ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਮਨਸੁਖ ਮਾਂਡਵੀਯਾ ਨੇ 35ਵੀਂ 'ਸਟੌਪ ਟੀਬੀ ਪਾਰਟਨਰਸ਼ਿਪ' (ਟੀਬੀ ਰੋਕਥਾਮ ਭਾਈਵਾਲੀ) ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ


ਭਾਰਤ ਨੇ ਕੋਵਿਡ ਦੇ ਨਾਲ ਟੀਬੀ ਦੀ 'ਦੋ-ਦਿਸ਼ਾਵੀ ਜਾਂਚ', ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡਿਜੀਟਲ ਟੂਲਸ ਦੀ ਵਰਤੋਂ ਅਤੇ ਏਬੀ-ਐੱਚਡਬਲਿਊਸੀਜ਼ ਨੂੰ ਟੀਬੀ ਸੇਵਾਵਾਂ ਦਾ ਵਿਕੇਂਦਰੀਕਰਨ ਜਿਹੀਆਂ ਨਵੀਆਂ ਪਹਿਲਾਂ ਸ਼ੁਰੂ ਕਰਕੇ ਸੰਕਟ ਨੂੰ ਟੀਬੀ ਦੇ ਖਾਤਮੇ ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ ਦੇ ਮੌਕੇ ਵਿੱਚ ਬਦਲਿਆ: ਡਾ. ਮਨਸੁਖ ਮਾਂਡਵੀਯਾ

“ਇਸ ਸਾਲ ਦੇ ਅੰਤ ਵਿੱਚ ਅਸੀਂ ‘ਸੀ-ਟੀਬੀ’ ਨਾਮਕ ਇੱਕ ਨਵਾਂ ਪ੍ਰਵਾਨਿਤ ‘ਮੇਡ ਇਨ ਇੰਡੀਆ’ ਟੀਬੀ ਸੰਕ੍ਰਮਣ ਜਾਂਚ ਟੈਸਟ ਪੇਸ਼ ਕਰਾਂਗੇ”

Posted On: 19 MAY 2022 6:10PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਇੱਥੇ ਵੀਡੀਓ ਕਾਨਫਰੰਸ ਦੇ ਜ਼ਰੀਏ 'ਸਟੌਪ ਟੀਬੀ ਪਾਰਟਨਰਸ਼ਿਪ' (ਟੀਬੀ ਰੋਕਥਾਮ ਭਾਈਵਾਲੀ) ਦੀ 35ਵੀਂ ਬੋਰਡ ਮੀਟਿੰਗ ਨੂੰ ਸੰਬੋਧਨ ਕੀਤਾ।

 

https://static.pib.gov.in/WriteReadData/userfiles/image/image0025K9D.jpg

 

ਸ਼ੁਰੂ ਵਿੱਚ, ਡਾ. ਮਾਂਡਵੀਯਾ ਨੇ ਕੋਵਿਡ-19 ਅਤੇ ਟੀਬੀ ਕਾਰਨ ਗਈਆਂ ਸਾਰੀਆਂ ਜਾਨਾਂ ਲਈ ਸੋਗ ਪ੍ਰਗਟ ਕੀਤਾ ਅਤੇ ਸਾਰੇ ਸਿਹਤ ਕਰਮਚਾਰੀਆਂ, ਦੇਖਭਾਲ ਕਰਨ ਵਾਲਿਆਂ ਅਤੇ ਕਮਿਊਨਿਟੀ ਮੈਂਬਰਾਂ ਦਾ ਟੀਬੀ ਤੋਂ ਪ੍ਰਭਾਵਿਤ ਲੋਕਾਂ ਨਾਲ ਲਗਾਤਾਰ ਕੰਮ ਕਰਨ ਲਈ ਧੰਨਵਾਦ ਕੀਤਾ।

ਜ਼ਿਆਦਾ ਬੋਝ ਵਾਲੇ ਦੇਸ਼ਾਂ ਵਿੱਚ ਟੀਬੀ ਪ੍ਰੋਗਰਾਮਾਂ 'ਤੇ ਕੋਵਿਡ-19 ਮਹਾਮਾਰੀ ਦੇ ਗੰਭੀਰ ਪ੍ਰਭਾਵ ਨੂੰ ਦਰਸਾਉਂਦੇ ਹੋਏ, ਕੇਂਦਰੀ ਮੰਤਰੀ ਨੇ ਉਜਾਗਰ ਕੀਤਾ ਕਿ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਸੰਕਟ ਨੂੰ ਮੌਕੇ ਵਿੱਚ ਬਦਲਣ ਲਈ ਭਾਰਤ ਵਿੱਚ ਕਈ ਨਵੀਆਂ ਪਹਿਲਾਂ ਕੀਤੀਆਂ ਗਈਆਂ ਹਨ, ਜਿਵੇਂ ਕਿ ਕੋਵਿਡ ਦੇ ਨਾਲ ਟੀਬੀ ਦੀ ‘ਦੋ-ਦਿਸ਼ਾਵੀ ਜਾਂਚ’, ਘਰ-ਘਰ ਟੀਬੀ ਖੋਜ ਮੁਹਿੰਮਾਂ, ਵੱਡੇ ਪੱਧਰ ‘ਤੇ ਉਪ ਜ਼ਿਲ੍ਹਾ ਪੱਧਰਾਂ 'ਤੇ ਤੇਜ਼ੀ ਨਾਲ ਅਣੂ ਨਿਦਾਨ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡਿਜੀਟਲ ਸਾਧਨਾਂ ਦੀ ਵਰਤੋਂ, ਜਨ ਅੰਦੋਲਨ (ਜਨ ਅੰਦੋਲਨ) ਅਤੇ ਵਿਆਪਕ ਮੁੱਢਲੀ ਸਿਹਤ ਦੇਖਭਾਲ ਦੇ ਹਿੱਸੇ ਵਜੋਂ ਆਯੁਸ਼ਮਾਨ ਭਾਰਤ ਸਿਹਤ ਅਤੇ ਕਲਿਆਣ ਕੇਂਦਰਾਂ ਵਿੱਚ ਟੀਬੀ ਸੇਵਾਵਾਂ ਦਾ ਸਭ ਤੋਂ ਮਹੱਤਵਪੂਰਨ ਵਿਕੇਂਦਰੀਕਰਨ।

ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਨਵੀਂ ਪਹਿਲਕਦਮੀ, "ਟੀਬੀ ਵਾਲੇ ਲੋਕਾਂ ਨੂੰ ਅਪਣਾਓ" ਇਸ ਸਾਲ ਸ਼ੁਰੂ ਕੀਤੀ ਜਾਵੇਗੀ, ਜੋ ਸਮੂਹਿਕਤਾ ਦੀਆਂ ਭਾਰਤੀ ਕਦਰਾਂ-ਕੀਮਤਾਂ 'ਤੇ ਅਧਾਰਤ ਹੈ, ਜੋ ਕਿ ਕਾਰਪੋਰੇਟਾਂ, ਉਦਯੋਗਾਂ, ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਅਤੇ ਵਿਅਕਤੀਆਂ ਨੂੰ ਅੱਗੇ ਆਉਣ ਅਤੇ ਟੀਬੀ ਸੰਕਰਮਿਤ ਲੋਕਾਂ ਅਤੇ ਪਰਿਵਾਰਾਂ ਨੂੰ ਅਪਣਾਉਣ ਦਾ ਸੱਦਾ ਦੇਵੇਗੀ ਅਤੇ ਉਨ੍ਹਾਂ ਨੂੰ ਪੋਸ਼ਣ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕਰੇਗੀ। ਮੰਤਰੀ ਨੇ ਕਿਹਾ, “ਅਸੀਂ ਭਾਰਤ ਵਿੱਚ ਚੁਣੇ ਹੋਏ ਨੁਮਾਇੰਦਿਆਂ, ਜਿਵੇਂ ਕਿ ਸੰਸਦ ਦੇ ਮਾਣਯੋਗ ਮੈਂਬਰ, ਰਾਜਾਂ ਵਿੱਚ ਵਿਧਾਨ ਸਭਾਵਾਂ ਦੇ ਮਾਣਯੋਗ ਮੈਂਬਰ, ਸ਼ਹਿਰੀ ਸਥਾਨਕ ਸੰਸਥਾਵਾਂ ਦੇ ਮੈਂਬਰ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਅਤੇ ਟੀਬੀ ਜਨਤਕ ਪ੍ਰਚਾਰ ਕਰਨ ਲਈ ਸਰਗਰਮੀ ਨਾਲ ਸ਼ਾਮਲ ਕਰ ਰਹੇ ਹਾਂ।

 

https://static.pib.gov.in/WriteReadData/userfiles/image/image003UQBD.jpg

 

ਟੀਬੀ ਦੀ ਰੋਕਥਾਮ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ​​​​ਕਰਨ 'ਤੇ ਜ਼ੋਰ ਦਿੰਦੇ ਹੋਏ, ਡਾ. ਮਾਂਡਵੀਯਾ ਨੇ ਐਲਾਨ ਕੀਤਾ ਕਿ "ਇਸ ਸਾਲ ਦੇ ਅੰਤ ਵਿੱਚ ਅਸੀਂ ਇੱਕ ਨਵੇਂ ਪ੍ਰਵਾਨਿਤ "ਭਾਰਤ ਵਿੱਚ ਨਿਰਮਿਤ" ਟੀਬੀ ਸੰਕ੍ਰਮਣ ਚਮੜੀ ਜਾਂਚ 'ਸੀ-ਟੀਬੀ' ਨਾਮਕ ਪੇਸ਼ ਕਰਾਂਗੇ, ਜੋ ਕਿ ਬਹੁਤ ਵੱਡਾ ਲਾਗਤ-ਪ੍ਰਭਾਵਸ਼ਾਲੀ ਸਾਧਨ ਹੋਵੇਗਾ, ਜਿਸ ਦਾ ਲਾਭ ਹੋਰ ਉੱਚ ਬੋਝ ਵਾਲੇ ਦੇਸ਼ਾਂ ਨੂੰ ਵੀ ਹੋਵੇਗਾ। 

ਕੇਂਦਰੀ ਸਿਹਤ ਮੰਤਰੀ ਨੇ ਜ਼ਿਕਰ ਕੀਤਾ ਕਿ 2022 ਇੱਕ ਮਹੱਤਵਪੂਰਨ ਸਾਲ ਹੈ ਕਿਉਂਕਿ ਇਹ 2018 ਦੇ ਯੂਐੱਨਐੱਚਐੱਲਐੱਮ ਵਿੱਚ ਕੀਤੀਆਂ ਗਈਆਂ ਬਹੁਤ ਸਾਰੀਆਂ ਪ੍ਰਤੀਬੱਧਤਾਵਾਂ ਲਈ ਟੀਚਾਗਤ ਸਾਲ ਹੈ। ਉਨ੍ਹਾਂ ਇਸ ਬੋਰਡ ਦੀ ਮੀਟਿੰਗ ਵਿੱਚ 2023 ਵਿੱਚ ਟੀਬੀ ਦੇ ਆਗਾਮੀ ਯੂਐੱਨਐੱਚਐੱਲਐੱਮ ਲਈ ਦਲੇਰਾਨਾ ਅਤੇ ਉਤਸ਼ਾਹੀ ਪ੍ਰਤੀਬੱਧਤਾਵਾਂ 'ਤੇ ਚਰਚਾ ਕਰਨ 'ਤੇ ਜ਼ੋਰ ਦਿੱਤਾ। 

ਡਾ. ਮਾਂਡਵੀਯਾ ਨੇ ਜੀ-20 ਦੀ ਇੰਡੋਨੇਸ਼ੀਆ ਦੀ ਪ੍ਰਧਾਨਗੀ ਅਧੀਨ ਟੀਬੀ ਨੂੰ ਤਰਜੀਹ ਦੇਣ ਵਿੱਚ ਇੱਕ ਚੈਂਪੀਅਨ ਬਣਨ ਲਈ ਇੰਡੋਨੇਸ਼ੀਆ ਦੇ ਮਾਣਯੋਗ ਸਿਹਤ ਮੰਤਰੀ, ਸ਼੍ਰੀ ਬੁਦੀ ਗੁਣਾਦੀ ਸਾਦੀਕਿਨ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ, ਜੀ-20 ਦੀ 2023 ਦੀ ਪ੍ਰਧਾਨਗੀ ਹੇਠ, ਦੋ ਸਿਹਤ ਮੁੱਦਿਆਂ - ਟੀਬੀ ਅਤੇ ਸਰਵਾਈਕਲ ਕੈਂਸਰ 'ਤੇ ਧਿਆਨ ਕੇਂਦ੍ਰਿਤ ਕਰੇਗਾ।

ਡਾ. ਮਾਂਡਵੀਯਾ ਨੇ ਟੀਬੀ ਨੂੰ ਖ਼ਤਮ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ਅਤੇ ਹਰ ਕਿਸੇ ਨੂੰ "ਟੀਬੀ ਦੇ ਖਾਤਮੇ" ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹਰ ਪੱਧਰ 'ਤੇ ਸਾਥ ਦੇਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ।

 

https://static.pib.gov.in/WriteReadData/userfiles/image/image0045IPQ.jpg

 

ਬੋਰਡ ਦੇ ਵਾਈਸ ਚੇਅਰ ਮਿਸਟਰ ਓਬੀਫੁਨਾ ਆਸਟਿਨ; ਮਿਸ ਲੂਸਿਕਾ ਡਿਟੀਯੂ, ਕਾਰਜਕਾਰੀ ਡਾਇਰੈਕਟਰ, ਸਟੌਪ ਟੀਬੀ ਪਾਰਟਨਰਸ਼ਿਪ; ਮਿਸਟਰ ਪੀਟਰ ਸੈਂਡਜ਼ ਏਡਜ਼, ਤਪਦਿਕ ਅਤੇ ਮਲੇਰੀਆ ਨਾਲ ਲੜਨ ਲਈ ਗਲੋਬਲ ਫੰਡ ਦੇ ਕਾਰਜਕਾਰੀ ਡਾਇਰੈਕਟਰ; ਡਾ. ਟੇਰੇਸਾ ਕਾਸੇਵਾ, ਡਾਇਰੈਕਟਰ, ਗਲੋਬਲ ਟੀਬੀ (ਟੀਬੀ) ਪ੍ਰੋਗਰਾਮ ਡਬਲਿਊਐੱਚਓ ਅਤੇ ਸੰਸਥਾ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸਹਿਯੋਗੀ ਵਿਕਾਸ ਭਾਈਵਾਲ ਇਸ ਮੀਟਿੰਗ ਵਿੱਚ ਮੌਜੂਦ ਸਨ।

 

************

 

ਐੱਮਵੀ/ਏਐੱਲ 



(Release ID: 1826830) Visitor Counter : 124