ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਸੰਯੁਕਤ ਅਰਬ ਅਮੀਰਾਤ ਵਿੱਚ ਰੋਜ਼ਗਾਰ ਦੇ ਅਵਸਰਾਂ ਦੇ ਲਈ ਕੁਸ਼ਲ ਕਾਰਜਬਲ ਤਿਆਰ ਕਰਨ ਦੇ ਉਦੇਸ਼ ਨਾਲ ਵਾਰਾਣਸੀ ਵਿੱਚ ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਸਥਾਪਿਤ ਹੋਵੇਗਾ

ਕੌਸ਼ਲ ਅਧਾਰਿਤ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਸਾਰੇ ਪ੍ਰਾਸੰਗਿਕ ਹਿਤਧਾਰਕਾਂ ਨੂੰ ਸ਼ਾਮਲ ਕਰਨ ਦੇ ਲਈ ਵਿਆਪਕ ਸੰਸਥਾਗਤ ਢਾਂਚੇ ਨੂੰ ਵਿਕਸਿਤ ਅਤੇ ਮਜ਼ਬੂਤ ਬਣਾਉਣ ‘ਤੇ ਭਾਰਤ-ਸੰਯੁਕਤ ਅਰਬ ਅਮੀਰਾਤ ਸਹਿਮਤ

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਮੌਜੂਦਗੀ ਵਿੱਚ ਐੱਨਐੱਸਡੀਸੀ ਇੰਟਰਨੈਸ਼ਨਲ ਲਿਮਿਟਿਡ ਅਤੇ ਹਿੰਦੁਸਤਾਨ ਪੋਰਟਸ ਪ੍ਰਾਈਵੇਟ ਲਿਮਿਟਿਡ (ਡੀਪੀ ਵਰਲਡ ਦੀ ਇੱਕ ਇਕਾਈ) ਦਰਮਿਆਨ ਸਮਝੌਤੇ ‘ਤੇ ਦਸਤਖਤ ਕੀਤੇ ਗਏ

Posted On: 12 MAY 2022 1:37PM by PIB Chandigarh

ਵਾਰਾਣਸੀ ਵਿੱਚ ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਕਸਿਤ ਕਰਨ ਦੇ ਲਈ ਐੱਨਐੱਸਡੀਸੀ ਇੰਟਰਨੈਸ਼ਨਲ (ਐੱਨਐੱਸਡੀਸੀਆਈ) ਤੇ ਡੀਪੀ ਵਰਲਡ ਦੀ ਭਾਰਤੀ ਇਕਾਈ ਹਿੰਦੁਸਤਾਨ ਪੋਰਟਸ ਪ੍ਰਾਈਵੇਟ ਲਿਮਿਟਿਡ ਦਰਮਿਆਨ ਸਹਿਮਤੀ ਪੱਤਰ ਦਾ ਅਦਾਨ-ਪ੍ਰਦਾਨ ਕੀਤਾ ਗਿਆ। ਇਸ ਸਹਿਮਤੀ ਪੱਤਰ ਦਾ ਉਦੇਸ਼ ਵਿਦੇਸ਼ਾਂ ਵਿੱਚ ਲੌਜਿਸਟਿਕਸ, ਬੰਦਰਗਾਹ ਸੰਚਾਲਨ ਤੇ ਸੰਬੰਧਿਤ ਖੇਤਰਾਂ ਵਿੱਚ ਰੋਜ਼ਗਾਰ ਦੇ ਅਵਸਰਾਂ ਦੇ ਲਈ ਭਾਰਤੀ ਨੌਜਵਾਨਾਂ ਨੂੰ ਕੌਸ਼ਲ ਪ੍ਰਦਾਨ ਕਰਨਾ ਹੈ। ਵਾਰਾਣਸੀ ਵਿੱਚ ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਸਾਰ ਵਿਸ਼ਵ ਬਜ਼ਾਰ ਦੇ ਲਈ ਉਮੀਦਵਾਰਾਂ ਨੂੰ ਤਿਆਰ ਕਰਨ ਦੇ ਉਦੇਸ਼ ਨਾਲ ਕੌਸ਼ਲ ਟ੍ਰੇਨਿੰਗ ਦੇਵੇਗਾ। ਐੱਨਐੱਸਡੀਸੀ ਇੰਟਰਨੈਸ਼ਨਲ ਦੇ ਡਾਇਰੈਕਟਰ ਸ਼੍ਰੀ ਵੇਦ ਮਣੀ ਤਿਵਾਰੀ ਅਤੇ ਡੀਪੀ ਵਰਲਡ ਦੇ ਕਾਰਜਕਾਰੀ ਉਪ-ਪ੍ਰਧਾਨ ਅਤੇ ਐੱਚਪੀਐੱਲ ਦੇ ਡਾਇਰੈਕਟਰ ਮੋਹਮੰਦ ਅਲ ਮੁਆਲੇਮ ਨੇ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਕੌਸ਼ਲ ਵਿਕਾਸ ਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਸੰਯੁਕਤ ਅਰਬ ਅਮੀਰਾਤ ਦੇ ਉੱਦਮਤਾ ਅਤੇ ਐੱਸਐੱਮਈ ਰਾਜ ਮੰਤਰੀ ਡਾ. ਅਹਿਮਦ ਬੇਲਹੋਉਲ ਅਲ ਫਲਾਸੀ, ਐੱਮਐੱਸਡੀਈ ਦੇ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ, ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਸੰਜੇ ਸੁਧੀਰ, ਡੀਪੀ ਵਰਲਡ ਸਬਕੰਟੀਨੈਂਟ ਦੇ ਸੀਈਓ ਤੇ ਮੈਨੇਜਿੰਗ ਡਾਇਰੈਕਟਰ ਰਿਜਵਾਨ ਸੁਮਰ ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰ ਦਾ ਅਦਾਨ-ਪ੍ਰਦਾਨ ਕੀਤਾ।

ਇਸ ਅਵਸਰ ‘ਤੇ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਸੰਯੁਕਤ ਅਰਬ ਅਮੀਰਾਤ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਦਾ ਕੀਮਤੀ ਸਾਂਝੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭਾਰਤ ਦੇ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੇ ਭਵਿੱਖ ਦੇ ਕਾਰਜ ਦੇ ਲਈ ਤਿਆਰ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਭਰੋਸੇਯੋਗ ਯੋਗਤਾ ਸੰਪੰਨ ਅਤੇ ਸਮਰੱਥ ਕਾਰਜਬਲ ਬਣਾ ਰਹੀ ਹੈ, ਜੋ ਨਾ ਸਿਰਫ ਭਾਰਤ ਦੇ ਲਈ ਬਲਕਿ ਵਿਸ਼ਵ ਦੀ ਹੋਰ ਵਿਵਸਥਾਵਾਂ ਦੇ ਲਈ ਵੀ ਆਰਥਿਕ ਸਫਲਤਾ ਨੂੰ ਪ੍ਰੇਰਿਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਮਜ਼ਬੂਤ ਸੰਬੰਧਾਂ ਦੇ ਨਾਲ ਇਹ ਸਮਝੌਤਾ ਇੱਕ ਹੋਰ ਸਫਲ ਸਾਂਝੇਦਾਰੀ ਹੋਵੇਗੀ, ਜੋ ਸਾਡੇ ਸੰਬੰਧਾਂ ਨੂੰ ਮਜ਼ਬੂਤ ਬਣਾਵੇਗੀ। ਸਕਿੱਲ ਇੰਡੀਆ ਮਿਸ਼ਨ ਦਾ ਉਦੇਸ਼ ਆਰਥਿਕ ਸਮ੍ਰਿੱਧੀ ਲਿਆਉਣਾ ਅਤੇ ਦੇਸ਼ ਦੇ ਨੌਜਵਾਨਾਂ ਨੂੰ ਅਨੋਖਾ ਅਵਸਰ ਪ੍ਰਦਾਨ ਕਰਨਾ ਹੈ।

ਸੰਯੁਕਤ ਅਰਬ ਅਮੀਰਾਤ ਵਿੱਚ ਕੌਸ਼ਲ ਸੰਪੰਨ ਪੇਸ਼ੇਵਰ ਲੋਕਾਂ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਡਾ. ਅਹਿਮਦ ਬੇਲਹੋਉਲ ਅਲ ਫਲਾਸੀ ਨੇ ਕਿਹਾ ਕਿ ਇਸ ਸਹਿਯੋਗ ਨਾਲ ਦੋਵਾਂ ਦੇਸ਼ਾਂ ਦੇ ਨੌਜਵਾਨਾਂ ਵਿੱਚ ਕੌਸ਼ਲ ਵਿਕਾਸ ਤੇਜ਼ ਕਰਨ ਵਿੱਚ ਮਦਦ ਮਿਲੇਗੀ ਅਤੇ ਦੋਵਾਂ ਅਰਥਵਿਵਸਥਾਵਾਂ ਦੇ ਸ਼੍ਰਮ ਬਜ਼ਾਰ ਦੀ ਜ਼ਰੂਰਤ ਉਭਰਦੇ ਕੌਸ਼ਲ ਦੀ ਸਮੱਸਿਆ ਦੇ ਸਮਾਧਾਨ ਵਿੱਚ ਲਾਭ ਹੋਵੇਗਾ। ਉਨ੍ਹਾਂ ਨੇ ਭਵਿੱਖ ਦੇ ਲਈ ਤਿਆਰ ਕੌਸ਼ਲ ਸੰਪੰਨ ਕਾਰਜਬਲ ਬਣਾਉਣ ਵਿੱਚ ਇਸ ਸਹਿਯੋਗ ਦੇ ਲਈ ਐੱਨਐੱਸਡੀਸੀਆਈ ਤੇ ਡੀਪੀ ਵਰਲਡ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਸਹਿਮਤੀ ਪੱਤਰ ਨਾਲ ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਦਰਮਿਆਨ ਸੰਬੰਧ ਹੋਰ ਮਜ਼ਬੂਤ ਹੋਣਗੇ ਅਤੇ ਕਾਰਜਬਲ  ਉਤਪਾਦਕਤਾ ਵਧਾਉਣ ਵਿੱਚ ਮਦਦ ਮਿਲੇਗੀ।

ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਜਾਣ ਤੋਂ ਪਹਿਲਾਂ ਸ਼੍ਰੀ ਧਰਮੇਂਦਰ ਪ੍ਰਧਾਨ ਤੇ ਸੰਯੁਕਤ ਅਰਬ ਅਮੀਰਾਤ ਦੇ ਉੱਦਮਤਾ ਅਤੇ ਐੱਮਐੱਮਈ ਰਾਜਮੰਤਰੀ ਡਾ. ਅਹਿਮਦ ਬੇਲਹੋਉਲ ਅਲ ਫਲਾਸੀ ਦੀ ਅਗਵਾਈ ਵਿੱਚ ਦੁਵੱਲੀ ਗੱਲਬਾਤ ਹੋਈ। ਦੋਵੇਂ ਮੰਤਰੀਆਂ ਨੇ ਕੌਸ਼ਲ ਵਿਕਾਸ ਤੇ ਉੱਦਮਤਾ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਵਧਾਉਣ ਅਤੇ ਭਾਰਤ-ਸੰਯੁਕਤ ਅਰਬ ਅਮੀਰਾਤ ਸੀਈਪੀਏ ਨੂੰ ਅਣਛੁਈ ਉਚਾਈਆਂ ‘ਤੇ ਲੈ ਜਾਣ ਦੇ ਉਪਾਅ ਸੁਝਾਏ। ਦੋਵੇਂ ਪੱਖ ਕਾਰਜਬਲ ਨੂੰ ਉਨੰਤ ਬਣਾਉਣ, ਟ੍ਰੇਨਰਾਂ ਦੀ ਟ੍ਰੇਨਿੰਗ, ਅਦਾਨ-ਪ੍ਰਦਾਨ ਪ੍ਰੋਗਰਾਮਾਂ ਵਿੱਚ ਸਹਾਇਤਾ ਤੇ ਏਪ੍ਰੈਂਟਿਸਸ਼ਿਪ ਸਹਿਯੋਗ ਸਹਿਤ ਕੌਸ਼ਲ ਅਧਾਰਿਤ ਸਹਿਯੋਗ ਵਧਾਉਣ ਵਿੱਚ ਸਾਰੇ ਪ੍ਰਾਸੰਗਿਕ ਹਿਤਧਾਰਕਾਂ ਨੂੰ ਸ਼ਾਮਲ ਕਰਨ ਦੇ ਲਈ ਵਿਆਪਕ ਸੰਸਥਾਗਤ ਢਾਂਚੇ ਨੂੰ ਵਿਕਸਿਤ ਅਤੇ ਮਜ਼ਬੂਤ ਬਣਾਉਣ ‘ਤੇ ਸਹਿਮਤੀ ਵਿਅਕਤ ਕੀਤੀ। ਦੁਵੱਲੀ ਗੱਲਬਾਤ ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਕੌਸ਼ਲ ਕੇਂਦਰਾਂ ਦੁਆਰਾ ਜਾਰੀ ਪ੍ਰਮਾਣ ਪੱਤਰਾਂ ਦੀ ਮਾਨਤਾ ਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲੇ ਅਤੇ ਸੰਯੁਕਤ ਅਰਬ ਅਮੀਰਾਤ ਦੇ ਨੈਸ਼ਨਲ ਕੁਆਲੀਫਿਕੇਸ਼ਨ ਅਥਾਰਿਟੀ ਦਰਮਿਆਨ ਨਵੀਂਕਰਣ ‘ਤੇ ਵੀ ਵਿਚਾਰ ਕੀਤਾ ਗਿਆ, ਤਾਕਿ ਕੀਮਤੀ ਅਤੇ ਭਾਰਤੀ ਕਾਰਜਬਲ ਦੇ ਪ੍ਰਮਾਣੀਕਰਣ ਦੀ ਪ੍ਰਕਿਰਿਆ ਉਦਾਰ ਬਣਾਈ ਜਾ ਸਕੇ ਅਤੇ ਕਾਰਜਬਲ ਦੀ ਅਧਿਕ ਮੋਬੀਲਿਟੀ ਸੁਨਿਸ਼ਚਿਤ ਕੀਤੀ ਜਾ ਸਕੇ।

ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰਾਂ ਦਾ ਉਦੇਸ਼ ਭਾਰਤੀ ਨੌਜਵਾਨਾਂ ਨੂੰ ਉੱਚ ਗੁਣਵੱਤਾ ਸੰਪੰਨ ਟ੍ਰੇਨਿੰਗ ਪ੍ਰਦਾਨ ਕਰਨਾ ਹੈ। ਕੇਂਦਰ ਟ੍ਰੇਨਿੰਗ ਸੁਵਿਧਾ ਆਯੋਜਿਤ ਕਰਨਗੇ, ਸੰਯੁਕਤ ਅਰਬ ਅਮੀਰਾਤ, ਕੈਨੇਡਾ, ਔਸਟ੍ਰੇਲੀਆ ਤੇ ਹੋਰ ਜੀਸੀਸੀ ਖੇਤਰਾਂ ਵਿੱਚ ਅੰਤਰਰਾਸ਼ਟਰੀ ਨਿਯੋਕਤਾਵਾਂ ਦੀ ਮੰਗ ਦੇ ਅਨੁਸਾਰ ਟ੍ਰੇਨਿੰਗ ਦੇਣਗੇ। ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਕੋਲ ਸਹਿਯੋਗੀ ਸੰਗਠਨਾਂ ਅਤੇ ਵਿਦੇਸ਼ੀ ਨਿਯੋਕਤਾਵਾਂ ਦਾ ਵਿਆਪਕ ਨੈਟਵਰਕ ਹੋਵੇਗਾ ਤਾਕਿ ਦੂਸਰੇ ਦੇਸ਼ਾਂ ਵਿੱਚ ਕੌਸ਼ਲ ਸੰਪੰਨ ਅਤੇ ਪ੍ਰਮਾਣਿਕ ਕਾਰਜਬਲ ਦੀ ਸਪਲਾਈ ਵਿੱਚ ਸਹਾਇਤਾ ਦਿੱਤੀ ਜਾ ਸਕੇ। ਇਹ ਸਹਿਯੋਗ ਸੰਗਠਨ ਵਿਦੇਸ਼ੀ ਬਜ਼ਾਰਾਂ ਤੋਂ ਮੰਗ ਇਕੱਠਾ ਕਰਨ ਦੇ ਲਈ ਐੱਨਐੱਸਡੀਸੀਆਈ ਦੇ ਨਾਲ ਕਾਰਜ ਕਰਨਗੇ। ਇਹ ਕੇਂਦਰ ਮੋਬੀਲਾਈਜ਼ੇਸ਼ਨ, ਕਾਉਂਸਲਿੰਗ, ਸਕਿੱਲ ਟ੍ਰੇਨਿੰਗ, ਪ੍ਰੀ-ਡਿਪਾਰਚਰ ਓਰੀਐਂਟੇਸ਼ਨ, ਫੌਰੇਨ ਲੈਂਗੁਏਜ ਟ੍ਰੇਨਿੰਗ, ਪਲੇਸਮੈਂਟ ਅਤੇ ਇਮੀਗ੍ਰੇਸ਼ਨ ਅਤੇ ਪੋਸਟ ਪਲੇਸਮੈਂਟ ਜਿਹੀਆਂ ਸੇਵਾਵਾਂ ਦੇਣਗੇ।

ਐੱਨਐੱਸਡੀਸੀ ਇੰਟਰਨੈਸ਼ਨਲ ਲਿਮਿਟਿਡ (ਐੱਨਐੱਸਡੀਸੀਆਈ) ਬਾਰੇ

ਐੱਨਐੱਸਡੀਸੀ ਇੰਟਰਨੈਸ਼ਨਲ ਲਿਮਿਟਿਡ ਭਾਰਤ ਨੂੰ ਵਿਸ਼ਵ ਦੀ ਕੌਸ਼ਲ ਰਾਜਧਾਨੀ ਬਣਾਉਣ ਦੇ ਲਈ ਸਕਿੱਲ ਇੰਡੀਆ ਇੰਟਰਨੈਸ਼ਨਲ ਮਿਸ਼ਨ ਨੂੰ ਪ੍ਰੇਰਿਤ ਕਰਨ ਵਾਲੀ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ ਦੀ ਸਹਾਇਕ ਪ੍ਰਤਿਸ਼ਠਾਨ ਹੈ। ਇਸ ਦਾ ਵਿਜ਼ਨ ਕੌਸ਼ਲ ਸੰਪੰਨ ਅਤੇ ਪ੍ਰਮਾਣਿਤ ਕਾਰਜਬਲ ਦੇ ਸਰੋਤ ਦੇ ਲਈ ਪਸੰਦੀਦਾ ਸਹਿਯੋਗ ਦੇਸ਼ ਦੇ ਰੂਪ ਵਿੱਚ ਭਾਰਤ ਨੂੰ ਬਦਲਣਾ ਹੈ। ਇਸ ਦਾ ਉਦੇਸ਼ ਅੰਤਰਰਾਸ਼ਟਰੀ ਤੌਰ ‘ਤੇ ਮਾਨਕ ਗੁਣਵੱਤਾ ਸੰਪੰਨ ਸਕਿੱਲ ਈਕੋਸਿਸਟਮ ਬਣਾਉਣਾ ਅਤੇ ਯੋਗਤਾ ਸੰਪੰਨ ਪ੍ਰਤਿਭਾ ਦੇ ਲਈ ਆਲਮੀ ਸਪਲਾਇਰ ਦੇ ਰੂਪ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨਾ ਹੈ। ਇਹ ਪ੍ਰਤਿਸ਼ਠਾਨ ਦੇਸ਼ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਲਈ ਆਲਮੀ ਰੋਜ਼ਗਾਰ ਦੇ ਅਵਸਰਾਂ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ਦੇ ਲਈ ਗਲੋਬਲ ਕਰੀਅਰ ਮੋਬੀਲਿਟੀ ਦੀ ਪੇਸ਼ਕਸ਼ ਕਰਦਾ ਹੈ।

 

ਡੀਪੀ ਵਰਲਡ ਬਾਰੇ

ਹਿੰਦੁਸਤਾਨ ਪੋਰਟਸ ਪ੍ਰਾਈਵੇਟ ਲਿਮਿਟਿਡ ਵਿਸ਼ਵ ਵਿਆਪੀ ਸਮਾਰਟ ਐਂਡ ਟੂ ਐਂਡ ਚੈਨ ਲੌਜਿਸਟਿਕਸ ਪ੍ਰਦਾਨਕਰਤਾ ਡੀਪੀ ਵਰਲਡ ਦਾ ਹਿੱਸਾ ਹੈ। ਉਸ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਵਿਆਪਕ ਲੜੀ ਮੈਰੀਟਾਈਨ ਅਤੇ ਇਨਲੈਂਡ ਟਰਮਿਨਲਾਂ ਤੋਂ ਲੈ ਕੇ ਮਰੀਨ ਸੇਵਾਵਾਂ, ਰੇਲ ਨੈਟਵਰਕ ਅਤੇ ਆਰਥਿਕ ਖੇਤਰਾਂ ਅਤੇ ਟੈਕਨੋਲੋਜੀ ਪ੍ਰੇਰਿਤ ਉਪਭੋਗਤਾ ਸੋਲਿਊਸ਼ਨਾਂ ਦੀ ਏਕੀਕ੍ਰਿਤ ਸਪਲਾਈ ਚੇਨ ਨੂੰ ਕਵਰ ਕਰਦੀ ਹੈ। ਡੀਪੀ ਵਰਲਡ ਜਿੱਥੇ ਕਿਤੇ ਵੀ ਸੰਚਾਲਨ ਵਿੱਚ ਹੈ, ਉੱਥੇ ਆਪਣੀਆਂ ਗਤੀਵਿਧੀਆਂ ਵਿੱਚ ਸਥਿਰਤਾ ਅਤੇ ਜਿੰਮੇਵਾਰ ਕੋਰਪੋਰੇਟ ਸਿਟੀਜ਼ਨਸ਼ਿਪ ਨੂੰ ਏਕੀਕ੍ਰਿਤ ਕਰਦੀ ਹੈ, ਅਰਥਵਿਵਸਥਾਵਾਂ ਅਤੇ ਭਾਈਚਾਰਿਆਂ ਦੇ ਸਕਾਰਾਤਮਕ ਯੋਗਦਾਨ ਦਾ ਪ੍ਰਯਤਨ ਕਰਦੀ ਹੈ।

*****

ਐੱਮਜੇਪੀਐੱਸ/ਏਕੇ(Release ID: 1825139) Visitor Counter : 31


Read this release in: English , Urdu , Marathi , Hindi