ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਰਕਾਰ ਨੇ ਡਾਈਮੰਡ ਲੀਗ ਤੋਂ ਪਹਿਲੇ ਫਿਨਲੈਂਡ ਦੀ ਕੁਔਰਟੇਨ ਓਲੰਪਿਕ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲਈ ਨੀਰਜ ਦੀ ਬੇਨਤੀ ਨੂੰ ਪ੍ਰਵਾਨਗੀ ਪ੍ਰਦਾਨ ਕੀਤੀ

Posted On: 25 MAY 2022 7:00PM by PIB Chandigarh

ਭਾਰਤ ਦੇ ਓਲੰਪਿਕ ਗੋਲਡ ਮੈਡਲ ਵਿਜੇਤਾ ਨੀਰਜ ਚੋਪੜਾ ਤੁਰਕੀ ਤੋਂ ਆਪਣੀ ਟ੍ਰੇਨਿੰਗ ਸਥਾਨ ਬਦਲਣ ਲਈ ਤਿਆਰ ਹਨ। ਨੀਰਜ ਵੀਰਵਾਰ, 26 ਮਈ ਨੂੰ ਆਪਣੀ ਟ੍ਰੇਨਿੰਗ ਲਈ ਫਿਨਲੈਂਡ ਲਈ ਉਡਾਨ ਭਰਨਗੇ।

ਨੀਰਜ, ਜੋ ਵਰਤਮਾਨ ਵਿੱਚ ਤੁਰਕੀ ਦੇ ਗਲੋਰੀਆ ਸਪੋਰਟਸ ਏਰਿਨਾ ਵਿੱਚ ਟ੍ਰੇਨਿੰਗ ਲੈ ਰਹੇ ਹਨ, 26 ਮਈ ਨੂੰ ਉਡਾਨ ਭਰਨ ਵਾਲੇ ਹਨ ਅਤੇ 22 ਜੂਨ ਤੱਕ ਫਿਨਲੈਂਡ ਦੀ ਕੁਔਰਟੇਨ ਓਲੰਪਿਕ ਟ੍ਰੇਨਿੰਗ ਸੈਂਟਰ ਵਿੱਚ ਟ੍ਰੇਨਿੰਗ ਲੈਣਗੇ। ਕੁਔਰਟੇਨ ਓਟੀਸੀ ਐਥਲੀਟਾਂ ਲਈ ਓਲੰਪਿਕ ਪੱਧਰ ਦੀਆਂ ਇਨਡੌਰ ਅਤੇ ਆਊਟਡੌਰ ਸੁਵਿਧਾਵਾਂ ਪ੍ਰਦਾਨ ਕਰਦਾ ਹੈ ਅਤੇ ਵਰਤਮਾਨ ਵਿੱਚ ਪੈਰਾਲੰਪਿਕ ਗੋਲਡ ਮੈਡਲ ਵਿਜੇਤਾ ਦੇਵੇਂਦ੍ਰ ਝਾਝਰੀਆ ਲਈ ਟ੍ਰੇਨਿੰਗ ਸਥਾਨ ਵੀ ਹੈ।

ਕੁਔਰਟੇਨ ਤੋਂ ਨੀਰਜ ਪਾਵੋ ਨੂਰਮੀ ਖੇਡਾਂ ਵਿੱਚ ਹਿੱਸਾ ਲੈਣ ਲਈ ਤੁਰਕੂ ਜਾਣਗੇ, ਇਸ ਦੇ ਬਾਅਦ ਕੁਔਰਟੇਨ ਵਿੱਚ ਕੁਔਰਟੇਨ ਖੇਡਾਂ ਅਤੇ ਇਸ ਦੇ ਬਾਅਦ ਸਟੌਕਹੋਮ ਵਿੱਚ ਡਾਇਮੰਡ ਲੀਗ ਵਿੱਚ ਹਿੱਸਾ ਲੈਣਗੇ।

ਸਪੋਰਟਸ ਅਥਾਰਟੀ ਆਵ੍ ਇੰਡੀਆ (ਸਾਈ) ਨੇ ਵੀ ਵਿਦੇਸ਼ ਮੰਤਰਾਲੇ (ਐੱਮਈਏ) ਨਾਲ ਸੰਪਰਕ ਕੀਤਾ ਹੈ ਤਾਂਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਨੀਰਜ ਅਤੇ ਉਨ੍ਹਾਂ ਦੀ ਟੀਮ ਨੂੰ ਫਿਨਲੈਂਡ ਵਿੱਚ ਰਹਿਣ ਦੇ ਦੌਰਾਨ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਵਿਦੇਸ਼ ਮੰਤਰਾਲੇ ਨੇ ਆਪਣੀ ਪ੍ਰਤੀਕਿਰਿਆ ਵਿੱਚ ਸਾਈ ਨੂੰ ਵੀ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਜਰੂਰੀ ਹੋਇਆ ਤਾਂ ਹੇਲਸਿੰਕੀ ਵਿੱਚ ਭਾਰਤੀ ਦੂਤਾਵਾਸ ਕਿਸੇ ਵੀ ਸਹਾਇਤਾ ਲਈ ਉਪਲਬਧ ਰਹੇਗੇ।

ਚਾਰ ਹਫਤੇ (28 ਦਿਨ) ਦੇ ਟ੍ਰੇਨਿੰਗ ਕੈਂਪ ਨੂੰ ਸਰਕਾਰ ਦੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੀਓਪੀਐੱਸ) ਦੁਆਰਾ ਮੰਜੂਰੀ ਦਿੱਤੀ ਗਈ ਹੈ ਅਤੇ ਇਸ ‘ਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਲਗਭਗ 9.8 ਲੱਖ ਰੁਪਏ ਲਾਗਤ ਦਾ ਭਾਰ ਵਹਨ ਕਰੇਗਾ।

ਇਸ ਧਨ ਦਾ ਉਪਯੋਗ ਨੀਰਜ ਅਤੇ ਉਨ੍ਹਾਂ ਦੇ ਕੋਚ ਕਲੌਸ ਬਾਰਟੋਨੀਟਜ਼ ਦੀ ਯਾਤਰਾ, ਆਵਾਸ, ਟ੍ਰੇਨਿੰਗ, ਸਥਾਨਕ ਯਾਤਰਾ, ਅਤੇ ਹੋਰ ਖਰਚਿਆਂ ਦਰਮਿਆਨ ਦੈਨਿਕ ਅਧਾਰ ‘ਤੇ ਹੋਣ ਵਾਲੇ ਭੱਤੇ ਦੇ ਖਰਚ ਲਈ ਕੀਤਾ ਜਾਵੇਗਾ।

*******


ਐੱਨਬੀ/ਓਏ



(Release ID: 1828482) Visitor Counter : 73


Read this release in: English , Urdu , Marathi , Hindi