ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਪੁਲਿਸ ਬਲਾਂ ਵਿੱਚ ਸੁਧਾਰ ਲਾਗੂ ਕਰਨ ’ਤੇ ਫਿਰ ਤੋਂ ਜ਼ੋਰ ਦੇਣ ਦੀ ਅਪੀਲ ਕੀਤੀ


ਕੇਂਦਰ ਅਤੇ ਰਾਜਾਂ ਨੂੰ ਲਾਜ਼ਮੀ ਰੂਪ ਨਾਲ ਪੁਲਿਸ ਸੁਧਾਰ ਕਰਨ ਲਈ ਟੀਮ ਇੰਡੀਆ ਦੀ ਭਾਵਨਾ ਨਾਲ ਕੰਮ ਕਰਨਾ ਚਾਹੀਦਾ ਹੈ: ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਸਾਇਬਰ ਅਪਰਾਧਾਂ, ਆਰਥਿਕ ਅਪਰਾਧਾਂ ਅਤੇ ਔਨਲਾਈਨ ਧੋਖਾਧੜੀ ਨਾਲ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਲਈ ਪੁਲਿਸ ਦੇ ਜਵਾਨਾਂ ਦੇ ਹੁਨਰਾਂ ਨੂੰ ਉੱਨਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਪੁਲਿਸ ਦੇ ਜਵਾਨਾਂ ਨੂੰ ਆਮ ਆਦਮੀ ਪ੍ਰਤੀ ਦੋਸਤਾਨਾ ਅਤੇ ਨਿਮਰ ਹੋਣ ਨੂੰ ਕਿਹਾ



ਸ੍ਰੀ ਨਾਇਡੂ ਨੇ ਪੁਲਿਸ ਵਿਭਾਗਾਂ ਵਿੱਚ ਖਾਲੀ ਪਦਾਂ ਨੂੰ ਭਰਨ ਦੀ ਅਪੀਲ ਕੀਤੀ



ਉਪ ਰਾਸ਼ਟਰਪਤੀ ਨੇ ‘ਦ ਸਟਰਗਲ ਫੌਰ ਪੁਲਿਸ ਰਿਫਾਰਮਸ ਇਨ ਇੰਡੀਆ’ ਨਾਮ ਦੀ ਪੁਸਤਕ ਰਿਲੀਜ਼ ਕੀਤੀ

Posted On: 08 MAY 2022 1:34PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਇਸ ਗੱਲ ’ਤੇ ਜ਼ੋਰ ਦੇ ਕੇ ਕਿਹਾ ਕਿ, ‘‘ਇੱਕ ਪ੍ਰਗਤੀਸ਼ੀਲਆਧੁਨਿਕ ਭਾਰਤ ਵਿੱਚ ਨਿਸ਼ਚਤ ਰੂਪ ਨਾਲ ਇੱਕ ਅਜਿਹਾ ਪੁਲਿਸ ਬਲ ਹੋਣਾ ਚਾਹੀਦਾ ਹੈ ਜੋ ਲੋਕਾਂ ਦੀਆਂ ਲੋਕਤੰਤਰੀ ਖਹਾਇਸ਼ਾਂ ਨੂੰ ਪੂਰਾ ਕਰੇ।’’ਉਨ੍ਹਾਂ ਨੇ ਪੁਲਿਸ ਬਲਾਂ ਵਿੱਚ ਸੁਧਾਰਾਂ ਨੂੰ ਲਾਗੂ ਕਰਨ ਲਈ ਫਿਰ ਤੋਂ ਜ਼ੋਰ ਦੇਣ ਦੀ ਅਪੀਲ ਕੀਤੀ।

ਸਾਬਕਾ ਆਈਪੀਐੱਸ ਅਧਿਕਾਰੀ ਸ਼੍ਰੀ ਪ੍ਰਕਾਸ਼ ਸਿੰਘ ਦੁਆਰਾ ਲਿਖੀ ਪੁਸਤਕ ‘‘ਦ ਸਟਰਗਲ ਫੌਰ ਪੁਲਿਸ ਰਿਫਾਰਮਸ ਇਨ ਇੰਡੀਆ’’ ਨੂੰ ਰਿਲੀਜ਼ ਕਰਨ ਤੋਂ ਬਾਅਦ ਮੌਜੂਦ ਜਨਸਮੂਹ ਨੂੰ ਸੰਬੋਧਨ ਕਰਦੇ ਹੋਏਉਪ ਰਾਸ਼ਟਰਪਤੀ ਨੇ ਸਾਇਬਰ ਅਪਰਾਧਾਂ ਅਤੇ ਆਰਥਿਕ ਅਪਰਾਧਾਂ ਜਿਸ ਲਈ ਅਤਿ ਆਧੁਨਿਕ ਅਤੇ ਅਕਸਰ ਸੀਮਾ ਪਾਰ ਪ੍ਰਕਿਰਤੀ ਦੇ ਕਾਰਨ ਵਿਸ਼ੇਸ਼ ਜਾਂਚ ਮਾਹਿਰਾਂ ਦੀ ਜ਼ਰੂਰਤ ਹੁੰਦੀ ਹੈਜਿਵੇਂ 21ਵੀਂ ਸਦੀ ਦੇ ਅਪਰਾਧਾਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਸਾਡੇ ਪੁਲਿਸ ਕਰਮਚਾਰੀਆਂ ਦੇ ਹੁਨਰ ਨੂੰ ਉਨਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

ਉਪ ਰਾਸ਼ਟਰਪਤੀ ਨੇ ਵਿਸ਼ੇਸ਼ ਰੂਪ ਨਾਲ ਉਨ੍ਹਾਂ ਮੁੱਦਿਆਂਜਿਸ ਵਿੱਚ ਪੁਲਿਸ ਵਿਭਾਗਾਂ ਵਿੱਚ ਭਾਰੀ ਸੰਖਿਆ ਵਿੱਚ ਖਾਲੀ ਪਦਾਂ ਨੂੰ ਭਰਨਾ ਅਤੇ ਆਧੁਨਿਕ ਯੁਗ ਦੀ ਪੁਲੀਸਿੰਗ ਦੀਆਂ ਜ਼ਰੂਰਤਾਂ ਦੇ ਅਨੁਰੂਪ ਪੁਲਿਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ ਅਤੇ ਜਿਨ੍ਹਾਂ ਨਾਲ ਯੁੱਧ ਪੱਧਰ ’ਤੇ ਨਜਿੱਠਣ ਦੀ ਜ਼ਰੂਰਤ ਹੈਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਪੁਲਿਸ ਬੁਲ ਨੂੰ ਵਿਸ਼ੇਸ਼ ਰੂਪ ਨਾਲ ਮਜ਼ਬੂਤ ਕਰਨ ਦਾ ਸੱਦਾ ਦਿੱਤਾਜੋ ਜ਼ਿਆਦਾਤਰ ਮਾਮਲਿਆਂ ਵਿੱਚ ਸਭ ਤੋਂ ਪਹਿਲਾਂ ਕਦਮ ਉਠਾਉਣ ਵਾਲੇ ਹੁੰਦੇ ਹਨ। ਸ਼੍ਰੀ ਨਾਇਡੂ ਨੇ ਪੁਲਿਸ ਕਰਮਚਾਰੀਆਂ ਦੀਆਂ ਆਵਾਸ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਦੀ ਵੀ ਇੱਛਾ ਪ੍ਰਗਟ ਕੀਤੀ।

ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਆਮ ਆਦਮੀ ਪ੍ਰਤੀ ਪੁਲਿਸ ਕਰਮਚਾਰੀਆਂ ਦਾ ਵਿਵਹਾਰ ਨਿਮਰ ਅਤੇ ਦੋਸਤਾਨਾ ਹੋਣਾ ਚਾਹੀਦਾ ਹੈਉਪ ਰਾਸ਼ਟਰਪਤੀ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਸ ਸਬੰਧ ਵਿੱਚ ਉਦਾਹਰਣ ਪੇਸ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ, ‘‘ਪੁਲਿਸ ਸਟੇਸ਼ਨ ਜਾਣਾ ਅਜਿਹੇ ਵਿਅਕਤੀ ਲਈ ਪਰੇਸ਼ਾਨੀ ਮੁਕਤ ਅਨੁਭਵ ਹੋਣਾ ਚਾਹੀਦਾ ਹੈ ਜੋ ਉੱਥੇ ਮਦਦ ਮੰਗਣ ਜਾਂਦਾ ਹੈ। ਇਸ ਲਈ ਸੁਧਾਰ ਕਰਨ ਵਾਲੀ ਪਹਿਲੀ ਚੀਜ਼ ਪੁਲਿਸ ਦਾ ਰਵੱਈਆ ਹੈ-ਉਨ੍ਹਾਂ ਨੂੰ ਖੁੱਲ੍ਹੇ ਵਿਚਾਰਾਂ ਵਾਲਾ ਸੰਵੇਦਨਸ਼ੀਲ ਅਤੇ ਹਰੇਕ ਨਾਗਰਿਕ ਦੀਆਂ ਚਿੰਤਾਵਾਂ ਪ੍ਰਤੀ ਗ੍ਰਹਿਣਸ਼ੀਲ ਹੋਣਾ ਚਾਹੀਦਾ ਹੈ।’’

ਇਹ ਜ਼ਿਕਰ ਕਰਦੇ ਹੋਏ ਕਿ ਪੁਲਿਸ ਸੁਧਾਰ ਇੱਕ ਬੇਹੱਦ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਵਿਸ਼ਾ ਹੈਉਪ ਰਾਸ਼ਟਰਪਤੀ ਨੇ ਕਿਹਾ ਕਿ ਹਾਲਾਂਕਿ ਪਿਛਲੇ ਕੁਝ ਸਾਲਾਂ ਵਿੱਚ ਸੁਧਾਰਾਂ ਨੂੰ ਲਾਗੂ ਕਰਨ ਦੇ ਕਈ ਯਤਨ ਹੋਏ ਹਨਪਰ ਚਾਹੀ ਸੀਮਾ ਤੱਕ ਪ੍ਰਗਤੀ ਨਹੀਂ ਹੋਈ ਹੈ। ਉਨ੍ਹਾਂ ਨੇ ਸਰਬਉੱਚ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰਸੁਧਾਰਾਂ ਨੂੰ ਸਮੁੱਚੇ ਰੂਪ ਨਾਲ ਲਾਗੂ ਕਰਨ ਲਈ ਰਾਜਾਂ ਵਿੱਚ ਰਾਜਨੀਤਕ ਇੱਛਾ ਸ਼ਕਤੀ ਦੀ ਅਪੀਲ ਕੀਤੀ।

ਸ਼੍ਰੀ ਨਾਇਡੂ ਨੇ ਦੇਸ਼ ਵਿੱਚ ਕਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਭਾਰਤ ਦੇ ਆਰਥਿਕ ਵਿਕਾਸ ਨੂੰ ਬਣਾਏ ਰੱਖਣ ਲਈ ਪੁਲਿਸ ਸੁਧਾਰਾਂ ਦੀ ਜ਼ਰੂਰਤ ਨੂੰ ਵੀ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਗਤੀ ਲਈ ਪਹਿਲੀ ਸ਼ਰਤ ਸ਼ਾਂਤੀ ਹੈ।

ਭਾਰਤ ਵਿੱਚ ਪੁਲਿਸ ਵਿਵਸਥਾ ਦੇ ਇਤਿਹਾਸ ਨੂੰ ਯਾਦ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ 1857 ਦੇ ਵਿਦਰੋਹ ਦੇ ਬਾਅਦਅੰਗਰੇਜ਼ਾਂ ਨੇ ਆਪਣੇ ਸਾਮਰਾਜਵਾਦੀ ਹਿੱਤਾਂ ਨੂੰ ਕਾਇਮ ਰੱਖਣ ਦੇ ਮੁੱਖ ਉਦੇਸ਼ ਦੇ ਨਾਲ ਇੱਕ ਪੁਲਿਸ ਬਲ ਦਾ ਨਿਰਮਾਣ ਕੀਤਾ ਅਤੇ ਅਜ਼ਾਦੀ ਸੰਗ੍ਰਾਮ ਦੇ ਦੌਰਾਨ ਮੂੱਖ ਰੂਪ ਨਾਲ ਅਜ਼ਾਦੀ ਸੈਨਾਨੀਆਂ ਅਤੇ ਕ੍ਰਾਂਤੀਕਾਰੀਆਂ ’ਤੇ ਅੱਤਿਆਚਾਰ ਅਤੇ ਦਮਨ ਲਈ ਪੁਲਿਸ ਦਾ ਉਪਯੋਗ ਕੀਤਾ। ਉਨ੍ਹਾਂ ਨੇ ਕਿਹਾ, ‘‘ਅਜ਼ਾਦੀ ਦੇ ਬਾਅਦ ਪੁਲਿਸ ਵਿਵਸਥਾ ਵਿੱਚ ਵਿਆਪਕ ਸੁਧਾਰਾਂ ਦੀ ਜ਼ਰੂਰਤ ਸੀ। ਬਦਕਿਸਮਤੀ ਨਾਲ ਅਸੀਂ ਇਸ ਮਹੱਤਵਪੂਰਨ ਖੇਤਰ ਵਿੱਚ ਪਿੱਛੜ ਗਏ ਹਾਂ।’’

ਸ਼੍ਰੀ ਨਾਇਡੂ ਨੇ ਕਿਹਾ ਕਿ ਅਜ਼ਾਦੀ ਦੇ ਬਾਅਦ ਦੇ ਸਾਲਾਂ ਵਿੱਚ ਕਦਰਾਂ ਕੀਮਤਾਂ ਅਤੇ ਪ੍ਰਥਾਵਾਂ ਵਿੱਚ ਮਹੱਤਵਪੂਰਨ ਕਟੌਤੀ ਦੇ ਨਾਲ ਪੁਲਿਸ ਦਾ ਤੇਜ਼ੀ ਨਾਲ ਰਾਜਨੀਤੀਕਰਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਲਈ ਅਨੁਕੂਲ ਬਲ ਦੇ ਰੂਪ ਵਿੱਚ ਦੇਖੇ ਜਾਣ ਦੀ ਬਜਾਏਇਸ ਨੂੰ ਕੁਲੀਨ ਅਤੇ ਸੱਤਾ ਦੇ ਅਨੁਕੂਲ ਹੋਣ ਦੇ ਰੂਪ ਵਿੱਚ ਦੇਖਿਆ ਗਿਆ।

ਬੁਰੀ ਐਮਰਜੈਂਸੀ ਦੌਰਾਨ ਪੁਲਿਸ ਬਲ ਦੇ ਦੁਰਪ੍ਰਯੋਗ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਦਾ ਇਸਤੇਮਾਲ ਮਨੁੱਖੀ ਅਧਿਕਾਰਾਂ ਦਾ ਦਮਨ ਕਰਨ ਅਤੇ ਸੱਤਾਧਾਰੀ ਸਰਕਾਰ ਦੇ ਸਾਰੇ ਰਾਜਨੀਤਕ ਵਿਰੋਧੀਆਂ ਸਮੇਤ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੀਤਾ ਗਿਆ ਸੀ। ਉਨ੍ਹਾਂ ਨੇ ਯਾਦ ਕੀਤਾ ਕਿ ਇਸ ਦੇ ਬਾਅਦ, 1977 ਵਿੱਚ ਇੱਕ ਰਾਸ਼ਟਰੀ ਪੁਲਿਸ ਕਮਿਸ਼ਨ ਦੀ ਸਥਾਪਨਾ ਕੀਤੀ ਗਈਜਿਸ ਨੇ ਪੁਲਿਸ ਸੁਧਾਰਾਂ ਲਈ ਵਿਸਤ੍ਰਿਤ ਬਹੁਆਯਾਮੀ ਪ੍ਰਸਤਾਵਾਂ ਨਾਲ ਰਿਪੋਰਟ ਪੇਸ਼ ਕੀਤੀ।

ਬਹਰਹਾਲਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਪੁਲਿਸ ਬਲਾਂ ਵਿੱਚ ਵਿਅਕਤੀਗਤ ਅਤੇ ਸੰਸਥਾਗਤ ਪੱਧਰ ’ਤੇ ਸੁਧਾਰ ਲਿਆਉਣ ਦੇ ਮਾਮਲੇ ਵਿੱਚ ਬਹੁਤੀ ਪ੍ਰਗਤੀ ਨਹੀਂ ਹੋਈ ਹੈ।

2006 ਦੇ ਪੁਲਿਸ ਸੁਧਾਰਾਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਲਾਗੂ ਨਾ ਕੀਤੇ ਜਾਣ 'ਤੇ ਨਿਰਾਸ਼ਾ ਪ੍ਰਗਟਾਉਂਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਪੁਲਿਸਿੰਗ ਰਾਜ ਦਾ ਵਿਸ਼ਾ ਹੈ ਅਤੇ ਇਹ ਰਾਜਾਂ ਨੇ ਹੀ ਪੁਲਿਸ ਸੁਧਾਰਾਂ ਵੱਲ ਇਸ ਮੁਹਿੰਮ ਦੀ ਅਗਵਾਈ ਕਰਨੀ ਹੈ। ਉਨ੍ਹਾਂ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਸਾਰੇ ਰਾਜ ਅਤੇ ਕੇਂਦਰ 'ਟੀਮ ਇੰਡੀਆਦੀ ਅਸਲ ਭਾਵਨਾ ਨਾਲ ਦੇਸ਼ ਵਿੱਚ ਬਹੁਤ ਜ਼ਰੂਰੀ ਪੁਲਿਸ ਸੁਧਾਰਾਂ ਨੂੰ ਲਾਗੂ ਕਰਨ ਲਈ ਇਕੱਠੇ ਹੋਣਗੇ।"

ਸ਼੍ਰੀ ਨਾਇਡੂ ਨੇ ਭਾਰਤ ਸਰਕਾਰ ਦੁਆਰਾ ਬਿਹਤਰ ਪੁਲਿਸਿੰਗ ਲਈ ਕੀਤੀਆਂ ਗਈਆਂ ਕਈ ਪਹਿਲਾਂ 'ਤੇ ਖੁਸ਼ੀ ਜ਼ਾਹਰ ਕੀਤੀਜਿਸ ਵਿੱਚ ਮਾਮੂਲੀ ਅਪਰਾਧਾਂ ਅਤੇ ਉਲੰਘਣਾਵਾਂ ਨੂੰ ਅਪਰਾਧ ਤੋਂ ਮੁਕਤ ਕਰਨ ਦਾ ਇੱਕ ਪ੍ਰੋਜੈਕਟ ਅਤੇ ਕੈਦੀਆਂ ਦੀ ਪਹਿਚਾਣ ਐਕਟ, 1920, ਜਿਸ ਨੂੰ 100 ਸਾਲ ਪਹਿਲਾਂ ਪਾਸ ਕੀਤਾ ਗਿਆ ਸੀਵਿੱਚ ਸੋਧ ਕਰਨ ਦਾ ਕਦਮ ਸ਼ਾਮਲ ਹੈ। ਉਨ੍ਹਾਂ ਨੇ ਪੁਲਿਸ ਨੂੰ ਇੱਕ ਸਮਾਰਟ ਬਲ - ਜੋ ਸਖਤ ਅਤੇ ਸੰਵੇਦਨਸ਼ੀਲਆਧੁਨਿਕ ਅਤੇ ਗਤੀਸ਼ੀਲਸੁਚੇਤ ਅਤੇ ਜਵਾਬਦੇਹਭਰੋਸੇਮੰਦ ਅਤੇ ਜਵਾਬਦੇਹਤਕਨੀਕ ਦੇ ਅਨੁਕੂਲ ਅਤੇ ਸਿਖਲਾਈ ਪ੍ਰਾਪਤ ਬਲ ਦਾ ਪ੍ਰਤੀਕ ਹੈ- ਬਣਾਉਣ ਲਈ ਪ੍ਰਧਾਨ ਮੰਤਰੀ ਦੀ ਅਪੀਲ ਦੀ ਵੀ ਸ਼ਲਾਘਾ ਕੀਤੀ।

ਸਮਾਜ ਵਿੱਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏਸ਼੍ਰੀ ਨਾਇਡੂ ਨੇ ਪੁਲਿਸ ਦੇ ਰੋਜ਼ਾਨਾ ਦੇ ਕੰਮਕਾਜ ਵਿੱਚ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਨੂੰ ਉੱਚ ਪ੍ਰਾਥਮਿਕਤਾ ਦੇਣ ਲਈ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਪੁਲਿਸ ਦੇ ਪੇਸ਼ੇਵਰ ਅਤੇ ਨੈਤਿਕ ਮਿਆਰਾਂ ਨੂੰ ਸੁਧਾਰਨ ਲਈ ਅੰਦਰੂਨੀ ਸੁਧਾਰ ਲਿਆਉਣਟੈਕਨੋਲੋਜੀ ਅਪਣਾਉਣਡਿਜੀਟਲ ਤਬਦੀਲੀ ਅਤੇ ਸਿਖਲਾਈ ਜ਼ਰੀਏ ਇੱਕ ਸਮਾਰਟ ਇੰਡੀਅਨ ਪੁਲਿਸ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਭਾਰਤੀ ਪੁਲਿਸ ਫਾਊਂਡੇਸ਼ਨ ਦੇ ਯਤਨਾਂ ਲਈ ਵੀ ਪ੍ਰਸ਼ੰਸਾ ਕੀਤੀ।

ਰਾਜਨੀਤੀਵਿਧਾਨ ਸਭਾਵਾਂ ਅਤੇ ਨਿਆਂਪਾਲਿਕਾ ਸਮੇਤ ਜਨਤਕ ਜੀਵਨ ਦੇ ਸਾਰੇ ਖੇਤਰਾਂ ਵਿੱਚ ਸੁਧਾਰਾਂ ਦਾ ਸੱਦਾ ਦਿੰਦੇ ਹੋਏਸ਼੍ਰੀ ਨਾਇਡੂ ਨੇ ਸਿਸਟਮ ਵਿੱਚ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਲਈ ਸਿਆਸਤਦਾਨਾਂ ਅਤੇ ਸਿਵਲ ਸੇਵਕਾਂ ਵਿਰੁੱਧ ਅਪਰਾਧਿਕ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਚੁਣੇ ਹੋਏ ਨੁਮਾਇੰਦਿਆਂ ਵਿੱਚ ਅਨੈਤਿਕ ਦਲ-ਬਦਲੀ ਨੂੰ ਨਿਰਾਸ਼ ਕਰਨ ਲਈ ਦਲ-ਬਦਲ ਵਿਰੋਧੀ ਕਾਨੂੰਨ ਵਿੱਚ ਸੁਧਾਰਾਂ ਦੀ ਮੰਗ ਵੀ ਕੀਤੀ।

ਦੇਸ਼ ਵਿੱਚ ਪੁਲਿਸ ਸੁਧਾਰਾਂ ਦੇ ਕਾਰਨਾਂ ਨੂੰ ਅੱਗੇ ਵਧਾਉਣ ਲਈ ਲੇਖਕਸ਼੍ਰੀ ਸਿੰਘ ਦੀ ਪ੍ਰਸ਼ੰਸਾ ਕਰਦੇ ਹੋਏਉਪ ਰਾਸ਼ਟਰਪਤੀ ਨੇ ਉਨ੍ਹਾਂ ਦੀ ਕਿਤਾਬ ਨੂੰ ਇੱਕ ਕਮਾਲ ਦੀ ਉਦਾਹਰਣ ਦੱਸਦਿਆਂ ਕਿਹਾ ਕਿ ਇੱਕ ਵਿਅਕਤੀਗਤ ਅਧਿਕਾਰੀ ਆਪਣੇ ਇਕੱਲੇ ਯਤਨਾਂ ਦੁਆਰਾ ਕੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਮੇਂ ਦੇ ਬੀਤਣ ਨਾਲ ਦੇਸ਼ ਵਿੱਚ ਇੱਕ ਲੋਕ ਪੱਖੀ ਪੁਲਿਸ ਬਲ ਉਭਰੇਗਾਜੋ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਨੂੰ ਸਭ ਤੋਂ ਵੱਧ ਮਹੱਤਵ ਦੇਵੇਗਾ।

ਇਸ ਮੌਕੇ ਸ਼੍ਰੀ ਨਾਇਡੂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਅਪਰਾਧੀਆਂਦਹਿਸ਼ਤਗਰਦਾਂਕੱਟੜਪੰਥੀਆਂ ਅਤੇ ਹਰ ਤਰ੍ਹਾਂ ਦੇ ਕਾਨੂੰਨ-ਵਿਰੋਧੀ ਤੱਤਾਂ ਨਾਲ ਲੜਦੇ ਹੋਏ ਡਿਊਟੀ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ।

ਪ੍ਰੋਗਰਾਮ ਦੌਰਾਨ ਸਾਬਕਾ ਡਾਇਰੈਕਟਰ ਜਨਰਲਬੀ.ਐੱਸ.ਐੱਫ. ਸ਼੍ਰੀ ਪ੍ਰਕਾਸ਼ ਸਿੰਘਕਾਰਜਕਾਰੀ ਸੰਪਾਦਕਇੰਡੀਆ ਟੂਡੇ ਸ਼੍ਰੀ ਕੌਸ਼ਿਕ ਡੇਕਾਡਾਇਰੈਕਟਰਕਾਮਨ ਕਾਜ਼ ਸ਼੍ਰੀ ਵਿਪੁਲ ਮੁਦਗਲਪ੍ਰਧਾਨਇੰਡੀਅਨ ਪੁਲਿਸ ਫਾਊਂਡੇਸ਼ਨਸ਼੍ਰੀ ਐੱਨ. ਰਾਮਚੰਦਰਨਮੈਨੇਜਿੰਗ ਡਾਇਰੈਕਟਰਰੂਪਾ ਪ੍ਰਕਾਸ਼ਨਸ਼੍ਰੀ ਕਪਿਸ਼ ਮਹਿਰਾ,  ਸੇਵਾਮੁਕਤ ਆਈ.ਪੀ.ਐੱਸ ਸ਼੍ਰੀ ਐੱਨ.ਕੇ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 

 **********

ਐੱਮਐੱਸ/ਆਰਕੇ



(Release ID: 1823703) Visitor Counter : 140