ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav g20-india-2023

ਉਪ ਰਾਸ਼ਟਰਪਤੀ ਨੇ ਭਾਰਤੀ ਸੰਗੀਤਕ ਪਰੰਪਰਾ ਦੀ ਰਾਖੀ ਕਰਨ ਤੇ ਪ੍ਰਫੁੱਲਤ ਕਰਨ ਦਾ ਸੱਦਾ ਦਿੱਤਾ



ਮਾਨਸਿਕ ਤਣਾਅ ਅਤੇ ਚਿੰਤਾ ਨੂੰ ਦੂਰ ਕਰਨ ਲਈ ਸੰਗੀਤ ਵਿੱਚ ਬਹੁਤ ਸ਼ਕਤੀ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਪ੍ਰਸਿੱਧ ਸੰਗੀਤਕਾਰ ਸ਼੍ਰੀ ਘੰਟਾਸਲਾ ਵੈਂਕਟੇਸ਼ਵਰ ਰਾਓ ਦੇ ਸ਼ਤਾਬਦੀ ਸਮਾਰੋਹਾਂ ’ਚ ਸ਼ਿਰਕਤ ਕੀਤੀ

Posted On: 13 MAY 2022 8:46PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਭਾਰਤੀ ਸੱਭਿਆਚਾਰ ਅਤੇ ਵਿਰਾਸਤ, ਖਾਸ ਤੌਰ 'ਤੇ ਭਾਰਤੀ ਸੰਗੀਤਕ ਪਰੰਪਰਾ ਨੂੰ ਨੌਜਵਾਨ ਪੀੜ੍ਹੀਆਂ ਵਿੱਚ ਪ੍ਰਸਿੱਧ ਕਰਕੇ ਇਸ ਦੀ ਰੱਖਿਆ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਹ ਨੋਟ ਕਰਦਿਆਂ ਕਿ ਭਾਰਤੀ ਸੰਗੀਤ ਦੀ ਸ਼ੁਰੂਆਤ ਪ੍ਰਾਚੀਨ ਕਾਲ ਦੌਰਾਨ ਹੋਈ ਸੀ ਅਤੇ ਪੁਰਾਣੇ ਜ਼ਮਾਨੇ ਵਿੱਚ ਗਿਆਨ ਨੂੰ ਸੰਚਾਰਿਤ ਕਰਨ ਲਈ ਵਰਤਿਆ ਜਾਂਦਾ ਸੀ, ਸ਼੍ਰੀ ਨਾਇਡੂ ਨੇ ਕਿਹਾ ਕਿ 'ਸੰਗੀਤ ਵਿੱਚ ਅਸਲ ਵਿੱਚ ਆਧੁਨਿਕ ਜੀਵਨ ਦੇ ਮਾਨਸਿਕ ਤਣਾਅ ਅਤੇ ਚਿੰਤਾਵਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ'

ਸ਼੍ਰੀ ਨਾਇਡੂ ਅੱਜ ਹੈਦਰਾਬਾਦ ਵਿੱਚ ਕਿੰਨੇਰਾ ਆਰਟ ਥੀਏਟਰਾਂ ਦੁਆਰਾ ਆਯੋਜਿਤ ਭਾਰਤੀ ਫਿਲਮਾਂ ਵਿੱਚ ਇੱਕ ਮਹਾਨ ਸੰਗੀਤਕਾਰ ਅਤੇ ਪਿੱਠਵਰਤੀ ਗਾਇਕ ਸ਼੍ਰੀ ਘੰਟਾਸਲਾ ਵੈਂਕਟੇਸ਼ਵਰ ਰਾਓ ਦੇ ਸ਼ਤਾਬਦੀ ਸਮਾਰੋਹ ਵਿੱਚ ਬੋਲ ਰਹੇ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵਿਸ਼ਵ ਸੰਗੀਤ ਵਿੱਚ ਭਾਰਤੀ ਪਰੰਪਰਾ ਦਾ ਇੱਕ ਵਿਸ਼ੇਸ਼ ਸਥਾਨ ਹੈ ਅਤੇ ਸੰਗੀਤ ਦਾ ਅਭਿਆਸ ਕੇਵਲ ਇੱਕ ਕਲਾ ਦੇ ਰੂਪ ਵਿੱਚ ਹੀ ਨਹੀਂ, ਬਲਕਿ ਇੱਕ ਸਟੀਕ ਵਿਗਿਆਨ ਵਜੋਂ ਵੀ ਕੀਤਾ ਜਾਂਦਾ ਹੈ। ਉਨ੍ਹਾਂ ਯਾਦ ਕੀਤਾ ਕਿ ਸੰਗੀਤ ਸਮਾਜਕ ਤਬਦੀਲੀ ਲਈ ਇੱਕ ਸਾਧਨ ਵਜੋਂ ਵੀ ਪ੍ਰਭਾਵਸ਼ਾਲੀ ਹੈ। ਉਨ੍ਹਾਂ ਅੱਗੇ ਕਿਹਾ, 'ਸੰਗੀਤ ਨਾ ਸਿਰਫ਼ ਮਨੋਰੰਜਨ ਪ੍ਰਦਾਨ ਕਰ ਸਕਦਾ ਹੈ, ਬਲਕਿ ਸਮਾਜ ਨੂੰ ਰੌਸ਼ਨ ਵੀ ਕਰ ਸਕਦਾ ਹੈ।

ਇਸ ਮੌਕੇ ਸ਼੍ਰੀ ਨਾਇਡੂ ਨੇ ਗਾਇਕ ਅਤੇ ਸੰਗੀਤਕਾਰ ਸ਼੍ਰੀ ਘੰਟਾਸਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਉੱਘੇ ਗਾਇਕ, ਮਰਹੂਮ ਸ਼੍ਰੀ ਐੱਸਪੀ ਬਾਲਸੁਬ੍ਰਾਹਮਣੀਅਮ ਦੇ ਨਾਲ ਸਿਨੇਮਾ ਵਿੱਚ ਸੰਗੀਤ ਦੇ ਸੁਨਹਿਰੀ ਯੁਗ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਪ੍ਰਸਿੱਧ ਪਿੱਠਵਰਤੀ ਗਾਇਕ ਸ਼੍ਰੀ ਨਾਗੂਰ ਬਾਬੂ (ਮਨੋ) ਨੂੰ ਘੰਟਾਸਲਾ ਯਾਦਗਾਰੀ ਪੁਰਸਕਾਰ ਪ੍ਰਦਾਨ ਕੀਤਾ। ਇਸ ਤੋਂ ਪਹਿਲਾਂ, ਉਪ ਰਾਸ਼ਟਰਪਤੀ ਨੇ ਸ਼੍ਰੀ ਮਾਨੋ ਅਤੇ ਹੋਰ ਵੱਖ-ਵੱਖ ਕਲਾਕਾਰਾਂ ਦੀ ਪੇਸ਼ਕਾਰੀ ਨੂੰ ਦੇਖਿਆ, ਜਿਨ੍ਹਾਂ ਨੇ ਸ਼੍ਰੀ ਘੰਟਾਸਲਾ ਦੀਆਂ ਕਈ ਅਨਾਦਿ ਧੁਨਾਂ ਦੀ ਪੇਸ਼ਕਾਰੀ ਕੀਤੀ।

ਡਾ. ਕੇ.ਵੀ. ਰਾਮਾਚਾਰੀ, ਸਲਾਹਕਾਰ, ਤੇਲੰਗਾਨਾ ਸਰਕਾਰ, ਸ਼੍ਰੀ ਮੰਡਲੀ ਬੁੱਧ ਪ੍ਰਸਾਦ, ਸਾਬਕਾ ਡਿਪਟੀ ਸਪੀਕਰ, ਆਂਧਰ ਪ੍ਰਦੇਸ਼ ਵਿਧਾਨ ਸਭਾ, ਡਾ. ਆਰ. ਪ੍ਰਭਾਕਰ ਰਾਓ, ਸਾਬਕਾ ਪੁਲਿਸ ਡਾਇਰੈਕਟਰ ਜਨਰਲ, ਆਂਧਰ ਪ੍ਰਦੇਸ਼, ਸ਼੍ਰੀ ਮੱਦਲੀ ਰਘੂਰਾਮ, ਜਨਰਲ ਸਕੱਤਰ, ਕਿੰਨੇਰਾ ਆਰਟ ਥੀਏਟਰ ਅਤੇ ਹੋਰ ਪਤਵੰਤੇ ਸੱਜਣ ਸਮਾਗਮ ਦੌਰਾਨ ਹਾਜ਼ਰ ਸਨ।

 

 

************

ਐੱਮਐੱਸ/ਆਰਕੇ



(Release ID: 1825352) Visitor Counter : 144


Read this release in: English , Urdu , Hindi