ਇਸਪਾਤ ਮੰਤਰਾਲਾ
ਰਾਸ਼ਟਰੀ ਖਣਿਜ ਵਿਕਾਸ ਨਿਗਮ ਲਿਮਿਟਿਡ (ਐੱਨਐੱਮਡੀਸੀ) ਦੀ ਵਿੱਤੀ ਸਾਲ 2023 ਲਈ ਮਜ਼ਬੂਤ ਸ਼ੁਰੂਆਤ
Posted On:
03 MAY 2022 12:41PM by PIB Chandigarh
Steady Start to FY23 for NMDC
ਰਾਸ਼ਟਰੀ ਖਣਿਜ ਵਿਕਾਸ ਨਿਗਮ ਲਿਮਿਟਿਡ (ਐੱਨਐੱਮਡੀਸੀ) ਦੀ ਵਿੱਤੀ ਸਾਲ 2023 ਲਈ ਮਜ਼ਬੂਤ ਸ਼ੁਰੂਆਤ
(ਮਿਲੀਅਨ ਟਨ ਵਿੱਚ)
ਸਾਲ
|
ਅਪ੍ਰੈਲ 2021
|
ਅਪ੍ਰੈਲ 2022
|
ਵਾਧਾ %
|
ਉਤਪਾਦਨ
|
3.13
|
3.15
|
0.6%
|
ਵਿਕਰੀ
|
3.09
|
3.12
|
0.9%
|
ਰਾਸ਼ਟਰੀ ਖਣਿਜ ਵਿਕਾਸ ਨਿਗਮ ਲਿਮਿਟਿਡ (ਐੱਨਐੱਸਡੀਸੀ) ਇਸਪਾਤ ਮੰਤਰਾਲੇ ਦੇ ਤਹਿਤ ਇੱਕ ਕੇਂਦਰੀ ਜਨਤਕ ਖੇਤਰ ਉਪਕ੍ਰਮ ਹੈ ਜੋ ਦੇਸ਼ ਦਾ ਸਭ ਤੋਂ ਵੱਡਾ ਕੱਚਾ ਲੋਹਾ ਉਤਪਾਦਕ ਹੈ। ਇਸ ਨਿਗਮ ਵਿੱਚ ਵਿੱਤੀ ਸਾਲ 2023 ਦੇ ਪਹਿਲੇ ਮਹੀਨੇ ਵਿੱਚ 3.15 ਮਿਲੀਅਨ ਟਨ (ਐੱਮਐੱਨਟੀ) ਕੱਚੇ ਲੋਹੇ ਦਾ ਉਤਪਾਦਨ ਹੋਇਆ ਹੈ ਅਤੇ ਇਸ ਨੇ 3.12 ਮਿਲੀਅਨ ਟਨ ਕੱਚੇ ਲੋਹੇ ਦੀ ਵਿਕਰੀ ਕੀਤੀ ਹੈ।
ਕੰਪਨੀ ਨੇ ਆਪਣੇ ਕਾਰਜ ਪ੍ਰਦਰਸ਼ਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਹੈ। ਅਪ੍ਰੈਲ 2022 ਵਿੱਚ ਕੱਚੇ ਲੋਹੇ ਦਾ ਉਤਪਾਦਨ ਅਪ੍ਰੈਲ 2021 ਦੀ ਤੁਲਨਾ ਵਿੱਚ 0.6% ਅਧਿਕ ਰਿਹਾ ਅਤੇ ਇਸ ਮਹੀਨੇ ਦੇ ਦੌਰਾਨ ਸੀਪੀਐੱਲਵਾਈ ਦੀ ਤੁਲਨਾ ਵਿੱਚ ਵਿਕਰੀ ਵਿੱਚ 0.9% ਦਾ ਵਾਧਾ ਹੋਇਆ ਹੈ। ਵਿੱਤੀ ਸਾਲ 2022 ਵਿੱਚ ਉਤਪਾਦਨ 42 ਮਿਲੀਅਨ ਟਨ ਹੋਇਆ ਸੀ। ਇਸ ਪ੍ਰਮੁੱਖ ਮਾਈਨਿੰਗ ਕੰਪਨੀ ਨੇ ਕਿਸੇ ਵੀ ਅਪ੍ਰੈਲ ਮਹੀਨੇ ਵਿੱਚ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਸਭ ਤੋਂ ਵੱਧ ਉਤਪਾਦਨ ਕੀਤਾ ਹੈ।
ਟੀਮ ਦੁਆਰਾ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਪ੍ਰੋਤਸਾਹਨ ਦਿੰਦੇ ਹੋਏ ਐੱਨਐੱਮਡੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਮਿਤ ਦੇਬ ਨੇ ਕਿਹਾ, “ਵਿੱਤੀ ਸਾਲ 2023 ਸਾਡੇ ਲਈ ਵਧੀਆ ਸਥਿਤੀ ਦੇ ਨਾਲ ਸ਼ੁਰੂ ਹੋਇਆ ਹੈ ਅਤੇ ਇਹ ਕੰਪਨੀ ਦੀ ਰਣਨੀਤਿਕ ਸਥਿਤੀ ਦੇ ਨਾਲ ਅਸੀਂ ਟੀਮ ਦੀ ਸਖਤ ਮਿਹਨਤ ਨੂੰ ਵੀ ਦਰਸ਼ਾਉਂਦਾ ਹੈ। ਨਵੀਂ ਤਕਨੀਕ ਅਤੇ ਡਿਜੀਟਲ ਪਹਿਲਾਂ ਨੂੰ ਅਪਣਾਉਣ ਨਾਲ ਸਾਡੀ ਸਪਲਾਈ ਲੜੀ ਵਿੱਚ ਮਜਬੂਤੀ ਆਈ ਹੈ ਅਤੇ ਐੱਨਐੱਮਡੀਸੀ ਭਵਿੱਖ ਲਈ ਤਿਆਰ ਹੋ ਰਿਹਾ ਹੈ। 42 ਮਿਲੀਅਨ ਟਨ ਕੱਚੇ ਲੋਹੇ ਉਤਪਾਦਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਬਾਅਦ ਅਸੀਂ ਇਹ ਪੂਰਾ ਵਿਸ਼ਵਾਸ ਹੈ ਕਿ ਐੱਨਐੱਮਡੀਸੀ ਨਿਕਟ ਭਵਿੱਖ ਵਿੱਚ 50 ਮਿਲੀਅਨ ਟਨ ਮਾਈਨਿੰਗ ਕਰਨ ਵਾਲੀ ਕੰਪਨੀ ਬਣ ਜਾਏਗੀ।
****
ਏ.ਕੇ.ਐੱਨ./ਐੱਸ.ਕੇ.
(Release ID: 1823140)
Visitor Counter : 137