ਪ੍ਰਧਾਨ ਮੰਤਰੀ ਦਫਤਰ

ਡੈਨਮਾਰਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

Posted On: 03 MAY 2022 7:11PM by PIB Chandigarh

Your Excellency ,

Prime Minister of Denmark ,

ਡੈਲੀਗੇਸ਼ਨ ਦੇ ਮੈਬਰ,

ਮੀਡੀਆ ਦੇ ਮਿੱਤਰੋ,

Good evening and Namaskar ,


Excellency Prime Minister,

ਮੇਰੇ ਅਤੇ ਮੇਰੇ ਡੈਲੀਗੇਸ਼ਨ ਦੇ ਡੈਨਮਾਰਕ ਵਿੱਚ ਸ਼ਾਨਦਾਰ ਸੁਆਗਤ ਅਤੇ ਮੇਜਬਾਨੀ ਦੇ ਲਈ,  ਤੁਹਾਡਾ ਅਤੇ ਤੁਹਾਡੀ ਟੀਮ ਦਾ ਹਾਰਦਿਕ ਧੰਨਵਾਦ। ਤੁਹਾਡੇ ਖੂਬਸੂਰਤ ਦੇਸ਼ ਵਿੱਚ ਇਹ ਮੇਰੀ ਪਹਿਲੀ ਯਾਤਰਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਮੈਨੂੰ ਤੁਹਾਡਾ ਭਾਰਤ ਵਿੱਚ ਸੁਆਗਤ ਕਰਨ ਦਾ ਅਵਸਰ ਪ੍ਰਾਪਤ ਹੋਇਆ।  ਇਨ੍ਹਾਂ ਦੋਨਾਂ ਯਾਤਰਾਵਾਂ ਨਾਲ ਅਸੀਂ ਆਪਣੇ ਸਬੰਧਾਂ ਵਿੱਚ ਨਿਕਟਤਾ ਲਿਆ ਪਾਏ ਹਾਂ ਅਤੇ ਇਨ੍ਹਾਂ ਨੂੰ ਗਤੀਸ਼ੀਲ ਬਣਾ ਪਾਏ ਹਾਂ। ਸਾਡੇ ਦੋਨੋਂ ਦੇਸ਼ ਲੋਕਤੰਤਰ,  ਅਭਿਵਿਅਕਤੀ ਦੀ ਸੁਤੰਤਰਤਾ,  ਅਤੇ ਕਾਨੂੰਨ ਦੇ ਸ਼ਾਸਨ ਜਿਹੀਆਂ ਕਦਰਾਂ-ਕੀਮਤਾਂ ਨੂੰ ਤਾਂ ਸਾਂਝਾ ਕਰਦੇ ਹੀ ਹਾਂ;  ਨਾਲ ਹੀ ਸਾਡੀਆਂ ਦੋਨਾਂ ਦੀਆਂ ਕਈ complementary strengths ਵੀ ਹਨ

Friends ,

ਅਕਤੂਬਰ 2020 ਵਿੱਚ India-Denmark Virtual Summit  ਦੇ ਦੌਰਾਨ ਅਸੀਂ ਆਪਣੇ ਸਬੰਧਾਂ ਨੂੰ Green Strategic Partnership ਦਾ ਦਰਜਾ ਦਿੱਤਾ ਸੀ। ਸਾਡੀ ਅੱਜ ਦੀ ਚਰਚਾ ਦੇ ਦੌਰਾਨ,  ਅਸੀਂ ਆਪਣੀ Green Strategic Partnership  ਦੇ joint work-plan ਦੀ ਸਮੀਖਿਆ ਕੀਤੀ ।

ਮੈਨੂੰ ਖੁਸ਼ੀ ਹੈ ਕਿ ਵਿਭਿੰਨ ਖੇਤਰਾਂ ਵਿੱਚ,  ਵਿਸ਼ੇਸ਼ ਤੌਰ ’ਤੇ renewable energy ,  ਸਿਹਤ,  ports,  ਸ਼ਿਪਿੰਗ,  ਸਰਕੁਲਰ ਇਕੌਨਮੀ ਅਤੇ water management  ਦੇ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਾਪਤੀ ਹੋਈ ਹੈ।  200 ਤੋਂ ਅਧਿਕ ਡੈਨਿਸ਼ ਕੰਪਨੀਆਂ ਭਾਰਤ ਵਿੱਚ ਵਿਭਿੰਨ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ – ਜਿਵੇਂ ਪਵਨ ਊਰਜਾ,  ਸ਼ਿਪਿੰਗ ,  ਕੰਸਲਟੈਂਸੀ ,  food processing ,  ਇੰਜੀਨੀਅਰਿੰਗ ਅਜਿਹੇ ਕਈ ਖੇਤਰ ਹਨ।  ਇਨ੍ਹਾਂ ਨੂੰ ਭਾਰਤ ਵਿੱਚ ਵੱਧਦੇ ‘Ease of doing business’ ਅਤੇ ਸਾਡੇ ਵਿਆਪਕ ਆਰਥਿਕ reforms ਦਾ ਲਾਭ ਮਿਲ ਰਿਹਾ ਹੈ। ਭਾਰਤ ਦੇ ਇਨਫ੍ਰਾਸਟ੍ਰਕਚਰ ਸੈਕਟਰ ਅਤੇ ਗ੍ਰੀਨ ਇੰਡਸਟ੍ਰੀਜ਼ ਵਿੱਚ ਡੈਨਿਸ਼ ਕੰਪਨੀਜ਼ ਅਤੇ Danish Pension Funds ਲਈ ਨਿਵੇਸ਼ ਦੇ ਬਹੁਤ ਅਵਸਰ ਹਨ ।

ਅੱਜ ਅਸੀਂ ਭਾਰਤ-EU ਰਿਸ਼ਤਿਆਂ,  Indo-Pacific ਅਤੇ Ukraine ਸਹਿਤ ਕਈ ਖੇਤਰੀ ਅਤੇ ਆਲਮੀ ਮੁੱਦਿਆਂ ਉੱਤੇ ਵੀ ਗੱਲਬਾਤ ਕੀਤੀ।  ਅਸੀਂ ਆਸ਼ਾ ਕਰਦੇ ਹਾਂ ਕਿ India-EU Free Trade Agreement ਉਸ ਉੱਤੇ negotiations ਜਲਦੀ ਤੋਂ ਜਲਦੀ ਸੰਪੰਨ ਹੋਣਗੇ।  ਅਸੀਂ ਇੱਕ Free,  Open, Inclusive ਅਤੇ Rules-based ਇੰਡੋ-ਪੈਸਿਫ਼ਿਕ ਖੇਤਰ ਨੂੰ ਸੁਨਿਸ਼ਚਿਤ ਕਰਨ ਉੱਤੇ ਜ਼ੋਰ ਦਿੱਤਾ।  ਅਸੀਂ ਯੂਕ੍ਰੇਨ ਵਿੱਚ ਤੱਤਕਾਲ ਯੁੱਧਵਿਰਾਮ ਅਤੇ ਸਮੱਸਿਆ ਦੇ ਸਮਾਧਾਨ ਦੇ ਲਈ ਗੱਲਬਾਤ ਅਤੇ ਕੂਟਨੀਤੀ ਦਾ ਰਸਤਾ ਅਪਣਾਉਣ ਦੀ ਅਪੀਲ ਕੀਤੀ।  ਅਸੀਂ climate ਦੇ ਖੇਤਰ ਵਿੱਚ ਆਪਣੇ ਸਹਿਯੋਗ ਉੱਤੇ ਵੀ ਚਰਚਾ ਕੀਤੀ।  ਭਾਰਤ ਗਲਾਸਗੋ COP-26 ਵਿੱਚ ਲਈ ਗਏ ਸੰਕਲਪਾਂ ਨੂੰ ਪੂਰਾ ਕਰਨ ਦੇ ਲਈ ਵੀ ਪ੍ਰਤਿਬੱਧ ਹੈ। ਅਸੀਂ ਆਰਕਟਿਕ ਖੇਤਰ ਵਿੱਚ ਸਹਿਯੋਗ ਦੇ ਅਧਿਕ ਅਵਸਰ ਤਲਾਸ਼ਣ ਉੱਤੇ ਸਹਿਮਤ ਹੋਏ ਹਾਂ

Excellency,

ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਵਿੱਚ ਭਾਰਤ ਅਤੇ Denmark  ਦੇ ਸਬੰਧ ਨਵੀਂ ਉਚਾਈ ਪ੍ਰਾਪਤ ਕਰਨਗੇ । ਮੈਂ ਕੱਲ੍ਹ ਹੋਣ ਵਾਲੀ 2nd India-Nordic Summit ਦੀ ਮੇਜ਼ਬਾਨੀ ਕਰਨ ਦੇ ਲਈ ਵੀ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ । ਅਤੇ ਅੱਜ ਭਾਰਤੀ ਡਾਇਸਪੋਰਾ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੀ ਮੈਂ ,  ਕਿਉਂਕਿ ਤੁਸੀਂ ਉੱਥੇ ਆਉਣ ਦੇ ਲਈ ਸਮਾਂ ਕੱਢਿਆ ,  ਭਾਰਤੀ ਸਮੁਦਾਇ ਦੇ ਪ੍ਰਤੀ ਤੁਹਾਡਾ ਕਿੰਨਾ ਪਿਆਰ ਹੈ ਉਸ ਦਾ ਇਹ ਪ੍ਰਤੀਕ ਹੈ ਅਤੇ ਇਸ ਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ।

Thankyou

 

***

ਡੀਐੱਸ/ਐੱਸਟੀ



(Release ID: 1822760) Visitor Counter : 125