ਸੂਚਨਾ ਤੇ ਪ੍ਰਸਾਰਣ ਮੰਤਰਾਲਾ

17ਵਾਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਹਾਈਬ੍ਰਿਡ ਮੋਡ ਵਿੱਚ ਹੋਵੇਗਾ: ਫੈਸਟੀਵਲ ਡਾਇਰੈਕਟਰ


ਫੈਸਟੀਵਲ ਲਈ ਅੱਜ ਰਜਿਸਟਰ ਕਰੋ; 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਲਈ ਮੁਫ਼ਤ ਰਜਿਸਟ੍ਰੇਸ਼ਨ; ਮੀਡੀਆ ਰਜਿਸਟ੍ਰੇਸ਼ਨ ਹੁਣ ਤੋਂ ਖੁੱਲ੍ਹੀ

ਐੱਮਆਈਐੱਫਐੱਫ 2022 ਵਿੱਚ "ਮਾਈਟੀ ਲਿਟਲ ਭੀਮ: ਆਈ ਲਵ ਤਾਜ ਮਹਿਲ" ਐਪੀਸੋਡ ਦਾ ਵਿਸ਼ਵ ਪ੍ਰੀਮੀਅਰ

ਐੱਨਐੱਫਏਆਈ ਵਲੋਂ ਮੁੜ ਤਿਆਰ, ਸੱਤਿਆਜੀਤ ਰੇਅ ਦੀ ਦਸਤਾਵੇਜ਼ੀ ਫਿਲਮ 'ਸੁਕੁਮਾਰ ਰੇਅ' ਦਾ ਭਾਰਤੀ ਪ੍ਰੀਮੀਅਰ

17ਵੇਂ ਐੱਮਆਈਐੱਫਐੱਫ ਨੂੰ 30 ਦੇਸ਼ਾਂ ਤੋਂ 808 ਐਂਟਰੀਆਂ ਪ੍ਰਾਪਤ ਹੋਈਆਂ

'ਇੰਡੀਆ@75' ਵਿਸ਼ੇ 'ਤੇ ਇੱਕ ਵਿਸ਼ੇਸ਼ ਪੁਰਸਕਾਰ ਦੀ ਸਥਾਪਨਾ

ਪਹਿਲੀ ਇੰਡੋ-ਜਪਾਨ ਸਹਿ-ਨਿਰਮਿਤ ਐਨੀਮੇਸ਼ਨ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ

Posted On: 13 MAY 2022 5:23PM by PIB Chandigarh

 

ਵਿਸ਼ਵ ਸਿਨੇਮਾ ਦਾ ਕੈਲੀਡੋਸਕੋਪ ਪੇਸ਼ ਕਰਦੇ ਹੋਏ, ਦਸਤਾਵੇਜ਼ੀ, ਲਘੂ ਗਲਪ ਅਤੇ ਐਨੀਮੇਸ਼ਨ ਫਿਲਮਾਂ ਲਈ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ) ਆਪਣੇ 17ਵੇਂ ਐਡੀਸ਼ਨ ਦੇ ਨਾਲ ਵਾਪਸ ਆ ਗਿਆ ਹੈ। ਐੱਮਆਈਐੱਫਐੱਫ 2022, 29 ਮਈ ਤੋਂ ਨਹਿਰੂ ਸੈਂਟਰ ਆਡੀਟੋਰੀਅਮ, ਵਰਲੀ, ਮੁੰਬਈ ਵਿਖੇ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋਵੇਗਾ ਅਤੇ 4 ਜੂਨ 2022 ਨੂੰ ਪੁਰਸਕਾਰ ਵੰਡ ਸਮਾਰੋਹ ਦੇ ਨਾਲ ਸਮਾਪਤ ਹੋਵੇਗਾ। 17ਵੇਂ ਐੱਮਆਈਐੱਫਐੱਫ ਦੇ ਡੈਲੀਗੇਟ ਮੌਜੂਦਾ ਐਡੀਸ਼ਨ ਵਿੱਚ ਗੁਣਾਤਮਕ ਅਤੇ ਵਿਭਿੰਨ ਸਮੱਗਰੀ ਦਾ ਅਨੁਭਵ ਕਰਨਗੇ। ਡੈਲੀਗੇਟ ਰਜਿਸਟ੍ਰੇਸ਼ਨ ਅਤੇ ਵੇਰਵਿਆਂ ਲਈ www.miff.in 'ਤੇ ਲੌਗ ਇਨ ਕਰੋ।

 

https://static.pib.gov.in/WriteReadData/userfiles/image/WhatsAppImage2022-05-13at5.24.53PMRDND.jpeg

 

ਡੀਜੀ, ਫਿਲਮਸ ਡਿਵੀਜ਼ਨ ਅਤੇ ਡਾਇਰੈਕਟਰ, ਐੱਮਆਈਐੱਫਐੱਫ, ਰਵਿੰਦਰ ਭਾਕਰ ਨੇ ਅੱਜ ਮੁੰਬਈ ਵਿੱਚ, ਪਰਦਾ ਰੇਜ਼ਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੀਡੀਆ ਨੂੰ ਸੱਦਾ ਦਿੱਤਾ, “ਮੀਡੀਆ ਰਜਿਸਟ੍ਰੇਸ਼ਨ ਅੱਜ ਸ਼ੁਰੂ ਹੋ ਰਹੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਰਜਿਸਟਰ ਕਰਨ ਅਤੇ ਇਸ ਫੈਸਟੀਵਲ ਦਾ ਹਿੱਸਾ ਬਣਨ ਲਈ ਸੱਦਾ ਦਿੰਦਾ ਹਾਂਉਨ੍ਹਾਂ ਇਹ ਵੀ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਨੂੰ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਵਿਦਿਆਰਥੀ ਰਜਿਸਟ੍ਰੇਸ਼ਨ ਫੀਸ ਮੁਫ਼ਤ ਰੱਖੀ ਗਈ ਹੈ। ਡਾਇਰੈਕਟਰ ਨੇ ਇਹ ਵੀ ਦੱਸਿਆ ਕਿ 17ਵਾਂ ਐੱਮਆਈਐੱਫਐੱਫ ਹਾਈਬ੍ਰਿਡ ਵਿੱਚ ਹੋਵੇਗਾ ਅਤੇ ਹਾਈਬ੍ਰਿਡ ਕੰਪੋਨੈਂਟ ਦੀ ਸੁਵਿਧਾ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੁਆਰਾ ਦਿੱਤੀ ਜਾ ਰਹੀ ਹੈ।

 

https://static.pib.gov.in/WriteReadData/userfiles/image/WhatsAppImage2022-05-13at5.24.54PMVO7J.jpeg

 

ਆਪਣੀ ਪ੍ਰਸਿੱਧੀ ਨੂੰ ਬਰਕਰਾਰ ਰੱਖਦੇ ਹੋਏ, ਐੱਮਆਈਐੱਫਐੱਫ 2022 ਨੂੰ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨੂੰ 30 ਦੇਸ਼ਾਂ ਤੋਂ 808 ਫਿਲਮਾਂ ਦੀਆਂ ਐਂਟਰੀਆਂ ਪ੍ਰਾਪਤ ਹੋਈਆਂ ਹਨ। 'ਮੁਕਾਬਲਾ' ਅਤੇ 'ਐੱਮਆਈਐੱਫਐੱਫ ਪ੍ਰਿਜ਼ਮ' ਸ਼੍ਰੇਣੀ ਵਿੱਚ 120 ਫਿਲਮਾਂ ਦੀ ਸਕ੍ਰੀਨਿੰਗ ਤੋਂ ਇਲਾਵਾ, ਫਿਲਮ ਪ੍ਰੇਮੀਆਂ ਲਈ ਵਿਸ਼ੇਸ਼ ਫਿਲਮ ਪੈਕੇਜ, ਮਾਸਟਰ ਕਲਾਸਾਂ ਅਤੇ ਵਰਕਸ਼ਾਪਾਂ ਦੀ ਇੱਕ ਲੜੀ ਤਿਆਰ ਕੀਤੀ ਗਈ ਹੈ।

ਨੈੱਟਫਲਿਕਸ ਦੀ ਮੂਲ ਲੜੀ "ਮਾਈਟੀ ਲਿਟਲ ਭੀਮ: ਆਈ ਲਵ ਤਾਜ ਮਹਿਲ" ਐਪੀਸੋਡ ਦਾ ਵਿਸ਼ਵ ਪ੍ਰੀਮੀਅਰ ਐੱਮਆਈਐੱਫਐੱਫ 2022 ਵਿੱਚ ਹੋਵੇਗਾ। ਭਾਰਤ ਅਤੇ ਜਪਾਨ ਦੁਆਰਾ ਸਹਿ-ਨਿਰਮਾਤ ਪਹਿਲੀ ਐਨੀਮੇਸ਼ਨ ਫਿਲਮ 'ਰਾਮਾਇਣ: ਦ ਲੀਜੈਂਡ ਆਵ੍ ਪ੍ਰਿੰਸ ਰਾਮ' ਦੀ ਐੱਮਆਈਐੱਫਐੱਫ 'ਤੇ ਵਿਸ਼ੇਸ਼ ਸਕ੍ਰੀਨਿੰਗ ਵੀ ਹੋਵੇਗੀ। ਫਿਲਮ ਆਪਣੇ ਪਹਿਲੇ ਲਾਂਚ ਦੇ 30 ਸਾਲ ਪੂਰੇ ਕਰ ਰਹੀ ਹੈ।

ਫੈਸਟੀਵਲ ਡਾਇਰੈਕਟਰ ਨੇ ਫਿਲਮ ਡਿਵੀਜ਼ਨ ਦੁਆਰਾ ਇਸ ਐੱਮਆਈਐੱਫਐੱਫ ਦੁਆਰਾ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਦੱਸਿਆ। ਅਸੀਂ ਇਸ ਕਲਾ ਫਾਰਮ ਨੂੰ ਪੇਸ਼ੇਵਰ ਤੌਰ 'ਤੇ ਉਤਸ਼ਾਹਿਤ ਕਰਨਾ ਚਾਹੁੰਦੇ ਸੀ, ਇਸ ਲਈ ਅਸੀਂ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਸਹਿਯੋਗ ਕਰ ਰਹੇ ਹਾਂ। ਬੀ2ਬੀ ਮੌਕੇ ਫਿਲਮ ਨਿਰਮਾਤਾਵਾਂ ਲਈ ਬੇਅੰਤ ਸਫਲਤਾ ਦੇ ਦਰਵਾਜ਼ੇ ਖੋਲ੍ਹਣਗੇ।

ਪ੍ਰਮੁੱਖ ਪਹਿਲੂ

ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲਾਂ ਦੀ ਯਾਦ ਵਿੱਚ ਇਸ ਸਾਲ ਦੇਸ਼ ਨੂੰ 'ਕੰਟਰੀ ਆਵ੍ ਫੋਕਸ' ਵਜੋਂ ਚੁਣਿਆ ਗਿਆ ਹੈ। ਬੰਗਲਾਦੇਸ਼ ਦੀਆਂ 11 ਫਿਲਮਾਂ ਦਾ ਇੱਕ ਵਿਸ਼ੇਸ਼ ਪੈਕੇਜ ਜਿਸ ਵਿੱਚ ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਫਿਲਮ ਹਸੀਨਾ-ਏ ਡਾਟਰਜ਼ ਟੇਲ ਵੀ ਸ਼ਾਮਲ ਹੈ ਐੱਮਆਈਐੱਫਐੱਫ 2022 ਵਿੱਚ ਪੇਸ਼ ਕੀਤਾ ਜਾਵੇਗਾ।

ਭਾਰਤ ਵਿੱਚ ਦਸਤਾਵੇਜ਼ੀ ਸੰਸਕ੍ਰਿਤੀ ਵਿੱਚ ਫਿਲਮ ਡਿਵੀਜ਼ਨ ਦੇ ਯੋਗਦਾਨ ਨੂੰ ਇੱਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਪੈਕੇਜ, ਇਮੇਜ ਨੇਸ਼ਨ ਦੁਆਰਾ ਪ੍ਰਦਰਸ਼ਿਤ ਕੀਤਾ ਜਾਵੇਗਾ।

ਵਿਸ਼ੇਸ਼ ਪੈਕੇਜ ਜਿਵੇਂ ਆਸਕਰ ਫਿਲਮ ਪੈਕੇਜ, ਸ਼ਾਰਟਸ ਟੀਵੀ ਦੁਆਰਾ ਤਿਆਰ ਕੀਤਾ ਗਿਆ, ਇਟਲੀ ਅਤੇ ਜਪਾਨ ਤੋਂ ਵਿਸ਼ੇਸ਼ ਫਿਲਮ ਪੈਕੇਜ, ਇਫੀ ਦੇ ਹਾਲ ਹੀ ਦੇ ਸੰਸਕਰਣਾਂ ਤੋਂ ਭਾਰਤੀ ਪੈਨੋਰਮਾ ਫਿਲਮ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੋਣਗੇ।

ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਈਨ (ਐੱਨਆਈਡੀ), ਅਹਿਮਦਾਬਾਦ, ਸੱਤਿਆਜੀਤ ਰੇਅ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (ਐੱਸਆਰਐੱਫਟੀਆਈ), ਕੋਲਕਾਤਾ, ਮਹਾਰਾਸ਼ਟਰ ਇੰਸਟੀਟਿਊਟ ਆਵ੍ ਟੈਕਨਾਲੋਜੀ (ਐੱਮਆਈਟੀ) ਪੁਣੇ, ਕੇ ਆਰ ਨਰਾਇਣਨ ਫ਼ਿਲਮ ਇੰਸਟੀਟਿਊਟ, ਕੇਰਲਾ ਵਰਗੀਆਂ ਨਾਮਵਰ ਸੰਸਥਾਵਾਂ ਦੇ ਵਿਦਿਆਰਥੀ ਫ਼ਿਲਮ ਪੈਕੇਜ ਨੌਜਵਾਨ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਮਿਆਂਮਾ ਤੋਂ ਸਟੂਡੈਂਟਸ ਐਨੀਮੇਸ਼ਨ ਡਾਕੂਮੈਂਟਰੀ ਫਿਲਮਾਂ ਅਤੇ ਸਟੂਡੈਂਟਸ ਐਨੀਮੇਸ਼ਨ ਫਿਲਮ ਫੈਸਟੀਵਲ ਬ੍ਰਾਜ਼ੀਲ ਦੀਆਂ ਫਿਲਮਾਂ ਵੀ ਇੱਕ ਅਨੋਖਾ ਕਿਊਰੇਸ਼ਨ ਹੋਵੇਗਾ।

ਇਸੇ ਤਰ੍ਹਾਂ, ਉੱਤਰ-ਪੂਰਬੀ ਭਾਰਤ ਦੀਆਂ ਕਿਊਰੇਟਿਡ ਫਿਲਮਾਂ, ਪਾਕੇਟ ਫਿਲਮਸ ਪਲੈਟਫਾਰਮ ਤੋਂ ਵਧੀਆ ਲਘੂ ਕਹਾਣੀਆਂ ਅਤੇ ਸਤਿਆਜੀਤ ਰੇਅ ਦੀ ਫਿਲਮ ਸੁਕੁਮਾਰ ਰੇਅ ਦੇ ਮੁੜ ਤਿਆਰ ਕੀਤੇ ਸੰਸਕਰਣ ਦੀ ਵਿਸ਼ੇਸ਼ ਸਕ੍ਰੀਨਿੰਗ ਦਿਖਾਈ ਜਾਵੇਗੀ।

ਹੋਰ ਪ੍ਰਮੁੱਖ ਪਹਿਲੂਆਂ ਵਿੱਚ ਭਾਰਤੀ ਦਸਤਾਵੇਜ਼ੀ ਨਿਰਮਾਤਾ ਐਸੋਸੀਏਸ਼ਨ ਦੁਆਰਾ ਓਪਨ ਫੋਰਮ ਅਤੇ ਇੰਡੀਆ ਟੂਰਿਜ਼ਮ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਸ਼ਾਮਲ ਹਨ।

ਮਾਸਟਰ ਕਲਾਸਾਂ

ਐੱਮਆਈਐੱਫਐੱਫ 2022 ਵਿੱਚ ਉਦਯੋਗ ਮਾਹਿਰਾਂ ਅਤੇ ਸਰੋਤ ਵਿਅਕਤੀਆਂ ਦੁਆਰਾ ਮਾਸਟਰ ਕਲਾਸਾਂ ਅਤੇ ਵਰਕਸ਼ਾਪਾਂ ਦੀ ਇੱਕ ਲੜੀ ਹੋਵੇਗੀ। ਪਦਮ ਸ਼੍ਰੀ ਰੇਸੁਲ ਪੁਕੂਟੀ ਦੁਆਰਾ 'ਸਿਨੇਮਾ ਵਿੱਚ ਆਵਾਜ਼ ਦਾ ਸੁਹਜ', ਮੀਡੀਆ ਪ੍ਰੋਫੈਸ਼ਨਲ ਰਿਜ਼ਵਾਨ ਅਹਿਮਦ ਦੁਆਰਾ 'ਸਕ੍ਰੀਨ ਤੋਂ ਓਟੀਟੀ ਪਲੈਟਫਾਰਮਾਂ ਤੱਕ ਵਿਸਤ੍ਰਿਤ ਸਿਨੇਮਾ- ਪੋਸਟ ਕੋਵਿਡ-ਯੁਗ ਵਿੱਚ ਸਿਨੇਮਾ' ਐੱਮਆਈਐੱਫਐੱਫ-2022 ਵਿੱਚ ਕੁਝ ਮਾਸਟਰ ਕਲਾਸਾਂ ਹਨ।

ਆਸਕਰ ਅਤੇ ਬ੍ਰਿਟਿਸ਼ ਅਕੈਡਮੀ ਆਵ੍ ਫਿਲਮ ਐਂਡ ਟੈਲੀਵਿਜ਼ਨ ਆਰਟਸ (ਬਾਫਟਾ) ਦੇ ਜਿਊਰੀ ਮਿਸਟਰ ਕਾਰਟਰ ਪਿਲਚਰ 'ਆਸਕਰ ਲਈ ਕੁਆਲੀਫਾਈਂਗ ਫਿਲਮਾਂ' 'ਤੇ ਆਪਣਾ ਗਿਆਨ ਸਾਂਝਾ ਕਰਨਗੇ।

ਐਨੀਮੇਸ਼ਨ ਫਿਲਮ ਡਿਜ਼ਾਈਨਰ ਪੀ ਸੀ ਸਨਥ ਦੀ ਵੀਐੱਫਐਕਸ : ਦ ਏਵਰ-ਇਵੋਲਵਿੰਗ ਟੂਲ ਫੌਰ ਸਟੋਰੀਟੇਲਿੰਗਦੀ ਵਰਕਸ਼ਾਪ ਵੀ ਫਿਲਮ ਪ੍ਰੇਮੀਆਂ ਲਈ ਸੂਚੀ ਵਿੱਚ ਸਭ ਤੋਂ ਉੱਪਰ ਹੋਵੇਗੀ।

ਰੇਟਰੋਸਪੈਕਟਿਵਸ ਅਤੇ ਹੋਮੇਜ

ਐਨੀਮੇਸ਼ਨ ਪ੍ਰੇਮੀ ਤਿੰਨ ਦੇਸ਼ਾਂ - ਪੁਰਤਗਾਲ, ਰੂਸ ਅਤੇ ਕੈਨੇਡਾ ਤੋਂ ਰੇਟਰੋਸਪੈਕਟਿਵ ਪੈਕੇਜਾਂ ਦਾ ਅਨੰਦ ਲੈਣ ਵਿੱਚ ਖੁਸ਼ ਹੋਣਗੇ। ਪੁਰਤਗਾਲੀ ਐਨੀਮੇਟਰ ਰੇਜੀਨਾ ਪੇਸੋਆ ਦੀਆਂ ਫਿਲਮਾਂ; ਰੂਸੀ ਐਨੀਮੇਸ਼ਨ ਡਾਇਰੈਕਟਰ, ਅਲੈਗਜ਼ੈਂਡਰ ਪੈਟਰੋਵ; ਕੈਨੇਡੀਅਨ ਐਨੀਮੇਟਰ ਅਤੇ ਚਿੱਤਰਕਾਰ ਜੈਨੇਟ ਪਰਲਮੈਨ ਐਨੀਮੇਸ਼ਨ ਪ੍ਰੇਮੀਆਂ ਲਈ ਇੱਕ ਟ੍ਰੀਟ ਹੋਵੇਗੀ।

ਦਸਤਾਵੇਜ਼ੀ ਅਤੇ ਐਨੀਮੇਸ਼ਨ ਸ਼ੈਲੀ ਦੇ ਫਿਲਮ ਨਿਰਮਾਤਾ, ਜਿਨ੍ਹਾਂ ਨੇ ਹਾਲ ਹੀ ਦੇ ਸਮੇਂ ਵਿੱਚ ਸਾਨੂੰ ਛੱਡ ਦਿੱਤਾ ਹੈ: ਕੈਨੇਡਾ ਤੋਂ ਪ੍ਰਸਿੱਧ ਪਿੰਨ ਸਕ੍ਰੀਨ ਐਨੀਮੇਟਰ, ਜੈਕ ਡਰੋਇਨ; ਇਟਲੀ ਦੀ ਪਹਿਲੀ ਮਹਿਲਾ ਦਸਤਾਵੇਜ਼ੀ ਫਿਲਮ ਨਿਰਮਾਤਾ, ਸੇਸੀਲੀਆ ਮਾਂਗਿਨੀ; ਭਾਰਤੀ ਅਨੁਭਵੀ ਬੁੱਧਦੇਵ ਦਾਸਗੁਪਤਾ; ਬਹੁ-ਪੱਖੀ ਸੁਮਿਤਰਾ ਭਾਵੇ; ਮਨੀਪੁਰ ਤੋਂ ਮਸ਼ਹੂਰ ਰਾਸ਼ਟਰੀ ਪੁਰਸਕਾਰ ਜੇਤੂ ਸਿਨੇਮੈਟੋਗ੍ਰਾਫਰ, ਇਰੋਮ ਮਾਈਪਾਕ ਕੁਝ ਹੋਰ ਨੂੰ 'ਸ਼ਰਧਾਂਜਲੀ' ਸੈਕਸ਼ਨ ਦੇ ਤਹਿਤ ਵਿਸ਼ੇਸ਼ ਸਕ੍ਰੀਨਿੰਗ ਦੇ ਨਾਲ ਯਾਦ ਕੀਤਾ ਜਾਵੇਗਾ।

ਸਰਬਸ੍ਰੇਸ਼ਠ ਫਿਲਮ ਲਈ ਗੋਲਡਨ ਕਾਂਚ ; 'ਇੰਡੀਆ@75' ਦੀ ਵਿਸ਼ੇ ਵਾਲੀ ਫਿਲਮ ਲਈ ਵਿਸ਼ੇਸ਼ ਪੁਰਸਕਾਰ

17ਵੇਂ ਐੱਮਆਈਐੱਫਐੱਫ ਵਿੱਚ ਸਭ ਤੋਂ ਵੱਕਾਰੀ ਪੁਰਸਕਾਰ, ਗੋਲਡਨ ਕਾਂਚ ਫੈਸਟੀਵਲ ਦੀ ਸਰਬਸ੍ਰੇਸ਼ਠ ਫਿਲਮ ਨੂੰ ਦਿੱਤਾ ਜਾਵੇਗਾ। ਇਸ ਵਿੱਚ 10 ਲੱਖ ਦਾ ਨਕਦ ਇਨਾਮ ਹੈ। ਹੋਰ ਪੁਰਸਕਾਰਾਂ ਵਿੱਚ ਸਿਲਵਰ ਕਾਂਚ, ਟਰਾਫੀ ਅਤੇ ਸਰਟੀਫਿਕੇਟ ਦੇ ਨਾਲ ਪੰਜ ਤੋਂ ਇੱਕ ਲੱਖ ਤੱਕ ਦੇ ਨਕਦ ਇਨਾਮ ਹੁੰਦੇ ਹਨ।

ਆਈਡੀਪੀਏ ਪੁਰਸਕਾਰ ਜਿਸ ਵਿੱਚ ਸਮਾਪਤੀ ਵਾਲੇ ਦਿਨ ਸਰਬਸ੍ਰੇਸ਼ਠ ਵਿਦਿਆਰਥੀ ਫਿਲਮ ਲਈ ਇੱਕ ਲੱਖ ਅਤੇ ਟਰਾਫੀ ਅਤੇ ਸਰਬਸ੍ਰੇਸ਼ਠ ਡੈਬਿਊ ਡਾਇਰੈਕਟਰ ਲਈ ਦਾਦਾ ਸਾਹਿਬ ਫਾਲਕੇ ਚਿੱਤਰਨਗਰੀ ਪੁਰਸਕਾਰ ਵੀ ਦਿੱਤਾ ਜਾਵੇਗਾ।

ਪ੍ਰਸਿੱਧ ਡਾ. ਵੀ ਸ਼ਾਂਤਾਰਾਮ ਲਾਈਫਟਾਈਮ ਅਚੀਵਮੈਂਟ ਅਵਾਰਡ, ਜਿਸ ਵਿੱਚ 10 ਲੱਖ ਰੁਪਏ ਦਾ ਨਕਦ ਇਨਾਮ, ਟਰਾਫੀ ਅਤੇ ਇੱਕ ਪ੍ਰਸ਼ੰਸਾ ਪੱਤਰ ਇੱਕ ਫਿਲਮ ਨਿਰਮਾਤਾ ਨੂੰ ਫੈਸਟੀਵਲ ਦੇ ਹਰ ਐਡੀਸ਼ਨ ਵਿੱਚ ਦਸਤਾਵੇਜ਼ੀ ਫਿਲਮਾਂ ਅਤੇ ਭਾਰਤ ਵਿੱਚ ਇਸਦੀ ਗਤੀਵਿਧੀ ਵਿੱਚ ਮਹੱਤਵਪੂਰਨ ਯੋਗਦਾਨ ਲਈ ਦਿੱਤਾ ਜਾਂਦਾ ਹੈ। 4 ਜੂਨ ਨੂੰ ਸਮਾਪਤੀ ਸਮਾਰੋਹ ਵਿੱਚ ਵੱਖ-ਵੱਖ ਮੁਕਾਬਲਿਆਂ ਦੀਆਂ ਸ਼੍ਰੇਣੀਆਂ ਵਿੱਚ ਇਨਾਮ ਦਿੱਤੇ ਜਾਣਗੇ।

ਇਸ ਸਾਲ ਜੋੜੀ ਗਈ ਵਿਸ਼ੇਸ਼ ਅਵਾਰਡ ਸ਼੍ਰੇਣੀ ਬਾਰੇ ਬੋਲਦੇ ਹੋਏ, ਫਿਲਮ ਡਿਵੀਜ਼ਨ ਦੇ ਡੀਜੀ, ਨੇ ਦੱਸਿਆ ਕਿ, "ਫੈਸਟੀਵਲ ਦੇ ਮੌਜੂਦਾ ਐਡੀਸ਼ਨ ਵਿੱਚ ਇੱਕ ਲੱਖ ਨਕਦ ਅਤੇ ਟਰਾਫੀ ਲੈ ਕੇ 'ਇੰਡੀਆ@75' ਥੀਮ 'ਤੇ ਸਰਬਸ੍ਰੇਸ਼ਠ ਲਘੂ ਫਿਲਮ ਲਈ ਇੱਕ ਵਿਸ਼ੇਸ਼ ਪੁਰਸਕਾਰ ਸਥਾਪਿਤ ਕੀਤਾ ਗਿਆ ਹੈ। "

ਤਿਉਹਾਰ ਨਾਲ ਸਬੰਧਿਤ ਸਵਾਲਾਂ ਲਈ ਫੈਸਟੀਵਲ ਡਾਇਰੈਕਟੋਰੇਟ ਨੂੰ miffindia[at]gmail[dot]com 'ਤੇ ਸੰਪਰਕ ਕੀਤਾ ਜਾ ਸਕਦਾ ਹੈ।

 

**********

ਡੀਐੱਲ/ਪੀਐੱਮ



(Release ID: 1825355) Visitor Counter : 114