ਇਸਪਾਤ ਮੰਤਰਾਲਾ
ਸੇਲ ਨੇ ਭਾਰਤ ਦੇ ਸਵਦੇਸ਼ੀ ਨੌਸੇਨਾ ਯੁੱਧਪੋਤਾਂ ਆਈਐੱਨਐੱਸ ‘ਉਦੈਗਿਰੀ’ ਤੇ ਆਈਐੱਨਐੱਸ ‘ਸੂਰਤ’ ਦੇ ਲਈ ਵਿਸ਼ੇਸ਼ ਸਟੀਲ ਦੀ ਸਪਲਾਈ ਕੀਤੀ
Posted On:
17 MAY 2022 6:18PM by PIB Chandigarh
ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਨੇ ਭਾਰਤ ਦੇ ਸਵਦੇਸ਼ੀ ਨੌਸੇਨਾ ਯੁੱਧਪੋਤਾਂ ਆਈਐੱਨਐੱਸ ‘ਉਦੈਗਿਰੀ’ ਅਤੇ ਆਈਐੱਨਐੱਸ ‘ਸੂਰਤ’ ਦੇ ਲਈ 4300 ਟਨ ਵਿਸ਼ੇਸ਼ ਸਟੀਲ ਦੀ ਸਪਲਾਈ ਕੀਤੀ ਹੈ। ਸੇਲ ਦੁਆਰਾ ਸਪਲਾਈ ਕੀਤੇ ਜਾਣ ਵਾਲੇ ਸਟੀਲ ਵਿੱਚ ਡੀਐੱਮਆਰ 249-A ਗ੍ਰੇਡ ਪਲੇਟਸ ਅਤੇ ਐੱਚਆਰ ਸ਼ੀਟਸ ਸ਼ਾਮਲ ਹਨ। ਸਟੀਲ ਦੀ ਪੂਰੀ ਮਾਤਰਾ ਸੇਲ ਦੇ ਬੋਕਾਰੋ, ਭਿਲਾਈ ਅਤੇ ਰਾਉਰਕੇਲਾ ਸਟੀਲ ਪਲਾਂਟਸ ਤੋਂ ਸਪਲਾਈ ਕੀਤੀ ਗਈ ਹੈ। ਇਹ ਭਾਰਤ ਦੇ “ਆਤਮਨਿਰਭਰ ਭਾਰਤ ਮਿਸ਼ਨ” ਵਿੱਚ ਮਹੱਤਵਪੂਰਨ ਯੋਗਦਾਨ ਦੇਣ ਅਤੇ ਆਯਾਤ ਪ੍ਰਤੀਸਥਾਪਨ ਕਰਨ ਦੀ ਦਿਸ਼ਾ ਵਿੱਚ, ਦੇਸ਼ ਦੇ ਪ੍ਰਯਤਨਾਂ ਨੂੰ ਮਜ਼ਬੂਤ ਕਰਨ ਦੇ ਸੇਲ ਦੇ ਨਿਰੰਤਰ ਪ੍ਰਯਤਨਾਂ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।
ਸੇਲ ਨੇ ਇਸ ਤੋਂ ਪਹਿਲਾਂ ਵੀ ਆਈਐੱਨਐੱਸ ਵਿਕ੍ਰਾਂਤ, ਆਈਐੱਨਐੱਸ ਕਮੋਰਟਾ ਸਮੇਤ ਭਾਰਤ ਦੀ ਵਿਭਿੰਨ ਰੱਖਿਆ ਪ੍ਰੋਜੈਕਟਾਂ ਦੇ ਲਈ ਵਿਸ਼ੇਸ਼ ਗੁਣਵੱਤਾ ਵਾਲੇ ਸਟੀਲ ਦੀ ਸਪਲਾਈ ਕੀਤੀ ਹੈ।
************
ਏਕੇਐੱਨ/ਐੱਸਕੇ
(Release ID: 1826585)
Visitor Counter : 135