ਬਿਜਲੀ ਮੰਤਰਾਲਾ

ਬਿਜਲੀ ਮੰਤਰਾਲੇ ਨੇ ਦਬਾਵ ਝੇਲ ਰਹੇ ਆਈਸੀਬੀ ਪਲਾਂਟ ਦਾ ਸੰਚਾਲਨ ਸ਼ੁਰੂ ਕਰਵਾਉਣ ਲਈ ਉਪਾਅ ਕੀਤੇ

Posted On: 11 MAY 2022 6:35PM by PIB Chandigarh

ਕੇਂਦਰੀ ਊਰਜਾ ਮੰਤਰਾਲੇ ਨੇ ਊਰਜਾ ਵਿੱਤ ਨਿਗਮ (ਪੀਐੱਫਸੀ) ਅਤੇ ਗ੍ਰਾਮੀਣ ਬਿਜਲੀਕਰਣ ਨਿਗਮ (ਆਰਈਸੀ ਲਿਮਿਟਿਡ) ਨੂੰ ਆਈਸੀਬੀ ਪਲਾਂਟ ਲਈ, ਜੋ ਦਬਾਵ ਝੇਲ ਰਹੇ ਹਨ ਜਾਂ ਐੱਨਸੀਐੱਲਟੀ ਵਿੱਚ ਹਨ, ਕਾਫੀ ਸੁਰੱਖਿਆ ਉਪਾਵਾਂ ਦੇ ਨਾਲ 6 ਮਹੀਨੇ ਦੀ ਮਿਆਦ ਲਈ ਛੋਟੀ ਮਿਆਦ ਦੇ ਲੋਨ ਦੀ ਵਿਵਸਥਾ ਜਲਦ ਤੋਂ ਜਲਦ ਕਰਨ ਲਈ ਜ਼ਰੂਰੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਪਲਾਂਟਾਂ ਨੂੰ ਆਪਣਾ ਸੰਚਾਲਨ ਨੂੰ ਮੁੜ ਤੋਂ ਸ਼ੁਰੂ ਕਰਨ ਲਈ ਕੋਇਲਾ ਖਰੀਦਣ ਅਤੇ ਬਿਜਲੀ ਉਤਪਾਦਨ ਸ਼ੁਰੂ ਕਰਨ ਲਈ ਕਾਰਜਸ਼ੀਲ ਪੂੰਜੀ ਦੀ ਜ਼ੂਰਰਤ ਹੈ।

ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਨੇ 9 ਮਈ 2022 ਨੂੰ ਆਯੋਜਿਤ ਕੋਇਲਾ ਅਧਾਰਿਤ ਉਨ੍ਹਾਂ ਪਲਾਂਟਾਂ ਲਈ ਵਰਕਿੰਗ ਕੈਪੀਟਲ ਪੂੰਜੀ ਨਾਲ ਸੰਬੰਧਿਤ ਮੁੱਦਿਆਂ ‘ਤੇ ਮੀਟਿੰਗ ਕੀਤੀ, ਜੋ ਤਣਾਅ ਵਿੱਚ ਹਨ ਜਾਂ ਐੱਲਸੀਐੱਲਟੀ ਵਿੱਚ ਹਨ। ਬਿਜਲੀ ਦੀ ਵਧਦੀ ਮੰਗ ਅਤੇ ਘਰੇਲੂ ਕੋਇਲੇ ਦੀ ਸਪਲਾਈ ‘ਤੇ ਬੇਮਿਸਾਲ ਦਬਾਅ ਨੂੰ ਦੇਖਦੇ ਹੋਏ, ਬਿਜਲੀ ਮੰਤਰਾਲੇ ਨੇ 05.05.2022 ਨੂੰ ਬਿਜਲੀ ਐਕਟ, 2003 ਦੀ ਧਾਰਾ 11 ਦੇ ਤਹਿਤ ਸਾਰੇ ਆਯਾਤ ਕੋਇਲਾ ਅਧਾਰਿਤ ਪਲਾਂਟ (ਆਈਸੀਬੀ) ਨੂੰ ਆਪਣਾ ਸੰਚਾਲਨ ਸ਼ੁਰੂ ਕਰਨ ਅਤੇ ਪੂਰੀ ਸਮਰੱਥਾ ਨਾਲ ਬਿਜਲੀ ਦਾ ਉਤਪਾਦਨ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਹ ਨਿਰਦੇਸ਼ ਉਨ੍ਹਾਂ ਪ੍ਰੋਜੈਕਟਾਂ ਲਈ ਵੀ ਹਨ ਜੋ ਠੱਪ ਪੈ ਚੁੱਕੇ ਹਨ ਜਾਂ ਐੱਨਸੀਐੱਲਟੀ ਦੇ ਤਹਿਤ ਹਨ। ਇਨ੍ਹਾਂ ਨਿਰਦੇਸ਼ਾਂ ਤੋਂ ਇਹ ਸੁਨਿਸ਼ਚਿਤ ਹੋਵੇਗਾ ਕਿ ਆਯਾਤ ਕੋਇਲੇ ਨਾਲ ਵਾਧੂ ਬਿਜਲੀ ਦਾ ਉਤਪਾਦਨ ਹੋਵੇਗਾ ਜੋ ਸ਼ੁੱਧ ਵਾਧਾ ਹੋਵੇਗਾ।

 ਇਸ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਲਈ ਇੱਥੇ ਕਲਿੱਕ ਕਰੇ। 

**** **** **** **** 

ਐੱਨਜੀ/ਆਈਜੀ



(Release ID: 1824748) Visitor Counter : 116


Read this release in: English , Urdu , Marathi , Hindi