ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਬੁੱਧ ਪੂਰਣਿਮਾ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਦੀਆਂ ਸ਼ੁਭਕਾਮਨਾਵਾਂ

Posted On: 15 MAY 2022 5:44PM by PIB Chandigarh

ਭਾਰਤ ਦੇ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ: -

ਬੁੱਧ ਪੂਰਣਿਮਾ ਦੇ ਸ਼ੁਭ ਅਵਸਰ ’ਤੇ ਮੈਂ ਸਾਰੇ ਦੇਸ਼ਵਾਸੀਆਂ ਅਤੇ ਪੂਰੇ ਵਿਸ਼ਵ ਵਿੱਚ ਭਗਵਾਨ ਬੁੱਧ ਦੇ ਪੈਰੋਕਾਰਾਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਮਹਾਤਮਾ ਬੁੱਧ ਨੇ ਲੋਕਾਂ ਨੂੰ ਅਹਿੰਸਾਪ੍ਰੇਮ ਅਤੇ ਕਰੁਣਾ ਦੀ ਸਿੱਖਿਆ ਦਿੱਤੀ। ਉਥਲ-ਪੁਥਲ ਨਾਲ ਭਰੇ ਵਿਸ਼ਵ ਵਿੱਚ ਉਨ੍ਹਾਂ ਦੀਆਂ ਸਿੱਖਿਆਵਾਂਅੱਜ ਪਹਿਲਾਂ ਤੋਂ ਵੀ ਜ਼ਿਆਦਾ ਪ੍ਰਾਸੰਗਿਕ ਹਨ। ਮਹਾਤਮਾ ਬੁੱਧ ਦੇ ਵਿਚਾਰਸੰਪੂਰਨ ਮਨੁੱਖੀ ਜਾਤੀ ਨੂੰ ਨੈਤਿਕ ਕਦਰਾਂ ਕੀਮਤਾਂ ’ਤੇ ਅਧਾਰਿਤ ਜੀਵਨ ਜਿਉਣ ਦੀ ਦਿਸ਼ਾ ਵਿੱਚ ਪ੍ਰਯਤਨ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੇ ਸਾਰੀ ਦੁਨੀਆ ਨੂੰ ਕਰੁਣਾ ਅਤੇ ਸਹਿਣਸ਼ੀਲਤਾ ਦਾ ਮਾਰਗ ਦਿਖਾਇਆ।

ਆਓਅਸੀਂ ਸਾਰੇ ਮਹਾਤਮਾ ਬੁੱਧ ਦੁਆਰਾ ਦਿਖਾਏ ਗਏ ਅਸ਼ਟਾਂਗਿਕ ਮਾਰਗ ’ਤੇ ਚਲਣ ਦਾ ਸੰਕਲਪ ਲਈਏ ਅਤੇ ਆਪਣੇ ਜੀਵਨ ਵਿੱਚ ਸਦਾਚਾਰ ਦਾ ਅਨੁਸਰਣ ਕਰਦੇ ਹੋਏ ਸ਼ਾਂਤੀਪੂਰਣਸੁਹਾਰਦ ਅਤੇ ਉੱਨਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਦਈਏ।

Click here for President's message in hindi

 

 

 ************

ਡੀਐੱਸ/ਬੀਐੱਮ




(Release ID: 1825619) Visitor Counter : 108