ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦੀ ਸਵੀਡਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ
Posted On:
04 MAY 2022 3:30PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਪੇਨਹੈਗਨ ਵਿੱਚ ਦੂਜੇ ਭਾਰਤ-ਨੌਰਡਿਕ ਸਮਿਟ ਤੋਂ ਹਟ ਕੇ ਸਵੀਡਨ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਮੈਗਡੇਲੇਨਾ ਐਂਡਰਸਨ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ।
ਭਾਰਤ ਅਤੇ ਸਵੀਡਨ ਦੇ ਸਾਂਝੀਆਂ ਕਦਰਾਂ-ਕੀਮਤਾਂ; ਮਜ਼ਬੂਤ ਵਪਾਰ, ਨਿਵੇਸ਼ ਅਤੇ ਖੋਜ ਅਤੇ ਵਿਕਾਸ ਸਬੰਧ ਅਤੇ ਵਿਸ਼ਵ ਸ਼ਾਂਤੀ, ਸੁਰੱਖਿਆ ਅਤੇ ਵਿਕਾਸ ਲਈ ਇੱਕ ਸਮਾਨ ਪਹੁੰਚ ਦੇ ਅਧਾਰ 'ਤੇ ਲੰਬੇ ਸਮੇਂ ਤੋਂ ਨਜ਼ਦੀਕੀ ਸਬੰਧ ਰਹੇ ਹਨ। ਨਵੀਨਤਾ, ਟੈਕਨੋਲੋਜੀ, ਨਿਵੇਸ਼ ਅਤੇ ਖੋਜ ਅਤੇ ਵਿਕਾਸ ਸਹਿਯੋਗ ਇਸ ਆਧੁਨਿਕ ਰਿਸ਼ਤੇ ਨੂੰ ਨੀਂਹ ਪ੍ਰਦਾਨ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ 2018 ਦੀ ਭਾਰਤ-ਨੌਰਡਿਕ ਸਮਿਟ ਦੇ ਮੌਕੇ 'ਤੇ ਸਵੀਡਨ ਦੀ ਪਹਿਲੀ ਯਾਤਰਾ ਦੌਰਾਨ, ਦੋਵਾਂ ਧਿਰਾਂ ਨੇ ਇੱਕ ਵਿਆਪਕ ਸੰਯੁਕਤ ਕਾਰਜ ਯੋਜਨਾ ਅਪਣਾਈ ਸੀ ਅਤੇ ਇੱਕ ਸੰਯੁਕਤ ਨਵੀਨਤਾ ਸਾਂਝੇਦਾਰੀ 'ਤੇ ਹਸਤਾਖਰ ਕੀਤੇ ਸਨ।
ਅੱਜ ਦੀ ਮੀਟਿੰਗ ਵਿੱਚ, ਦੋਵਾਂ ਨੇਤਾਵਾਂ ਨੇ ਸਾਡੀ ਦੁਵੱਲੀ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਲੀਡ ਆਈਟੀ ਪਹਿਲਕਦਮੀ ਦੁਆਰਾ ਕੀਤੀ ਪ੍ਰਗਤੀ 'ਤੇ ਵੀ ਤਸੱਲੀ ਪ੍ਰਗਟਾਈ। ਇਹ ਸਤੰਬਰ, 2019 ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਕਾਰਵਾਈ ਸਿਖਰ ਸੰਮੇਲਨ ਵਿੱਚ ਉਦਯੋਗ ਪਰਿਵਰਤਨ (ਲੀਡਆਈਟੀ) 'ਤੇ ਇੱਕ ਲੀਡਰਸ਼ਿਪ ਗਰੁੱਪ ਦੀ ਸਥਾਪਨਾ ਕਰਨ ਲਈ ਭਾਰਤ-ਸਵੀਡਨ ਦੀ ਸਾਂਝੀ ਆਲਮੀ ਪਹਿਲਕਦਮੀ ਸੀ ਤਾਂ ਜੋ ਘੱਟ-ਕਾਰਬਨ ਅਰਥਵਿਵਸਥਾ ਵੱਲ ਦੁਨੀਆ ਦੀ ਸਭ ਤੋਂ ਭਾਰੀ ਗ੍ਰੀਨਹਾਊਸ ਗੈਸ (ਜੀਐੱਚਜੀ) ਨਿਕਾਸ ਕਰਨ ਵਾਲੇ ਉਦਯੋਗਾਂ ਦੀ ਅਗਵਾਈ ਕੀਤੀ ਜਾ ਸਕੇ। ਇਸ ਦੀ ਮੈਂਬਰਸ਼ਿਪ ਹੁਣ 16 ਦੇਸ਼ਾਂ ਅਤੇ 19 ਕੰਪਨੀਆਂ ਦੇ ਨਾਲ 35 ਹੋ ਗਈ ਹੈ।
ਦੋਵਾਂ ਨੇਤਾਵਾਂ ਨੇ ਨਵੀਨਤਾ, ਜਲਵਾਯੂ ਟੈਕਨੋਲੋਜੀ, ਜਲਵਾਯੂ ਕਾਰਵਾਈ, ਗ੍ਰੀਨ ਹਾਈਡ੍ਰੋਜਨ, ਪੁਲਾੜ, ਰੱਖਿਆ, ਨਾਗਰਿਕ ਹਵਾਬਾਜ਼ੀ, ਆਰਕਟਿਕ, ਧਰੁਵੀ ਖੋਜ, ਟਿਕਾਊ ਮਾਈਨਿੰਗ ਅਤੇ ਵਪਾਰ ਅਤੇ ਆਰਥਿਕ ਸਬੰਧਾਂ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਦੀਆਂ ਸੰਭਾਵਨਾਵਾਂ 'ਤੇ ਵੀ ਚਰਚਾ ਕੀਤੀ।
ਖੇਤਰੀ ਅਤੇ ਆਲਮੀ ਘਟਨਾਕ੍ਰਮ 'ਤੇ ਵੀ ਚਰਚਾ ਹੋਈ।
****
ਡੀਐੱਸ/ਐੱਸਟੀ
(Release ID: 1822735)
Visitor Counter : 99
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam