ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਸ਼੍ਰੀ ਪੁਰਸ਼ੋਤਮ ਰੂਪਾਲਾ ਨੇ 16 ਤੋਂ 20 ਮਈ 2022 ਤੱਕ ਬ੍ਰਾਜ਼ੀਲ ਦਾ ਦੌਰਾ ਕੀਤਾ
Posted On:
23 MAY 2022 11:06AM by PIB Chandigarh
ਕੇਂਦਰੀ ਮੱਛੀ ਪਾਲਣ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੂਪਾਲਾ ਨੇ ਬ੍ਰਾਜ਼ੀਲ ਦੇ ਖੇਤੀਬਾੜੀ ਮੰਤਰੀ ਦੇ ਸੱਦੇ ’ਤੇ 16 ਤੋਂ 20 ਮਈ 2022 ਤੱਕ ਬ੍ਰਾਜ਼ੀਲ ਦਾ ਦੌਰਾ ਕੀਤਾ। ਇਸ ਯਾਤਰਾ ਦੇ ਦੌਰਾਨ ਉਨ੍ਹਾਂ ਨੇ ਇੱਕ ਪ੍ਰਤੀਨਿਧੀਮੰਡਲ ਦੀ ਅਗਵਾਈ ਕੀਤੀ, ਜਿਸ ਵਿੱਚ ਪਸ਼ੂਪਾਲਨ ਅਤੇ ਡੇਅਰੀ ਖੇਤਰ ਦੇ ਮਾਹਰ ਅਤੇ ਨਿਜੀ ਖੇਤਰ ਦੇ ਪ੍ਰਤੀਨਿਧੀ ਵੀ ਸ਼ਾਮਲ ਸਨ।
ਸ਼੍ਰੀ ਰੂਪਾਲਾ ਨੇ ਬ੍ਰਾਜ਼ੀਲ ਦੇ ਆਪਣੇ ਸਮਾਨ ਖੇਤੀਬਾੜੀ, ਪਸ਼ੂਧਨ ਅਤੇ ਸਪਲਾਈ ਮੰਤਰੀ ਸ਼੍ਰੀ ਮਾਰਕੋਸ ਮੋਂਟੇਸ ਕੋਰਡੇਈਰੋ ਦੇ ਨਾਲ ਬਹੁਤ ਉਪਯੋਗੀ ਚਰਚਾ ਕੀਤੀ। ਦੋਨਾਂ ਨੇ ਆਪਸੀ ਲਾਭਕਾਰੀ ਸੰਬੰਧਾਂ ਨੂੰ ਹੋਰ ਜ਼ਿਆਦਾ ਸੁਦ੍ਰਿੜ੍ਹ ਕਰਨ ’ਤੇ ਸਹਿਮਤੀ ਵਿਅਕਤ ਕੀਤੀ।
ਸ਼੍ਰੀ ਰੂਪਾਲਾ ਨੇ ਬ੍ਰਾਜ਼ੀਲਿਆਈ ਐਸੋਸੀਏਸ਼ਨ ਆਵ੍ ਜੇਬੂ ਬ੍ਰੀਡਰਸ (ਏਬੀਸੀਜੈੱਡ), ਉਬੇਰਬਾ ਦੇ ਮੇਅਰ, ਬ੍ਰਾਜ਼ੀਲਿਆਈ ਖੇਤੀਬਾੜੀ ਅਤੇ ਪਸ਼ੂਧਨ ਪਰਿਸੰਘ (ਸੀਐੱਨਏ) ਅਤੇ ਬ੍ਰਾਜ਼ੀਲਿਆਈ ਸਹਿਕਾਰੀ ਸੰਗਠਨ (ਓਸੀਬੀ) ਦੇ ਪ੍ਰਧਾਨਾਂ ਦੇ ਨਾਲ ਬੈਠਕਾਂ ਕੀਤੀਆਂ। ਉਨ੍ਹਾਂ ਨੇ ਖੋਜ ਅਤੇ ਵਿਕਾਸ, ਜੇਨੇਟਿਕ ਸੁਧਾਰ ਅਤੇ ਵਪਾਰ ਅਤੇ ਨਿਵੇਸ਼ ਦੇ ਮਾਧਿਅਮ ਨਾਲ ਡੇਅਰੀ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਤੌਰ - ਤਰੀਕਿਆਂ ’ਤੇ ਚਰਚਾ ਕੀਤੀ।
ਜਨਵਰੀ 2020 ਵਿੱਚ ਰਾਸ਼ਟਰਪਤੀ ਸ਼੍ਰੀ ਬੋਲਸੋਨਾਰੋ ਦੀ ਭਾਰਤ ਯਾਤਰਾ ਦੇ ਦੌਰਾਨ, ਬ੍ਰਾਜ਼ੀਲ ਨੇ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਦੇਸ਼ ਦੇ ਨਾਲ 15 ਸਮਝੌਤੇ ਪੱਤਰਾਂ ਅਤੇ ਸਹਿਮਤੀ ਪੱਤਰਾਂ ’ਤੇ ਹਸਤਾਖ਼ਰ ਕੀਤੇ ਅਤੇ ਪਸ਼ੂਪਾਲਨ ਅਤੇ ਡੇਅਰੀ, ਤੇਲ ਅਤੇ ਕੁਦਰਤੀ ਗੈਸ, ਬਾਇਓਐਨਰਜੀ, ਇਥੇਨੌਲ, ਵਪਾਰ ਅਤੇ ਨਿਵੇਸ਼ ਅਤੇ ਕਈ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਫ਼ੈਸਲਾ ਲਿਆ ਗਿਆ।
ਰਾਸ਼ਟਰਪਤੀ ਬੋਲਸੋਨਾਰੋ ਦੀ ਭਾਰਤ ਯਾਤਰਾ ਦੇ ਦੌਰਾਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਅਤੇ ਬ੍ਰਾਜੀਲਿਆਈ ਜੇਬੂ ਬ੍ਰੀਡਰਸ ਐਸੋਸੀਏਸ਼ਨ (ਏਬੀਸੀਜੈੱਡ) ਦੇ ਵਿੱਚ ਟੈਕਨੀਕਲ ਸਹਿਯੋਗ ਦੇ ਇੱਕ ਸੰਯੁਕਤ ਐਲਾਨ ’ਤੇ ਹਸਤਾਖ਼ਰ ਕੀਤੇ ਗਏ। ਕੇਂਦਰੀ ਮੰਤਰੀ ਨੇ ਉਬੇਰਬਾ ਵਿੱਚ ਜ਼ੇਬੂ ਅਜਾਇਬ-ਘਰ ਦਾ ਦੌਰਾ ਕੀਤਾ ਅਤੇ ਚਾਰ ਅਤਿਆਧੁਨਿਕ ਮਵੇਸ਼ੀ ਜੀਨੋਮਿਕਸ ਅਤੇ ਭਰੂਣ ਪ੍ਰਯੋਗਸ਼ਾਲਾਵਾਂ ਜੇਬੁਐਂਮਬ੍ਰਿਓ, ਏਬੀਐੱਸ ਸੀਮੇਨ ਐਂਡ ਐਂਬ੍ਰੀਓਸ ਸੈਂਟਰਲ, ਜੀਨਲ ਐਂਬ੍ਰੀਓਸ ਸੈਂਟਰਲ ਅਤੇ ਅਲਟਾ ਜੈਨੇਟਿਕਸ ਸੇਮੇਨ ਸੈਂਟਰਲ ਦਾ ਕੰਮ-ਕਾਜ ਦੇਖਿਆ। ਸ਼੍ਰੀ ਰੂਪਾਲਾ ਨੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਪਸ਼ੂਪਾਲਨ ਅਤੇ ਇਨ੍ਹਾਂ ਨਾਲ ਸੰਬੰਧਿਤ ਖੇਤਰਾਂ ਦੀਆਂ ਗਤੀਵਿਧੀਆਂ ਵਿੱਚ ਪਰਸਪਰ ਰੂਪ ਨਾਲ ਲਾਭਕਾਰੀ ਭਾਗੀਦਾਰੀ ਦੇ ਲਈ ਸਹਿਯੋਗ ਵਧਾਉਣ ਵਿੱਚ ਉਨ੍ਹਾਂ ਦੀ ਰੂਚੀ ਦਾ ਸੁਆਗਤ ਕੀਤਾ।
ਸਾਲ 2016 ਵਿੱਚ ਪਸ਼ੂਪਾਲਨ ਅਤੇ ਡੇਅਰੀ ਵਿਭਾਗ (ਡੀਏਐੱਚਡੀ) ਅਤੇ ਬ੍ਰਾਜ਼ੀਲ ਦੇ ਖੇਤੀਬਾੜੀ ਖੋਜ ਨਿਗਮ (ਈਐੱਮਬੀਆਰਏਪੀਏ) ਦੇ ਵਿੱਚ ਇੱਕ ਸਹਿਮਤੀ ਪੱਤਰ ’ਤੇ ਹਸਤਾਖ਼ਰ ਕੀਤੇ ਗਏ ਸਨ। ਇਸ ਸਿਲਸਿਲੇ ਵਿੱਚ ਕੇਂਦਰੀ ਮੰਤਰੀ ਨੇ ਜੁਇਜ਼ ਡੀ ਫੋਰਾ ਵਿੱਚ ਐਂਬਰਾਪਾ ਮਵੇਸ਼ੀ ਡੇਅਰੀ (ਐਂਬਰਾਪਾ ਗਾਡੋ ਡੀ ਲੇਈਟ) ਖੋਜ ਕੇਂਦਰ ਦਾ ਦੌਰਾ ਕੀਤਾ ਅਤੇ ਸਹਿਮਤੀ ਪੱਤਰ ਦੇ ਤਹਿਤ ਜਲਦ ਤੋਂ ਜਲਦ ਇੱਕ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇਣ ਅਤੇ ਉਸ ਨੂੰ ਲਾਗੂ ਕਰਨ ਦੀ ਜ਼ਰੂਰਤ ’ਤੇ ਬਲ ਦਿੱਤਾ। ਆਈਵੀਐੱਫ ਟੈਕਨੋਲੋਜੀ ਵਿੱਚ ਮੁਹਾਰਤ ਦੇ ਲਈ ਬ੍ਰਾਜ਼ੀਲ ਵਿੱਚ ਭਾਰਤੀ ਪੇਸ਼ੇਵਰਾਂ ਦਾ ਟ੍ਰੇਨਿੰਗ ਅਤੇ ਭਾਰਤ ਵਿੱਚ ਆਈਵੀਐੱਫ ਭਰੂਣ ਉਤਪਾਦਨ ਸ਼ੁਰੂ ਕਰਨ ਦੇ ਲਈ ਬ੍ਰਾਜ਼ੀਲ ਦੀਆਂ ਕੰਪਨੀਆਂ ਦੀ ਪਹਿਚਾਣ ਕਰਨਾ ਇਸ ਕਾਰਜ ਯੋਜਨਾ ਵਿੱਚ ਅਮਲ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਸ਼ਾਮਲ ਹੈ।
ਸ਼੍ਰੀ ਰੂਪਾਲਾ ਨੇ ਬ੍ਰਾਜ਼ੀਲ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ 2022 ਦੇ ਸੰਬੰਧ ਆਯੋਜਿਤ ਸਮਾਰੋਹ ਵਿੱਚ ਭਾਗ ਲਿਆ ਅਤੇ ਵੱਡੀ ਸੰਖਿਆ ਵਿੱਚ ਬ੍ਰਾਜ਼ੀਲ ਦੇ ਯੋਗ ਸਿੱਖਿਅਕਾਂ ਦੇ ਨਾਲ ਗੱਲਬਾਤ ਕੀਤੀ। ਕੇਂਦਰੀ ਮੰਤਰੀ ਨੇ ਆਯੂਰਵੇਦ ਨੂੰ ਹੁਲਾਰਾ ਦੇਣ ਦੇ ਲਈ ਇੱਕ ਆਯੂਰਵੇਦ ਚਿਤਰਕਥਾ ਪੁਸਤਕ “ਪ੍ਰੋਫੈਸਰ ਆਯੂਸ਼ਮਾਨ” ਦਾ ਸ਼ੁਭਾਰੰਭ ਕੀਤਾ। ਇਸ ਪੁਸਤਕ ਦਾ ਅਨੁਵਾਦ ਭਾਰਤ ਦੇ ਦੂਤਾਵਾਸ ਦੁਆਰਾ ਬ੍ਰਾਜ਼ੀਲ ਦੇ ਆਯੁਰਵੇਦ ਮਾਹਰ ਡਾ. ਜੋਸ ਰੁਗੁ ਦੇ ਨਾਲ ਸਾਂਝੇਦਾਰੀ ਵਿੱਚ ਕੀਤਾ ਗਿਆ ਹੈ। ਸ਼੍ਰੀ ਰੂਪਾਲਾ ਨੇ ਉੱਥੇ ਜਨਤਕ ਅਤੇ ਨਿਜੀ ਖੇਤਰਾਂ ਦੇ ਵੱਖ-ਵੱਖ ਉੱਚ - ਪੱਧਰੀ ਮੰਨੇ-ਪ੍ਰਮੰਨੇ ਵਿਅਕਤੀਆਂ ਦੇ ਨਾਲ ਵੀ ਚਰਚਾ ਕੀਤੀ।
ਭਾਰਤ ਦੀ ਸੁਤੰਤਰਤਾ ਦੇ 75 ਵਰ੍ਹਿਆਂ ਦੇ ਸੰਦਰਭ ਵਿੱਚ ਆਯੋਜਿਤ ਗਤੀਵਿਧੀਆਂ ਦੇ ਹਿੱਸੇ ਦੇ ਰੂਪ ਵਿੱਚ ਭਾਰਤੀ ਦੂਤਾਵਾਸ ਭਾਰਤ ਦੀ ਪੁਲਾੜ ਏਜੰਸੀ ਈਸਰੋ ਦੁਆਰਾ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ 21 ਮਈ ਤੋਂ 10 ਜੂਨ 2022 ਤੱਕ ਬ੍ਰਾਜ਼ੀਲ ਦੇ ਤਾਰਾਮੰਡਲ ਵਿੱਚ ਇੱਕ ਪੁਲਾੜ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ। ਕੇਂਦਰੀ ਮੰਤਰੀ ਨੇ 20 ਮਈ 2022 ਨੂੰ ਇਸ ਪੁਲਾੜ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ।
ਕੇਂਦਰੀ ਮੰਤਰੀ ਨੇ ਸਾਓ ਪਾਉਲੋ, ਬ੍ਰਾਸੀਲਿਆ ਅਤੇ ਰਿਓ ਡੀ ਜਨੇਰੀਓ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀਆਂ ਮੂਰਤੀਆਂ ’ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਇਨ੍ਹਾਂ ਸਥਾਨਾਂ ’ਤੇ ਭਾਰਤੀ ਪ੍ਰਵਾਸੀਆਂ ਦੇ ਨਾਲ ਗੱਲਬਾਤ ਵੀ ਕੀਤੀ।
ਕੇਂਦਰੀ ਮੰਤਰੀ ਸ਼੍ਰੀ ਰੂਪਾਲਾ ਨੇ ਯੂਪੀਐੱਲ ਲਿਮਿਟਿਡ ਦੇ ਸੁਵਿਧਾ ਕੇਂਦਰਾਂ ਦਾ ਦੌਰਾ ਕੀਤਾ, ਜੋ ਇੱਕ ਭਾਰਤੀ ਬਹੁਰਾਸ਼ਟਰੀ ਕੰਪਨੀ ਹੈ। ਇਹ ਵਣਜ ਸੰਸਥਾ ਖੇਤੀਬਾੜੀ ਰਸਾਇਣਾਂ ਦਾ ਨਿਰਮਾਣ ਅਤੇ ਵਪਾਕ ਕਰਦੀ ਹੈ ਅਤੇ ਫ਼ਸਲ ਸੁਰੱਖਿਆ ਸਮਾਧਾਨ ਵੀ ਪ੍ਰਦਾਨ ਕਰਦੀ ਹੈ। ਕੇਂਦਰੀ ਮੰਤਰੀ ਦੀ ਇਸ ਯਾਤਰਾ ਦੇ ਦੌਰਾਨ ਉਨ੍ਹਾਂ ਦੇ ਨਾਲ ਸੈਂਟਰਲ ਫਰੋਜਨ ਸੀਮੇਨ ਪ੍ਰੋਡਕਸ਼ਨ ਐਂਡ ਟ੍ਰੇਨਿੰਗ ਇੰਸਟੀਟਿਊਟ ਦੇ ਡਾਇਰੈਕਟਰ ਡਾ. ਬੀ ਅਰੁਣ ਪ੍ਰਸਾਦ ਅਤੇ ਪ੍ਰਤੀਨਿਧੀਮੰਡਲ ਦੇ ਹੋਰ ਮੈਬਰਾਂ ਦੇ ਨਾਲ-ਨਾਲ ਪਸ਼ੂ ਪ੍ਰਜਨਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਸੀਨੀਅਰ ਪ੍ਰਬੰਧਕ ਡਾ. ਨੀਲੇਸ਼ ਨਈ ਵੀ ਹਾਜ਼ਰ ਸਨ।
******
ਐੱਨਜੀ
(Release ID: 1827710)
Visitor Counter : 142