ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਰਾਜ ਮੰਤਰੀ ਪ੍ਰਤਿਮਾ ਭੌਮਿਕ ਨੇ ਸ਼ਿਲਾਂਗ ਵਿੱਚ ਦਿਵਿਯਾਂਗਜਨਾਂ ਦੇ ਕੌਸ਼ਲ ਵਿਕਾਸ, ਪੁਨਰਵਾਸ ਅਤੇ ਸਸ਼ਕਤੀਕਰਨ ਦੇ ਲਈ ਸੀਆਰਸੀ ਦੀਆਂ ਸੇਵਾਵਾਂ ਦਾ ਉਦਘਾਟਨ ਕੀਤਾ
Posted On:
17 MAY 2022 5:49PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸੁਸ਼੍ਰੀ ਪ੍ਰਤਿਮਾ ਭੌਮਿਕ ਨੇ ਅੱਜ ਸ਼ਿਲਾਂਗ ਵਿੱਚ ਵਰਚੂਅਲ ਰੂਪ ਨਾਲ ਦਿਵਿਯਾਂਗਜਨਾਂ ਦੇ ਕੌਸ਼ਲ ਵਿਕਾਸ, ਪੂਨਰਵਾਸ ਅਤੇ ਸਸ਼ਕਤੀਕਰਨ ਦੇ ਲਈ ਕੰਪੋਜਿਟ ਰੀਜਨਲ ਸੈਂਟਰ (ਸੀਆਰਸੀ) ਦੀਆਂ ਸੇਵਾਵਾਂ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਸ਼ਿਲਾਂਗ, ਮੇਘਾਲਿਆ ਵਿੱਚ ਯੂ ਸੋਸੋ ਥਾਮ ਔਡੀਟੋਰਿਅਮ ਵਿੱਚ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ਼੍ਰੀ ਕਿਰਮਨ ਸ਼ਿਆਲਾ, ਸਮਾਜ ਕਲਿਆਣ ਮੰਤਰੀ, ਮੇਘਾਲਿਆ ਸਰਕਾਰ, ਸ਼੍ਰੀਮਤੀ ਐੱਮ ਅੰਪਾਰੇਨ ਲਿੰਗਦੋਹ, ਵਿਧਾਇਕ, ਪੂਰਵੀ ਸ਼ਿਲਾਂਗ, ਮੇਘਾਲਿਆ ਅਤੇ ਕੇਂਦਰ ਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਹੋਏ।
ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ, ਸੁਸ਼੍ਰੀ ਪ੍ਰਤਿਮਾ ਭੌਮਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਵਿੱਚ ਦਿਵਿਯਾਂਗਜਨਾਂ ਦੇ ਲਈ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਲਾਗੂ ਕਰ ਰਹੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਨਵੇਂ ਸਥਾਪਿਤ ਸੀਆਰਸੀ ਦਿਵਿਯਾਂਗਜਨਾਂ (ਦਿਵਿਯਾਂਗਜਨ) ਦੇ ਲਈ ਜ਼ਰੂਰੀ ਸੇਵਾਵਾਂ ਉਪਲੱਬਧ ਕਰਾਵੇਗਾ ਅਤੇ ਮੇਘਾਲਿਆ ਰਾਜ ਵਿੱਚ ਮਾਨਵ ਸੰਸਾਧਨ ਵਿਕਸਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਮੇਘਾਲਿਆ ਸਰਕਾਰ ਦੇ ਪ੍ਰਤੀ ਆਪਣੀ ਕ੍ਰਿਤਗਿਅਤਾ ਵਿਅਕਤ ਕਰਦੇ ਹੋਏ, ਜਿਸ ਨੇ ਸੀਆਰਸੀ ਦੀ ਸਥਾਈ ਸਰੰਚਨਾ ਦੀ ਸਥਾਪਨਾ ਦੇ ਲਈ ਪੂਰਵੀ ਖਾਸੀ ਹਿਲਸ ਜਿਲ੍ਹੇ ਦੇ ਓਮਸਾਵਲੀ ਵਿੱਚ 10 ਏਕੜ ਭੂਮੀ ਉਪਲੱਬਧ ਕਰਾਈ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਸਰੰਚਨਾ ਦੀ ਅਧਾਰਸ਼ਿਲਾ ਜਲਦ ਤੋਂ ਜਲਦ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੀਆਰਸੀ ਦਿਵਿਯਾਂਗਾਂ ਦੇ ਲਈ ਕੌਸ਼ਲ ਵਿਕਾਸ ਸਿਖਲਾਈ ਦੀ ਆਯੋਜਨ ਕਰਨ ਦੇ ਇਲਾਵਾ ਉਨ੍ਹਾਂ ਦੀ ਵਿਭਿੰਨ ਸ਼੍ਰੇਣੀਆਂ ਲਈ ਪੂਨਰਵਾਸ ਸੇਵਾਵਾਂ ਨੂੰ ਪੂਰਾ ਕਰੇਗਾ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸੁਤੰਤਰ ਜੀਵਨ ਬਿਤਾਉਣ ਵਿੱਚ ਸਮਰੱਥ ਬਣਾਏਗਾ।
ਸ਼੍ਰੀ ਕਿਰਮਨ ਸ਼ਿਏਲਾ, ਸਮਾਜ ਕਲਿਆਣ ਮੰਤਰੀ, ਮੇਘਾਲਿਆ ਸਰਕਾਰ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਮੇਘਾਲਿਆ ਵਿੱਚ ਸੀਆਰਸੀ ਦੀ ਸਥਾਪਨਾ ਕਰਨ ਲਈ ਸਮਾਜਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਰਾਜ ਵਿੱਚ ਦਿਵਿਯਾਂਗਜਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰੇਗਾ। ਉਨ੍ਹਾਂ ਨੇ ਉਮੀਦ ਵਿਅਕਤ ਕਰਦੇ ਹੋਏ ਕਿ ਕਿ ਨਵਨਿਰਮਿਤ ਸੀਆਰਸੀ ਦਿਵਿਯਾਂਗਜਨਾਂ ਲਈ ਕੌਸ਼ਲ ਵਿਕਾਸ ਸਿਖਲਾਈ ਦਾ ਆਯੋਜਨ ਕਰਨ ਦੇ ਇਲਾਵਾ 21 ਸ਼੍ਰੇਣੀਆਂ ਦੇ ਦਿਵਿਯਾਂਗ ਲੋਕਾਂ ਲਈ ਪੁਨਰਵਾਸ ਸੇਵਾਵਾਂ ਨੂੰ ਪੂਰਾ ਕਰੇਗਾ।
ਦਿਵਿਯਾਂਗਜਨਾਂ ਦੇ ਕਲਿਆਣ ਲਈ ਮੇਘਾਲਿਆ ਸਰਕਾਰ ਦੀ ਪ੍ਰਤੀਬੱਧਤਾ ਦਾ ਜ਼ਿਕਰ ਕਰਦੇ ਹੋਏ,ਸ਼੍ਰੀ ਸ਼ਿਏਲਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਹਾਇਤਾ ਸਮਗਰੀਆਂ ਅਤੇ ਉਪਕਰਣਾਂ ਦੀ ਵੰਡ ਕਰਨ ਲਈ ਸ਼ਿਵਿਰਾਂ ਦਾ ਆਯੋਜਨ ਕਰਨ,ਦਿਵਿਯਾਂਗਜਨਾਂ ਲਈ ਦੇਸ਼ ਵਿੱਚ ਯੂਨਿਵਰਸਲ ਪਹਿਚਾਣ ਪੱਤਰ ਜਾਰੀ ਕਰਨ ਜਿਹੀਆਂ ਕਈ ਪਹਿਲ-ਕਦਮੀਆਂ ਕਰ ਰਹੀ ਹੈ। ਉਨ੍ਹਾਂ ਨੇ ਸੁਗਮਯ ਭਾਰਤ ਅਭਿਯਾਨ ਦੇ ਸੰਦਰਭ ਵਿੱਚ ਵੀ ਗੱਲ ਕੀਤੀ ਹੈ, ਜੋ ਦਿਵਿਯਾਂਗਜਨਾਂ ਨੂੰ ਸਰਵਭੌਮਿਕ ਪਹੁੰਚ ਪ੍ਰਦਾਨ ਕਰਵਾਉਣ ਲਈ ਰਾਸ਼ਟਰੀ ਪੱਧਰ 'ਤੇ ਵੀ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਵਿਯਾਂਗ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਸਿੱਖਿਆ ਪ੍ਰਾਪਤ ਕਰਨ ਲਈ ਵਿੱਤੀ ਸਹਾਇਤਾ ਅਤੇ ਸਿੱਖਿਆ ਸਕਾਲਰਸ਼ਿਪ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਆਪਣੀ ਪੂਰੀ ਸਮਰੱਥਾ ਨਾਲ ਸੀਆਰਸੀ ਸ਼ਿਲਾਂਗ ਨੂੰ ਅੱਗੇ ਵਧਾਉਣ ਲਈ ਆਪਣਾ ਸਮਰਥਨ ਜਾਰੀ ਰੱਖੇਗੀ।
ਸ਼੍ਰੀਮਤੀ ਮਾਜੇਲ ਅਮਪਾਰੇਨ ਲਿੰਗਦੋਹ, ਵਿਧਾਇਕ, ਪੂਰਬੀ ਸ਼ਿਲਾਂਗ ਨੇ ਇਸ ਗੱਲ 'ਤੇ ਸੰਤੋਸ਼ ਵਿਅਕਤ ਕੀਤਾ ਕਿ ਮੇਘਾਲਿਆ ਰਾਜ ਵਿੱਚ ਦਿਵਿਯਾਂਗ ਲੋਕਾਂ ਨੂੰ ਜੀਵਨ ਬਿਤਾਉਣ ਦਾ ਸੁਚੱਜਾ ਅਵਸਰ ਸੁਨਿਸ਼ਚਿਤ ਕਰਨ ਲਈ ਇਸ ਸੀਆਰਸੀ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ। ਸ਼੍ਰੀਮਤੀ ਲਿੰਗਦੋਹ ਸੀਆਰਸੀ ਦੀ ਸਥਾਪਨਾ ਲਈ ਕੇਂਦਰ ਸਰਕਾਰ ਦੀ ਪਹਿਲ ਦੀ ਸਰਾਹਨਾ ਕੀਤੀ, ਨਾਲ ਹੀ ਇਹ ਵੀ ਸਵੀਕਾਰ ਕੀਤਾ ਕਿ ਦਿਵਿਯਾਂਗਜਨਾਂ ਦੀ ਭਲਾਈ ਲਈ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ, ਉਨ੍ਹਾਂ ਨੇ ਕਿਹਾ, “ਮੈਂ ਇੱਥੇ ਗੁਡ ਵਿਲ ਦੇ ਨਾਲ ਆਈ ਹਾਂ, ਮੈਂ ਇੱਥੇ ਸਮਰਥਨ ਦੇਣ ਲਈ ਆਈ ਹਾਂ,ਮੈਂ ਇੱਥੇ ਉਸ ਪ੍ਰੋਗਰਾਮ ਦਾ ਹਿੱਸਾ ਬਣਨ ਆਈ ਹਾਂ, ਜੋ ਦਿਵਿਯਾਂਗ ਲੋਕਾਂ ਦੀ ਦੇਖਭਾਲ ਕਰੇਗਾ। ਮੈਨੂੰ ਇਹ ਦੇਖ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਸ ਸ਼੍ਰੇਣੀ ਦੇ ਨਾਗਰਿਕਾਂ ਲਈ ਸਿੱਖਿਆ ਅਤੇ ਕੌਸ਼ਲ ਵਿਕਾਸ ਦਾ ਇੱਕ ਵੱਡਾ ਹਿੱਸਾ ਹੈ। ਮੇਘਾਲਿਆ ਰਾਜ ਦੇ ਹਰ ਚੋਣ ਖੇਤਰ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਡੇ ਸਮੂਹਾਂ ਦੇ ਦਿਵਿਯਾਂਗਜਨਾਂ ਨੂੰ ਸਸ਼ਕਤ ਬਣਾਉਣ ਵਾਲੇ ਚੰਗੇ ਕਾਰਜ ਵਿੱਚ ਸ਼ਾਮਲ ਹਨ।
ਸ਼੍ਰੀਮਤੀ ਅੰਜਲੀ ਭਵਰਾ, ਸਕੱਤਰ, ਡੀਈਪੀਡਬਲਿਊਡੀ, ਐੱਮਐੱਸਜੇਐਂਡਡੀ,ਭਾਰਤ ਸਰਕਾਰ ਨੇ ਆਪਣੇ ਸੰਬੋਧਨ ਵਿੱਚ ਇਹ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਇਹ ਸੀਆਰਸੀ ਨਿਸ਼ਚਤ ਰੂਪ ਤੋਂ ਮੇਘਾਲਿਆ ਰਾਜ ਵਿੱਚ ਗੁਣਵੱਤਾਪੂਰਨ ਜਨਸ਼ਕਤੀ ਪੈਦਾ ਕਰਨ ਵਿੱਚ ਮਦਦ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਦਿਵਿਯਾਂਗਜਨਾਂ ਦੀ ਸਾਰੀ 21 ਅਧਿਨਿਯਮ ਸ਼੍ਰੇਣੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਮਰੱਥ ਬਣੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸੁਨਿਸ਼ਚਿਤ ਹੇਵਗਾ ਕਿ ਇਸ ਖੇਤਰ ਦੇ ਲੋਕ ਸੀਆਰਸੀ ਵਿੱਚ ਆ ਕੇ ਗੁਣਵੱਤਾਪੂਰਣ ਪੂਨਰਵਾਸ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਨੇ ਨੈਸ਼ਨਲ ਇੰਸਟੀਟਿਊਟ ਫਾਰ ਏਮਪਾਵਰਮੈਂਟ ਆਫ ਪਰਸਨ ਵਿਦ ਮਲਟੀਪਲ ਡਿਸਬਿਲਿਟੀ (ਐੱਨਆਈਈਪੀਐੱਮਡੀ), ਚੇਨਈ ਨੂੰ ਤਾਕੀਦ ਕੀਤੀ ਕਿ ਉਹ ਸੀਆਰਸੀ ਦੇ ਤਹਿਤ ਸਾਰੇ ਲੋੜਵੰਦ ਲੋਕਾਂ ਨੂੰ ਵੀਡੀਓ ਕਾਂਫਰੰਸਿੰਗ ਦੇ ਮਾਧਿਅਮ ਨਾਲ ਜਾਂ ਵਿਅਕਤੀਗਤ ਤੌਰ ਨਾਲ ਮਿਲ ਕੇ ਸਹਾਇਤਾ ਪ੍ਰਦਾਨ ਕਰਨ ਦਾ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੂੰ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਗੈਰ-ਸਰਕਾਰੀ ਸੰਗਠਨਾਂ ਦਾ ਸਮਰੱਥਾ ਨਿਰਮਾਣ ਕਰਨਾ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਪ੍ਰੋਗਰਾਮਾਂ ਲਈ ਸਰਕਾਰੀ ਸਹਾਇਤਾ ਦਾ ਲਾਭ ਪ੍ਰਾਪਤ ਕਰ ਸਕਣ ਅਤੇ ਰਾਜ ਦੇ ਪਿੰਡਾਂ ਦੇ ਅੰਦਰੂਨੀ ਹਿੱਸਿਆਂ ਵਿੱਚ ਆਪਣੀਆਂ ਗਤੀਵਿਧੀਆਂ ਦਾ ਵਿਸਤਾਰ ਕਰ ਸਕਣ।
ਸ਼੍ਰੀ ਸੰਪਤ ਕੁਮਾਰ, ਪ੍ਰਮੁੱਖ ਸਕੱਤਰ, ਸਮਾਜਕਲਿਆਣ ਵਿਭਾਗ, ਮੇਘਾਲਿਆ ਸਰਕਾਰ ਨੇ ਸਮਾਜਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ,ਭਾਰਤ ਸਰਕਾਰ ਦੁਆਰਾ ਇਸ ਸੀਆਰਸੀ ਦੀ ਸਥਾਪਨਾ ਕਰਨ ਅਤੇ ਉਮਸਾਵਲੀ ਵਿੱਚ ਪ੍ਰਸਤਾਵਿਤ ਕੀਤੇ ਗਏ ਸਥਾਈ ਕੇਂਦਰ ਦੇ ਲਈ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਸੀਆਰਸੀ ਰਾਜ ਦੇ ਲਈ ਬਹੁਤ ਹੀ ਮਹੱਤਵਪੂਰਨ ਸੰਸਥਾਨ ਬਣਨ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਜਦੋਂ ਤੁਹਾਡੇਕੋਲ ਅਜਿਹੀਆਂ ਸੰਸਥਾਵਾਂ ਹੁੰਦੀਆਂ ਤਾਂ ਵਿਕਾਸ ਹੁੰਦਾ ਹੈ ਅਤੇ ਲੋਕਾਂ ਲਈ ਇੱਕ ਸਹਾਇਤਾ ਪ੍ਰਣਾਲੀ ਹੈ।
ਇਹ ਸਾਰੇ ਰਾਸ਼ਟਰੀ ਕੇਂਦਰ ਅਤੇ ਖੇਤਰੀ ਕੇਂਦਰ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਅਸਲ ਵਿੱਚ ਜੇਕਰ ਤੁਸੀਂ ਦੁਨੀਆ ਦੇ ਇਤਿਹਾਸ ਨੂੰ ਦੇਖਦੇ ਹਨ ਤਾਂ ਮਹਿਸੂਸ ਕਰਦੇ ਹਨ ਕਿ ਜਿੱਥੇ ਵੀ ਇੰਸਟੀਟਿਊਟ ਆਵ੍ ਐਕਸੀਲੈਂਸ ਹੁੰਦੇ ਹਨ ਉੱਥੇ ਵਾਧਾ ਹੁੰਦਾ ਹੈ, ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਦੇ ਕਈ ਪਹਿਲੂਆਂ ਲਈ ਸ਼ਿਲਾਂਗ ਇੱਕ ਖੇਤਰੀ ਕੇਂਦਰ ਬਣ ਰਿਹਾ ਹੈ ਅਤੇ ਇਹ ਵਿਸ਼ੇਸ਼ ਤੌਰ 'ਤੇ ਇਸ ਰਾਜ ਦੇ ਵਿਕਾਸ ਲਈ ਅਤੇ ਪੂਰੇ ਉੱਤਰ-ਪੂਰਬੀ ਖੇਤਰ ਲਈ ਇੱਕ ਲੰਬਾ ਸਫ਼ਰ ਤੈਅ ਕਰਨ ਜਾ ਰਿਹਾ ਹੈ।”
ਪਤਵੰਤਿਆਂ ਨੇ ਦਿਵਿਯਾਂਗ ਵਿਦਿਆਰਥੀਆਂ ਨੂੰ ਸਹਾਇਤਾ ਸਮੱਗਰੀਆਂ ਅਤੇ ਉਪਕਰਣਾਂ, ਟੀਚਿੰਗ ਲਰਨਿੰਗ ਮਟੀਰਿਅਲ ਕਿਟ ਦਾ ਵਿਤਰਨ ਕੀਤਾ ਅਤੇ ਨਾਲ ਹੀ ਬੇਥਾਨੀ ਸੋਸਾਇਟੀ, ਸ਼ਿਲਾਂਗ ਦੇ ਸਹਿਯੋਗ ਨਾਲ ਐੱਨਆਈਈਪੀਐੱਮਡੀ, ਚੇਨਈ ਵੱਲੋਂ ਆਯੋਜਿਤ ਮਿਨੀ ਖੇਡ ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਪੁਰਸਕ੍ਰਿਤ ਵੀ ਕੀਤਾ।
****
ਐੱਮਜੀ/ਆਰਐੱਨਐੱਮ
(Release ID: 1826660)
Visitor Counter : 152