ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਪਲੰਬੈਕਸ ਇੰਡੀਆ ਪ੍ਰਦਰਸ਼ਨੀ ਵਿੱਚ ‘ਭਾਰਤ ਟੈਪ’ ਪਹਿਲ ਲਾਂਚ ਕੀਤੀ


ਭਾਰਤ ਟੈਪ ਪਹਿਲ ਦਾ ਉਦੇਸ਼ ਵੱਡੇ ਪੱਧਰ 'ਤੇ ਘੱਟ ਵਹਾਅ ਵਾਲੇ ਸੈਨੇਟਰੀ-ਵੇਅਰ ਪ੍ਰਦਾਨ ਕਰਨਾ ਹੈ ਇਸ ਤਰ੍ਹਾਂ ਸਰੋਤ 'ਤੇ ਪਾਣੀ ਦੀ ਖਪਤ ਨੂੰ ਕਾਫੀ ਘੱਟ ਕਰਨਾ ਹੈ



ਕੋਈ ਵੀ ਦੇਸ਼ ਲੋੜੀਂਦੀ ਸਵੱਛਤਾ ਤੋਂ ਬਿਨਾ ਤਰੱਕੀ ਨਹੀਂ ਕਰੇਗਾ; ਅਮਰੁਤ ਸਕੀਮ ਸਵੱਛਤਾ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਵਿੱਚ ਮਹੱਤਵਪੂਰਨ ਸਿੱਧ ਹੋਈ ਹੈ: ਸ਼੍ਰੀ ਪੁਰੀ



ਪਲੰਬੈਕਸ ਇੰਡੀਆ ਪ੍ਰਦਰਸ਼ਨੀ ਵਿੱਚ ਪਲੰਬਿੰਗ, ਵਾਟਰ ਅਤੇ ਸੈਨੀਟੇਸ਼ਨ ਉਦਯੋਗ ਨਾਲ ਸਬੰਧਿਤ ਉਤਪਾਦ ਅਤੇ ਸੇਵਾਵਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ

Posted On: 12 MAY 2022 2:51PM by PIB Chandigarh

ਹਾਊਸਿੰਗ ਤੇ ਸ਼ਹਿਰੀ ਮਾਮਲੇ ਅਤੇ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਨਵੀਂ ਦਿੱਲੀ ਵਿੱਚ ਪਲੰਬੈਕਰ ਇੰਡੀਆ ਪ੍ਰਦਰਸ਼ਨੀ ਵਿੱਚ ਭਾਰਤ ਟੈਪ ਪਹਿਲਾ ਲਾਂਚ ਕੀਤੀ। ਇਹ ਪ੍ਰਦਰਸ਼ਨੀ ਨਲ ਨਾਲ ਸਬੰਧਿਤ ਉਪਕਰਣਾਂ,ਪਾਣੀ ਅਤੇ ਸਵੱਛਤਾ ਉਦਯੋਗ ਨਾਲ ਸਬੰਧਿਤ ਉਤਪਾਦਾਂ ਅਤੇ ਸੇਵਾਵਾਂ ਦੇ ਪ੍ਰਦਰਸ਼ਨ ਦੇ ਲਈ ਆਯੋਜਿਤ ਕੀਤੀ ਗਈ ਹੈ।

ਸ਼੍ਰੀ ਪੁਰੀ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਰਾਸ਼ਟਰ ਦੇ ਵਿਕਾਸ ਵਿੱਚ ਜਲ ਅਤੇ ਸਵੱਛਤਾ ਦੀ ਇੱਕ ਅਧਾਰਭੂਤ ਸੇਵਾ ਪ੍ਰਦਾਨ ਕਰਨ ਵਿੱਚ ਸਹਿਯੋਗ ਕਰਦੀ ਹੈ ਅਤੇ ਲੋੜੀਂਦੀ ਸਵੱਛਤਾ ਦੇ ਬਿਨਾ ਕੋਈ ਦੇਸ਼ ਪ੍ਰਗਤੀ ਜਾਂ ਵਿਕਾਸ ਨਹੀਂ ਕਰ ਸਕਦਾ ਹੈ।ਉਨ੍ਹਾਂ ਨੇ ਕਿਹਾ ਇਹ ਸੇਵਾਵਾਂ ਨਾਗਰਿਕਾਂ ਦੇ ਲਈ ਜ਼ਰੂਰੀ ਬੁਨਿਆਦੀ ਜ਼ਰੂਰਤਾਂ ਦੇ ਅਨੁਸਾਰ ਲੋੜੀਦੀਆਂ ਬੁਨਿਆਦੀ ਸੇਵਾਵਾਂ ਹਨ।ਉਨਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਐਲਾਨ ਦੇ ਬਾਅਦ ਭਾਰਤ ਦੇ ਸਮਾਜਿਕ ਵਿਕਾਸ ਵਿੱਚ ਇੱਕ ਆਦਰਸ਼ ਬਦਲਾਅ ਆਇਆ ਹੈ ਅਤੇ ਸਵੱਛਤਾ ਭਾਰਤ ਦੇ ਵਿਕਾਸ ਦੀ ਪ੍ਰਮੁੱਖ ਕੁੰਜੀ ਹੈ। ਉਨ੍ਹਾਂ ਨੇ ਨਾ ਕੇਵਲ ਖੁੱਲ੍ਹੇ ਵਿੱਚ ਪਖਾਨੇ ਦੀ ਸਮੱਸਿਆ ਨਾਲ ਨਿਪਟਣ ਅਤੇ ਸਵੱਛਤਾ ਦੇ ਪ੍ਰਤੀ ਵਿਵਹਾਰ ਵਿੱਚ ਬਦਲਾਅ ਲਿਆਉਣ ਦੇ ਲਈ ਮਹੱਤਵਪੂਰਨ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ। ਸ਼੍ਰੀ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਦੀ 60 ਪ੍ਰਤੀਸ਼ਤ ਸ਼ਹਿਰੀ ਆਬਾਦੀ ਦੇ ਲਈ ਸੁਰੱਖਿਅਤ ਪਾਣੀ ਅਤੇ ਗੰਦੇ ਪਾਣੀ ਦੀ ਨਿਕਾਸੀ ਦੀ ਪ੍ਰਣਾਲੀ ਪ੍ਰਦਾਨ ਕਰਨ ਦੇ ਲਈ ਅਟਲ ਮਿਸ਼ਨ ਫੌਰ ਰਿਜੁਵੇਨੇਸ਼ਨ ਐਂਡ ਟ੍ਰਾਂਸਫੌਰਮੇਸ਼ਨ (ਅਮਰੁਤ)  ਦੀ ਵੀ ਧਾਰਨਾ ਤਿਆਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਦਾ ਦੇਸ਼ ਵਿੱਚ ਸਵੱਛਤਾ ਦੀ ਸਥਿਤੀ ਤੇ ਜਬਰਦਸਤ ਪ੍ਰਭਾਵ ਪਿਆ ਹੈ।

ਸ਼੍ਰੀ ਪੁਰੀ ਨੇ ਕਿਹਾ ਕਿ ਭਾਰਤ ਗ੍ਰਾਮੀਣ ਖੇਤਰਾਂ ਵਿੱਚ 38 ਪ੍ਰਤੀਸ਼ਤ ਟਾਇਲਟ ਤੋਂ 100 ਪ੍ਰਤੀਸ਼ਤ ਟਾਇਲਟ ਕਵਰੇਜ ਤੱਕ ਪਹੁੰਚ ਗਿਆ ਹੈ। ਸ਼੍ਰੀ ਪੁਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰੀ ਖੇਤਰਾਂ ਵਿੱਚ 73.32 ਲੱਖ ਘਰੇਲੂ ਅਤੇ ਕਮਿਊਨਿਟੀ ਟਾਇਲਟ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਇੱਕ ਜਨ ਅੰਦੋਲਨ ਬਣ ਗਿਆ ਹੈ ਜਿਸ ਨੇ ਦੇਸ਼ ਨੂੰ ਸੁਰੱਖਿਅਤ ਅਤੇ ਸਹੀ ਸਵੱਛਤਾ ਲਈ ਪ੍ਰੇਰਿਤ ਕੀਤਾ ਹੈ। ਸਵੱਛਤਾ ਦੀ ਯਾਤਰਾ ਨੂੰ ਸੁਚਾਰੂ ਬਣਾਉਣ ਲਈ ਅਮਰੁਤ ਮਿਸ਼ਨ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਜਲ ਸਪਲਾਈ ਅਤੇ ਗੰਦੇ ਪਾਣੀ ਦੀ ਨਿਕਾਸੀ/ਨਾਲਿਆਂ ਦੀ ਸਫਾਈ ਦੇ ਲਈ ਪ੍ਰਮੁੱਖ ਵੰਡ ਦੇ ਨਾਲ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਮੰਤਰੀ ਨੇ ਕਿਹਾ ਕਿ ਨਤੀਜਾ ਅਸਾਧਾਰਣ ਤੋਂ ਘੱਟ ਨਹੀਂ ਹੈ ਅਤੇ 42,224 ਕਰੋੜ ਰੁਪਏ ਦੀ ਲਾਗਤ ਵਾਲੇ 1,336 ਜਲ ਸਪਲਾਈ ਪ੍ਰੋਜੈਕਟਾਂ ਰਾਹੀਂ 33,840 ਕਰੋੜ ਰੁਪਏ ਦੇ 860 ਸੀਵਰੇਜ ਅਤੇ ਸੈਪਟੇਜ ਪ੍ਰਬੰਧਨ ਪ੍ਰੋਜੈਕਟਾਂ ਨੂੰ ਪੂਰਾ ਕਰਕੇਅਮਰੁਤ ਮਿਸ਼ਨ ਨੇ ਸ਼ਹਿਰੀ ਭਾਰਤ ਵਿੱਚ 127 ਲੱਖ ਘਰੇਲੂ ਟੂਟੀ ਕਨੈਕਸ਼ਨ ਪ੍ਰਾਪਤ ਕੀਤੇ ਹਨ ਅਤੇ 95. ਲੱਖ ਸੀਵਰੇਜ ਕਨੈਕਸ਼ਨ ਇਸੇ ਤਰ੍ਹਾਂ ਅਮਰੁਤ ਮਿਸ਼ਨ ਅਧੀਨ ਸੀਵਰੇਜ ਪ੍ਰੋਜੈਕਟਾਂ ਵਿੱਚ ਲਗਭਗ 6,000 ਐੱਮਐੱਲਡੀ ਦੀ ਟ੍ਰੀਟਮੈਂਟ ਸਮਰੱਥਾ ਵਾਲੇ ਐੱਸਟੀਪੀਜ਼ ਵਿਕਸਿਤ ਕਰਨ ਦੀ ਉਮੀਦ ਹੈਜਿਸ ਵਿੱਚੋਂ ਲਗਭਗ 2,360 ਐੱਮਐੱਲਡੀ ਸਮਰੱਥਾ ਪਹਿਲਾਂ ਹੀ ਪ੍ਰਾਪਤ ਕੀਤੀ ਜਾ ਚੁੱਕੀ ਹੈ ਅਤੇ ਲਗਭਗ 3,650 ਐੱਮਐੱਲਡੀ ਸਮਰੱਥਾ ਦੇ ਐੱਸਟੀਪੀ ਪ੍ਰਗਤੀ ’ਤੇ ਹਨ।

ਸ਼੍ਰੀ ਪੁਰੀ ਨੇ ਕਿਹਾ ਕਿ ਅਮਰੁਤ ਮਿਸ਼ਨ ਦੀ ਸਫ਼ਲਤਾ ਤੋਂ ਬਾਅਦਅਗਲਾ ਲਕਸ਼ ਦੇਸ਼ ਦੀਆਂ ਸੰਪੂਰਨ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਨੂੰ ਨੂੰ ਸ਼ਾਮਲ ਕੀਤਾ ਜਾਣਾ ਹੈਜਦੋਕਿ ਅਮਰੁਤ ਸ਼ਹਿਰਾਂ ਵਿੱਚ ਪਾਣੀ ਅਤੇ ਸਵੱਛਤਾ ਸੇਵਾਵਾਂ ਨੂੰ ਮਜ਼ਬੂਤ ਕਰਨਾ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਅਮਰੁਤ 2.0 ਦਾ ਅਧਾਰ ਹੈਜਿਸ ਨੂੰ ਪ੍ਰਧਾਨ ਮੰਤਰੀ ਨੇ 1 ਅਕਤੂਬਰ 2021 ਨੂੰ ਲਾਂਚ ਕੀਤਾ ਸੀ। ਅਮਰੁਤ 2.0 ਨੂੰ 2,77,000 ਕਰੋੜ ਰੁਪਏ ਦੀ ਲਾਗਤ ਨਾਲ ਸਾਡੇ ਸਾਰੇ ਸ਼ਹਿਰਾਂ ਨੂੰ ' ਜਲ ਸੁਰੱਖਿਅਤਬਣਾ ਕੇ 'ਨਵੇਂ ਸ਼ਹਿਰੀ ਭਾਰਤਦੀਆਂ ਆਕਾਂਖਿਆਵਾਂ ਨੂੰ ਸਾਕਾਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਸ਼੍ਰੀ ਪੁਰੀ ਨੇ ਕਿਹਾ ਕਿ ਅਮਰੁਤ 2.0 ਮਿਸ਼ਨ 2.68 ਕਰੋੜ ਟੂਟੀ ਕਨੈਕਸ਼ਨਾਂ ਦੇ ਜ਼ਰੀਏ ਲਗਭਗ 4,700 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਸਾਰੇ ਘਰਾਂ ਨੂੰ ਜਲ ਸਪਲਾਈ ਦੀ 100 ਪ੍ਰਤੀਸ਼ਤ ਕਵਰੇਜ ਪ੍ਰਦਾਨ ਕਰੇਗਾ ਅਤੇ 2.64 ਕਰੋੜ ਸੀਵਰ ਕਨੈਕਸ਼ਨਾਂ ਦੇ ਜ਼ਰੀਏ 500 ਸ਼ਹਿਰਾਂ ਵਿੱਚ ਸੀਵਰੇਜ ਅਤੇ ਸੈਪਟੇਜ ਦੀ 100 ਪ੍ਰਤੀਸ਼ਤ ਕਵਰੇਜ ਪ੍ਰਦਾਨ ਕਰੇਗਾ।  ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰੀ ਖੇਤਰਾਂ ਦੇ 10.5 ਕਰੋੜ ਤੋਂ ਵੱਧ ਲੋਕਾਂ ਨੂੰ ਲਾਭ ਹੋਵੇਗਾ।

ਸ਼੍ਰੀ ਪੁਰੀ ਨੇ ਇਸ ਗੱਲ 'ਤੇ ਪ੍ਰਸੰਨਤਾ  ਵਿਅਕਤ ਕੀਤੀ ਕਿ ਰਾਜ ਸਰਕਾਰਾਂ ਰਾਜ ਜਲ ਕਾਰਜ ਯੋਜਨਾਵਾਂ ਦੇ ਜ਼ਰੀਏ ਪ੍ਰੋਜੈਕਟਾਂ ਨੂੰ ਪ੍ਰਸਤਾਵਿਤ ਕਰਨ ਦੀ ਪ੍ਰਕਿਰਿਆ ਵਿੱਚ ਹਨ। ਇਨ੍ਹਾਂ ਵਿੱਚੋਂ 41,500 ਕਰੋੜ ਰੁਪਏ ਦੇ ਪ੍ਰੋਜੈਕਟ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਮਿਸ਼ਨਾਂਵਿਸ਼ੇਸ਼ ਤੌਰ 'ਤੇ ਅਮਰੁਤ ਦੇ ਸਫਲਤਾਪੂਰਵਕ ਲਾਗੂ ਹੋਣ ਦਾ ਇੱਕ ਵੱਡਾ ਲਾਭ ਸਾਹਮਣੇ ਆਇਆ  ਹੈ ਕਿ ਦੇਸ਼ ਭਰ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਦੀ ਸਪਲਾਈ ਦੇ  ਲਈ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ।

ਮੰਤਰੀ ਨੇ ਕਿਹਾ ਕਿ ਪਲੰਬਿੰਗ ਉਦਯੋਗ ਦੇਸ਼ ਵਿੱਚ ਸਵੱਛਤਾ ਅਤੇ ਹੋਰ ਬੁਨਿਆਦੀ ਸੇਵਾਵਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਕੇ ਕਾਰੋਬਾਰੀ ਅਵਸਰਾਂ ਦਾ ਲਾਭ ਉਠਾ ਰਿਹਾ ਹੈ। ਉਸ ਨੇ ਉਮੀਦ ਜਤਾਈ ਕਿ ਭਾਰਤ ਟੈਪ ਪਹਿਲ ਘੱਟ ਪ੍ਰਵਾਹ ਵਾਲੇ ਸੈਨੇਟਰੀ-ਵੇਅਰ ਨੂੰ ਵੱਡੇ ਪੱਧਰ 'ਤੇ ਉਪਲਬਧ ਕਰਵਾਏਗੀ ਅਤੇ ਇਸ ਤਰ੍ਹਾਂ ਸਰੋਤ 'ਤੇ ਪਾਣੀ ਦੀ ਖਪਤ ਵਿੱਚ ਕਾਫੀ ਕਮੀ ਆਵੇਗੀ।  ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਪਹਿਲ ਨੂੰ ਦੇਸ਼ ਵਿੱਚ ਜਲਦੀ ਸਵੀਕਾਰ ਕੀਤਾ ਜਾਵੇਗਾ ਅਤੇ ਪਾਣੀ ਦੀ ਸੰਭਾਲ਼ ਦੇ ਯਤਨਾਂ 'ਤੇ ਨਵੇਂ ਸਿਰੇ ਤੋਂ ਧਿਆਨ ਦਿੱਤਾ ਜਾਵੇਗਾ।

ਸ਼੍ਰੀ ਪੁਰੀ ਨੇ ਨਾਰੇਡਕੋ ਮਾਹੀ ( NARDECO MAHI’s ‘Nirmal Jal Prayas) ਦੀ 'ਨਿਰਮਲ ਜਲ ਪ੍ਰਯਾਸਪਹਿਲ ਦੀ ਵੀ ਸ਼ੁਰੂਆਤ ਕੀਤੀ ਜੋ ਪ੍ਰਤੀ ਸਾਲ 500 ਕਰੋੜ ਲੀਟਰ ਪਾਣੀ ਦੀ ਬੱਚਤ ਲਈ ਕੰਮ ਕਰੇਗੀ।

 

ਇਸ ਅਵਸਰ 'ਤੇ ਇੰਡੀਅਨ ਪਲੰਬਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਗੁਰਮੀਤ ਸਿੰਘ ਅਰੋੜਾਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇਇੰਡੀਅਨ ਪਲੰਬਿੰਗ ਐਸੋਸੀਏਸ਼ਨਨਾਰਡੇਕੋ ਅਤੇ ਵਾਟਰ ਮੈਨੇਜਮੈਂਟ ਐਂਡ ਪਲੰਬਿੰਗ ਸਕਿੱਲ ਕੌਂਸਲ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

 

***

ਵਾਈਬੀ/ਬੀਕੇ


(Release ID: 1825143) Visitor Counter : 156