ਪ੍ਰਧਾਨ ਮੰਤਰੀ ਦਫਤਰ

ਗੁਜਰਾਤ ਦੇ ਭਰੂਚ ਵਿੱਚ ‘ਉਤਕਰਸ਼ ਸਮਾਰੋਹ’ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 12 MAY 2022 4:04PM by PIB Chandigarh

ਨਮਸਕਾਰ।

ਅੱਜ ਦਾ ਇਹ ਉਤਕਰਸ਼ ਸਮਾਰੋਹ ਸਚਮੁੱਚ ਵਿੱਚ ਉੱਤਮ ਹੈ ਅਤੇ ਇਸ ਬਾਤ ਦਾ ਪ੍ਰਮਾਣ ਹੈ ਜਦੋਂ ਸਰਕਾਰ ਇਮਾਨਦਾਰੀ ਨਾਲ, ਇੱਕ ਸੰਕਲਪ ਲੈ ਕੇ ਲਾਭਾਰਥੀ ਤੱਕ ਪਹੁੰਚਦੀ ਹੈ, ਤਾਂ ਕਿਤਨੇ ਸਾਰਥਕ ਪਰਿਣਾਮ ਮਿਲਦੇ ਹਨ ਮੈਂ ਭਰੂਚ ਜ਼ਿਲ੍ਹਾ ਪ੍ਰਸ਼ਾਸਨ ਨੂੰ, ਗੁਜਰਾਤ ਸਰਕਾਰ ਨੂੰ ਸਮਾਜਿਕ ਸੁਰੱਖਿਆ ਨਾਲ ਜੁੜੀਆਂ 4 ਯੋਜਨਾਵਾਂ ਦੀ ਸ਼ਤ–ਪ੍ਰਤੀਸ਼ਤ ਸੈਚੁਰੇਸ਼ਨ ਕਵਰੇਜ ਲਈ ਆਪ ਸਭ ਨੂੰ ਜਿਤਨੀ ਵਧਾਈ ਦੇਵਾਂ ਉਤਨੀ ਘੱਟ ਹੈ ਆਪ ਸਭ ਅਨੇਕ-ਅਨੇਕ ਵਧਾਈ ਦੇ ਅਧਿਕਾਰੀ ਹੋ। ਹੁਣੇ ਮੈਂ ਜਦੋਂ ਇਨ੍ਹਾਂ ਯੋਜਨਾਵਾਂ ਦੇ ਲਾਭਾਰਥੀਆਂ ਨਾਲ ਬਾਤਚੀਤ ਕਰ ਰਿਹਾ ਸੀ, ਤਾਂ ਮੈਂ ਦੇਖ ਰਿਹਾ ਸੀ ਕਿ ਉਨ੍ਹਾਂ ਦੇ ਅੰਦਰ ਕਿਤਨਾ ਸੰਤੋਸ਼ ਹੈ, ਕਿਤਨਾ ‍ਆਤਮਵਿਸ਼ਵਾਸ ਹੈ। ਮੁਸੀਬਤਾਂ ਨਾਲ ਮੁਕਾਬਲਾ ਕਰਨ ਵਿੱਚ ਜਦੋਂ ਸਰਕਾਰ ਦੀ ਛੋਟੀ ਜਿਹੀ ਵੀ ਮਦਦ ਮਿਲ ਜਾਵੇ, ਅਤੇ ਹੌਸਲਾ ਕਿਤਨਾ ਬੁਲੰਦ ਹੋ ਜਾਂਦਾ ਹੈ ਅਤੇ ਮੁਸੀਬਤ ਖ਼ੁਦ ਮਜਬੂਰ ਹੋ ਜਾਂਦੀਆਂ ਹਨ ਅਤੇ ਜੋ ਮੁਸੀਬਤ ਨੂੰ ਝੱਲਦਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਇਹ ਅੱਜ ਮੈਂ ਆਪ ਸਭ ਦੇ ਨਾਲ ਬਾਤਚੀਤ ਕਰਕੇ ਅਨੁਭਵ ਕਰ ਰਿਹਾ ਸੀ ਇਨ੍ਹਾਂ 4 ਯੋਜਨਾਵਾਂ ਵਿੱਚ ਜਿਨ੍ਹਾਂ ਵੀ ਭੈਣਾਂ ਨੂੰ, ਜਿਨ੍ਹਾਂ ਵੀ ਪਰਿਵਾਰਾਂ ਨੂੰ ਲਾਭ ਮਿਲਿਆ ਹੈ, ਉਹ ਮੇਰੇ ਆਦਿਵਾਸੀ ਸਮਾਜ ਦੇ ਭਾਈਭੈਣ, ਮੇਰੇ ਦਲਿਤ-ਪਿਛੜੇ ਵਰਗ ਦੇ ਭਾਈ ਭੈਣ, ਮੇਰੇ ਅਲਪ-ਸੰਖਿਅਕ (ਘੱਟ-ਗਿਣਤੀ) ਸਮਾਜ ਦੇ ਭਾਈਭੈਣ, ਅਕਸਰ ਅਸੀਂ ਦੇਖਦੇ ਹਾਂ ਕਿ ਜਾਣਕਾਰੀ ਦੇ ਅਭਾਵ ਵਿੱਚ ਅਨੇਕ ਲੋਕ ਯੋਜਨਾਵਾਂ ਦੇ ਲਾਭ ਤੋਂ ਵੰਚਿਤ ਰਹਿ ਜਾਂਦੇ ਹਨ ਕਦੇ ਕਦੇ ਤਾਂ ਯੋਜਨਾਵਾਂ ਕਾਗਜ਼ ਉੱਤੇ ਹੀ ਰਹਿ ਜਾਂਦੀਆਂ ਹਨ। ਕਦੇਕਦੇ ਯੋਜਨਾਵਾਂ ਕੋਈ ਬੇਈਮਾਨ ਲੋਕ ਉਠਾ ਕੇ ਲੈ ਜਾਂਦੇ ਹਨ ਲਾਭ ਲੇਕਿਨ ਜਦੋਂ ਇਰਾਦਾ ਹੋਵੇ, ਨੀਅਤ ਸਾਫ਼ ਹੋਵੇ, ਨੇਕੀ ਨਾਲ ਕੰਮ ਕਰਨ ਦਾ ਇਰਾਦਾ ਹੋਵੇ ਅਤੇ ਜਿਸ ਬਾਤ ਨੂੰ ਲੈ ਕੇ ਮੈਂ ਹਮੇਸ਼ਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹਾਂ ਉਹ ਹੈ -ਸਬਕਾ ਸਾਥ- ਸਬਕਾ ਵਿਕਾਸ ਦੀ ਭਾਵਨਾ, ਜਿਸ ਦੇ ਨਾਲ ਨਤੀਜੇ ਵੀ ਮਿਲਦੇ ਹਨ ਕਿਸੇ ਵੀ ਯੋਜਨਾ ਦੇ ਸ਼ਤ ਪ੍ਰਤੀਸ਼ਤ ਲਾਭਾਰਥੀ ਤੱਕ ਪਹੁੰਚਣਾ ਇੱਕ ਬੜਾ ਲਕਸ਼ ਹੈ। ਕੰਮ ਕਠਿਨ ਜ਼ਰੂਰ ਹੈ ਲੇਕਿਨ ਰਸਤਾ ਸਹੀ ਇਹੀ ਹੈ। ਮੈਂ ਸਾਰੇ ਲਾਭਾਰਥੀਆਂ ਨੂੰ, ਪ੍ਰਸ਼ਾਸਨ ਨੂੰ ਇਹ ਤੁਸੀਂ ਜੋ ਅਚੀਵ ਕੀਤਾ ਹੈ ਇਸ ਦੇ ਲਈ ਵਧਾਈ ਦੇਣਾ ਹੀ ਹੈ।

ਸਾਥੀਓ,

ਤੁਸੀਂ ਜਾਣਦੇ ਹੋ ਭਲੀਭਾਂਤ, ਸਾਡੀ ਸਰਕਾਰ ਜਦੋਂ ਤੋਂ ਤੁਸੀਂ ਮੈਨੂੰ ਗੁਜਰਾਤ ਤੋਂ ਦਿੱਲੀ ਦੀ ਸੇਵਾ ਦੇ ਲਈ ਭੇਜਿਆ, ਦੇਸ਼ ਦੀ ਸੇਵਾ ਦੇ ਲਈ ਭੇਜਿਆ, ਹੁਣ ਉਸ ਨੂੰ ਵੀ 8 ਸਾਲ ਹੋ ਜਾਣਗੇ। 8 ਸਾਲ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਨੂੰ ਸਮਰਪਿਤ ਰਹੇ ਹਨ। ਅੱਜ ਜੋ ਕੁਝ ਵੀ ਮੈਂ ਕਰ ਪਾ ਰਿਹਾ ਹਾਂ। ਉਹ ਆਪ ਹੀ ਲੋਕਾਂ ਤੋਂ ਸਿੱਖਿਆ ਹਾਂ ਤੁਸੀਂ ਹੀ ਦੇ ਦਰਮਿਆਨ ਜਿੱਤੇ ਹੋਏ, ਵਿਕਾਸ ਕੀ ਹੁੰਦਾ ਹੈ, ਦੁਖ ਦਰਦ ਕੀ ਹੁੰਦੇ ਹਨ, ਗ਼ਰੀਬੀ ਕੀ ਹੁੰਦੀ ਹੈ, ਮੁਸੀਬਤਾਂ ਕੀ ਹੁੰਦੀਆਂ ਹਨ, ਉਨ੍ਹਾਂ ਨੂੰ ਬਹੁਤ ਨਿਕਟ ਤੋਂ ਅਨੁਭਵ ਕੀਤਾ ਹੈ ਅਤੇ ਉਹ ਹੀ ਅਨੁਭਵ ਹੈ ਜਿਸ ਨੂੰ ਲੈ ਕੇ ਦੇ ਅੱਜ ਪੂਰੀ ਦੇਸ਼ ਦੇ ਲਈ, ਦੇਸ਼ ਦੇ ਕਰੋੜਾਂਕਰੋੜਾਂ ਨਾਗਰਿਕਾਂ ਦੇ ਲਈ, ਇੱਕ ਪਰਿਵਾਰ ਦੇ ਮੈਂਬਰ ਦੇ ਰੂਪ ਵਿੱਚ ਕੰਮ ਕਰ ਰਿਹਾ ਹਾਂ। ਸਰਕਾਰ ਦਾ ਨਿਰੰਤਰ ਪ੍ਰਯਾਸ ਰਿਹਾ ਹੈ ਕਿ ਗ਼ਰੀਬ ਕਲਿਆਣ ਦੀਆਂ ਯੋਜਨਾਵਾਂ ਤੋਂ ਕੋਈ ਵੀ ਲਾਭਾਰਥੀ ਜੋ ਵੀ ਉਸ ਦਾ ਹੱਕਦਾਰ ਹੈ, ਉਹ ਹੱਕਦਾਰ ਛੁਟਣਾ ਨਹੀਂ ਚਾਹੀਦਾ ਹੈ ਸਭ ਨੂੰ ਲਾਭ ਮਿਲਣਾ ਚਾਹੀਦਾ ਹੈ ਜੋ ਹੱਕਦਾਰ ਹੈ ਅਤੇ ਪੂਰਾ ਲਾਭ ਮਿਲਣਾ ਚਾਹੀਦਾ ਹੈ ਅਤੇ ਮੇਰੇ ਪਿਆਰੇ ਭਾਈਓ ਭੈਣੋਂ,

ਜਦੋਂ ਅਸੀਂ ਕਿਸੇ ਵੀ ਯੋਜਨਾ ਵਿੱਚ ਸ਼ਤ ਪ੍ਰਤੀਸ਼ਤ ਯਾਨੀ 100 ਪਰਸੈਂਟ ਲਕਸ਼ ਨੂੰ ਹਾਸਲ ਕਰਦੇ ਹਾਂ, ਤਾਂ ਇਹ 100 ਪਰਸੈਂਟ ਇਹ ਸਿਰਫ਼ ਅੰਕੜਾ ਨਹੀਂ ਹੈ ਅਖ਼ਬਾਰ ਵਿੱਚ ਇਸਤਿਹਾਰ ਦੇਣ ਦਾ ਮਾਮਲਾ ਨਹੀਂ ਹੈ ਸਿਰਫ਼। ਇਸ ਦਾ ਮਤਲਬ ਹੁੰਦਾ ਹੈਸ਼ਾਸਨ, ਪ੍ਰਸ਼ਾਸਨ, ਸੰਵੇਦਨਸ਼ੀਲ ਹਨ ਤੁਹਾਡੇ ਸੁਖ ਦੁਖ ਦਾ ਸਾਥੀ ਹੈ ਇਹ ਉਸ ਦਾ ਸਭ ਤੋਂ ਬੜਾ ਪ੍ਰਮਾਣ ਹੈ ਅੱਜ ਦੇਸ਼ ਵਿੱਚ ਸਾਡੀ ਸਰਕਾਰ ਦੇ ਅੱਠ ਸਾਲ ਪੂਰੇ ਹੋ ਰਹੇ ਹਨ ਅਤੇ ਜਦੋਂ ਅੱਠ ਸਾਲ ਪੂਰੇ ਹੋ ਰਹੇ ਹਨ ਤਾਂ ਅਸੀਂ ਇੱਕ ਨਵੇਂ ਸੰਕਲਪ ਦੇ ਨਾਲ, ਨਵੀਂ ਊਰਜਾ ਦੇ ਨਾਲ ਅੱਗੇ ਵਧਣ ਲਈ ਤਿਆਰੀ ਕਰਦੇ ਹਾਂ। ਮੈਨੂੰ ਇੱਕ ਦਿਨ ਇੱਕ ਬਹੁਤ ਬੜੇ ਨੇਤਾ ਮਿਲੇ, ਸੀਨੀਅਰ ਨੇਤਾ ਹਨ ਵੈਸੇ ਸਾਡੇ ਲਗਾਤਾਰ ਵਿਰੋਧ ਵੀ ਕਰਦੇ ਰਹੇ ਰਾਜਨੀਤਕ ਵਿਰੋਧ ਵੀ ਕਰਦੇ ਰਹੇ ਹਨ। ਲੇਕਿਨ ਮੈਂ ਉਨ੍ਹਾਂ ਦਾ ਆਦਰ ਵੀ ਕਰਦਾ ਰਹਿੰਦਾ ਹਾਂ। ਤਾਂ ਕੁਝ ਗੱਲਾਂ ਦੇ ਕਾਰਨ ਉਨ੍ਹਾਂ ਨੂੰ ਥੋੜ੍ਹਾ ਜਿਹਾ ਰਾਜੀ ਨਾਰਾਜੀ ਸੀ ਤਾਂ ਇੱਕ ਦਿਨ ਮਿਲਣ ਆਏ। ਤਾਂ ਕਿਹਾ ਮੋਦੀ ਜੀ ਇਹ ਕੀ ਕਰਨਾ ਹੈ। ਦੋ ਦੋ ਵਾਰ ਤੁਹਾਨੂੰ ਦੇਸ਼ ਨੇ ਪ੍ਰਧਾਨ ਮੰਤਰੀ ਬਣਾ ਦਿੱਤਾ ਹੁਣ ਕੀ ਕਰਨਾ ਹੈ। ਉਨ੍ਹਾਂ ਨੂੰ ਲਗਦਾ ਸੀ ਕਿ ਦੋ ਵਾਰ ਪ੍ਰਧਾਨ ਮੰਤਰੀ ਬਣ ਗਿਆ ਮਤਲਬ ਬਹੁਤ ਕੁਝ ਹੋ ਗਿਆ। ਉਨ੍ਹਾਂ ਨੂੰ ਪਤਾ ਨਹੀਂ ਹੈ ਮੋਦੀ ਕਿਸੇ ਅਲੱਗ ਮਿੱਟੀ ਦਾ ਹੈ ਇਹ ਗੁਜਰਾਤ ਦੀ ਧਰਤੀ ਨੇ ਉਸ ਨੂੰ ਤਿਆਰ ਕੀਤਾ ਹੈ ਅਤੇ ਇਸ ਲਈ ਜੋ ਵੀ ਹੋ ਗਿਆ ਅੱਛਾ ਹੋ ਗਿਆ ਚਲੋ ਹੁਣ ਅਰਾਮ ਕਰੋ, ਨਹੀਂ ਮੇਰਾ ਸੁਪਨਾ ਹੈ ਸੈਚੁਰੇਸ਼ਨ ਸ਼ਤ ਪ੍ਰਤੀਸ਼ਤ ਲਕਸ਼ ਦੀ ਤਰਫ ਅਸੀਂ ਅੱਗੇ ਵਧੀਏ। ਸਰਕਾਰੀ ਮਸ਼ੀਨਰੀ ਨੂੰ ਅਸੀਂ ਆਦਤ ਪਾਈਏ। ਨਾਗਰਿਕਾਂ ਨੂੰ ਵੀ ਅਸੀਂ ਵਿਸ਼ਵਾਸ ਪੈਦਾ ਕਰੀਏ। ਤੁਹਾਨੂੰ ਯਾਦ ਹੋਵੇਗਾ 2014 ਵਿੱਚ ਜਦੋਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਸੀ ਤਾਂ ਦੇਸ਼ ਦੀ ਕਰੀਬ-ਕਰੀਬ ਅੱਧੀ ਆਬਾਦੀ ਸ਼ੌਚਾਲਯ (ਪਖਾਨੇ) ਦੀ ਸੁਵਿਧਾ ਤੋਂ, ਟੀਕਾਕਰਣ ਦੀ ਸੁਵਿਧਾ ਤੋਂ, ਬਿਜਲੀ ਕਨੈਕਸ਼ਨ ਦੀ ਸੁਵਿਧਾ ਤੋਂ, ਬੈਂਕ ਅਕਾਊਂਟ ਦੀ ਸੁਵਿਧਾ ਤੋਂ ਸੈਂਕੜੇ ਮੀਲ ਦੂਰ ਸੀ, ਇੱਕ ਤਰ੍ਹਾਂ ਨਾਲ ਵੰਚਿਤ ਸੀ। ਇਨ੍ਹਾਂ ਸਾਲਾਂ ਵਿੱਚ ਅਸੀਂ, ਸਭ ਦੇ ਪ੍ਰਯਤਨਾਂ ਨਾਲ ਅਨੇਕ ਯੋਜਨਾਵਾਂ ਨੂੰ ਸ਼ਤ ਪ੍ਰਤੀਸ਼ਤ ਸੈਚੁਰੇਸ਼ਨ ਦੇ ਕਰੀਬ ਕਰੀਬ ਲਿਆ ਪਾਏ ਹਾਂ ਹੁਣ ਅੱਠ ਸਾਲ ਦੇ ਇਸ ਮਹੱਤਵਪੂਰਨ ਅਵਸਰ ਉੱਤੇ, ਇੱਕ ਵਾਰ ਫਿਰ ਕਮਰ ਕਸ ਕੇ, ਸਭ ਦਾ ਸਾਥ ਲੈ ਕੇ, ਸਭ ਦੇ ਪ੍ਰਯਤਨ ਨਾਲ ਅੱਗੇ ਵਧਣਾ ਹੀ ਹੈ ਅਤੇ ਹਰ ਜ਼ਰੂਰਤਮੰਦ ਨੂੰ, ਹਰ ਹੱਕਦਾਰ ਨੂੰ ਉਸ ਦਾ ਹੱਕ ਦਿਵਾਉਣ ਲਈ ਜੀਜਾਨ ਨਾਲ ਜੁਟ ਜਾਣਾ ਹੈ ਮੈਂ ਪਹਿਲਾਂ ਕਿਹਾ ਅਜਿਹੇ ਕੰਮ ਕਠਿਨ ਹੁੰਦੇ ਹਨ। ਰਾਜਨੇਤਾ ਵੀ ਉਨ੍ਹਾਂ ਨੂੰ ਹੱਥ ਲਗਾਉਣ ਤੋਂ ਡਰਦੇ ਹਨ। ਲੇਕਿਨ ਮੈਂ ਰਾਜਨੀਤੀ ਕਰਨ ਲਈ ਨਹੀਂ, ਮੈਂ ਸਿਰਫ਼ ਅਤੇ ਸਿਰਫ਼ ਦੇਸ਼ਵਾਸੀਆਂ ਦੀ ਸੇਵਾ ਕਰਨ ਦੇ ਲਈ ਆਇਆ ਹਾਂ ਦੇਸ਼ ਨੇ ਸੰਕਲਪ ਲਿਆ ਹੈ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਣ ਦਾ, ਅਤੇ ਜਦੋਂ ਸ਼ਤ ਪ੍ਰਤੀਸ਼ਤ ਪਹੁੰਚਦੇ ਹਨ ਨਾ ਤਾਂ ਸਭ ਤੋਂ ਪਹਿਲਾਂ ਜੋ ਮਨੋਵਿਗਿਆਨਕ ਪਰਿਵਰਤਨ ਆਉਂਦਾ ਹੈ, ਉਹ ਬਹੁਤ ਮਹੱਤਵਪੂਰਨ ਹੈ। ਉਸ ਵਿੱਚ ਦੇਸ਼ ਦਾ ਨਾਗਰਿਕ ਜਾਚਕ ਦੀ ਅਵਸਥਾ ਤੋਂ ਬਾਹਰ ਨਿਕਲ ਜਾਂਦਾ ਹੈ ਪਹਿਲਾਂ ਤਾਂ ਉਹ ਮੰਗਣ ਦੇ ਲਈ ਲਾਈਨ ਵਿੱਚ ਖੜ੍ਹਾ ਹੈ ਉਹ ਭਾਵ ਖਤਮ ਹੋ ਜਾਂਦਾ ਹੈ ਉਸ ਦੇ ਅੰਦਰ ਇੱਕ ਵਿਸ਼ਵਾਸ ਪੈਦਾ ਹੁੰਦਾ ਹੈ ਕਿ ਇਹ ਮੇਰਾ ਦੇਸ਼ ਹੈ, ਇਹ ਮੇਰੀ ਸਰਕਾਰ ਹੈ, ਇਹ ਪੈਸਿਆਂ ਉੱਤੇ ਮੇਰਾ ਹੱਕ ਹੈ, ਮੇਰੇ ਦੇਸ਼ ਦੇ ਨਾਗਰਿਕਾਂ ਦਾ ਹੱਕ ਹੈ ਇਹ ਭਾਵ ਉਸ ਦੇ ਅੰਦਰ ਅੰਦਰ ਪੈਦਾ ਹੁੰਦਾ ਹੈ ਅਤੇ ਉਸ ਦੇ ਅੰਦਰ ਕਰਤੱਵ ਦੇ ਬੀਜ ਵੀ ਬੋਅ ਦਿੰਦਾ ਹੈ

ਸਾਥੀਓ,

ਜਦੋਂ ਸੈਚੂਰੇਸ਼ਨ ਹੁੰਦਾ ਹੈ ਨਾ ਤਾਂ ਭੇਦਭਾਵ ਦੀ ਸਾਰੀ ਗੁੰਜਾਇਸ਼ ਖ਼ਤਮ ਹੋ ਜਾਂਦੀ ਹੈ। ਕਿਸੇ ਦੀ ਸਿਫ਼ਾਰਸ਼ ਦੀ ਜ਼ਰੂਰਤ ਨਹੀਂ ਪੈਂਦੀ ਹੈ। ਹਰੇਕ ਨੂੰ ਵਿਸ਼ਵਾਸ ਰਹਿੰਦਾ ਹੈ, ਭਲੇ ਉਸ ਨੂੰ ਪਹਿਲਾਂ ਮਿਲਿਆ ਹੋਵੇਗਾ ਲੇਕਿਨ ਬਾਅਦ ਵਿੱਚ ਵੀ ਮੈਨੂੰ ਮਿਲੇਗਾ ਹੀ। ਦੋ ਮਹੀਨੇ ਬਾਅਦ ਮਿਲੇਗਾ, ਛੇ ਮਹੀਨੇ ਬਾਅਦ ਮਿਲੇਗਾ, ਲੇਕਿਨ ਮਿਲਣ ਵਾਲਾ ਹੈ। ਉਸ ਨੂੰ ਕਿਸੇ ਦੀ ਸਿਫ਼ਾਰਿਸ਼ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਜੋ ਦੇਣ ਵਾਲਾ ਹੈ ਉਹ ਵੀ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਹੈ ਤੁਸੀਂ ਮੇਰੇ ਹੋ ਇਸ ਲਈ ਦੇ ਰਿਹਾ ਹਾਂ। ਉਹ ਤਾਂ ਮੇਰਾ ਨਹੀਂ ਹੈ ਇਸ ਲਈ ਨਹੀਂ ਦੇ ਰਿਹਾ ਹਾਂ। ਭੇਦਭਾਵ ਨਹੀਂ ਕਰ ਸਕਦਾ ਅਤੇ ਦੇਸ਼ ਨੇ ਸੰਕਲਪ ਲਿਆ ਹੈ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਣ ਦਾ, ਅੱਜ ਜਦੋਂ ਸ਼ਤ ਪ੍ਰਤੀਸ਼ਤ ਹੁੰਦਾ ਹੈ ਤਾਂ ਤੁਸ਼ਟੀਕਰਣ ਦੀ ਰਾਜਨੀਤੀ ਤਾਂ ਸਮਾਪਤ ਹੀ ਹੋ ਜਾਂਦੀ ਹੈ। ਉਸ ਦੇ ਲਈ ਕੋਈ ਜਗ੍ਹਾ ਨਹੀਂ ਬਚਦੀ ਹੈ ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਤੱਕ ਪਹੁੰਚਣ ਦਾ ਮਤਲਬ ਹੁੰਦਾ ਹੈ, ਸਮਾਜ ਵਿੱਚ ਅੰਤਿਮ ਪਾਏਦਾਨਤੇ ਖੜ੍ਹੇ ਵਿਅਕਤੀ ਤੱਕ ਪਹੁੰਚਣਾ। ਜਿਸ ਦਾ ਕੋਈ ਨਹੀਂ ਹੈ, ਉਸ ਦੇ ਲਈ ਸਰਕਾਰ ਹੁੰਦੀ ਹੈ। ਸਰਕਾਰ ਦੇ ਸੰਕਲਪ ਹੁੰਦੇ ਹਨ। ਸਰਕਾਰ ਉਸ ਦੀ ਸਾਥੀ ਬਣ ਕੇ ਚਲਦੀ ਹੈ। ਇਹ ਭਾਵ ਦੇਸ਼ ਦੇ ਦੂਰ-ਦਰਾਜ ਜੰਗਲਾਂ ਵਿੱਚ ਰਹਿਣ ਵਾਲਾ ਮੇਰਾ ਆਦਿਵਾਸੀ ਹੋਵੇ, ਝੁੱਗੀ ਝੌਂਪੜੀ ਵਿੱਚ ਜਿਊਣ ਵਾਲਾ ਮੇਰਾ ਕੋਈ ਗ਼ਰੀਬ ਮਾਂ ਭੈਣ ਹੋਵੇ, ਬੁਢਾਪੇ ਵਿੱਚ ਇਕੱਲਾ ਜ਼ਿੰਦਗੀ ਗੁਜਾਰਨ ਵਾਲਾ ਕੋਈ ਵਿਅਕਤੀ ਹੋਵੇ, ਹਰ ਕਿਸੇ ਨੂੰ ਇਹ ਵਿਸ਼ਵਾਸ ਪੈਦਾ ਕਰਾਉਣਾ ਹੈ ਉਹ ਉਸ ਦੇ ਹੱਕ ਦੀਆਂ ਚੀਜ਼ਾਂ ਉਸ ਦੇ ਦਰਵਾਜ਼ੇਤੇ ਆ ਕੇ ਦੇਣ ਦੇ ਲਈ ਪ੍ਰਯਾਸ ਕੀਤਾ ਹੈ।

ਸਾਥੀਓ,

ਸ਼ਤ-ਪ੍ਰਤੀਸ਼ਤ ਲਾਭਾਰਥੀਆਂ ਦੀ ਕਵਰੇਜ ਯਾਨੀ ਹਰ ਮਤ, ਹਰ ਪੰਥ ਹਰ ਵਰਗ ਨੂੰ ਇੱਕ ਸਮਾਨ ਰੂਪ ਨਾਲ ਸਬਕਾ ਸਾਥ, ਸਬਕਾ ਵਿਕਾਸ ਸ਼ਤ ਪ੍ਰਤੀਸ਼ਤ ਲਾਭ ਗ਼ਰੀਬ ਕਲਿਆਣ ਦੀ ਹਰ ਯੋਜਨਾ ਤੋਂ ਕੋਈ ਛੁਟੇ ਨਾ, ਕੋਈ ਪਿੱਛੇ ਨਾ ਰਹੇ। ਇਹ ਬਹੁਤ ਬੜਾ ਸੰਕਲਪ ਹੈ। ਤੁਸੀਂ ਅੱਜ ਜੋ ਰੱਖੜੀਆਂ ਦਿੱਤੀਆਂ ਹਨ ਨਾ, ਸਭ ਵਿਧਵਾ ਮਾਤਾਵਾਂ ਨੇ, ਮੇਰੇ ਲਈ ਜੋ ਰੱਖੜੀ ਵੀ ਇਤਨੀ ਬੜੀ ਬਣਾਈ ਹੈ ਰੱਖੜੀ। ਇਹ ਸਿਰਫ਼ ਧਾਗਾ ਨਹੀਂ ਹੈ। ਇਹ ਤੁਸੀਂ ਮੈਨੂੰ ਇੱਕ ਸ਼ਕਤੀ ਦਿੱਤੀ ਹੈ, ਸਮਰੱਥਾ ਦਿੱਤੀ ਹੈ, ਅਤੇ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਚਲੇ ਹਾਂ। ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸ਼ਕਤੀ ਦਿੱਤੀ ਹੈ। ਇਸ ਲਈ ਅੱਜ ਜੋ ਤੁਸੀਂ ਮੈਨੂੰ ਰੱਖੜੀ ਦਿੱਤੀ ਹੈ ਉਸ ਨੂੰ ਮੈਂ ਅਨਮੋਲ ਭੇਂਟ ਮੰਨਦਾ ਹਾਂ ਇਹ ਰੱਖੜੀ ਮੈਨੂੰ ਹਮੇਸ਼ਾ ਦੇਸ਼ ਦੇ ਗ਼ਰੀਬਾਂ ਦੀ ਸੇਵਾ ਦੇ ਲਈ, ਸ਼ਤ ਪ੍ਰਤੀਸ਼ਤ ਸੈਚੁਰੇਸ਼ਨ ਦੀ ਤਰਫ਼ ਸਰਕਾਰਾਂ ਨੂੰ ਦੌੜਾਉਣ ਦੇ ਲਈ ਪ੍ਰੇਰਣਾ ਵੀ ਦੇਵੇਗੀ, ਸਾਹਸ ਵੀ ਦੇਵੇਗੀ ਅਤੇ ਸਾਥ ਵੀ ਦੇਵੇਗੀ। ਇਹੀ ਤਾਂ ਹੈ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ। ਅੱਜ ਰੱਖੜੀ ਵੀ ਸਭ ਵਿਧਵਾ ਮਾਤਾਵਾਂ ਦੇ ਪ੍ਰਯਾਸ ਨਾਲ ਬਣੀ ਹੈ ਅਤੇ ਮੈਂ ਤਾਂ ਜਦੋਂ ਗੁਜਰਾਤ ਵਿੱਚ ਸਾਂ, ਵਾਰ-ਵਾਰ ਮੈਂ ਕਹਿੰਦਾ ਸਾਂ, ਕਦੇ-ਕਦੇ ਖ਼ਬਰਾਂ ਆਉਂਦੀਆਂ ਸਨ। ਮੇਰੇਤੇ, ਮੇਰੀ ਸੁਰੱਖਿਆ ਨੂੰ ਲੈ ਕੇ ਖ਼ਬਰਾਂ ਆਉਂਦੀਆਂ ਸਨ। ਇੱਕ-ਅੱਧ ਵਾਰ ਤਾਂ ਮੇਰੀ ਬਿਮਾਰੀ ਦੀ ਖ਼ਬਰ ਆ ਗਈ ਸੀ ਤਦ ਮੈਂ ਕਹਿੰਦਾ ਸਾਂ ਭਾਈ ਕੋਟਿ–ਕੋਟਿ ਮਾਤਾਵਾਂ ਭੈਣਾਂ ਨੂੰ ਰੱਖਿਆ ਕਵਚ ਮਿਲਿਆ ਹੋਇਆ ਹੈ ਜਦੋਂ ਤੱਕ ਇਹ ਕੋਟਿ–ਕੋਟਿ ਮਾਤਾਵਾਂ ਭੈਣਾਂ ਦਾ ਰਕਸ਼ਾਕਵਚ ਮੈਨੂੰ ਮਿਲਿਆ ਹੋਇਆ ਹੈ ਉਹ ਰਕਸ਼ਾਕਵਚ ਨੂੰ ਭੇਦਕਰ ਕੇ ਕੋਈ ਵੀ ਮੈਨੂੰ ਕੁਝ ਨਹੀਂ ਕਰ ਸਕਦਾ ਹੈ ਅਤੇ ਅੱਜ ਮੈਂ ਦੇਖ ਰਿਹਾ ਹਾਂ ਹਰ ਕਦਮਤੇ, ਹਰ ਪਲ ਮਾਤਾਵਾਂ ਭੈਣਾਂ, ਉਨ੍ਹਾਂ ਦੇ ਅਸ਼ੀਰਵਾਦ ਹਮੇਸ਼ਾ ਮੇਰੇਤੇ ਬਣੇ ਰਹਿੰਦੇ ਹਨ। ਇਨ੍ਹਾਂ ਮਾਤਾਵਾਂ ਭੈਣਾਂ ਦਾ ਜਿਤਨਾ ਮੈਂ ਕਰਜ਼ ਚੁਕਾਵਾਂ ਉਤਨਾ ਘੱਟ ਹੈ। ਅਤੇ ਇਸ ਲਈ ਸਾਥੀਓ, ਇਸੇ ਸੰਸਕਾਰ ਦੇ ਕਾਰਨ ਮੈਂ ਲਾਲ ਕਿਲੇ ਤੋਂ ਹਿੰਮਤ ਕੀਤੀ ਸੀ ਇੱਕ ਵਾਰ ਬੋਲਣ ਦੀ, ਕਠਿਨ ਕੰਮ ਹੈ ਮੈਂ ਫਿਰ ਕਹਿ ਰਿਹਾ ਹਾਂ। ਮੈਨੂੰ ਮਾਲੂਮ ਹੈ ਇਹ ਕਠਿਨ ਕੰਮ ਹੈ, ਕਿਵੇਂ ਕਰਨਾ ਮੁਸ਼ਕਿਲ ਹੈ ਮੈਂ ਜਾਣਦਾ ਹਾਂ। ਸਭ ਰਾਜਾਂ ਨੂੰ ਪ੍ਰੇਰਿਤ ਕਰਨਾ, ਨਾਲ ਲੈਣਾ ਮੁਸ਼ਕਿਲ ਕੰਮ ਹੈ ਮੈਂ ਜਾਣਦਾ ਹਾਂ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਇਸ ਕੰਮ ਦੇ ਲਈ ਦੌੜਾਉਣਾ ਕਠਿਨ ਹੈ ਮੈਂ ਜਾਣਦਾ ਹਾਂ। ਲੇਕਿਨ ਇਹ ਆਜ਼ਾਦੀ ਕਾ ਅੰਮ੍ਰਿਤਕਾਲ ਹੈ। ਆਜ਼ਾਦੀ ਦੇ 75 ਸਾਲ ਹੋਏ ਹਨ। ਇਸ ਅੰਮ੍ਰਿਤਕਾਲ ਵਿੱਚ ਮੂਲਭੂਤ ਸੁਵਿਧਾਵਾਂ ਦੀਆਂ ਯੋਜਨਾਵਾਂ ਦੇ ਸੈਚੁਰੇਸ਼ਨ ਦੀ ਗੱਲ ਮੈਂ ਲਾਲ ਕਿਲੇ ਤੋਂ ਕਹੀ ਸੀ। ਸ਼ਤ-ਪ੍ਰਤੀਸ਼ਤ ਸੇਵਾਭਾਵ ਦਾ ਸਾਡਾ ਇਹ ਅਭਿਯਾਨ, ਸਮਾਜਿਕ ਨਿਆਂ, ਸੋਸ਼ਲ ਜਸਟਿਸ, ਦਾ ਬਹੁਤ ਬੜਾ ਮਾਧਿਅਮ ਹੈ। ਮੈਨੂੰ ਖੁਸ਼ੀ ਹੈ ਕਿ ਸਾਡੇ ਗੁਜਰਾਤ ਦੇ ਮ੍ਰਿਦੀਯ ਅਤੇ ਮੱਕਮ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਉਨ੍ਹਾਂ ਦੀ ਅਗਵਾਈ ਵਿੱਚ ਗੁਜਰਾਤ ਸਰਕਾਰ ਇਸ ਸੰਕਲਪ ਨੂੰ ਸਿੱਧ ਕਰਨ ਵਿੱਚ ਪੂਰੀ ਨਿਸ਼ਠਾ ਦੇ ਨਾਲ ਜੁਟੀ ਹੈ

ਸਾਥੀਓ,

ਸਾਡੀ ਸਰਕਾਰ ਨੇ ਸਮਾਜਿਕ ਸੁਰੱਖਿਆ, ਜਨ-ਕਲਿਆਣ ਅਤੇ ਗ਼ਰੀਬ ਨੂੰ ਗਰਿਮਾ ਦਾ ਇਹ ਸਾਰਾ ਜੋ ਮੇਰਾ ਸੈਚੂਰੇਸ਼ਨ ਦਾ ਅਭਿਯਾਨ ਹੈ ਅਗਰ ਇੱਕ ਸ਼ਬਦ ਵਿੱਚ ਕਹਿਣਾ ਹੈ ਤਾਂ ਉਹ ਇਹੀ ਹੈ ਗ਼ਰੀਬ ਨੂੰ ਗਰਿਮਾ। ਗ਼ਰੀਬ ਦੀ ਗਰਿਮਾ ਦੇ ਲਈ ਸਰਕਾਰ। ਗ਼ਰੀਬ ਦੀ ਗਰਿਮਾ ਦੇ ਲਈ ਸੰਕਲਪ ਅਤੇ ਗ਼ਰੀਬ ਦੀ ਗਰਿਮਾ ਦੇ ਸੰਸਕਾਰ। ਇਹੀ ਤਾਂ ਸਾਨੂੰ ਪ੍ਰੇਰਿਤ ਕਰਦੇ ਹਨ। ਪਹਿਲਾਂ ਅਸੀਂ ਜਦੋਂ ਸੋਸ਼ਲ ਸਕਿਉਰਿਟੀ ਦੀ ਗੱਲ ਸੁਣਦੇ ਸਾਂ, ਤਾਂ ਅਕਸਰ ਦੂਸਰੇ ਛੋਟੇ-ਛੋਟੇ ਦੇਸ਼ਾਂ ਦੇ ਉਦਾਹਰਣ ਦਿੰਦੇ ਸਾਂ। ਭਾਰਤ ਵਿੱਚ ਇਨ੍ਹਾਂ ਨੂੰ ਲਾਗੂ ਕਰਨ ਦੇ ਜੋ ਵੀ ਪ੍ਰਯਾਸ ਹੋਏ ਹਨ ਉਨ੍ਹਾਂ ਦਾ ਦਾਇਰਾ ਅਤੇ ਪ੍ਰਭਾਵ ਦੋਨੋਂ ਬਹੁਤ ਸੀਮਿਤ ਰਹੇ ਹਨ। ਲੇਕਿਨ ਸਾਲ 2014 ਦੇ ਬਾਅਦ ਦੇਸ਼ ਨੇ ਆਪਣੇ ਦਾਇਰੇ ਨੂੰ ਵਿਆਪਕ ਕੀਤਾ, ਦੇਸ਼ ਸਭ ਨੂੰ ਸਾਥ ਲੈ ਕੇ ਚਲਿਆ ਪਰਿਣਾਮ ਸਾਡੇ ਸਭ ਦੇ ਸਾਹਮਣੇ ਹੈ। 50 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸੁਵਿਧਾ ਮਿਲੀ, ਕਰੋੜਾਂ ਲੋਕਾਂ ਨੂੰ 4 ਲੱਖ ਰੁਪਏ ਤੱਕ ਦੇ ਦੁਰਘਟਨਾ ਅਤੇ ਜੀਵਨ ਬੀਮਾ ਦੀ ਸੁਵਿਧਾ ਮਿਲੀ, ਕਰੋੜਾਂ ਭਾਰਤੀਆਂ ਨੂੰ 60 ਸਾਲ ਦੀ ਉਮਰ ਦੇ ਬਾਅਦ ਇੱਕ ਨਿਸ਼ਚਿਤ ਪੈਨਸ਼ਨ ਦੀ ਵਿਵਸਥਾ ਮਿਲੀ। ਆਪਣਾ ਪੱਕਾ ਘਰ, ਟਾਇਲਟ, ਗੈਸ ਕਨੈਕਸ਼ਨ, ਬਿਜਲੀ ਕਨੈਕਸ਼ਨ, ਪਾਣੀ ਦਾ ਕਨੈਕਸ਼ਨ, ਬੈਂਕ ਵਿੱਚ ਖਾਤਾ, ਅਜਿਹੀਆਂ ਸੁਵਿਧਾਵਾਂ ਦੇ ਲਈ ਤਾਂ ਗ਼ਰੀਬ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਹੋ ਜਾਂਦੀ ਸੀ। ਉਹ ਹਾਰ ਜਾਂਦੇ ਸਨ। ਸਾਡੀ ਸਰਕਾਰ ਨੇ ਇਨ੍ਹਾਂ ਸਾਰੀਆਂ ਪਰਿਸਥਿਤੀਆਂ ਨੂੰ ਬਦਲਿਆ, ਯੋਜਨਾਵਾਂ ਵਿੱਚ ਸੁਧਾਰ ਕੀਤਾ, ਨਵੇਂ ਲਕਸ਼ ਬਣਾਏ ਅਤੇ ਉਨ੍ਹਾਂ ਨੂੰ ਨਿਰੰਤਰ ਅਸੀਂ ਪ੍ਰਾਪਤ ਵੀ ਕਰ ਰਹੇ ਹਾਂ ਇਸੇ ਕੜੀ ਵਿੱਚ ਕਿਸਾਨਾਂ ਨੂੰ ਪਹਿਲੀ ਵਾਰ ਸਿੱਧੀ ਮਦਦ ਮਿਲੀ। ਛੋਟੇ ਕਿਸਾਨਾਂ ਨੂੰ ਤਾਂ ਕੋਈ ਪੁੱਛਦਾ ਨਹੀਂ ਸੀ ਭਾਈ ਅਤੇ ਸਾਡੇ ਦੇਸ਼ ਵਿੱਚ 90 ਪਰਸੈਂਟ ਛੋਟੇ ਕਿਸਾਨ ਹਨ। 80 ਪਰਸੈਂਟ ਤੋਂ ਜ਼ਿਆਦਾ, ਕਰੀਬ-ਬਰੀਬ 90 ਪਰਸੈਂਟ। ਜਿਸ ਦੇ ਪਾਸ 2 ਏਕੜ ਭੂਮੀ ਮੁਸ਼ਕਿਲ ਨਾਲ ਹੈ। ਉਨ੍ਹਾਂ ਛੋਟੇ ਕਿਸਾਨਾਂ ਦੇ ਲਈ ਅਸੀਂ ਇੱਕ ਯੋਜਨਾ ਬਣਾਈ। ਸਾਡੇ ਮਛੁਆਰੇ ਭਾਈ ਭੈਣ, ਬੈਂਕ ਵਾਲੇ ਉਨ੍ਹਾਂ ਨੂੰ ਪੁੱਛਦੇ ਨਹੀਂ ਸਨ। ਅਸੀਂ ਕਿਸਾਨ ਕ੍ਰੈਡਿਟ ਕਾਰਡ ਜੈਸਾ ਹੈ ਉਹ ਮਛੁਆਰਿਆਂ ਦੇ ਲਈ ਸ਼ੁਰੂ ਕੀਤਾ। ਇਤਨਾ ਹੀ ਨਹੀਂ ਰੇਹੜੀ ਪਟੜੀ ਠੇਲੇ ਵਾਲਿਆਂ ਨੂੰ ਪੀਐੱਮ ਸਵਨਿਧੀ ਦੇ ਰੂਪ ਵਿੱਚ ਬੈਂਕ ਤੋਂ ਪਹਿਲੀ ਵਾਰ ਸਹਾਇਤਾ ਸੁਨਿਸ਼ਚਿਤ ਹੋਈ ਹੈ ਅਤੇ ਮੈਂ ਤਾਂ ਚਾਹਾਂਗਾ ਅਤੇ ਸਾਡੀ ਸੀਆਰ ਪਾਟੀਲ ਜੋ ਭਾਰਤੀਯ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਸਾਰੇ ਨਗਰਾਂ ਵਿੱਚ ਇਹ ਰੇਹੜੀ ਪਟੜੀ ਵਾਲਿਆਂ ਨੂੰ ਸਵਨਿਧੀ ਦੇ ਪੈਸੇ ਮਿਲੇ। ਉਨ੍ਹਾਂ ਦਾ ਵਪਾਰ ਕਾਰੋਬਾਰ ਵਿਆਜ ਦੇ ਚੱਕਰ ਤੋਂ ਮੁਕਤ ਹੋ ਜਾਵੇ। ਜੋ ਵੀ ਮਿਹਨਤ ਕਰਕੇ ਕਮਾਓ ਉਹ ਘਰ ਦੇ ਕੰਮ ਆਵੇ ਇਸ ਦੇ ਲਈ ਜੋ ਅਭਿਯਾਨ ਚਲਾਇਆ ਹੈ। ਮੈਂ ਚਾਹਾਂਗਾ ਭਰੂਚ ਹੋਵੇ, ਅੰਕਲੇਸ਼ਵਰ ਹੋਵੇ, ਵਾਲੀਆ ਹੋਵੇ ਸਾਰੇ ਆਪਣੇ ਇਨ੍ਹਾਂ ਨਗਰਾਂ ਵਿੱਚ ਵੀ ਇਸ ਦਾ ਫਾਇਦਾ ਪਹੁੰਚੇ। ਵੈਸੇ ਤਾਂ ਭਰੂਚ ਤੋਂ ਮੈਨੂੰ ਸਾਖਿਆਤ ਮੁਲਾਕਾਤ ਲੈਣੀ ਚਾਹੀਦੀ ਹੈ, ਅਤੇ ਕਾਫੀ ਸਮੇਂ ਤੋਂ ਆਇਆ ਨਹੀਂ, ਤਾਂ ਮਨ ਵੀ ਹੁੰਦਾ ਹੈ, ਕਿਉਂਕਿ ਭਰੂਚ ਦੇ ਨਾਲ ਮੇਰਾ ਸਬੰਧ ਬਹੁਤ ਪੁਰਾਣਾ ਰਿਹਾ ਹੈ। ਅਤੇ ਭਰੂਚ ਤਾਂ ਆਪਣੀ ਸੱਭਿਆਚਾਰਕ ਵਿਰਾਸਤ ਹੈ, ਵਪਾਰ ਦਾ, ਸੱਭਿਆਚਾਰਕ ਵਿਰਾਸਤ ਦਾ ਹਜ਼ਾਰਾਂ ਸਾਲ ਪੁਰਾਣਾ ਕੇਂਦਰ ਰਿਹਾ ਹੈ। ਇੱਕ ਜ਼ਮਾਨਾ ਸੀ, ਦੁਨੀਆ ਨੂੰ ਇੱਕ ਕਰਨ ਵਿੱਚ ਭਰੂਚ ਦਾ ਨਾਮ ਸੀ। ਅਤੇ ਆਪਣੀ ਸੱਭਿਆਚਾਰਕ ਧਰੋਹਰ, ਆਪਣੇ ਕਿਸਾਨ, ਆਪਣੇ ਆਦਿਵਾਸੀ ਭਾਈਓ, ਅਤੇ ਹੁਣ ਤਾਂ, ਵਪਾਰ-ਉਦਯੋਗ ਨਾਲ ਧਮਧਮਾ ਰਿਹਾ ਹੈ ਭਰੂਚ-ਅੰਕਲੇਸ਼ਵਰ ਆਪਣਾ। ਭਰੂਚ-ਅੰਕਲੇਸ਼ਵਰ ਟਵਿਨ ਸਿਟੀ ਬਣ ਗਿਆ ਹੈ ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। ਅਤੇ ਮੈਂ ਜਿਤਨੇ ਸਮੇਂ ਰਿਹਾ, ਪੁਰਾਣੇ ਦਿਨ ਸਭ ਯਾਦ ਹਨ। ਅੱਜ ਆਧੁਨਿਕ ਵਿਕਾਸ ਦੀ ਤਰਫ਼ ਭਰੂਚ ਜ਼ਿਲ੍ਹੇ ਦਾ ਨਾਮ ਹੋ ਰਿਹਾ ਹੈ। ਅਨੇਕ ਕਾਰਜ ਹੋ ਰਹੇ ਹਨ, ਅਤੇ ਸੁਭਾਵਿਕ ਹੈ ਭਰੂਚ ਜਦੋਂ, ਭਰੂਚ ਦੇ ਲੋਕਾਂ ਦੇ ਪਾਸ ਆਉਂਦਾ ਹਾਂ ਤਦ ਪੁਰਾਣੇ-ਪੁਰਾਣੇ ਲੋਕ ਸਭ ਯਾਦ ਆਉਂਦੇ ਹਨ। ਅਨੇਕ ਲੋਕ, ਪੁਰਾਣੇ-ਪੁਰਾਣੇ ਮਿੱਤਰ, ਸੀਨੀਅਰ ਮਿੱਤਰ, ਕਦੇ-ਕਦੇ, ਹੁਣ ਵੀ ਸੰਪਰਕ ਹੁੰਦਾ ਹੈ। ਬਹੁਤ ਸਾਲਾਂ ਪਹਿਲੇ ਮੈਂ ਜਦੋਂ ਸੰਘ ਦਾ ਕੰਮ ਕਰਦਾ ਸਾਂ, ਤਦ ਬਸ ਵਿੱਚੋਂ ਉਤਰਾਂ, ਤਦ ਚਲਦਾ-ਚਲਦਾ ਮੁਕਤੀਨਗਰ ਸੋਸਾਇਟੀ ਜਾਂਦਾ ਸਾਂ। ਮੂਲਚੰਦਭਾਈ ਚੌਹਾਨ ਦੇ ਘਰ, ਸਾਡੇ ਬਿਪੀਨਭਾਈ ਸ਼ਾਹ, ਸਾਡੇ ਸ਼ੰਕਰਭਾਈ ਗਾਂਧੀ, ਅਨੇਕ ਮਿੱਤਰ ਸਭ ਪੁਰਾਣੇ ਪੁਰਾਣੇ ਅਤੇ ਜਦੋਂ ਆਪ ਲੋਕਾਂ ਨੂੰ ਦੇਖਦਾ ਹਾਂ। ਤਦ ਮੈਨੂੰ ਮੇਰੇ ਬਹਾਦੁਰ ਸਾਥੀ ਸ਼ਿਰੀਸ਼ ਬੰਗਾਲੀ ਬਹੁਤ ਯਾਦ ਆਉਂਦੇ ਹਨ। ਸਮਾਜ ਦੇ ਲਈ ਜਿਊਣ ਵਾਲੇ। ਅਤੇ ਸਾਨੂੰ ਪਤਾ ਹੈ ਲੱਲੂਭਾਈ ਦੀ ਗਲੀ ਤੋਂ ਨਿਕਲਦੇ ਹਾਂ ਤਦ ਆਪਣਾ ਪੰਚਬੱਤੀ ਵਿਸਤਾਰ। ਹੁਣ ਜੋ 20-25 ਸਾਲ ਦੇ ਯੁਵਕ-ਯੁਵਤੀ ਹਨ। ਉਨ੍ਹਾਂ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ, ਕਿ ਇਹ ਪੰਚਬੱਤੀ ਅਤੇ ਲੱਲੂਭਾਈ ਦੀ ਗਲੀ ਦਾ ਕੀ ਹਾਲ ਸੀ। ਇੱਕ ਦਮ ਪਤਲੇ ਰਸਤੇ, ਸਕੂਟਰਤੇ ਜਾਣਾ ਹੋਵੇ ਤਾਂ ਵੀ ਮੁਸ਼ਕਿਲ ਹੋ ਜਾਂਦੀ ਸੀ। ਅਤੇ ਇਤਨੇ ਸਾਰੇ ਟੋਏ, ਕਿਉਂਕਿ ਮੈਨੂੰ ਬਰਾਬਰ ਯਾਦ ਹੈ ਮੈਂ ਜਾਂਦਾ ਸਾਂ। ਅਤੇ ਪਹਿਲਾਂ ਤਾਂ ਮੈਨੂੰ ਕੋਈ ਜਨਤਕ ਸਭਾ ਕਰਨ ਦਾ ਮੌਕਾ ਨਹੀਂ ਮਿਲਦਾ ਸੀ। ਸਾਲਾਂ ਪਹਿਲਾਂ ਭਰੂਚ ਵਾਲਿਆਂ ਨੇ ਮੈਨੂੰ ਪਕੜਿਆ, ਆਪਣੀ ਸ਼ਕਤੀਨਗਰ ਸੋਸਾਇਟੀ ਵਿੱਚ। ਤਦ ਤਾਂ ਮੈਂ ਰਾਜਨੀਤੀ ਵਿੱਚ ਆਇਆ ਵੀ ਨਹੀਂ ਸੀ। ਸ਼ਕਤੀਨਗਰ ਸੋਸਾਇਟੀ ਵਿੱਚ ਇੱਕ ਸਭਾ ਰੱਖੀ ਸੀ, 40 ਸਾਲ ਹੋ ਗਏ ਹੋਣਗੇ ਅਤੇ ਮੈਂ ਹੈਰਾਨ ਹੋ ਗਿਆ ਕਿ, ਸੋਸਾਇਟੀ ਵਿੱਚ ਖੜ੍ਹੇ ਰਹਿਣ ਦੀ ਵੀ ਜਗ੍ਹਾ ਨਹੀਂ ਸੀ। ਅਤੇ ਇਤਨੇ ਸਾਰੇ ਲੋਕ-ਇਤਨੇ ਸਾਰੇ ਲੋਕ, ਅਸ਼ੀਰਵਾਦ ਦੇਣ ਆਏ ਸਨ। ਮੇਰਾ ਕੋਈ ਨਾਮ ਨਹੀਂ, ਕੋਈ ਜਾਣਦਾ ਨਹੀਂ, ਫਿਰ ਵੀ ਜ਼ਬਰਦਸਤ ਅਤੇ ਬੜੀ ਸਭਾ ਹੋਈ। ਉਸ ਦਿਨ ਤਦ ਤਾਂ ਮੈਂ ਰਾਜਨੀਤੀ ਵਿੱਚ ਕੁਝ ਸਾਂ ਹੀ ਨਹੀਂ। ਨਵਾਂ-ਨਵਾਂ ਸਾਂ, ਸਿੱਖ ਰਿਹਾ ਸਾਂ। ਉਸ ਸਮੇਂ ਮੈਨੂੰ ਕਿਤਨੇ ਪੱਤਰਕਾਰ ਮਿੱਤਰ ਮਿਲੇ, ਮੇਰਾ ਭਾਸ਼ਣ ਸਮਾਪਤ ਹੋਣ ਦੇ ਬਾਅਦ। ਮੈਂ ਉਨ੍ਹਾਂ ਨੂੰ ਕਿਹਾ, ਤੁਸੀਂ ਲਿਖ ਕੇ ਰੱਖੋ, ਇਸ ਭਰੂਚ ਦੇ ਅੰਦਰ ਕਾਂਗਰਸ ਕਦੇ ਵੀ ਜਿਤੇਗੀ ਨਹੀਂ। ਅਜਿਹਾ ਮੈਂ ਉਸ ਸਮੇਂਤੇ ਕਿਹਾ ਸੀ। ਅੱਜ ਤੋਂ 40 ਸਾਲ ਪਹਿਲਾਂ। ਤਦ ਸਭ ਹਸਣ ਲਗੇ, ਮੇਰਾ ਮਜ਼ਾਕ ਉਡਾਉਣ ਲਗੇ, ਅਤੇ ਅੱਜ ਮੈਨੂੰ ਕਹਿਣਾ ਹੈ ਕਿ ਭਰੂਚ ਦੇ ਲੋਕਾਂ ਦੇ ਪਿਆਰ ਅਤੇ ਅਸ਼ੀਰਵਾਦ ਨਾਲ ਉਹ ਗੱਲ ਮੇਰੀ ਸਹੀ ਹੋਈ ਹੈ। ਇਤਨਾ ਸਾਰਾ ਪਿਆਰ, ਭਰੂਚ ਅਤੇ ਆਦਿਵਾਸੀ ਪਰਿਵਾਰਾਂ ਦੀ ਤਰਫ਼ ਤੋਂ, ਕਿਉਂਕਿ ਮੈਂ ਸਾਰੇ ਪਿੰਡ ਘੁੰਮਦਾ ਸਾਂ, ਤਦ ਅਨੇਕ ਜਨ-ਜਾਤੀਯ ਪਰਿਵਾਰ ਦੇ ਦਰਮਿਆਨ ਰਹਿਣ ਦਾ, ਉਨ੍ਹਾਂ ਦੇ ਸੁਖ-ਦੁਖ ਵਿੱਚ ਕੰਮ ਕਰਨ ਦਾ, ਸਾਡੇ ਇੱਕ ਚੰਦੁਭਾਈ ਦੇਸ਼ਮੁਖ ਸਨ ਪਹਿਲਾਂ, ਉਨ੍ਹਾਂ ਦੇ ਨਾਲ ਕੰਮ ਕਰਨ ਦਾ, ਫਿਰ ਸਾਡੇ ਮਨਸੁਖਭਾਈ ਨੇ ਸਾਰਾ ਕੰਮ-ਕਾਜ ਸੰਭਾਲ ਲਿਆ। ਸਾਡੀ ਬਹੁਤ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੇ ਲੈ ਲਈ। ਅਤੇ ਇਤਨੇ ਸਾਰੇ ਸਾਥੀ, ਇਤਨੇ ਸਾਰੇ ਲੋਕਾਂ ਦੇ ਨਾਲ ਕੰਮ ਕੀਤਾ ਹੈ, ਉਹ ਸਭ ਦਿਨ, ਜਦੋਂ ਤੁਹਾਡੇ ਦਰਮਿਆਨ ਆਇਆ ਹਾਂ, ਤਦ ਤੁਹਾਡੇ ਸਾਹਮਣੇ ਆਉਂਦਾ ਤਾਂ ਕਿਤਨਾ ਮਜਾ ਆਉਂਦਾ। ਇਤਨੇ ਦੂਰ ਹਾਂ ਤਦ ਵੀ ਸਭ ਯਾਦ ਆਉਣ ਲਗਿਆ। ਅਤੇ ਉਸ ਸਮੇਂ ਯਾਦ ਹੈ ਸਬਜ਼ੀ ਵੇਚਣ ਵਾਲੇ ਦੇ ਲਈ ਰਸਤਾ ਇਤਨਾ ਖਰਾਬ ਕਿ, ਕੋਈ ਆਵੇ ਤਦ ਉਸ ਦੀ ਸਬਜ਼ੀ ਵੀ ਨੀਚੇ ਗਿਰ ਜਾਵੇ। ਐਸੀ ਦਸ਼ਾ ਸੀ, ਅਤੇ ਜਦੋਂ ਮੈਂ ਰਸਤੇਤੇ ਜਾਂਦਾ ਤਾਂ ਦੇਖਦਾ ਕਿ, ਗ਼ਰੀਬ ਦਾ ਥੈਲਾ ਉਲਟਾ ਹੋ ਗਿਆ, ਤਦ ਮੈਂ ਉਸ ਨੂੰ ਸਿੱਧਾ ਕਰਕੇ ਦਿੰਦਾ ਸਾਂ ਅਜਿਹੇ ਸਮੇਂ ਵਿੱਚ ਮੈਂ ਭਰੂਚ ਵਿੱਚ ਕੰਮ ਕੀਤਾ ਹੈ। ਅਤੇ ਅੱਜ ਚਾਰੋਂ ਤਰਫ਼ ਭਰੂਚ ਆਪਣਾ ਵਿਕਸਿਤ ਹੋ ਰਿਹਾ ਹੈ। ਸੜਕਾਂ ਵਿੱਚ ਸੁਧਾਰ ਹੋਇਆ ਹੈ, ਜੀਵਨ ਵਿਵਸਥਾ ਵਿੱਚ ਸੁਧਾਰ ਹੋਇਆ ਹੈ, ਸਿੱਖਿਆ- ਸੰਸਥਾ, ਆਰੋਗਯ-ਵਿਵਸਥਾਵਾਂ, ਤੇਜ਼ ਗਤੀ ਨਾਲ ਆਪਣਾ ਭਰੂਚ ਜ਼ਿਲ੍ਹਾ ਅੱਗੇ ਵਧਿਆ ਹੈ। ਮੈਨੂੰ ਪਤਾ ਹੈ ਪੂਰਾ ਆਦਿਵਾਸੀ ਵਿਸਤਾਰ ਉਮਰਗਾਂਵ ਤੋਂ ਅੰਬਾਜੀ, ਪੂਰੇ ਆਦਿਵਾਸੀ ਪੱਟੇ ਵਿੱਚ, ਗੁਜਰਾਤ ਵਿੱਚ ਆਦਿਵਾਸੀ ਮੁੱਖ ਮੰਤਰੀ ਰਹੇ ਹਨ। ਪਰੰਤੂ ਵਿਗਿਆਨ ਦੀਆਂ ਸਕੂਲਾਂ ਨਹੀਂ ਹਨ, ਬੋਲੋ, ਵਿਗਿਆਨ ਦੀਆਂ ਸਕੂਲਾਂ, ਮੇਰੇ ਮੁੱਖ ਮੰਤਰੀ ਬਣਨ ਦੇ ਬਾਅਦ ਸ਼ੁਰੂ ਕਰਨ ਦਾ ਮੌਕਾ ਮਿਲਿਆ। ਅਤੇ ਜੋ ਵਿਗਿਆਨ ਦੀਆਂ ਸਕੂਲਾਂ ਹੀ ਨਾ ਹੋਣ, ਤਾਂ ਕਿਸੇ ਨੂੰ ਇੰਜੀਨੀਅਰ ਬਣਨਾ ਹੋਵੇ, ਡਾਕਟਰ ਬਣਨਾ ਹੋਵੇ ਤਾਂ ਕਿਵੇਂ ਬਣੇ? ਹਾਲੇ ਸਾਡੇ ਯਾਕੁਬਭਾਈ ਗੱਲ ਕਰਦੇ ਸਨ, ਬੇਟੀ ਨੂੰ ਡਾਕਟਰ ਬਣਨਾ ਹੈ, ਕਿਉਂ ਬਣਨ ਦੀ ਸੰਭਾਵਨਾ ਹੋਈ, ਕਿਉਂਕਿ ਅਭਿਆਸ ਸ਼ੁਰੂ ਹੋਇਆ ਭਾਈ। ਇਸ ਲਈ ਬੇਟੀ ਨੇ ਵੀ ਤੈਅ ਕੀਤਾ ਕਿ ਮੈਨੂੰ ਡਾਕਟਰ ਬਣਨਾ ਹੈ, ਅੱਜ ਪਰਿਵਰਤਨ ਆਇਆ ਹੈ ਨਾ। ਉਸੇ ਤਰ੍ਹਾਂ ਨਾਲ ਭਰੂਚ ਵਿੱਚ ਉਦਯੋਗਿਕ ਵਿਕਾਸ, ਅਤੇ ਹੁਣ ਤਾਂ ਆਪਣਾ ਭਰੂਚ ਅਨੇਕ ਮੇਨ ਲਾਈਨ, ਫਰੰਟ ਕੌਰੀਡੋਰ ਅਤੇ ਬੁਲਟ ਟ੍ਰੇਨ ਕਹੋ, ਐਕਸਪ੍ਰੈੱਸ-ਵੇਅ ਕਹੋ, ਕੋਈ ਆਵਾਗਮਨ ਦਾ ਸਾਧਨ ਨਾ ਹੋਵੇ, ਕਿ ਜੋ ਭਰੂਚ ਨੂੰ ਨਾ ਛੂੰਹਦਾ ਹੋਵੇ। ਇਸ ਲਈ ਇੱਕ ਤਰ੍ਹਾਂ ਨਾਲ ਭਰੂਚ ਨੌਜਵਾਨਾਂ ਦੇ ਸੁਪਨਿਆਂ ਦਾ ਜ਼ਿਲ੍ਹਾ ਬਣ ਰਿਹਾ ਹੈ। ਨਵਯੁਵਾਵਾਂ ਦੀਆਂ ਆਕਾਂਖਿਆਵਾਂ ਦਾ ਸ਼ਹਿਰ ਹੋਰ ਵਿਸਤਾਰ ਬਣ ਰਿਹਾ ਹੈ। ਅਤੇ ਮਾਂ ਨਰਮਦਾ ਸਟੈਚੂ ਆਵ੍ ਯੂਨਿਟੀ ਦੇ ਬਾਅਦ ਤਾਂ, ਆਪਣਾ ਭਰੂਚ ਹੋਵੇ ਜਾਂ ਰਾਜਪੀਪਲਾ ਹੋਵੇ, ਪੂਰੇ ਹਿੰਦੁਸਤਾਨ ਵਿੱਚ, ਅਤੇ ਦੁਨੀਆ ਵਿੱਚ ਤੁਹਾਡਾ ਨਾਮ ਛਾ ਗਿਆ ਹੈ ਕਿ ਭਾਈ ਸਟੈਚੂ ਆਵ੍ ਯੂਨਿਟੀ ਜਾਣਾ ਹੋਵੇ ਤਾਂ ਕਿੱਥੋਂ ਜਾਣਾ ? ਤਾਂ ਕਿਹਾ ਜਾਂਦਾ ਹੈ ਭਰੂਚ ਤੋਂ, ਰਾਜਪੀਪਲਾ ਤੋਂ ਜਾਣਾ। ਅਤੇ ਹੁਣ ਅਸੀਂ ਦੂਸਰਾ ਵਿਯਰ ਵੀ ਬਣਾ ਰਹੇ ਹਾਂ। ਮੈਨੂੰ ਯਾਦ ਹੈ ਭਰੂਚ ਨਰਮਦਾ ਦੇ ਕਿਨਾਰੇ ਪੀਣ ਦੇ ਪਾਣੀ ਦੀ ਮੁਸ਼ਕਿਲ ਹੁੰਦੀ ਸੀ। ਨਰਮਦਾ ਦੇ ਕਿਨਾਰੇ ਹੋਵੇ, ਅਤੇ ਪੀਣ ਦੇ ਪਾਣੀ ਦੀ ਮੁਸ਼ਕਿਲ ਪਵੇ, ਤਾਂ ਉਸ ਦਾ ਉਪਾਅ ਕੀ ਹੋਵੇਗਾ? ਤਾਂ ਉਸ ਦਾ ਉਪਾਅ ਅਸੀਂ ਢੂੰਡ ਲਿਆ ਤਾਂ ਪੂਰੇ ਸਮੁੰਦਰ ਦੇ ਉੱਪਰ ਪੂਰਾ ਬੜਾ ਵਿਯਰ ਬਣਾ ਦਿੱਤਾ ਤਾਂ ਸਮੁੰਦਰ ਦਾ ਖਾਰਾ ਪਾਣੀ ਉੱਪਰ ਆਏ ਨਹੀਂ ਅਤੇ ਨਰਮਦਾ ਦਾ ਪਾਣੀ ਰੁਕਿਆ ਰਹੇ ਅਤੇ ਨਰਮਦਾ ਦਾ ਪਾਣੀ ਕੇਵਡੀਆ ਵਿੱਚ ਭਰਿਆ ਰਹੇ। ਅਤੇ ਕਦੇ ਵੀ ਪੀਣ ਦੇ ਪਾਣੀ ਦੀ ਮੁਸ਼ਕਿਲ ਨਾ ਪਵੇ ਉਸ ਦਾ ਕੰਮ ਚਲ ਰਿਹਾ ਹੈ। ਅਤੇ ਮੈਂ ਤਾਂ ਭੂਪੇਂਦਰਭਾਈ ਨੂੰ ਅਭਿਨੰਦਨ ਦਿੰਦਾ ਹਾਂ, ਕਿ ਉਹ ਕੰਮ ਨੂੰ ਅੱਗੇ ਵਧਾ ਰਹੇ ਹਨ। ਕਿਤਨਾ ਸਾਰਾ ਲਾਭ ਹੋਵੇਗਾ ਕਿ, ਤੁਸੀਂ ਉਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਇਸ ਲਈ ਮਿੱਤਰੋ, ਮੈਨੂੰ ਆਪ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ, ਮੈਨੂੰ ਬਹੁਤ ਖੁਸ਼ੀ ਮਿਲੀ। ਪੁਰਾਣੇ-ਪੁਰਾਣੇ ਮਿੱਤਰਾਂ ਦੀ ਯਾਦ ਆਵੇ ਸੁਭਾਵਿਕ ਗੱਲ ਹੈ, ਸਾਡੇ ਬਲੂ ਈਕੌਨੋਮੀ ਦਾ ਜੋ ਕੰਮ ਚਲ ਰਿਹਾ ਹੈ, ਉਸ ਵਿੱਚ ਭਰੂਚ ਜ਼ਿਲ੍ਹਾ ਬਹੁਤ ਕੁਝ ਕਰ ਸਕਦਾ ਹੈ। ਸਮੁੰਦਰ ਦੇ ਅੰਦਰ ਜੋ ਸੰਪਦਾ ਹੈ, ਆਪਣੀ ਸਾਗਰਖੇੜੂ ਯੋਜਨਾ ਹੈ, ਉਸ ਦਾ ਲਾਭ ਲੈ ਕੇ ਸਾਨੂੰ ਅੱਗੇ ਵਧਣਾ ਹੈ। ਸਿੱਖਿਆ ਹੋਵੇ, ਸਿਹਤ ਹੋਵੇ, ਸ਼ਿਪਿੰਗ ਹੋਵੇ, ਕਨੈਕਟੀਵਿਟੀ ਹੋਵੇ, ਹਰ ਖੇਤਰ ਵਿੱਚ ਬੜੀ ਤੇਜ਼ੀ ਨਾਲ ਅੱਗੇ ਵਧਣਾ ਹੈ। ਅੱਜ ਮੈਨੂੰ ਆਨੰਦ ਹੋਇਆ ਕਿ ਭਰੂਚ ਜ਼ਿਲ੍ਹੇ ਨੇ ਬੜੀ ਪਹਿਲ ਕੀਤੀ ਹੈ। ਆਪ ਸਭ ਲੋਕਾਂ ਨੂੰ ਬਹੁਤ-ਬਹੁਤ ਅਭਿਨੰਦਨ ਦਿੰਦਾ ਹਾਂ। ਸ਼ੁਭਕਾਮਨਾਵਾਂ ਦਿੰਦਾ ਹਾਂ, ਜੈ-ਜੈ ਗਰਵੀ ਗੁਜਰਾਤ, ਵੰਦੇ ਮਾਤਰਮ।

 

*****

ਡੀਐੱਸ/ਟੀਐੱਸ/ਡੀਕੇ/ਏਕੇ



(Release ID: 1824948) Visitor Counter : 163