ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨੈਸ਼ਨਲ ਟੈਕਨੋਲੋਜੀ ਡੇਅ ‘ਤੇ ਦੇਸ਼ਭਰ ਦੇ ਵਿਗਿਆਨੀਕ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਨੈਸ਼ਨਲ ਟੈਕਨੋਲੋਜੀ ਡੇਅ ‘ਤੇ ਭਾਰਤ ਨੂੰ ਪਰਮਾਣੂ ਸ਼ਕਤੀ ਬਣਾਉਣ ਦੇ ਲਈ ਦੂਰਦਰਸ਼ੀ ਅਤੇ ਪ੍ਰਤਿਭਾਸ਼ਾਲੀ ਵਿਗਿਆਨੀਕ ਅਤੇ ਉਨ੍ਹਾਂ ਦੇ ਅਣਥੱਕ ਪ੍ਰਯਤਨਾਂ ਦੇ ਪ੍ਰਤੀ ਸਨਮਾਨ ਵਿਅਕਤ ਕਰਦਾ ਹਾਂ

ਪੋਖਰਣ ਟੈਸਟ ਭਾਰਤ ਦੀ ਵਿਗਿਆਨਿਕ ਸਮਰੱਥਾ ਅਤੇ ਸਵਰਗਵਾਸੀ ਅਟਲ ਜੀ ਦੀ ਅਵਗਾਈ ਵਿੱਚ ਐੱਨਡੀਏ ਸਰਕਾਰ ਦੀ ਦੂਰਦ੍ਰਿਸ਼ਟੀ ਦਾ ਇੱਕ ਚਮਕਦਾਰ ਉਦਾਹਰਣ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅੱਜ ਅਸੀਂ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਤੇਜ਼ ਗਤੀ ਨਾਲ ਪ੍ਰਗਤੀ ਕਰ ਰਹੇ ਹਨ, ਉਨ੍ਹਾਂ ਦੀ ਡਿਜੀਟਲ ਇੰਡੀਆ ਅਤੇ ਆਤਮਨਿਰਭਰ ਭਾਰਤ ਅਭਿਯਾਨ ਜਿਹੀਆਂ ਨੀਤੀਆਂ ਨੇ ਇਸ ਦੇ ਲਈ ਜ਼ਮੀਨ ਤਿਆਰ ਕੀਤੀ ਹੈ

ਟੈਕਨੋਲੋਜੀ ਅਤੇ ਡਿਜੀਟਲੀਕਰਣ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਵਾਸਤਵ ਵਿੱਚ ਜ਼ਿਕਰਯੋਗ ਹੈ

COVID-19 ਮਹਾਮਾਰੀ ਦੌਰਾਨ ਸਾਡੇ ਟੈਕਨੋਕ੍ਰੇਟਸ ਨੇ ਰਿਕਾਰਡ ਸਮੇਂ ਵਿੱਚ ਪੀਪੀਈ ਕਿਟ ਅਤੇ ਮਾਸਕ ਜਿਹੇ ਜ਼ਰੂਰੀ ਉਪਕਰਣ ਤੇ COVID ਦੇ ਅਨੇਕ ਟੀਕੇ ਵਿਕਸਿਤ ਕਰਕੇ ਇਹ ਦਿਖਾ ਦਿੱਤਾ ਹੈ ਕਿ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ

Posted On: 11 MAY 2022 7:59PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਨੈਸ਼ਨਲ ਟੈਕਨੋਲੋਜੀ ਡੇਅ ‘ਤੇ ਦੇਸ਼ਭਰ ਦੇ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਟਵੀਟਸ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਟੈਕਨੋਲੋਜੀ ਦਿਵਸ ‘ਤੇ ਭਾਰਤ ਨੂੰ ਪਰਮਾਣੂ ਸ਼ਕਤੀ ਬਣਾਉਣ ਦੇ ਲਈ ਦੂਰਦਰਸ਼ੀ ਅਤੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਅਤੇ ਉਨ੍ਹਾਂ ਦੇ ਅਣਥਕ ਪ੍ਰਯਤਨਾਂ ਦੇ ਪ੍ਰਤੀ ਸਨਮਾਨ ਵਿਅਕਤ ਕਰਦਾ ਹਾਂ। ਪੋਖਰਣ ਟੈਸਟ ਭਾਰਤ ਦੀ ਵਿਗਿਆਨੀ ਸਮਰੱਥਾ ਅਤੇ ਸਵਰਗਵਾਸੀ ਅਟਲ ਜੀ ਦੀ ਅਗਵਾਈ ਵਿੱਚ ਐੱਨਡੀਏ ਸਰਕਾਰ ਦੀ ਦੂਰਦ੍ਰਿਸ਼ਟੀ ਦਾ ਇੱਕ ਚਮਕਦਾਰ ਉਦਾਹਰਣ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅੱਜ ਅਸੀਂ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਤੇਜ਼ ਗਤੀ ਨਾਲ ਪ੍ਰਗਤੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਡਿਜੀਟਲ ਇੰਡੀਆ ਅਤੇ ਆਤਮਨਿਰਭਰ ਭਾਰਤ ਅਭਿਯਾਨ ਜਿਹੀਆਂ ਨੀਤੀਆਂ ਨੇ ਇਸ ਦੇ ਲਈ ਜਮੀਨ ਤਿਆਰ ਕੀਤੀ ਹੈ।

ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਟੈਕਨੋਲੋਜੀ ਅਤੇ ਡਿਜੀਟਲੀਕਰਣ ਦੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਵਾਸਤਵ ਵਿੱਚ ਜ਼ਿਕਰਯੋਗ ਹੈ। COVID-19 ਮਹਾਮਾਰੀ ਦੌਰਾਨ ਸਾਡੇ ਟੈਕਨੋਕ੍ਰੇਟਸ ਨੇ ਰਿਕਾਰਡ ਸਮੇਂ ਵਿੱਚ ਪੀਪੀਈ ਕਿਟ ਅਤੇ ਮਾਸਕ ਜਿਹੇ ਜ਼ਰੂਰੀ ਉਪਕਰਣ ਤੇ COVID ਦੇ ਅਨੇਕ ਟੀਕੇ ਵਿਕਸਿਤ ਕਰਕੇ ਇਹ ਦਿਖਾਇਆ ਹੈ ਕਿ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਨ।

 

*************

ਆਰਕੇ/ਏਵਾਈ



(Release ID: 1824751) Visitor Counter : 166