ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਕੇਂਦਰ ਨੇ ਤੇਲੰਗਾਨਾ ਨੂੰ ਸਾਉਣੀ ਮੰਡੀਕਰਨ ਸੀਜ਼ਨ 2020-21 ਅਤੇ ਸਾਉਣੀ ਮੰਡੀਕਰਨ ਸੀਜ਼ਨ 2021-22 ਦੇ ਬਚੇ ਹੋਏ ਝੋਨੇ ਤੋਂ ਬਣੇ ਪੌਸ਼ਟਿਕ ਭੁਜੀਆ ਚਾਵਲ ਦੀ 6.05 ਲੱਖ ਮੀਟ੍ਰਿਕ ਟਨ ਮਾਤਰਾ ਨੂੰ ਭਾਰਤੀ ਖੁਰਾਕ ਨਿਗਮ ਦੇ ਗੋਦਾਮ ਵਿੱਚ ਰੱਖਣ ਦੀ ਅਨੁਮਤੀ ਪ੍ਰਦਾਨ ਕੀਤੀ

Posted On: 14 MAY 2022 10:02AM by PIB Chandigarh

ਕੇਂਦਰ ਨੇ ਤੇਲੰਗਾਨਾ ਨੂੰ ਸਾਉਣੀ ਮੰਡੀਕਰਨ ਸੀਜ਼ਨ 2020-21 ਅਤੇ ਸਾਉਣੀ ਮੰਡੀਕਰਨ ਸੀਜ਼ਨ 2021-22 ਦੇ ਬਚੇ ਹੋਏ ਝੋਨੇ ਤੋਂ ਬਣੇ ਪੌਸ਼ਟਿਕ ਭੁਜੀਆ ਚਾਵਲ ਦੀ 6.05 ਲੱਖ ਮੀਟ੍ਰਿਕ ਟਨ ਮਾਤਰਾ ਨੂੰ ਭਾਰਤੀ ਖੁਰਾਕ ਨਿਗਮ ਦੇ ਗੋਦਾਮ ਵਿੱਚ ਰੱਖਣ ਦੀ ਅਨੁਮਤੀ ਪ੍ਰਦਾਨ ਕਰ ਦਿੱਤੀ ਹੈ। ਰਾਜ ਸਰਕਾਰ ਦੀ ਤਾਕੀਦ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪੱਤਰ ਨੂੰ 11 ਮਈ, 2022 ਨੂੰ ਜਾਰੀ ਕਰ ਦਿੱਤਾ ਗਿਆ ਹੈ।

 

 

ਤੇਲੰਗਾਨਾ ਦੀ ਰਾਈਸ ਮਿੱਲਾਂ ਵਿੱਚ ਤਿਆਰ ਚਾਵਲ ਦੀ ਸਪਲਾਈ  ਸਾਉਣੀ ਮੰਡੀਕਰਨ ਸੀਜ਼ਨ 2020-21 (ਰਬੀ) ਸਤੰਬਰ, 2021 ਤੱਕ ਹੋਈ ਸੀ। ਤੇਲੰਗਾਨਾ ਸਰਕਾਰ ਦੀ ਤਾਕੀਦ ‘ਤੇ ਭਾਰਤ ਸਰਕਾਰ ਦੇ ਪੱਤਰ ਅਨੁਸਾਰ 14.05.2022 ਦੇ ਅਧਾਰ ‘ਤੇ ਇਸ ਮਿਆਦ ਨੂੰ ਸੱਤਵੀਂ ਵਾਰ ਵਧਾ ਕੇ ਮਈ 2022 ਤੱਕ ਕਰ ਦਿੱਤਾ ਗਿਆ ਹੈ। 

 

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਾਉਣੀ ਮੰਡੀਕਰਨ ਸੀਜ਼ਨ 2021-22 (ਰਬੀ ਫਸਲ) ਦੌਰਾਨ ਤੇਲੰਗਾਨਾ ਤੋਂ 40.20 ਲੱਖ ਮੀਟ੍ਰਿਕ ਟਨ ਚਾਵਲ ਦੀ ਅਨੁਮਾਨਤ ਖਰੀਦ ਨੂੰ ਮੰਜੂਰ ਕੀਤਾ ਸੀ, ਜਿਸ ਦੀ ਖਰੀਦ ਮਿਆਦ ਜੂਨ, 2022 ਤੱਕ ਤੇ ਉਸ ਦੀ ਦਲਾਈ ਦੀ ਮਿਆਦ ਸਤੰਬਰ, 2022 ਤੱਕ ਤੈਅ ਸੀ। ਤੇਲੰਗਾਨਾ ਨੇ 13 ਅਪ੍ਰੈਲ, 2022 ਨੂੰ ਇੱਕ ਪੱਤਰ ਭਾਰਤ ਸਰਕਾਰ ਦੇ ਖੁਰਾਕ ਤੇ ਜਨਤਕ ਵੰਡ ਵਿਭਾਗ ਨੂੰ ਭੇਜ ਕੇ ਤਾਕੀਦ ਕੀਤੀ ਸੀ, ਜਿਸ ਨੂੰ ਸਵੀਕਾਰ ਕਰਦੇ ਹੋਏ ਕੇਂਦਰ ਸਰਕਾਰ ਨੇ 10 ਅਪ੍ਰੈਲ, 2022 ਨੂੰ ਭੇਜੇ ਪੱਤਰ ਵਿੱਚ ਖਰੀਦ ਸੰਬੰਧੀ ਤਾਕੀਦ ਨੂੰ ਮੰਨ ਲਿਆ ਸੀ।

 

ਕੇਂਦਰ ਸਰਕਾਰ ਨੇ ਹਮੇਸ਼ਾ ਤੇਲੰਗਾਨਾ ਸਹਿਤ ਸਾਰੇ ਰਾਜਾਂ ਵਿੱਚ ਖਰੀਦ ਗਤੀਵਿਧੀਆਂ ਦਾ ਸਮਰਥਨ ਕੀਤਾ ਹੈ। ਸਾਉਣੀ ਮੰਡੀਕਰਨ ਸੀਜ਼ਨ 2015-16 ਦੌਰਾਨ 15.79 ਲੱਖ ਮੀਟ੍ਰਿਕ ਟਨ ਚਾਵਲ ਦੀ ਖਰੀਦ ਨੂੰ ਮੱਦੇਨਜ਼ਰ ਰੱਖਦੇ ਹੋਏ 3,417.15 ਕਰੋੜ ਰੁਪਏ ਦੀ ਨਿਊਨਤਮ ਸਮਰਥਨ ਮੁੱਲ ਦਾ ਲਾਭ 5,35,007 ਕਿਸਾਨਾਂ ਨੂੰ ਮਿਲਿਆ ਤੇ ਤੇਲੰਗਾਨਾ ਵਿੱਚ ਸਾਉਣੀ ਮੰਡੀਕਰਨ ਸੀਜ਼ਨ 2020-21 ਦੌਰਾਨ 94.53 ਲੱਖ ਮੀਟ੍ਰਿਕ ਟਨ ਚਾਵਲ ਦੀ ਖਰੀਦ ਨਾਲ 21,64,354 ਕਿਸਾਨਾਂ ਨੂੰ ਫਾਇਦਾ ਪਹੁੰਚਿਆ, ਕਿਉਂਕਿ ਇਸ ਖਰੀਦ ਵਿੱਚ 26,637.39 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ ਦਾ ਲਾਭ ਮਿਲਿਆ ਸੀ।

 

11 ਮਈ, 2022 ਤੱਕ ਚਾਲੂ ਸਾਉਣੀ ਮੰਡੀਕਰਨ ਸੀਜ਼ਨ 2021-22 ਵਿੱਚ 72.71 ਲੱਖ ਮੀਟ੍ਰਿਕ ਟਨ ਝੋਨਾ (48.72 ਲੱਖ ਮੀਟ੍ਰਿਕ ਟਨ ਚਾਵਲ ਦੇ ਬਰਾਬਰ) ਦੀ ਖਰੀਦ ਕੀਤੀ ਗਈ ਤੇ ਕੁੱਲ 14251.59 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ ਦੇ ਅਧਾਰ ‘ਤੇ 11,14,833 ਕਿਸਾਨਾਂ ਨੂੰ ਫਾਇਦਾ ਮਿਲਿਆ।

****


ਏਐੱਮ/ਐੱਨਐੱਸ



(Release ID: 1825571) Visitor Counter : 108


Read this release in: Tamil , English , Urdu , Hindi , Telugu