ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
15 MAY 2022 3:28PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਕਿਹਾ-
“ਮੈਂ ਬੁੱਧ ਪੂਰਣਿਮਾ’ ਦੇ ਪਾਵਨ ਅਵਸਰ ’ਤੇ ਆਪਣੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਵਿਸ਼ਵ ਦੇ ਮਹਾਨ ਅਧਿਆਤਮਕ ਗੁਰੂਆਂ ਵਿੱਚੋਂ ਇੱਕ ਭਗਵਾਨ ਬੁੱਧ ਨੇ ਗਹਿਰੇ ਸੱਚ ਦਾ ਉਪਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਟੀਚਾ ਸਾਡੇ ਦੁੱਖਾਂ ਦੇ ਮੂਲ ਕਾਰਨ ਦੀ ਖੋਜ ਕਰਨਾ ਅਤੇ ਸਚੇਤ ਰੂਪ ਨਾਲ ਲੋਕਾਂ ਨੂੰ ਦੁੱਖਾਂ ਤੋਂ ਮੁਕਤ ਕਰਨਾ ਸੀ।
ਨਿਰਸੰਦੇਹ, ਭਗਵਾਨ ਬੁੱਧ ਅਤੇ ਉਨ੍ਹਾਂ ਦਾ ‘ਧੰਮ’ ਪ੍ਰਕਾਸ਼ ਦਾ ਅੰਦਰੂਨੀ ਸਰੋਤ ਹੈ ਜੋ ਨੈਤਿਕਤਾ, ਸੰਤੁਸ਼ਟੀ ਅਤੇ ਆਨੰਦ ਦੇ ਮਾਰਗ ’ਤੇ ਸਾਡਾ ਮਾਰਗਦਰਸ਼ਨ ਕਰਦਾ ਹੈ।
ਆਓ, ਅਸੀਂ ਇਸ ਸ਼ੁਭ ਅਵਸਰ ’ਤੇ ਭਗਵਾਨ ਬੁੱਧ ਦੁਆਰਾ ਦਿਖਾਏ ਗਏ ਸਰਬਵਿਆਪੀ ਦੋਸਤੀ, ਕਰੁਣਾ ਅਤੇ ਸਮਾਨਤਾ ਦੇ ਸਿਧਾਂਤਾਂ ’ਤੇ ਚਲਦੇ ਹੋਏ ਆਪਣੀਆਂ ਪ੍ਰਤੀਬੱਧਤਾਵਾਂ ਦੀ ਪਾਲਣਾ ਕਰੀਏ।”
**********
ਐੱਮਐੱਸ/ਆਰਕੇ/ਡੀਪੀ
(रिलीज़ आईडी: 1825620)
आगंतुक पटल : 143