ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮੈਂ ਅਗਲੀ ਪੀੜ੍ਹੀ ਦੇ ਐਥਲੀਟਾਂ ਨੂੰ ਟ੍ਰੇਨਿੰਗ ਦੇ ਕੇ ਜੂਡੋ ਦੇ ਖੇਡ ਵਿੱਚ ਵਾਪਸ ਯੋਗਦਾਨ ਦੇਣਾ ਚਾਹੁੰਦਾ ਹਾਂ: ਕੇਆਈਯੂਜੀ 2021 ਦੇ ਗੋਲਡ ਮੈਡਲ ਵਿਜੇਤਾ ਦੀਪਕ ਮਿਸ਼ਰਾ
ਜੂਡੋ ਦੇ ਇਸ 24 ਸਾਲ ਦੇ ਖਿਡਾਰੀ ਨੇ ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ, ਪੰਜਾਬ ਦੇ ਲਈ 81 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ
Posted On:
01 MAY 2022 8:30PM by PIB Chandigarh
ਜੂਡੋ ਦੇ 24 ਸਾਲ ਦੇ ਖਿਡਾਰੀ ਦੀਪਕ ਮਿਸ਼ਰਾ ਮਾਰਚ 2022 ਵਿੱਚ ਕਾਨਪੁਰ ਵਿੱਚ ਅਖਿਲ ਭਾਰਤੀ ਅੰਤਰ ਯੂਨੀਵਰਸਿਟੀ ਪੁਰਸ਼ ਜੂਡੋ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਕੇ ਇੱਕ ਸ਼ਾਨਦਾਰ ਫਾਰਮ ਦੇ ਨਾਲ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਸ਼ਾਮਲ ਹੋਏ। ਰਾਸ਼ਟਰੀ ਜੂਡੋ ਚੈਂਪੀਅਨਸ਼ਿਪ ਵਿੱਚ ਦੋ ਬਾਰ ਦੇ ਇਸ ਗੋਲਡ ਮੈਡਲ ਵਿਜੇਤਾ ਨੇ ਬੰਗਲੁਰੂ ਵਿੱਚ ਵੀ ਧੀਮਾ ਪੈਣ ਦੇ ਕੋਈ ਸੰਕੇਤ ਨਹੀਂ ਦਿਖਾਏ। ਉਨ੍ਹਾਂ ਨੇ ਪੁਰਸ਼ਾਂ ਦੇ 81 ਕਿਲੋਗ੍ਰਾਮ ਭਾਰ ਵਰਗ ਵਿੱਚ ਬਾਕੀ ਮੁਕਾਬਲਿਆਂ ਨੂੰ ਰੋਂਦ ਦਿੱਤਾ ਅਤੇ ਇਸ ਕ੍ਰਮ ਵਿੱਚ ਗੁਜਰਾਤ ਯੂਨੀਵਰਸਿਟੀ ਦੇ ਕੇਆਈਯੂਜੀ 2020 ਦੇ ਗੋਲਡ ਮੈਡਲ ਵਿਜੇਤਾ ਸਮੀਰ ਖਾਨ ਪਠਾਨ ਨੂੰ ਹਰਾ ਦਿੱਤਾ।
ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਦੇ ਆਪਣੇ ਪਿੰਡ ਵਿੱਚ ਪਹਿਲੀ ਬਾਰ ਇਸ ਜਪਾਨੀ ਮਾਰਸ਼ਲ ਆਰਟ ਨੂੰ ਅਪਨਾਉਣ ਦੇ ਬਾਅਦ ਆਪਣੀ 12 ਸਾਲ ਦੀ ਲੰਬੀ ਯਾਤਰਾ ਨੂੰ ਯਾਦ ਕਰਦੇ ਹੋਏ ਦੀਪਕ ਨੇ ਕਿਹਾ ਇਸ ਖੇਡ ਨੇ ਮੈਨੂੰ ਬਹੁਤ ਕੁੱਝ ਦਿੱਤਾ ਹੈ ਅਤੇ ਮੇਰੇ ਕੋਲੋਂ ਵੀ ਬਹੁਤ ਕੁਝ ਲਿਆ ਹੈ। ਜਦ ਮੈਂ ਆਪਣੀ ਜੂਡੋਗੀ। (ਜੂਡੋ ਦੀ ਪਾਰੰਪਰਿਕ ਵਰਦੀ ਦਾ ਜਪਾਨੀ ਨਾਮ) ਪਹਿਣਦਾ ਹਾਂ ਅਤੇ ਮੈਟ ‘ਤੇ ਉਤਰਦਾ ਹਾਂ ਅਤੇ ਵਧੀਆ ਪ੍ਰਦਰਸ਼ਨ ਕਰਦਾ ਹਾਂ ਤਾਂ ਮੈਨੂੰ ਆਪਣੇ ਬਾਰੇ ਇਸ ਗੱਲ ਨੂੰ ਲੈ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਕਿ ਮੈਂ ਆਪਣੇ ਖੇਡ ਵਿੱਚ ਨਿਪੁਣ ਹਾਂ। ਦੂਜੇ ਪਾਸੇ, ਇਹ ਅਕਸਰ ਸਿਰਫ ਚੰਦ ਸੀਨੀਅਰਾਂ ਅਤੇ ਸ਼ੁਭਚਿੰਤਕਾਂ ਦੇ ਸਹਿਯੋਗ ਤੋਂ ਕੀਤੀ ਗਈ ਇੱਕ ਇਕੱਲੀ ਯਾਤਰਾ ਰਹੀ ਹੈ। ਅਤੇ ਨਿਸ਼ਚਿਤ ਰੂਪ ਤੋਂ ਸੱਟਾਂ ਅਤੇ ਹੋਰ ਰੁਕਾਵਟਾਂ ਵੀ ਆਈਆ ਹਨ।
ਉਨ੍ਹਾਂ ਨੇ ਵਿਸਤਾਰ ਨਾਲ ਦੱਸਦੇ ਹੋਏ ਕਿਹਾ “ਮੈ 12 ਸਾਲ ਦੀ ਉਮਰ ਨਾਲ ਜੂਡੋ ਦਾ ਅਭਿਯਾਸ ਕਰਨਾ ਸ਼ੁਰੂ ਕਰ ਦਿੱਤਾ ਸੀ। ਮੱਧ ਪ੍ਰਦੇਸ਼ ਦੇ ਆਪਣੇ ਪਿੰਡ ਵਿੱਚ ਇਸ ਖੇਡ ਨਾਲ ਜੁੜੀਆਂ ਬੁਨਿਆਦੀ ਗੱਲਾਂ ਸਿੱਖਣ ਦੇ ਬਾਅਦ ਮੈਨੂੰ ਟ੍ਰਾਇਲ ਦੇ ਰਾਹੀਂ ਸਾਈ ਲੁਧਿਆਣਾ ਲਈ ਚੁਣ ਲਿਆ ਗਿਆ। ਮੈਂ ਉੱਥੇ ਵਧੀਆ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਅਤੇ ਰਾਜ ਪੱਧਰ ਦੇ ਕਈ ਮੈਡਲ ਜਿੱਤੇ। ਹਾਲਾਂਕਿ, ਅੱਗੇ ਵਧਣ ਲਈ ਟ੍ਰੇਨਿੰਗ ਦਾ ਖਰਚ ਉਠਾਉਣ ਲਈ ਮੈਨੂੰ ਇੱਕ ਉਪਯੁਕਤ ਸਕਾਲਰਸ਼ਿਪ ਦੀ ਜ਼ਰੂਰਤ ਸੀ।
ਮੇਰਾ ਪਰਿਵਾਰ ਇੱਕ ਸਾਧਾਰਣ ਪਿਛੋਕੜ ਤੋਂ ਆਉਂਦਾ ਹੈ ਅਤੇ ਮੇਰੇ ਪਿਤਾ ਮੱਧ ਪ੍ਰਦੇਸ਼ ਵਿੱਚ ਸਿਰਫ ਇੱਕ ਡ੍ਰਾਈਵਰ ਹਨ। ਮੇਰੇ ਪਰਿਵਾਰਜਨਾਂ ਨੇ ਹਮੇਸ਼ਾ ਮੈਨੂੰ ਇਸ ਖੇਡ ਨੂੰ ਖੇਡਣ ਲਈ ਪ੍ਰੋਤਸਾਹਿਤ ਕੀਤਾ ਲੇਕਿਨ ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਰਥਿਕ ਸਾਧਨਾਂ ਦੀ ਜ਼ਰੂਰਤ ਸੀ। ਇਸ ਸਾਲ ਜਦੋਂ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪਹੁੰਚਿਆ, ਤਾਂ ਮੈਨੂੰ 10,000 ਰੁਪਏ ਪ੍ਰਤੀ ਮਹੀਨੇ ਦੀ ਇੱਕ ਨਿਯਮਿਤ ਸਕਾਲਰਸ਼ਿਪ ਮਿਲਣਾ ਸ਼ੁਰੂ ਹੋ ਗਿਆ। ਇਸ ਨਾਲ ਮੈਨੂੰ ਹੁਣ ਆਪਣੀ ਟ੍ਰੇਨਿੰਗ ਜਾਰੀ ਰੱਖਣ ਵਿੱਚ ਮਦਦ ਮਿਲੀ ਹੈ।
ਦੀਪਕ ਨੇ ਸਾਈ ਲੁਧਿਆਣਾ ਦੇ ਅਨੇਕ ਸੀਨੀਅਰ ਸਾਥੀ ਨਿਤਿਨ ਸ਼ਰਮਾ ਦਾ ਧੰਨਵਾਦ ਕੀਤਾ ਜੋ ਬਾਅਦ ਵਿੱਚ ਉਨ੍ਹਾਂ ਦੇ ਕੋਚ ਬਣੇ। ਸ਼੍ਰੀ ਸ਼ਰਮਾ ਨੇ ਦੀਪਕ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿੱਥੇ ਉਹ ਇੱਕ ਟ੍ਰੇਨਰ ਹਨ, ਵਿੱਚ ਦਾਖਲਾ ਲੈਣ ਅਤੇ ਆਪਣੇ ਖੇਡ ਕੌਸ਼ਲ ਅੱਗੇ ਵਧਾਉਣ ਲਈ ਪ੍ਰੋਤਸਾਹਿਤ ਕੀਤਾ।
ਆਪਣੇ ਕੋਚ ਤੋਂ ਸਮਰਥਨ ਬਾਰੇ ਗੱਲ ਕਰਦੇ ਹੋਏ ਦੀਪਕ ਨੇ ਕਿਹਾ “ਜਦੋਂ ਮੈਂ ਜੂਡੋ ਨੂੰ ਗੰਭੀਰਤਾ ਤੋਂ ਲੈਣਾ ਸ਼ੁਰੂ ਕੀਤਾ, ਉਦੋਂ ਤੋਂ ਉਹ ਮੇਰੇ ਸਲਾਹਕਾਰ ਰਹੇ ਹਨ। ਅਗਰ ਮੈਨੂੰ ਕਦੀ ਅਜਿਹਾ ਮੌਕਾ ਮਿਲਿਆ, ਤਾਂ ਮੈਂ ਵੀ ਉਨ੍ਹਾਂ ਦੀ ਤਰ੍ਹਾਂ ਹੀ ਅਗਲੀ ਪੀੜ੍ਹੀ ਦੇ ਐਥਲੀਟਾਂ ਨੂੰ ਟ੍ਰੇਨਿੰਗ ਦੇ ਕੇ ਜੂਡੋ ਦੇ ਖੇਡ ਵਿੱਚ ਵਾਪਸ ਯੋਗਦਾਨ ਦੇਣਾ ਚਾਹੁੰਗਾ।
ਦੀਪਕ- ਜਿਨ੍ਹਾਂ ਦਾ ਜੂਡੋ ਦੇ ਪ੍ਰਤੀ ਜਨੂੰਨ ਉਨ੍ਹਾਂ ਦੀ ਗਰਦਨ ਦੇ ਪਿੱਛੇ ਜਾਪਾਨੀ ਭਾਸ਼ਾ ਵਿੱਚ ਖੁਦੇ “ਜੂਡੋ” ਦੇ ਟੈਟੂ ਵਿੱਚ ਦਿਖਾਈ ਦਿੰਦਾ ਹੈ- ਨੇ ਆਪਣੀ ਗੱਲ ਸਮਾਪਤ ਕਰਦੇ ਹੋਏ ਕਿਹਾ “ਮੈਂ ਵਿਅਕਤੀਗਤ ਕਾਰਨਾਂ ਤੋਂ ਪਿਛਲੀ ਬਾਰ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਹਿੱਸਾ ਲੈਣ ਵਿੱਚ ਅਸਮਰਥ ਰਿਹਾ ਲੇਕਿਨ ਹੁਣ ਜਦੋਂਕਿ ਮੈਂ ਇੱਥੇ ਆਇਆ ਹਾਂ ਅਤੇ ਮੈਂ ਵਧੀਆ ਪ੍ਰਦਰਸ਼ਨ ਕੀਤਾ ਹੈ ਗੋਲਡ ਮੈਡਲ ਲਈ ਮਿਲੀ ਇੱਕ ਲੱਖ ਰੁਪਏ ਦੀ ਖੇਲੋ ਇੰਡੀਆ ਯੋਜਨਾ ਸਕਾਲਰਸ਼ਿਪ ਮੈਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦਗਾਰ ਸਾਬਿਤ ਹੋਵੇਗੀ।
*******
ਐੱਨਬੀ/ਓਏ
(Release ID: 1822058)
ਵਿਜ਼ੀਟਰ ਕਾਊਂਟਰ : 169