ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਜੈਵਿਕ ਨਮੂਨਿਆਂ ਦੇ ਇਲੈਕਟ੍ਰੌਨ ਟੋਮੋਗ੍ਰਾਫੀ ‘ਨੇ ਨੈਸ਼ਨਲ ਵਰਕਸ਼ਾਪ

Posted On: 10 MAY 2022 11:36AM by PIB Chandigarh

ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ 9 ਮਈ ਤੋਂ 13 ਮਈ, 2022 ਤੱਕ ਪੰਜ ਦਿਨਾਂ ਨੈਸ਼ਨਲ ਵਰਕਸ਼ਾਪ ਅਤੇ ਟ੍ਰੇਨਿੰਗ ਪ੍ਰੋਗਰਾਮ (ਔਫਲਾਈਨ) ਦਾ ਆਯੋਜਨ ਕਰ ਰਿਹਾ ਹੈ। ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਡੀਐੱਸਟੀ, ਐੱਸਟੀਯੂਟੀਆਈ, ਡੀਐੱਸਟੀ ਐੱਸਐੱਫਆਈ ਅਤੇ ਡੀਬੀਟੀ ਐੱਸਏਐੱਚਏਜੇ ਪ੍ਰੋਗਰਾਮਾਂ ਦੇ ਤਹਿਤ ਸਮਰੱਥਾ-ਨਿਰਮਾਣ ਦੇ ਲਈ ਹੋ ਰਿਹਾ ਹੈ।

 

ਵਰਕਸ਼ਾਪ ਵਿੱਚ ਇਲੈਕਟ੍ਰੌਨ ਟੋਮੋਗ੍ਰਾਫੀ (ਆਰਟੀ-ਐਂਡ-ਕ੍ਰਾਯੋ) ਦਾ ਸ਼ੁਰੂਆਤੀ ਗਿਆਨ ਪ੍ਰਦਾਨ ਕਰਨ ‘ਤੇ ਧਿਆਨ ਦਿੱਤਾ ਜਾਵੇਗਾ। ਇਸ ਵਿੱਚ ਪਲੰਜ ਫ੍ਰੀਜਿੰਗ, ਕ੍ਰਾਯੋ-ਅਲਟ੍ਰਾਮਾਈਕ੍ਰੋਟੌਮੀ ਜਾਂ ਕ੍ਰਾਯੋ ਫੋਕਸਡ-ਆਯਨ ਬੀਮ, ਗਲੋ ਡਿਸਚਾਰਜ, ਗ੍ਰੋਇੰਗ ਸੈਲਸ ਔਨ ਗ੍ਰਿਡਸ, ਟ੍ਰਾਂਸਫਰ ਆਵ੍ ਗ੍ਰਿਡ ਟੂ ਦੀ ਈਐੱਮ, ਹੈਂਡਲਿੰਗ, ਟਿਲਟ ਸੀਰੀਜ਼ ਡਾਟਾ ਕਲੈਕਸ਼ਨ, ਆਈਐੱਮਓਡੀ ਦੇ ਨਾਲ ਉਨ੍ਹਾਂ ਦੀ ਪ੍ਰੋਸੈੱਸਿੰਗ ਤੇ ਈ-ਟੋਮੋ ਸੌਫਟਵੇਅਰ ਦੇ ਇਸਤੇਮਾਲ ਨਾਲ ਨਮੂਨਿਆਂ ਦੀ ਤਿਆਰੀ ਸ਼ਾਮਲ ਹੈ। ਵਰਕਸ਼ਾਪ ਨੂੰ ਸਿਧਾਂਤਿਕ/ਪ੍ਰਣਾਲੀ ਅਧਾਰਿਤ ਲੈਕਚਰਾਂ ਅਤੇ ਪ੍ਰਤੱਖ ਪ੍ਰੈਕਟਿਕਲ ਸੈਸ਼ਨਾਂ ਦੇ ਨਾਲ ਸੰਚਾਲਿਤ ਕੀਤਾ ਜਾਵੇਗਾ।

 

ਵਰਕਸ਼ਾਪ ਦਾ ਉਦਘਾਟਨ ਕੱਲ੍ਹ ਏਮਸ, ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ. ਰਣਦੀਪ ਗੁਲੇਰੀਆ ਨੇ ਕੀਤਾ ਸੀ। ਉਦਘਾਟਨ ਦੇ ਸਮੇਂ ਏਮਸ, ਨਵੀਂ ਦਿੱਲੀ ਦੇ ਡੀਨ ਰਿਸਰਚ ਪ੍ਰੋ. ਸੁਬ੍ਰਤ ਸਿਨ੍ਹਾ, ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੀ ਡਾ. ਗਰਿਮਾ ਗੁਪਤਾ ਅਤੇ ਏਮਸ ਦੇ ਐਨਾਟੌਮੀ ਵਿਭਾਗ ਦੇ ਪ੍ਰਮੁੱਖ ਪ੍ਰੋ. ਏ. ਸ਼ਰੀਫ ਮੌਜੂਦ ਸਨ।

 

ਉਦਘਾਟਨ ਸਮਾਰੋਹ ਵਿੱਚ ਪ੍ਰੋ. ਮਨਦੀਪਾ ਬਨਰਜੀ, ਆਈਆਈਟੀ ਦਿੱਲੀਪ੍ਰੋ. ਸੁਨੀਲ ਕਟੇਰੀਆ, ਜੇਐੱਨਯੂਡਾ. ਗੋਪਾਲ ਝਾ, ਐੱਨਆਈਪੀਜੀਆਰ, ਨਵੀਂ ਦਿੱਲੀਡਾ. ਐੱਨਕੇ ਪ੍ਰਸੰਨਾ, ਸੀਨੀਅਰ ਵਿਗਿਆਨੀ, ਸੀਐੱਸਆਈਆਰ-ਐੱਨਆਈਐੱਸਸੀਪੀਆਰ, ਨਵੀਂ ਦਿੱਲੀਡਾ. ਪ੍ਰਣਯ ਤੰਵਰ, ਬੀਆਰਏ ਆਈਆਰਸੀਐੱਸ, ਐੱਨਆਈਐੱਮਐੱਸ, ਨਵੀਂ ਦਿੱਲੀਪ੍ਰੋ. ਟੀਸੀ ਨਾਗ, ਪ੍ਰਭਾਰੀ, ਇਲੈਕਟ੍ਰੌਨ ਮਾਈਕ੍ਰੋਸਕੋਪ ਫੈਸੇਲਿਟੀ, ਏਮਸ, ਨਵੀਂ ਦਿੱਲੀਡਾ. ਸੁਭਾਸ਼ ਚੰਦ੍ਰ ਯਾਦਵ, ਐਡੀਸ਼ਨਲ ਪ੍ਰੋਫੈਸਰ, ਐਨਾਟੌਮੀ ਵਿਭਾਗ, ਏਮਸ, ਨਵੀਂ ਦਿੱਲੀ ਅਤੇ ਡਾ. ਰਵੀ ਪ੍ਰਕਾਸ਼, ਵਿਗਿਆਨਕ, ਇਲੈਕਟ੍ਰੌਨ ਮਾਈਕ੍ਰੋਸਕੋਪ ਫੈਸੇਲਿਟੀ, ਏਮਸ, ਨਵੀਂ ਦਿੱਲੀ ਵੀ ਮੌਜੂਦ ਸਨ। ਡਾ. ਸੁਭਾਸ਼ ਚੰਦ੍ਰ ਯਾਦਵ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ।

<><><><><> 

 

ਐੱਸਐੱਨਸੀ/ਆਰਆਰ



(Release ID: 1824267) Visitor Counter : 72


Read this release in: Urdu , Hindi , Bengali , Tamil , Telugu