ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਸਥਿਤ ਪ੍ਰਧਾਨ ਮੰਤਰੀ ਅਜਾਇਬ ਘਰ ਦਾ ਦੌਰਾ ਕੀਤਾ


‘‘ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਾਰੇ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ‘ਪ੍ਰਧਾਨ ਮੰਤਰੀ ਅਜਾਇਬ ਘਰ’ ਦੀ ਸਥਾਪਨਾ ਕੀਤੀ, ਜਿਸ ਜ਼ਰੀਏ ਦੇਸ਼ ਵਾਸੀ ਸਾਡੇ ਸਾਰੇ ਪ੍ਰਧਾਨ ਮੰਤਰੀਆਂ ਵੱਲੋਂ ਦੇਸ਼ ਦੀ ਸੁਰੱਖਿਆ, ਏਕਤਾ ਅਤੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਜਾਣ ਸਕਣਗੇ’’

‘‘ਇਹ ਅਜਾਇਬ ਘਰ ਰਾਜਨੀਤਕ ਵਿਚਾਰਧਾਰਾ ਤੋਂ ਪਰੇ ਸਾਰੇ ਪ੍ਰਧਾਨ ਮੰਤਰੀਆਂ ਦੀਆਂ ਉਪਲੱਬਧੀਆਂ ਅਤੇ ਯੋਗਦਾਨਾਂ ਨੂੰ documentation ਕਰਨ ਦਾ ਇੱਕ ਸ਼ਲਾਘਾਯੋਗ ਯਤਨ ਹੈ’’

‘‘ਇਸ ਜ਼ਰੀਏ ਮੋਦੀ ਜੀ ਨੇ ‘ਪ੍ਰਧਾਨ ਮੰਤਰੀ ਪਦ’ ਜੋ ਇੱਕ Institution ਹੈ ਉਸ ਦਾ ਗੌਰਵ ਵਧਾਉਣ ਦਾ ਕੰਮ ਕੀਤਾ ਹੈ, ਮੈਂ ਇਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ’’

‘‘ਪ੍ਰਧਾਨ ਮੰਤਰੀ ਅਜਾਇਬ ਘਰ ਆਜ਼ਾਦ ਭਾਰਤ ਦੇ ਇਤਿਹਾਸ ਨੂੰ ਚਿਰ ਸਥਾਈ ਯਾਦ ਬਣਾਉਣ ਦਾ ਇੱਕ ਅਦਭੁੱਤ ਯਤਨ ਹੈ, ਇੱਥੇ ਆ ਕੇ ਤੁਸੀਂ ਇਤਿਹਾਸ ਦੇ ਕਈ ਗੌਰਵਮਈ ਪਲਾਂ ਦਾ ਅਹਿਸਾਸ ਕਰਨ ਨਾਲ ਉਨ੍ਹਾਂ ਨੂੰ ਹੋਰ ਕਰੀਬ ਤੋਂ ਜਾਣ ਸਕੋਗੇ’’

‘‘ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਵਾਰ ਇਸ ਅਜਾਇਬ ਘਰ ਵਿੱਚ ਜ਼ਰੂਰ ਆਉਣ’’

Posted On: 23 MAY 2022 7:38PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਸਥਿਤੀ ਪ੍ਰਧਾਨ ਮੰਤਰੀ ਅਜਾਇਬ ਘਰ ਦਾ ਦੌਰਾ ਕੀਤਾ। ਅਜਾਇਬ ਘਰ ਦੇਖਣ ਦੇ ਬਾਅਦ ਟਵੀਟਸ ਦੀ ਸੀਰੀਜ਼ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ , ‘‘ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਾਰੇ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ‘ਪ੍ਰਧਾਨ ਮੰਤਰੀ ਅਜਾਇਬ ਘਰ’ ਦੀ ਸਥਾਪਨਾ ਕੀਤੀ। ਜਿਸ ਜ਼ਰੀਏ ਦੇਸ਼ ਵਾਸੀ ਸਾਡੇ ਪ੍ਰਧਾਨ ਮੰਤਰੀਆਂ ਵੱਲੋਂ ਦੇਸ਼ ਦੀ ਸੁਰੱਖਿਆ, ਏਕਤਾ ਅਤੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਜਾਣ ਸਕਣਗੇ। ਅੱਜ ਇਸ ਅਦਭੁੱਤ ਅਜਾਇਬ ਘਰ ਵਿੱਚ ਜਾਣ ਦਾ ਅਵਸਰ ਮਿਲਿਆ।’’

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ‘‘ਪ੍ਰਧਾਨ ਮੰਤਰੀ ਅਜਾਇਬ ਘਰ ਆਜ਼ਾਦ ਭਾਰਤ ਦੇ ਇਤਿਹਾਸ ਨੂੰ ਚਿਰ ਸਥਾਈ ਯਾਦ ਬਣਾਉਣ ਲਈ ਇੱਕ ਅਦਭੁੱਤ ਯਤਨ ਹੈ। ਇੱਥੇ ਆ ਕੇ ਤੁਸੀਂ ਇਤਿਹਾਸ ਦੇ ਕਈ ਗੌਰਵਮਈ ਪਲਾਂ ਦਾ ਅਹਿਸਾਸ ਕਰਨ ਦੇ ਨਾਲ ਉਨ੍ਹਾਂ ਨੂੰ ਕਰੀਬ ਤੋਂ ਜਾਣ ਸਕੋਗੇ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਬਾਰ ਇਸ ਅਜਾਇਬ ਘਰ ਨੂੰ ਜ਼ਰੂਰ ਦੇਖਣ ਆਉਣ।’’   

   

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ, ‘‘ਇਹ ਅਜਾਇਬ ਘਰ ਰਾਜਨੀਤਕ ਵਿਚਾਰਧਾਰਾ ਤੋਂ ਪਰੇ ਸਾਰੇ ਪ੍ਰਧਾਨ ਮੰਤਰੀਆਂ ਦੀਆਂ ਉਪਲੱਬਧੀਆਂ ਅਤੇ ਯੋਗਦਾਨਾਂ ਨੂੰ documentation ਕਰਨ ਦਾ ਇੱਕ ਸ਼ਲਾਘਾਯੋਗ ਯਤਨ ਹੈ। ਇਸ ਜ਼ਰੀਏ ਮੋਦੀ ਜੀ ਨੇ ‘ਪ੍ਰਧਾਨ ਮੰਤਰੀ ਪਦ’ ਜੋ ਇੱਕ Institution ਹੈ ਉਸ ਦਾ ਗੌਰਵ ਵਧਾਉਣ ਦਾ ਕੰਮ ਕੀਤਾ ਹੈ, ਮੈਂ ਇਸ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਧੰਨਵਾਦ ਕਰਦਾ ਹਾਂ।’’

  

 

*****



(Release ID: 1827952) Visitor Counter : 196