ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਸ਼੍ਰੀ ਪੁਰਸ਼ੋਤਮ ਰੁਪਾਲਾ ਨੇ 20ਵੀਂ ਪਸ਼ੂਧਨ ਗਣਨਾ ਦੇ ਅਧਾਰ ‘ਤੇ ਨਸਲ ਦੇ ਅਨੁਸਾਰ ਪਸ਼ੂਧਨ ਅਤੇ ਪੋਲਟਰੀ ਰਿਪੋਰਟ ਜਾਰੀ ਕੀਤੀ

ਨਸਲ ਦੇ ਅਨੁਸਾਰ ਪਸ਼ੂਧਨ ਤੇ ਪੋਲਟਰੀ ਪੰਛੀਆਂ ਦੀ ਗਣਨਾ ਕੀਤੀ ਗਈ


19 ਚੋਣਵਿਆਂ ਪ੍ਰਜਾਤੀਆਂ ਦੀਆਂ 184 ਵੈਧ ਸਵਦੇਸ਼ੀ/ਵਿਦੇਸ਼ੀ ਅਤੇ ਕੋਰਸਾਬ੍ਰਿਡ ਨਸਲਾਂ ਕਵਰ ਕੀਤੀਆਂ ਗਈਆ

Posted On: 12 MAY 2022 12:52PM by PIB Chandigarh

ਕੇਂਦਰੀ ਮੱਛੀਪਾਲਨ, ਪਸ਼ੂਪਾਲਨ ਅਤੇ ਡੇਅਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਨੇ ਅੱਜ ਨਵੀਂ ਦਿੱਲੀ ਵਿੱਚ 20ਵੀਂ ਪਸ਼ੂਧਨ ਗਣਨਾ ਦੇ ਅਧਾਰ ‘ਤੇ ਨਸਲ ਦੇ ਅਨੁਸਾਰ ਪਸ਼ੂਧਨ ਅਤੇ ਪੋਲਟਰੀ ਰਿਪੋਰਟ ਜਾਰੀ ਕੀਤੀ। ਇਸ ਅਵਸਰ ‘ਤੇ ਮੱਛੀ ਪਾਲਨ, ਪਸ਼ੂਪਾਲਨ, ਡੇਅਰੀ ਅਤੇ ਸੂਚਨਾ ਤੇ ਪ੍ਰਸਾਰਣ ਰਾਜਮੰਤਰੀ ਡਾ. ਐੱਲ. ਮੁਰੂਗਨ, ਪਸ਼ੂਪਾਲਨ, ਵਿਭਾਗ ਦੇ ਸਕੱਤਰ ਸ਼੍ਰੀ ਅਤੁਲ ਚਤੁਰਵੇਦੀ ਅਤੇ ਸੰਯੁਕਤ ਸਕੱਤਰ ਸ਼੍ਰੀ ਉਪਮਨਿਊ ਬਸੂ ਮੌਜੂਦ ਸਨ।

ਸ਼੍ਰੀ ਰੁਪਾਲਾ ਨੇ ਪਸ਼ੂਧਨ ਨੂੰ ਉਨੰਤ ਬਣਾਉਣ ਲਈ ਰਿਪੋਰਟ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਅਤੇ ਨੀਤੀ-ਨਿਰਮਾਤਾਵਾਂ ਅਤੇ ਖੋਜਕਰਤਾਵਾਂ ਲਈ ਇਸ ਦੀ ਉਪਯੋਗਿਤਾ ‘ਤੇ ਬਲ ਦਿੱਤਾ। ਨਸਲ ਦੇ ਅਨੁਸਾਰ ਡਾਟਾ ਸੰਗ੍ਰਿਹ ਕਰਨ ਦਾ ਕੰਮ 20ਵੀਂ ਪਸ਼ੂਧਨ ਗਣਨਾ, 2019 ਦੇ ਨਾਲ ਕੀਤਾ ਗਿਆ। ਦੇਸ਼ ਤੋਂ ਪਹਿਲੀ ਬਾਰ ਨਸਲ ਦੇ ਅਨੁਸਾਰ ਡਾਟਾ ਸੰਗ੍ਰਿਹ ਦਾ ਕੰਮ ਕੀਤਾ ਗਿਆ। ਡਾਟਾ ਇੱਕਠਾ ਕਰਨ ਦਾ ਕੰਮ ਕਾਗਜ ਦੇ ਸਥਾਨ ‘ਤੇ ਟੈਬਲੇਟ ਕੰਪਿਊਟਰ ਦਾ ਇਸਤੇਮਾਲ ਕਰਕੇ ਕੀਤਾ ਗਿਆ, ਜੋ ਵਾਸਤਵ ਵਿੱਚ ਅਨੋਖਾ ਯਤਨ ਹੈ।

ਨੈਸ਼ਨਲ ਬਿਊਰੋ ਆਵ੍ ਐਨੀਮਲ ਜੈਨੇਟਿਕ ਰਿਸੋਰਸਜ਼ (ਐੱਨਬੀਏਜੀਆਰ) ਦੀ ਮਾਨਤਾ ਦੇ ਅਧਾਰ ‘ਤੇ ਪਸ਼ੂਧਨ ਅਤੇ ਪੋਲਟਰੀ ਪੰਛੀਆਂ ਦੀ ਗਣਨਾ ਕੀਤੀ ਗਈ। ਪਸ਼ੂਧਨ ਖੇਤਰ ਦੇ ਮਹੱਤਵ ‘ਤੇ ਵਿਚਾਰ ਕਰਦੇ ਹੋਏ ਨੀਤੀ-ਨਿਰਮਾਤਾ ਅਤੇ ਖੋਜਕਰਤਾ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਪਸ਼ੂਧਨ ਪ੍ਰਜਾਤੀਆਂ ਦੀਆਂ ਵੱਖ-ਵੱਖ ਨਸਲਾਂ ਦਾ ਪਤਾ ਲਗਾਏ, ਤਾਕਿ ਪਸ਼ੂਧਨ ਪ੍ਰਜਾਤੀਆਂ ਦੇ ਉਤਪਾਦ ਅਤੇ ਹੋਰ ਉਦੇਸ਼ਾਂ ਲਈ ਅਧਿਕਤਮ ਉਪਲਬਧੀ ਦੇ ਉਦੇਸ਼ ਨਾਲ ਜੈਨੇਟਿਕ ਅੱਪਗ੍ਰੇਡ ਕੀਤਾ ਜਾ ਸਕੇ।

ਨਸਲ ਦੇ ਅਨੁਸਾਰ ਪਸ਼ੂਧਨ ਅਤੇ ਪੋਲਟਰੀ ਰਿਪੋਰਟ ਦੇ ਪ੍ਰਮੁੱਖ ਆਕਰਸ਼ਣ ਇਸ ਪ੍ਰਕਾਰ ਹਨ-

 • ਰਿਪੋਰਟ ਵਿੱਚ ਐੱਨਬੀਏਜੀਆਰ (ਨੈਸ਼ਨਲ ਬਿਊਰੋ ਆਵ੍ ਐਨੀਮਲ ਜੈਨੇਟਿਕ ਰਿਸੋਰਸਿਜ਼) ਦੁਆਰਾ ਰਜਿਸਟ੍ਰੇਡ 19 ਚੋਣਵਿਆਂ ਪ੍ਰਜਾਤੀਆਂ ਦੀ 184 ਮਾਨਤਾ ਪ੍ਰਾਪਤ ਸਵਦੇਸ਼ੀ/ਵਿਦੇਸ਼ੀ ਅਤੇ ਸੰਕਰ ਨਸਲਾਂ ਨੂੰ ਸ਼ਾਮਲ ਕੀਤਾ ਗਿਆ ਹੈ।

 • ਰਿਪੋਰਟ ਵਿੱਚ 41 ਮਾਨਤਾ ਪ੍ਰਾਪਤ ਸਵਦੇਸ਼ੀ ਮਵੇਸ਼ੀ ਹਨ ਜਦਕਿ 4 ਵਿਦੇਸ਼ੀ/ਕਰੌਸਬ੍ਰੀਡ ਨਸਲਾਂ ਸ਼ਾਮਲ ਹਨ।

 • ਰਿਪੋਰਟ ਦੇ ਅਨੁਸਾਰ ਕੁੱਲ ਮਵੇਸ਼ੀਆਂ ਦੀ ਅਬਾਦੀ ਵਿੱਚ ਵਿਦੇਸ਼ੀ ਅਤੇ ਕਰੌਸਬ੍ਰੀਡ ਪਸ਼ੂ ਦਾ ਯੋਗਦਾਨ ਲਗਭਗ 26.5% ਹੈ ਜਦਕਿ 73.5% ਸਵਦੇਸ਼ੀ ਅਤੇ ਬਿਨਾ ਵਰਗ ਦੇ ਮਵੇਸ਼ੀ ਹਨ।

 • ਕੁੱਲ ਵਿਦੇਸ਼ੀ/ ਕਰੌਸਬ੍ਰੀਡ ਮਵੇਸ਼ੀਆਂ ਵਿੱਚ ਸੰਕਟ ਹੋਲਸਟੀਨ ਫ੍ਰਾਈਜ਼ਿਅਨ (ਐੱਚਐੱਫ) ਦੇ 39.3% ਦੀ ਤੁਲਨਾ ਵਿੱਚ ਸੰਕਟ ਜਰਸੀ ਦਾ ਹਿੱਸਾ 49.3% ਹੈ।

 • ਕੁੱਲ ਦੇਸ਼ੀ ਮਵੇਸ਼ੀਆਂ ਵਿੱਚ ਗਿਰ, ਲਖੀਮੀ ਅਤੇ ਸਾਹੀਵਾਲ ਨਸਲਾਂ ਦਾ ਪ੍ਰਮੁੱਖ ਯੋਗਦਾਨ ਹੈ।

 • ਮੱਝ ਵਿੱਚ ਮੁਰ੍ਰਾ ਨਸਲ ਦਾ ਪ੍ਰਮੁੱਖ ਯੋਗਦਾਨ 42.8% ਹੈ, ਜੋ ਆਮ ਤੌਰ ‘ਤੇ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਪਾਇਆ ਜਾਂਦਾ ਹੈ।

 • ਭੇੜ ਵਿੱਚ 3 ਵਿਦੇਸ਼ੀ ਅਤੇ 26 ਦੇਸ਼ੀ ਨਸਲਾਂ ਪਾਈਆਂ ਗਈਆਂ। ਸ਼ੁੱਧ ਵਿਦੇਸ਼ੀ ਨਸਲਾਂ ਵਿੱਚ ਕੌਰੀਡੇਲ ਨਸਲ ਦਾ ਯੋਗਦਾਨ ਪ੍ਰਮੁੱਖ ਰੂਪ ਤੋਂ 17.3% ਹੈ ਅਤੇ ਸਵਦੇਸ਼ੀ ਨਸਲਾਂ ਵਿੱਚ ਨੇਲੋਰ ਨਸਲ ਦਾ ਯੋਗਦਾਨ 20.0% ਹਿੱਸੇਦਾਰੀ ਦੇ ਨਾਲ ਸ਼੍ਰੇਣੀ ਵਿੱਚ ਸਭ ਤੋਂ ਅਧਿਕ ਹੈ।

 • ਦੇਸ਼ ਵਿੱਚ ਬੱਕਰੀਆਂ ਦੀਆਂ 28 ਦੇਸ਼ੀ ਨਸਲਾਂ ਪਾਈਆਂ ਗਈਆਂ ਹਨ। ਬਲੈਕ ਬੰਗਾਲ ਨਸਲ ਦਾ ਯੋਗਦਾਨ 18.6% ਦੇ ਨਾਲ ਸਭ ਤੋਂ ਅਧਿਕ ਹੈ।

 • ਵਿਦੇਸ਼ੀ/ ਕਰੌਸਬ੍ਰੀਡ ਸੂਅਰਾਂ ਵਿੱਚ ਨਸਲ ਦੇ ਸੂਅਰ ਦਾ ਯੋਗਦਾਨ 86.6% ਹੈ, ਜਦਕਿ ਯੌਰਕਸ਼ਾਇਰ ਦਾ ਯੋਗਦਾਨ 8.4% ਹੈ। ਸਵਦੇਸ਼ੀ ਸੂਰਾਂ ਵਿੱਚ ਡੂਮ ਨਸਲ ਦਾ ਯੋਗਦਾਨ 3.9% ਹੈ।

 • ਘੋੜਾ ਅਤੇ ਟੱਟੂ ਵਿੱਚ ਮਾਰਵਾੜੀ ਨਸਲ ਦਾ ਹਿੱਸਾ ਪ੍ਰਮੁੱਖ ਰੂਪ ਤੋਂ 9.8% ਹੈ।

 • ਗਧੇ ਵਿੱਚ ਸਪੀਤੀ ਨਸਲ ਦੀ ਹਿੱਸੇਦਾਰੀ 8.3% ਹੈ।

 • ਊਠ ਵਿੱਚ ਬੀਕਾਨੇਰੀ ਨਸਲ ਦਾ ਯੋਗਦਾਨ 29.6% ਹੈ।

 • ਪੋਲਟਰੀ, ਦੇਸੀ ਮੁਰਗੀ ਵਿੱਚ, ਅਸੀਲ ਨਸਲ ਮੁੱਖ ਰੂਪ ਤੋਂ ਬੈਕਯਾਰਡ ਪੋਲਟਰੀ ਪਾਲਨ ਅਤੇ ਵਪਾਰਕ ਪੋਲਟਰੀ ਫਾਰਮ ਦੋਨਾਂ ਵਿੱਚ ਯੋਗਦਾਨ ਕਰਦੀ ਹੈ।

************

ਐੱਨਜੀ/ਆਈਜੀ(Release ID: 1824845) Visitor Counter : 37