ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੋਟਾ ਯੂਨੀਵਰਸਿਟੀ ਨੇ ਚੌਧਰੀ ਬੰਸੀਲਾਲ ਯੂਨੀਵਰਸਿਟੀ ਨੂੰ ਹਰਾ ਕੇ ਪੁਰਸ਼ਾਂ ਦੀ ਕਬੱਡੀ ਦਾ ਗੋਲਡ ਮੈਡਲ ਜਿੱਤਿਆ


ਮੈਨੂੰ ਉਮੀਦ ਹੈ ਕਿ ਪ੍ਰੋ ਕਬੱਡੀ ਲੀਗ ਦੇ ਆਯੋਜਕ ਅਗਲੇ ਸੈਸ਼ਨ ਵਿੱਚ ਇਨ੍ਹਾਂ ਉਭਰਦੇ ਹੋਏ ਖਿਡਾਰੀਆਂ ਨੂੰ ਸ਼ਾਮਲ ਕਰਨ ‘ਤੇ ਵਿਚਾਰ ਕਰਨਗੇ:ਸ਼੍ਰੀ ਅਨੁਰਾਗ ਠਾਕੁਰ

Posted On: 03 MAY 2022 6:05PM by PIB Chandigarh

ਕੋਟਾ ਯੂਨੀਵਰਸਿਟੀ ਅਤੇ ਚੌਧਰੀ ਬੰਸੀਲਾਲ ਯੂਨੀਵਰਸਿਟੀ ਦੀ ਪੁਰਸ਼ ਟੀਮਾਂ ਨੇ ਅੱਜ ਬੰਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦੇ ਸਮਾਪਨ ਦੇ ਮੌਕੇ ‘ਤੇ ਪੁਰਸ਼ਾਂ ਦੀ ਕਬੱਡੀ ਪ੍ਰਤੀਯੋਗਿਤਾ ਦੇ ਫਾਈਨਲ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

https://ci3.googleusercontent.com/proxy/N9_ftkqAlklcajCEwbD_1Wfgu4w-wdSOYI4HG-fBD9cRWiWsI23GwnvV5Bp-718T6ObJQM6Stu3bXGvm0LpTz8t4WG42fahKBDNIgwhjlWRCP--4ZIiTOjOXPQ=s0-d-e1-ft#https://static.pib.gov.in/WriteReadData/userfiles/image/image001QARS.jpg

ਦਿਨ ਦੀ ਸ਼ੁਰੂਆਤ ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦਰਮਿਆਨ ਮਹਿਲਾਵਾਂ ਦੇ ਫਾਈਨਲ ਨਾਲ ਹੋਈ। ਕੁਰੂਕਸ਼ੇਤਰ ਦੀ ਟੀਮ ਸ਼ੁਰੂ ਵਿੱਚ ਹੀ ਆਪਣਾ ਦਬਦਬਾ ਬਣਾਉਂਦੇ ਹੋਏ ਆਸਾਨੀ ਨਾਲ ਵਿਜੇਤਾ ਬਣੀ।

ਦਿਨ ਦਾ ਅਸਲੀ ਆਕਰਸ਼ਣ ਕੇਂਦਰੀ ਯੁਵਾ ਮਾਮਲੇ ਤੇ ਖੇਡ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਦੀ ਮੌਜੂਦਗੀ ਵਿੱਚ ਖੇਡਿਆ ਗਿਆ ਪੁਰਸ਼ਾਂ ਦਾ ਫਾਈਨਲ ਸੀ। ਇਸ ਅਵਸਰ ‘ਤੇ ਪ੍ਰੋ ਕਬੱਡੀ ਲੀਗ ਦੇ ਖਿਡਾਰੀ ਪਵਨ ਸਹਰਾਵਤ, ਅਜੈ ਠਾਕੁਰ ਅਤੇ ਨਵੀਨ ਕੁਮਾਰ ਵੀ ਮੌਜੂਦ ਸਨ। ਖਿਡਾਰੀਆਂ ਦੇ ਸ਼ਾਨਦਾਰ ਖੇਡ ਨਾਲ ਉਤਸਾਹਿਤ ਕੇਂਦਰੀ ਮੰਤਰੀ ਨੇ ਪ੍ਰੋ ਕਬੱਡੀ ਲੀਗ ਦੇ ਆਯੋਜਕਾਂ ਨਾਲ ਲੀਗ ਦੇ ਨੌਵੇਂ ਸੈਸ਼ਨ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਫਾਈਨਲ ਵਿੱਚ ਖੇਡਣ ਵਾਲੀਆਂ ਦੋਨਾਂ ਟੀਮਾਂ ਦੇ ਉਭਰਦੇ ਖਿਡਾਰੀਆਂ ਨੂੰ ਸ਼ਾਮਲ ਕਰਨ ‘ਤੇ ਵਿਚਾਰ ਕਰਨ ਦੀ ਮੰਗ ਕੀਤੀ।

https://ci4.googleusercontent.com/proxy/QxWL5Oy1hTbwHzSr_kKPeNlVT0n_Lx37VsjhFeeOscrbpDtQI2goKw0MdDvf214aIupot8SVU1X8hlkhiFIaaj1yk_nrhzwATCZITV_k9onVVjzMsiVZDf5xZg=s0-d-e1-ft#https://static.pib.gov.in/WriteReadData/userfiles/image/image0022NXX.jpg

ਸ਼੍ਰੀ ਠਾਕੁਰ ਨੇ ਕਿਹਾ, ਮੈਂ ਲੀਗ ਦੇ ਇਨ੍ਹਾਂ ਸੁਪਰ ਸਟਾਰਾਂ ਦੇ ਨਾਲ ਬੈਠਿਆ ਸੀ ਅਤੇ ਮੈਂ ਇਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਵਿੱਚੋਂ ਇੱਥੇ ਖੇਡਣ ਵਾਲੇ ਲੜਕਿਆਂ ਵਿੱਚ ਕਿੰਨਾ ਅੰਤਰ ਹੈ।” “ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਖਿਡਾਰੀ ਨਿਸ਼ਚਿਤ ਰੂਪ ਤੋਂ ਲੀਗ ਵਿੱਚ ਖੇਡਣ ਵਾਲੀਆਂ ਟੀਮਾਂ ਦਾ ਹਿੱਸਾ ਹੋ ਸਕਦੇ ਹਨ।

ਸ਼੍ਰੀ ਠਾਕੁਰ ਨੇ ਕਿਹਾ , “ਇਹ ਸੁਣਨ ਦੇ ਬਾਅਦ ਮੈਨੂੰ ਉਮੀਦ ਹੈ ਕਿ ਲੀਗ ਦੇ ਆਯੋਜਕ ਅਗਲੇ ਸੈਸ਼ਨ ਵਿੱਚ ਇਨ੍ਹਾਂ ਉਭਰਦੇ ਹੋਏ ਖਿਡਾਰੀਆਂ ਨੂੰ ਸ਼ਾਮਲ ਕਰਨ ‘ਤੇ ਵਿਚਾਰ ਕਰਨਗੇ। ਇਹ ਕਦਮ ਭਾਰਤੀ ਖੇਡ ਜਗਤ ਵਿੱਚ ਇੱਕ ਵੱਡਾ ਬਦਲਾਵ ਲਿਆਉਣ ਵਾਲਾ ਸਾਬਿਤ ਹੋਵੇਗਾ। ਇਹ ਯੂਨੀਵਰਸਿਟੀ ਪੱਧਰ ਦੇ ਖੇਡਾਂ ਲਈ ਸਾਡੀ ਖੇਡ ਪ੍ਰਣਾਲੀ ਵਿੱਚ ਆਪਣੀ ਪ੍ਰਤਿਸ਼ਠਾ ਨੂੰ ਦੁਬਾਰਾ ਹਾਸਲ ਕਰਨ ਦਾ ਅਵਸਰ ਹੋਵੇਗਾ।”

ਫਾਈਨਲ ਮੈਚ ਦੇ ਦੌਰਾਨ ਇੱਕ ਤਿਹਾਈ ਤੋਂ ਵੀ ਅਧਿਕ ਸਮੇਂ ਤੱਕ ਦੋਨਾਂ ਟੀਮਾਂ ਦਰਮਿਆਨ ਕਾਂਟੇ ਦੀ ਟੱਕਰ ਰਹੀ। ਕੋਟਾ ਯੂਨੀਵਰਸਿਟੀ ਅਤੇ ਸੀਬੀਐੱਲਯੂ ਦੀ ਟੀਮ ਇੱਕ ਦੂਜੇ ਨੂੰ ਕੋਈ ਮੌਕਾ ਨਹੀਂ ਦੇ ਰਹੀ ਸੀ। ਦੂਸਰੇ ਹਾਫ ਦੇ ਅੱਧੇ ਸਮੇਂ ਤੱਕ ਜਦ ਦੋਨਾਂ ਟੀਮਾਂ ਦਰਮਿਆਨ ਅਧਿਕਤਮ ਦੋ ਅੰਕਾਂ ਦਾ ਅੰਤਰ ਸੀ ਕੋਟਾ ਯੂਨੀਵਰਸਿਟੀ ਨੇ ਕਿਨਾਰੇ ਬਣਾਉਂਦੇ ਹੋਏ ਆਪਣੇ ਵਿਰੋਧੀ ਟੀਮ ਨੂੰ ਔਲ ਆਉਟ ਹੋਣ ‘ਤੇ ਮਜ਼ਬੂਤ ਕਰ ਦਿੱਤਾ ਅਤੇ ਫਿਰ 15 ਅੰਕਾਂ ਦੇ ਅੰਤਰ ਨਾਲ ਜਿੱਤ ਹਾਸਲ ਕਰਕੇ ਖੇਡਾਂ ਵਿੱਚ ਆਪਣਾ ਪਹਿਲਾ ਗੋਲਡ ਮੈਡਲ ਹਾਸਲ ਕੀਤਾ।

ਕੋਟਾ ਯੂਨੀਵਰਸਿਟੀ ਦੀ ਟੀਮ ਦੇ ਕਪਤਾਨ ਆਸ਼ੀਸ਼ ਨੇ ਕਿਹਾ, “ ਮੈਨੂੰ ਲਗਦਾ ਹੈ ਕਿ ਪਹਿਲੇ ਹਾਫ ਵਿੱਚ ਅਸੀਂ ਸਾਰੇ ਥੋੜ੍ਹਾ ਘਬਰਾਏ ਹੋਏ ਸਾਂ। ਵਾਤਾਵਰਣ, ਰੋਸ਼ਨੀ, ਸ਼ੋਰਗੁਲ ਅਤੇ ਮੌਕੇ ਨੇ ਸਾਡੀ ਇਕਾਗਰਤਾ ‘ਤੇ ਅਸਰ ਪਾਇਆ। ਹਾਲਾਂਕਿ ਦੂਜੇ ਹਾਫ ਵਿੱਚ, ਸਾਡੇ ਕੋਚ ਨੇ ਸਾਡੇ ਖੇਡ ‘ਤੇ ਹੀ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਅਤੇ ਫਿਰ ਨਤੀਜਾ ਜਲਦ ਹੀ ਸਾਹਮਣੇ ਆ ਗਿਆ।”

*******

ਐੱਨਬੀ/ਓਏ
 



(Release ID: 1822773) Visitor Counter : 120