ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਅੰਮ੍ਰਿਤਸਰ-ਜਾਮਨਗਰ ਗ੍ਰੀਨਫੀਲਡ ਕੌਰੀਡੋਰ ਸਤੰਬਰ 2023 ਤੱਕ ਪੂਰਾ ਹੋਵੇਗਾ

Posted On: 19 MAY 2022 5:16PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਅੰਮ੍ਰਿਤਸਰ-ਜਾਮਨਗਰ ਗ੍ਰੀਨਫੀਲਡ ਕੌਰੀਡੋਰ ਐੱਨਐੱਚਏਆਈ ਦੁਆਰਾ ਵਿਕਸਿਤ ਕੀਤੇ ਜਾ ਰਹੇ ਸਭ ਤੋਂ ਮਹੱਤਵਪੂਰਨ ਗ੍ਰੀਨਫੀਲਡ ਕੌਰੀਡੋਰ ਵਿੱਚੋਂ ਇੱਕ ਹੈ ਅਤੇ ਇਸ ਦਾ ਨਿਰਮਾਣ ਪੂਰੀ ਸਮਰੱਥਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਕੌਰੀਡੋਰ ਸਤੰਬਰ 2023 ਤੱਕ ਪੂਰਾ ਕਰਨ ਦਾ ਲਕਸ਼ ਹੈ। ਟਵੀਟਸ ਦੀ ਇੱਕ ਸੀਰੀਜ਼ ਵਿੱਚ ਸ਼੍ਰੀ ਗਡਕਰੀ ਨੇ ਵਿਸ਼ੇਸ਼ ਰੂਪ ਨਾਲ ਸੂਚਿਤ ਕੀਤਾ, ਬੀਕਾਨੇਰ ਤੋਂ ਜੋਧਪੁਰ ਤੱਕ 277 ਕਿਲੋਮੀਟਰ ਦੇ ਹਿੱਸੇ ਨੂੰ ਇਸ ਸਾਲ ਦੇ ਅੰਤ ਤੱਕ ਪੂਰਾ ਕਰਨ ਅਤੇ ਜਨਤਾ ਲਈ ਖੋਲ੍ਹਣ ਦਾ ਲਕਸ਼ ਹੈ।

 

Image

 

ਸ਼੍ਰੀ ਗਡਕਰੀ ਨੇ ਕਿਹਾ ਕਿ 1,224 ਕਿਲੋਮੀਟਰ ਲੰਬਾ ਪ੍ਰਮੁੱਖ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਕੌਰੀਡੋਰ 26,000 ਕਰੋੜ ਰੁਪਏ ਦੀ ਕੁੱਲ ਪੂੰਜੀਗਤ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਹ ਚਾਰ ਰਾਜਾਂ-ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਦੇ ਅੰਮ੍ਰਿਤਸਰ, ਬਠਿੰਡਾ, ਸੰਗਰੀਆ, ਬੀਕਾਨੇਰ, ਸਾਂਚੌਰ, ਸਮਾਖਿਆਲੀ ਅਤੇ ਜਾਮਨਗਰ ਜਿਹੇ ਆਰਥਿਕ ਸ਼ਹਿਰਾਂ ਨੂੰ ਜੋੜੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਗ੍ਰੀਨਫੀਲਡ ਕੌਰੀਡੋਰ ਦੇ ਨਿਰਮਾਣ ਨਾਲ  ਅਸੀਂ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪ੍ਰਤੀਬੱਧ ਹਾਂ।

ਸ਼੍ਰੀ ਗਡਕਰੀ ਨੇ ਕਿਹਾ ਕਿ ਕੌਰੀਡੋਰ ਦੇਸ਼ ਦੇ ਉੱਤਰੀ ਉਦਯੋਗਿਕ ਅਤੇ ਖੇਤੀਬਾੜੀ ਕੇਂਦਰਾਂ ਨੂੰ ਪੱਛਮੀ ਭਾਰਤ ਦੇ ਪ੍ਰਮੁੱਖ ਬੰਦਰਗਾਹਾਂ ਜਿਵੇਂ ਜਾਮਨਗਰ ਅਤੇ ਕਾਂਡਲਾ ਨਾਲ ਜੋੜੇਗਾ। ਇਸ ਨਾਲ ਬੱਦੀ, ਬਠਿੰਡਾ ਅਤੇ ਲੁਧਿਆਣਾ ਦੇ ਉਦਯੋਗਿਕ ਖੇਤਰਾਂ ਦੇ ਮੁੱਖ ਮਾਰਗ ਨਾਲ ਨਿਕਲੇ ਹੋਏ ਰਸਤਿਆਂ ਅਤੇ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈੱਸਵੇ ਦੇ ਜੰਮੂ ਤੇ ਕਸ਼ਮੀਰ ਰਾਜ ਦੇ ਜੁੜਨ ਨਾਲ ਉਦਯੋਗਿਕ ਕ੍ਰਾਂਤੀ ਨੂੰ ਪ੍ਰੋਤਸਾਹਨ ਮਿਲੇਗਾ। ਰਾਜਮਾਰਗ ਮੰਤਰੀ ਨੇ ਕਿਹਾ ਕਿ ਟ੍ਰਾਂਸ-ਰਾਜਸਥਾਨ ਕੌਰੀਡੋਰ ਆਵਾਜਾਈ ਸਮੇਂ ਅਤੇ ਈਂਧਣ ਦੀ ਰਸਦ ਲਾਗਤ ਨੂੰ ਕਾਫੀ ਘੱਟ ਕਰ ਦੇਵੇਗਾ, ਇਸ ਨਾਲ ਪ੍ਰਤੀਯੋਗੀ ਆਲਮੀ ਨਿਰਯਾਤ ਬਜ਼ਾਰ ਵਿੱਚ ਖੜ੍ਹਾ ਹੋਣ ਵਿੱਚ ਮਦਦ ਮਿਲੇਗੀ।

 

************

 

ਐੱਮਜੇਪੀਐੱਸ



(Release ID: 1826834) Visitor Counter : 114


Read this release in: English , Urdu , Hindi , Gujarati