ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਨੇ ਨਵੀਂ ਦਿੱਲੀ ਅਤੇ ਧਰਮਸ਼ਾਲਾ ਵਿੱਚ ਇੱਕੋ ਸਮੇਂ ਮਨਾਏ ਗਏ ਯੋਗ ਮਹੋਤਸਵ ਦੀ ਅਗਵਾਈ ਕੀਤੀ


ਯੋਗ ਨੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਅਤੇ ਇਹ ਕੋਵਿਡ ਦੇ ਸਮੇਂ ਵਿੱਚ ਪਹਿਲੇ ਨੰਬਰ ਦਾ ਇਮਿਊਨਿਟੀ ਪ੍ਰਦਾਤਾ ਰਿਹਾ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 14 MAY 2022 8:56PM by PIB Chandigarh

21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੁਆਰਾ ਆਯੋਜਿਤ ਇੱਕ ਵਿਲੱਖਣ ਸ਼ਾਮ ਯੋਗ ਮਹੋਤਸਵ, ਸ਼ਨੀਵਾਰ ਨੂੰ ਧਰਮਸ਼ਾਲਾ ਅਤੇ ਨਵੀਂ ਦਿੱਲੀ ਵਿੱਚ ਇੱਕੋ ਸਮੇਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਧਰਮਸ਼ਾਲਾ ਸਟੇਡੀਅਮ ਤੋਂ 40 ਮਿੰਟ ਦੇ ਯੋਗ ਪ੍ਰੋਟੋਕੋਲ ਦੀ ਅਗਵਾਈ ਕੀਤੀ ਜਿਸ ਵਿੱਚ 2000 ਤੋਂ ਵੱਧ ਐਥਲੀਟ ਅਤੇ ਯੋਗ ਪ੍ਰੈਕਟੀਸ਼ਨਰ ਸ਼ਾਮਲ ਹੋਏ।

 

https://static.pib.gov.in/WriteReadData/userfiles/image/image001IVX1.jpg

 

ਯੋਗ ਮਹੋਤਸਵ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਰ੍ਹੇ ਵਿੱਚ ਆਯੋਜਿਤ ਇੱਕ ਹੋਰ ਵਿਲੱਖਣ ਸਮਾਗਮ ਹੈ ਅਤੇ ਇਹ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮੌਲਿਕ ਵਿਚਾਰ ਹੈ।

 

ਯੋਗ ਦੇ ਸੁਹਜਮਈ ਪ੍ਰਦਰਸ਼ਨ ਦੀ ਇੱਕ ਸ਼ਾਮ ਦੀ ਮੁੱਖ ਵਿਸ਼ੇਸ਼ਤਾ ਰਹੀ ਕਿ ਨੌਜਵਾਨ ਭਾਗੀਦਾਰ ਅਤੇ ਯੋਗ-ਆਸਣ ਅਭਿਆਸੀ ਦੋ ਰਾਜਾਂ ਵਿੱਚ ਇਕੱਠੇ ਹੋਏ ਅਤੇ ਸਭ ਦੀਆਂ ਅੱਖਾਂ ਦੇ ਧਾਰਨੀ ਬਣੇ।

 

https://static.pib.gov.in/WriteReadData/userfiles/image/image002K8QS.jpg

 

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ “14 ਮਈ ਤੋਂ 21 ਜੂਨ ਤੱਕ ਸਾਨੂੰ ਭਾਰਤ ਦੇ ਸਾਰੇ ਪਿੰਡਾਂ ਵਿੱਚ ਯੋਗ ਮਹੋਤਸਵ ਨੂੰ ਅੱਗੇ ਲੈ ਕੇ ਜਾਣਾ ਹੈ। ਸਾਨੂੰ ਇਸ ਸਾਲ ਇੱਕ ਰਿਕਾਰਡ ਤੋੜਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਸਭ ਤੋਂ ਵੱਧ ਯੋਗ ਭਾਗੀਦਾਰ ਹਿੱਸਾ ਲੈਣ।” ਉਨ੍ਹਾਂ ਕਿਹਾ "ਇਹ ਸਮਾਗਮ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਦਾ ਇੱਕ ਹਿੱਸਾ ਹੈ ਅਤੇ ਯੋਗ ਦਿਵਸ ਲਈ ਵੱਧ ਤੋਂ ਵੱਧ ਜਾਗਰੂਕਤਾ ਨੂੰ ਯਕੀਨੀ ਬਣਾਉਣ ਲਈ ਹੈ।”

 

https://static.pib.gov.in/WriteReadData/userfiles/image/image0031XCS.jpg

 

ਸ਼੍ਰੀ ਠਾਕੁਰ ਨੇ ਅੱਗੇ ਕਿਹਾ “ਇਹ ਸਭ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਸੰਯੁਕਤ ਰਾਸ਼ਟਰ ਵਿੱਚ 2014 ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦੇ ਪ੍ਰਯਤਨਾਂ ਸਦਕਾ ਸੰਭਵ ਹੋਇਆ ਹੈ। ਹਰੇਕ ਦੇਸ਼ ਨੇ ਇੱਕ ਮਤਾ ਪਾਸ ਕੀਤਾ ਸੀ ਅਤੇ ਪ੍ਰਸਤਾਵ ਨੂੰ ਹਾਂ ਕਿਹਾ ਸੀ।”

 

ਧੌਲਾਧਰ ਪਰਬਤ ਲੜੀ ਦੇ ਪੈਰਾਂ ਵਿੱਚ ਸਥਿਤ ਧਰਮਸ਼ਾਲਾ ਸਟੇਡੀਅਮ ਸ਼ਨੀਵਾਰ ਨੂੰ ਚਮਕਦਾਰ ਨਜ਼ਰ ਆਇਆ। ਯੋਗ-ਆਸਣ ਫੈਡ੍ਰੇਸ਼ਨ ਦੇ ਪ੍ਰੈਕਟੀਸ਼ਨਰਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਪ੍ਰੋਟੋਕੋਲ ਦਾ ਪ੍ਰਦਰਸ਼ਨ ਕੀਤਾ ਅਤੇ ਦਿੱਵਯਾਂਗ ਭਾਈਚਾਰੇ ਦੇ ਨਾਲ-ਨਾਲ ਹੋਰ ਵਿਅਕਤੀਗਤ ਅਤੇ ਸਮੂਹ ਕਲਾਕਾਰਾਂ ਨੇ ਵੀ ਪ੍ਰਦਰਸ਼ਨ ਕੀਤੇ।

 

ਨਵੀਂ ਪੀੜ੍ਹੀ ਵਿੱਚ ਯੋਗ ਪ੍ਰਤੀ ਲਗਾਤਾਰ ਵਧ ਰਹੀ ਜਾਗਰੂਕਤਾ ਬਾਰੇ ਬੋਲਦਿਆਂ, ਸ਼੍ਰੀ ਠਾਕੁਰ ਨੇ ਅੱਗੇ ਕਿਹਾ, "ਯੋਗ ਨੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਅਤੇ ਕੋਵਿਡ ਦੇ ਸਮੇਂ ਵਿੱਚ ਇਹ ਪਹਿਲੇ ਨੰਬਰ ਦਾ ਇਮਿਊਨਿਟੀ ਪ੍ਰਦਾਤਾ ਰਿਹਾ ਹੈ। ਯੰਗ ਇੰਡੀਆ ਨੇ ਯੋਗ ਅਤੇ ਫਿਟ ਇੰਡੀਆ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਜੋੜਿਆ ਹੈ। ਹੁਣ ਹਰ ਜਗ੍ਹਾ, ਭਾਵੇਂ ਇਹ ਪਾਰਕ ਵਿੱਚ ਹੋਵੇ ਜਾਂ ਦਫ਼ਤਰ ਵਿੱਚ, ਹਰ ਕੋਈ ਯੋਗ ਕਰਦਾ ਹੈ। ਟ੍ਰੇਨਾਂ ਅਤੇ ਹਵਾਈ ਜਹਾਜ਼ਾਂ ਵਿੱਚ ਵੀ, ਲੋਕ ਯੋਗ ਕਰਦੇ ਹਨ। ਸ਼ੌਪਿੰਗ ਕੰਪਲੈਕਸਾਂ ਵਿੱਚ ਵੀ ਹੁਣ ਯੋਗ ਕਮਰੇ ਹਨ। ਇਹ ਬਹੁਤ ਵੱਡੀ ਗੱਲ ਹੈ।"

 

https://static.pib.gov.in/WriteReadData/userfiles/image/image004HLN0.jpg

 

ਇੱਕ ਸਪੋਰਟ ਦੇ ਰੂਪ ਵਿੱਚ ਯੋਗ-ਆਸਣ ਨੇ ਪਿਛਲੇ ਮਹੀਨੇ ਬੰਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਟੀਵੀ 'ਤੇ ਦੇਖਣ ਵਾਲੇ ਸਾਰੇ ਲੋਕਾਂ ਨੇ ਬਹੁਤ ਸਰਾਹਿਆ। ਅਗਲੇ ਮਹੀਨੇ ਪੰਚਕੁਲਾ ਵਿੱਚ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਸ ਵਿੱਚ ਯੋਗ-ਆਸਣ ਨੂੰ ਵੀ ਇੱਕ ਖੇਡ ਵਜੋਂ ਪੇਸ਼ ਕੀਤਾ ਜਾਵੇਗਾ।

 

  ***********

 

ਐੱਨਬੀ/ਓਏ



(Release ID: 1825568) Visitor Counter : 110