨਿਤ ਆਰਪੀਐੱਫ ਕਰਮਚਾਰੀਆਂ ਨੂੰ ਸਨਮਾਨਿਤ ਕਰਨਗੇ। ਸਾਲ 2019-2020 ਅਤੇ 2021 ਲਈ ਇਹ ਪੁਰਸਕਾਰ ਫੋਰਸ ਦੇ ਯੋਗ ਕਰਮਚਾਰੀਆਂ ਨੂੰ ਰਾਸ਼ਟਰ ਦੀ ਸੇਵਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਵਿਜੇਤਾ ਫੋਰਸ ਦੇ ਹੋਰ ਮੈਂਬਰਾਂ ਨੂੰ ਅਧਿਕ ਸਮਰਪਣ ਦੇ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਨਗੇ।

ਫੋਰਸ ਨੂੰ ਨਾ ਸਿਰਫ ਰੇਲਵੇ ਸੰਪਤੀ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੌਂਪੀ ਜਾਂਦੀ ਹੈ, ਬਲਕਿ ਯਾਤਰੀਆਂ ਅਤੇ ਯਾਤਰੀ ਖੇਤਰਾਂ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਵੀ ਸੌਂਪੀ ਜਾਂਦੀ ਹੈ। ਇਹ ਫੋਰਸ ਅਜਿਹੇ ਬਲ ਦੇ ਰੂਪ ਵਿੱਚ ਉਭਰਦਾ ਹੈ ਜਿਸ ਦੇ ਦ੍ਰਿਸ਼ਟੀਕੋਣ ਵਿੱਚ ਰੇਲਵੇ ਦੇ ਸੰਪਰਕ ਵਿੱਚ ਆਉਣ ਵਾਲੀਆਂ ਮਹਿਲਾਵਾਂ, ਬੱਚੀਆਂ, ਬਿਮਾਰਾਂ, ਬਜੁਰਗਾਂ, ਅਲੱਗ-ਅਲੱਗ ਵਿਕਲਾਂਗਤਾ ਨਾਲ ਗ੍ਰਸਤ ਲੋਕਾਂ ਅਤੇ ਅਜਿਹੇ ਹੋਰ ਲੋਕਾਂ ਦੀ ਮਦਦ ਕਰਨਾ ਸ਼ਾਮਲ ਹੈ, ਜਿਨ੍ਹਾਂ ਨੂੰ ਦੇਖਭਾਲ ਅਤੇ ਸੁਰੱਖਿਆ ਦੀ ਜ਼ਰੂਰਤ ਹੈ।

ਇਹ ਬਲ ਰੇਲ ਯਾਤਰੀਆਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ 24 ਘੰਟੇ  ਕੰਮ ਕਰ ਰਿਹਾ ਹੈ। ਇਹ ਫੋਰਸ ਟ੍ਰਾਂਸਪੋਰਟ ਸੁਰੱਖਿਆ, ਆਂਤਕੀ ਘਟਨਾਵਾਂ ਦੇ ਖਿਲਾਫ ਰੋਕਥਾਮ ਕਾਰਵਾਈ, ਮਾਨਵ ਤਸਕਰੀ ਅਤੇ ਤਸਕਰੀ ਸਹਿਤ ਹੋਰ ਅਪਰਾਧਾਂ ਨਾਲ ਨਿਪਟਣ, ਅਪਰਾਧ ਦਾ ਪਤਾ ਲਗਾਉਣ ਵਿੱਚ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਏਜੰਸੀਆਂ ਦੀ ਮਦਦ ਕਰਨ, ਕਾਨੂੰਨ ਅਤੇ ਵਿਵਸਥਾ ਕਾਇਮ ਕਰਨ ਵਿੱਚ ਸਹਾਇਤਾ ਕਰਨ ਦੇ ਨਾਲ-ਨਾਲ ਰਾਸ਼ਟਰੀ ਅਤੇ ਰਾਜ ਪੱਧਰ ਦੇ ਚੋਣਾਂ ਦੇ ਦੌਰਾਨ ਬੰਦੋਬਸਤ ਕਰਨ ਸਮੇਤ ਕਈ ਹੋਰ ਜ਼ਿੰਮੇਦਾਰੀਆਂ ਪੂਰੀਆਂ ਕਰਦੇ ਹਨ। 

 

************


ਆਰਕੇਜੇ/ਐੱਮ



(Release ID: 1828517) Visitor Counter : 110