ਖੇਤੀਬਾੜੀ ਮੰਤਰਾਲਾ

ਕੇਂਦਰੀ ਕ੍ਰਿਸ਼ੀ ਮੰਤਰੀ ਨੇ ਅਗਵਾਈ ਹੇਠ ਭਾਰਤੀ ਪ੍ਰਤੀਨਿਧੀਮੰਡਲ ਨੇ ਇਜ਼ਰਾਈਲ ਵਿੱਚ ਐਗਰੀਕਲਚਰ ਰਿਸਰਚ ਔਰਗਨਾਈਜੇਸ਼ਨ (ਏਆਰਓ), ਵੌਲਕਨੀ ਇੰਸਟੀਟਿਊਟ, ਏਐੱਲਟੀਏ ਪ੍ਰਿਸੀਜਨ ਐਗਰੀਕਲਚਰ ਕੰਪਨੀ ਲਿਮਿਟਿਡ ਅਤੇ ਬੀਅਰ ਮਿਲਕਾ ਫਾਰਮ ਦਾ ਦੌਰਾ ਕੀਤਾ

Posted On: 10 MAY 2022 6:33PM by PIB Chandigarh

ਕੇਂਦਰੀ ਕ੍ਰਿਸ਼ੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਮੋਦੀ ਤੋਮਰ ਦੀ ਅਗਵਾਈ ਹੇਠ ਇੱਕ ਭਾਰਤੀ ਪ੍ਰਤੀਨਿਧੀਮੰਡਲ ਨੇ ਅੱਜ ਇਜ਼ਰਾਈਲ ਦੇ ਕ੍ਰਿਸ਼ੀ ਅਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਐਗਰੀਕਲਚਰ ਰਿਸਰਚ ਔਰਗਨਾਈਜੇਸ਼ਨ (ਏਆਰਓ), ਵੌਲਕਨੀ ਇੰਸਟੀਟਿਊਟ ਦਾ ਦੌਰਾ ਕੀਤਾ। ਖੇਤਰ ਦੇ ਮਾਹਰਾਂ ਨੇ ਭਾਰਤੀ ਪ੍ਰਤੀਨਿਧੀਮੰਡਲ ਦੇ ਸਾਹਮਣੇ ਉਨਤ ਕ੍ਰਿਸ਼ੀ ਖੋਜ, ਸਟੀਕ ਕ੍ਰਿਸ਼ੀ, ਦੂਰਸੰਵੇਦੀ ਅਤੇ ਪੋਸਟ-ਹਾਰਵੇਸਟ ਤਕਨੀਕ ਦੇ ਵਿਸ਼ਿਆਂ ‘ਤੇ ਇੱਕ ਪ੍ਰਸਤੁਤੀ ਦਿੱਤੀ। ਇਸ ਯਾਤਰਾ ਦੇ ਦੌਰਾਨ ਭਾਰਤੀ ਪ੍ਰਤੀਨਿਧੀਮੰਡਲ ਦੇ ਨਾਲ ਕ੍ਰਿਸ਼ੀ ਵਿਕਾਸ ਦੇ ਸੰਭਾਵਿਤ ਖੇਤਰਾਂ ‘ਤੇ ਵੀ ਚਰਚਾ ਕੀਤੀ ਗਈ।

ਇਸ ਯਾਤਰਾ ਦੇ ਦੌਰਾਨ ਏਐੱਲਟੀਏ ਪ੍ਰੈਸੀਜਨ ਐਗਰੀਕਲਚਰ ਕੰਪਨੀ ਲਿਮਿਟਿਡ ਵੱਲੋਂ ਗਨੇਈ ਖਾਨ ਵਿੱਚ ਭਾਰਤੀ ਪ੍ਰਤੀਨਿਧੀਮੰਡਲ ਨੂੰ ਡ੍ਰੋਨ ਟੈਕਨੋਲੋਜੀ –ਉਨੰਤ ਤਕਨੀਕਾਂ ਅਤੇ ਕ੍ਰਿਸ਼ੀ ਨਾਲ ਸੰਬੰਧਿਤ ਗਤੀਵਿਧੀਆਂ ਦੇ ਪ੍ਰਯੋਗ ‘ਤੇ ਪ੍ਰਦਰਸ਼ਨ ਵੀ ਦਿਖਾਇਆ ਗਿਆ। ਦਿਨ ਦੇ ਅੰਤ ਵਿੱਚ, ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਨੇਗੇਵ ਰੇਗਿਸਤਾਨੀ ਖੇਤਰ ਵਿੱਚ ਭਾਰਤੀ ਸਬਜ਼ੀਆਂ ਉਗਾਉਣ ਵਾਲੇ ਭਾਰਤੀ ਮੁਲ ਦੇ ਕਿਸਾਨ ਦੀ ਮਲਕੀਅਤ ਵਾਲੇ ਬੀਅਰ ਮਿਲਕਾ ਵਿੱਚ ਡੇਜ਼ਰਟ ਫਾਰਮ ਦਾ ਦੌਰਾ ਕੀਤਾ।

*****

ਏਪੀਐੱਸ
 



(Release ID: 1824471) Visitor Counter : 98


Read this release in: English , Urdu , Hindi , Tamil