ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੈਕੰਡ ਗਲੋਬਲ ਕੋਵਿਡ ਵਰਚੁਅਲ ਸਮਿਟ ਵਿੱਚ ਹਿੱਸਾ ਲਿਆ

Posted On: 12 MAY 2022 8:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਜੋਸੇਫ ਆਰ. ਬਾਇਡਨ ਦੇ ਸੱਦੇ ’ਤੇ ਸੈਕੰਡ ਗਲੋਬਲ ਕੋਵਿਡ ਵਰਚੁਅਲ ਸਮਿਟ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ‘ਮਹਾਮਾਰੀ ਦੀ ਥਕਾਨ ਦੀ ਰੋਕਥਾਮ ਅਤੇ ਤਿਆਰੀ ਨੂੰ ਪ੍ਰਾਥਮਿਕਤਾ’ ਵਿਸ਼ੇ ’ਤੇ ਸਮਿਟ ਦੇ ਉਦਘਾਟਨੀ ਸ਼ੈਸਨ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਨੇ ਮਹਾਮਾਰੀ ਨਾਲ ਨਜਿੱਠਣ ਦੇ ਲਈ ਇੱਕ ਜਨ ਕੇਂਦ੍ਰਿਤ ਰਣਨੀਤੀ ਅਪਣਾਈ ਅਤੇ ਇਸ ਸਾਲ ਆਪਣੇ ਸਿਹਤ ਬਜਟ ਦੇ ਲਈ ਹੁਣ ਤੱਕ ਦੀ ਸਭ ਤੋਂ ਅਧਿਕ ਐਲੋਕੇਸ਼ਨ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਡਾ ਟੀਕਾਕਰਣ ਮੁਹਿੰਮ ਚਲਾ ਰਿਹਾ ਹੈ ਅਤੇ ਆਪਣੀ ਕਰੀਬ ਨੱਬੇ ਪ੍ਰਤੀਸ਼ਤ ਕਿਸ਼ੋਰ ਆਬਾਦੀ ਅਤੇ ਪੰਜਾਹ ਮਿਲੀਅਨ ਤੋਂ ਅਧਿਕ ਬੱਚਿਆਂ ਦਾ ਟੀਕਾਕਰਣ ਕਰ ਚੁਕਿਆ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਬਲ ਦਿੱਤਾ ਕਿ ਆਲਮੀ ਸਮੁਦਾਇ ਦੇ ਇੱਕ ਜ਼ਿੰਮੇਦਾਰ ਮੈਂਬਰ ਦੇ ਰੂਪ ਵਿੱਚ, ਭਾਰਤ ਆਪਣੀ ਸਸਤੀ ਸਵਦੇਸ਼ੀ ਕੋਵਿਡ ਸ਼ਮਨ ਟੈਕਨੋਲੋਜੀਆਂ, ਟੀਕਿਆਂ (ਵੈਕਸੀਨਾਂ) ਅਤੇ ਚਿਕਿਤਸਾ ਵਿਗਿਆਨ ਨੂੰ ਦੂਸਰੇ ਦੇਸ਼ਾਂ ਦੇ ਨਾਲ ਸਾਂਝੇ ਕਰਕੇ ਸਰਗਰਮ ਭੂਮਿਕਾ ਨਿਭਾਉਂਦਾ ਰਹੇਗਾ। ਭਾਰਤ ਆਪਣੇ ਜੀਨੋਮਿਕ ਸਰਵਿਲਾਂਸ ਕੰਸੋਰਟੀਅਮ ਦਾ ਵਿਸਤਾਰ ਕਰਨ ਦੇ ਲਈ ਕੰਮ ਕਰ ਰਿਹਾ ਹੈ। ਭਾਰਤ ਨੇ ਪਰੰਪਰਾਗਤ ਚਿਕਿਤਸਾ ਦਾ ਵਿਆਪਕ ਤੌਰ ’ਤੇ ਉਪਯੋਗ ਕੀਤਾ ਹੈ ਅਤੇ ਇਸ ਗਿਆਨ ਨੂੰ ਦੁਨੀਆ ਨੂੰ ਉਪਲਬਧ ਕਰਵਾਉਣ ਦੇ ਲਈ ਭਾਰਤ ਵਿੱਚ ਪਰੰਪਰਾਗਤ ਚਿਕਿਤਸਾ ਦੇ ਲਈ ਡਬਲਿਊਐੱਚਓ ਸੈਂਟਰ ਦੀ ਨੀਂਹ ਰੱਖੀ ਗਈ ਹੈ।

ਪ੍ਰਧਾਨ ਮੰਤਰੀ ਨੇ ਇੱਕ ਮਜ਼ਬੂਤ ਅਤੇ ਅਧਿਕ ਲਚੀਲੀ ਆਲਮੀ ਸਿਹਤ ਸੰਰਚਨਾ ਬਣਾਉਣ ਦੇ ਲਈ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੂੰ ਮਜ਼ਬੂਤ ਕਰਨ ਅਤੇ ਉਸ ਵਿੱਚ ਸੁਧਾਰ ਕਰਨ ਦਾ ਵੀ ਸੱਦਾ ਦਿੱਤਾ।

ਹੋਰ ਪ੍ਰਤੀਭਾਗੀਆਂ ਵਿੱਚ ਸਮਾਗਮ ਦੇ ਸਹਿ-ਮੇਜ਼ਬਾਨ ਕੈਰੀਕੌਮ ਦੇ ਪ੍ਰਧਾਨ ਦੇ ਰੂਪ ਵਿੱਚ ਬੇਲੀਜ਼ ਸਰਕਾਰ ਦੇ ਪ੍ਰਮੁੱਖ, ਅਫਰੀਕੀ ਸੰਘ ਦੇ ਪ੍ਰਧਾਨ ਦੇ ਰੂਪ ਵਿੱਚ ਸੇਨੇਗਲ, ਜੀ20 ਦੇ ਪ੍ਰਧਾਨ ਦੇ ਰੂਪ ਵਿੱਚ ਇੰਡੋਨੇਸ਼ੀਆ ਅਤੇ ਜੀ7 ਦੇ ਪ੍ਰਧਾਨ ਦੇ ਰੂਪ ਵਿੱਚ ਜਰਮਨੀ ਸ਼ਾਮਲ ਸਨ।ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਅਤੇ ਹੋਰ ਪਤਵੰਤਿਆਂ ਨੇ ਵੀ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ 22 ਸਤੰਬਰ 2021 ਨੂੰ ਰਾਸ਼ਟਰਪਤੀ ਬਾਇਡਨ ਦੁਆਰਾ ਆਯੋਜਿਤ ਫਸਟ ਗਲੋਬਲ ਕੋਵਿਡ ਵਰਚੁਅਲ ਸਮਿਟ ਵਿੱਚ ਵੀ ਹਿੱਸਾ ਲਿਆ ਸੀ।

***

ਡੀਐੱਸ/ਐੱਸਟੀ


(Release ID: 1825020) Visitor Counter : 138