ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਾਰਾਇਣ ਰਾਣੇ ਨੇ ਖੇਤਰ ਅਧਿਕਾਰੀਆਂ ਨਾਲ ਆਪਣੇ ਖੇਤਰਾਂ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੇ ਵਿਕਾਸ ਟੀਚਿਆਂ ਨੂੰ ਨਿਰਧਾਰਿਤ ਮਿਆਦ ਦੇ ਅੰਦਰ ਹਾਸਲ ਕਰਨ ਦਾ ਸੱਦਾ ਦਿੱਤਾ


ਸ਼੍ਰੀ ਨਾਰਾਇਣ ਰਾਣੇ ਨੇ ਐੱਮਐੱਸਐੱਮਈ ਰੁਪੇ ਕ੍ਰੇਡਿਟ ਕਾਰਡ ਦੇ ਦੂਜੇ ਪੜਾਅ ਦਾ ਵੀ ਸ਼ੁਭਾਰੰਭ ਕੀਤਾ

Posted On: 10 MAY 2022 7:34PM by PIB Chandigarh

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਾਰਾਇਣ ਰਾਣੇ ਨੇ ਖੇਤਰ ਅਧਿਕਾਰੀਆਂ ਨਾਲ ਆਪਣੇ ਖੇਤਰਾਂ ਵਿੱਚ ਐੱਮਐੱਸਐੱਮਈ ਦੇ ਵਿਕਾਸ ਟੀਚਿਆਂ ਨੂੰ ਨਿਰਧਾਰਿਤ ਮਿਆਦ ਦੇ ਅੰਦਰ ਹਾਸਲ ਕਰਨ ਦਾ ਸੱਦਾ ਦਿੱਤਾ ਹੈ। ਐੱਮਐੱਸਐੱਮਈ-ਵਿਕਾਸ ਇੰਸਟੀਟਿਊਟ, ਟੈਸਟਿੰਗ ਸੈਂਟਰ ਅਤੇ ਟੈਕਨੋਲੋਜੀ ਕੇਂਦਰਾਂ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸੰਮੇਲਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਆਕਾਰ ਦੇਣ ਵਿੱਚ ਯੋਗਦਾਨ ਕਰੇਗਾ

https://ci6.googleusercontent.com/proxy/dNWgVLU8om2LWm44gcEax-d1RBOa42BJU3kA1-iAqdfUNj_Ch2o9zn3J62jBiWWV8VMl4EsZkiZjKlbrvmQ-NJABkN4bSpMs0PGKx1Pe6RWMb7nTxekyqTXqTQ=s0-d-e1-ft#https://static.pib.gov.in/WriteReadData/userfiles/image/image0013F7C.jpg

ਸ਼੍ਰੀ ਰਾਣੇ ਨੇ ਸੰਮੇਲਨ ਦੇ ਦੌਰਾਨ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਵ੍ ਇੰਡੀਆ (ਐੱਨਪੀਸੀਆਈ) ਅਤੇ ਚਾਰ ਬੈਂਕਾਂ-ਕੌਟਕ ਮਹਿੰਦਰਾ ਬੈਂਕ, ਬੈਂਕ ਆਵ੍ ਬੜੌਦਾ, ਐੱਸਬੀਐੱਮ ਬੈਂਕ (ਇੰਡੀਆ) ਅਤੇ ਐੱਚਡੀਐੱਫਸੀ ਬੈਂਕ- ਦੇ ਨਾਲ ਐੱਮਐੱਸਐੱਮਈ ਰੁਪੇ ਕ੍ਰੇਡਿਟ ਕਾਰਡ ਦੇ ਦੂਜੇ ਪੜਾਅ ਦਾ ਵੀ ਸ਼ੁਭਾਰੰਭ ਕੀਤਾ। ਇਹ ਕਾਰਡ ਐੱਮਐੱਸਐੱਮਈ ਨੂੰ ਉਨ੍ਹਾਂ ਦੇ ਵਿਵਸਾਇਕ ਨਾਲ ਸੰਬੰਧਿਤ ਪਰਿਚਾਲਨ ਖਰਚੇ ਨੂੰ ਪੂਰਾ ਕਰਨ ਲਈ ਇੱਕ ਸਰਲ ਭੁਗਤਾਨ ਤੰਤਰ ਪ੍ਰਦਾਨ ਕਰੇਗਾ।

https://ci3.googleusercontent.com/proxy/gFkM8u-nj_W9XNc3eXClAGjlsUG6hjaSs9FgLS_Rzc9Hll9aXKwVFlK5H4TfV45g8I4lG3xAo1pRYxob2PUIGHKzgAr_-4rEZLn_6-oxPYyL1Mnv-Ah-TNWW1A=s0-d-e1-ft#https://static.pib.gov.in/WriteReadData/userfiles/image/image0024ROC.jpg

ਐੱਮਐੱਸਐੱਮਈ ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਵੀ ਇਸ ਅਵਸਰ ‘ਤੇ ਮੌਜੂਦ ਸਨ। ਐੱਮਐੱਸਐੱਮਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਇਲਾਵਾ ਐੱਮਐੱਸਐੱਮਈ ਵਿਕਾਸ ਇੰਸਟੀਟਿਊਟ, ਟੈਸਟਿੰਗ ਸੈਂਟਰ ਅਤੇ ਟੈਕਨੋਲੋਜੀ ਕੇਂਦਰਾਂ, ਐੱਨਪੀਸੀਆਈ ਅਤੇ ਬੈਂਕ ਦੇ ਅਧਿਕਾਰੀਆਂ ਨੇ ਵੀ ਇਸ ਸੰਮੇਲਨ ਵਿੱਚ ਹਿੱਸਾ ਲਿਆ।

ਇਸ ਸੰਮੇਲਨ ਦਾ ਉਦੇਸ਼ ਐੱਮਐੱਸਐੱਮਈ ਮੰਤਰਾਲੇ ਦੇ ਵਿਕਾਸ ਕਮਿਸ਼ਨ (ਐੱਮਐੱਸਐੱਮਈ) ਦਾ ਖੇਤਰੀ ਦਫਤਰ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਸੁਨਿਸ਼ਚਿਤ ਕਰਨਾ ਸੀ ਤਾਕਿ ਐੱਮਐੱਸਐੱਮਈ ਯੋਜਨਾਵਾਂ ਦੇ ਬਿਹਤਰ ਲਾਗੂਕਰਨ ਅਤੇ ਨਿਗਰਾਨੀ ਲਈ ਭਵਿੱਖ ਦੀ ਰੂਪਰੇਖਾ ਤਿਆਰ ਕੀਤੀ ਜਾ ਸਕੇ ਅਤੇ ਐੱਮਐੱਸਐੱਮਈ ਦੇ ਫਾਇਦੇ ਲਈ ਰਾਜ ਸਰਕਾਰਾਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਸਹਿਯੋਗ ਕੀਤਾ ਜਾ ਸਕੇ। ਇਹ ਸੰਮੇਲਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਭਿਯਾਨ ਦੇ ਤਹਿਤ ਐਂਟਰਪ੍ਰਾਈਜ਼ ਇੰਡੀਆ ਦਾ ਹਿੱਸਾ ਹੈ।

***

ਐੱਮਜੇਪੀਐੱਸ
 



(Release ID: 1824470) Visitor Counter : 160


Read this release in: English , Urdu , Marathi , Hindi