ਬਿਜਲੀ ਮੰਤਰਾਲਾ

ਰਾਸ਼ਟਰੀ ਤਾਪ ਬਿਜਲੀ ਨਿਗਮ-ਐੱਨਟੀਪੀਸੀ ਨੇ ਟੌਰਫਾਈਡ ਬਾਇਓਮਾਸ ਪੇਲੇਟ ਦਾ ਉਤਪਾਦਨ ਕਰਨ ਲਈ ਸਟਾਰਟਅਪਸ ਨਾਲ ਰੁਚੀ ਦਾ ਪ੍ਰਗਟਾਵਾ ਈਓਆਈ ਨੂੰ ਸੱਦਾ ਦਿੱਤਾ

Posted On: 01 MAY 2022 1:43PM by PIB Chandigarh

ਰਾਸ਼ਟਰੀ ਤਾਪ ਬਿਜਲੀ ਨਿਗਮ-ਐੱਨਟੀਪੀਸੀ ਲਿਮਿਟਿਡ ਨੇ ਭਾਰਤੀ ਸਟਾਰਟਅਪਸ ਨਾਲ ਟੌਰਫਾਈਡ ਬਾਇਓ ਪੇਲੇਟ ਦਾ ਉਤਪਾਦਨ ਕਰਨ ਲਈ ਰੁਚੀ ਦਾ ਪ੍ਰਗਟਾਵਾ (ਈਓਆਈ) ਨੂੰ ਸੱਦਾ ਦਿੱਤਾ ਹੈ।

ਆਪਣੀ ਖੋਜ ਅਤੇ ਵਿਕਾਸ ਇਕਾਈ, ਐੱਨਟੀਪੀਸੀ ਊਰਜਾ ਟੈਕਨੋਲੋਜੀ ਖੋਜ ਗਠਬੰਧਨ-ਐੱਨਈਟੀਆਰਏ ਦੇ ਰਾਹੀਂ ਐੱਨਟੀਪੀਸੀ ਭਾਰਤੀ ਸਟਾਰਟਅਪਸ ਨੂੰ ਇੱਕ ਮੰਚ ਪ੍ਰਦਾਨ ਕਰਨਾ ਚਾਹੀਦਾ ਹੈ। ਇਸ ਵਿੱਚ ਇਹ ਸਟਾਰਟਅਪਸ ਬਿਜਲੀਕਰਨ ਛੋਟੇ ਪੈਮਾਨੇ ਦੇ ਉਪਯੋਗਕਰਤਾਵਾਂ ਲਈ ਉਪਯੁਕਤ ਟੌਰਫਾਈਡ ਬਾਇਓਮਾਸ ਪੇਲੇਟਸ ਦੇ ਉਤਪਾਦਨ ਲਈ ਉਨੰਤ ਤਕਨੀਕ ਵਿਕਸਿਤ ਕਰ ਸਕਣਗੇ। “ਕ੍ਰਿਸ਼ੀ-ਰਹਿੰਦ-ਖੁਹੰਦ ਲਈ ਟੌਰਫਾਈਡ ਪੇਲੇਟ ਨਿਰਮਾਣ ਪਲਾਂਟ” ਸਿਰਲੇਖ ਵਾਲੇ ਪ੍ਰਸਤਾਵਾਂ ਨੂੰ ਜਮ੍ਹਾ ਕਰਨ ਦੀ ਅੰਤਿਮ ਮਿਤੀ 19 ਮਈ 2022 ਹੈ। 

ਭਾਰਤ ਵਿੱਚ ਲਗਭਗ 230 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਾਲ-ਐੱਮਐੱਮਟੀਏ ਬਾਇਓਮਾਸ ਦਾ ਉਤਪਾਦਨ ਹੁੰਦਾ ਹੈ। ਇਹ ਬਾਇਓਮਾਸ ਜਾਂ ਤਾਂ ਬਰਬਾਦ ਹੋ ਜਾਂਦਾ ਹੈ ਜਾਂ ਜਲਾ ਦਿੱਤਾ ਜਾਂਦਾ ਹੈ। ਬਿਜਲੀ ਪਲਾਂਟਾਂ ਵਿੱਚ ਬਾਇਓਮਾਸ ਦਾ ਸਹਾਇਕ ਦੇ ਰੂਪ ਵਿੱਚ ਉਪਯੋਗ ਇਸ ਖਤਰੇ ਨਾਲ ਨਿਪਟਨ ਲਈ ਇੱਕ ਪ੍ਰਮੁੱਖ ਸਮਾਧਾਨ ਸਾਬਿਤ ਹੋਇਆ ਹੈ ਜਿਸ ਨਾਲ ਵਾਤਾਵਰਣ ਵਿੱਚ ਕਾਰਬਨ ਨਿਕਾਸੀ ਘੱਟ ਹੋ ਸਕਦਾ ਹੈ। ਐੱਨਟੀਪੀਸੀ ਆਪਣੇ ਕੋਇਲੇ ਨਾਲ ਚਲਣ ਵਾਲੇ ਬਿਜਲੀ ਪਲਾਂਟਾਂ ਵਿੱਚ ਬਾਇਓਮਾਸ ਦੇ ਸਹਿ-ਉਪਯੋਗ ਵਿੱਚ ਮੋਹਰੀ ਰਿਹਾ ਹੈ।

ਸਹਿ-ਉਪਯੋਗ ਨੂੰ ਅਪਨਾਉਣ ਦੇ ਬਾਅਦ, ਐੱਨਟੀਪੀਸੀ ਪੂਰੇ ਬਾਇਓਮਾਸ ਖੇਤਰ ਦੀ ਮੁੱਲ ਲੜੀ ਨੂੰ ਵੱਖ-ਵੱਖ ਆਯਾਮਾਂ ਵਿੱਚ ਲਗਾਤਾਰ ਮਜ਼ਬੂਤ ਕਰਨ ਵਿੱਚ ਲਗਿਆ ਹੋਇਆ ਹੈ। ਐੱਨਟੀਪੀਸੀ ਦੇ ਕਈ ਪਲਾਂਟਾਂ ਨੇ ਕੋਇਲੇ ਦੇ ਨਾਲ ਬਾਇਓਮਾਸ ਪੇਲੇਟਾਂ ਦੀ ਉਮੀਦ ਸਹਿ-ਉਪਯੋਗ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। ਕਈ ਪਲਾਂਟਾਂ ਲਈ ਲੰਬੀ ਮਿਆਦ ਦੀ ਖਰੀਦ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਹੁਣ ਤੱਕ ਮੁੱਖ ਰੂਪ ਤੋਂ ਬਿਨਾ-ਟੌਰਫਾਈਡ ਬਾਇਓਮਾਸ ਪੇਲੇਟ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਲੇਕਿਨ, ਬਾਇਓਮਾਸ ਦੇ ਵੱਡੇ ਪੈਮਾਨੇ ‘ਤੇ ਉਪਯੋਗ ਲਈ, ਟੌਰਫਾਈਡ ਬਾਇਓਮਾਸ ਪੇਲੇਟ ਉਤਪਾਦਨ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਟੌਰਫਾਈਡ ਬਾਇਓਮਾਸ ਪੇਲੇਟ ਵਿੱਚ ਅਧਿਕ ਘਣਤਵ ਵਾਲੀ ਊਰਜਾ ਹੁੰਦੀ ਹੈ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਲਗਭਗ ਕੋਇਲੇ ਦੇ ਬਰਾਬਰ ਹੁੰਦੀ ਹੈ। ਇਸ ਦੇ ਇਲਾਵਾ ਟੌਰਫਾਈਡ ਬਾਇਓਮਾਸ ਪੇਲੇਟ ਤੋਂ ਔਸਤ ਆਵਾਜਾਈ ਲਾਗਤ ਘੱਟ ਹੋ ਜਾਵੇਗੀ। ਵਰਤਮਾਨ ਵਿੱਚ ਟੌਰਫਾਈਡ ਪੇਲੇਟ ਲਈ ਟੈਕਨੋਲੋਜੀ ਹੁਣ ਵੀ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਹੈ।

ਕੇਂਦਰੀ ਬਿਜਲੀ ਮੰਤਰਾਲੇ ਨੇ ਤਾਪ ਬਿਜਲੀ ਪਲਾਂਟ (ਮਿਸ਼ਨ ਸਮਰਥ) ਵਿੱਚ ਬਾਇਓਮਾਸ ਦੇ ਉਪਯੋਗ ਲਈ ਰਾਸ਼ਟਰੀ ਮਿਸ਼ਨ ਦੀ ਸਥਾਪਨਾ ਕੀਤੀ ਹੈ ਅਤੇ ਦੇਸ਼ ਵਿੱਚ ਸਾਰੇ ਕੋਇਲੇ ਨਾਲ ਚਲਣ ਵਾਲੇ ਤਾਪ ਬਿਜਲੀ ਪਲਾਂਟਾਂ ਵਿੱਚ ਬਾਇਓਮਾਸ ਦੇ 5-10% ਸਹਿ-ਉਪਯੋਗ ਨੂੰ ਲਾਜ਼ਮੀ ਕਰ ਦਿੱਤਾ ਹੈ। ਕੇਂਦਰੀ ਬਜਟ ਭਾਸ਼ਣ-2022 ਵਿੱਚ ਵੀ ਬਿਜਲੀ ਪਲਾਂਟਾਂ ਵਿੱਚ ਬਾਇਓਮਾਸ ਦੇ ਸਹਿ-ਉਪਯੋਗ ਨੂੰ ਕਾਰਬਨ ਨਿਕਾਸੀ ਵਿੱਚ ਕਮੀ ਅਤੇ ਕਿਸਾਨਾਂ ਲਈ ਆਮਦਨ ਵਧਾਉਣ ਲਈ ਇੱਕ ਮਹੱਤਵਪੂਰਨ ਉਪਕਰਣ ਦੇ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ।

ਐੱਨਟੀਪੀਸੀ ਦੇ ਇਸ ਯਤਨ ਨਾਲ ਦੇਸ਼ ਵਿੱਚ ਬਾਇਓਮਾਸ ਈਕੋ-ਸਿਸਟਮ ਨੂੰ ਵਿਕਸਿਤ ਕਰਨ ਲਈ ਐੱਨਟੀਪੀਸੀ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਦੀ ਆਸ਼ਾ ਹੈ ਅਤੇ ਇਹ ਭਾਰਤੀ ਸਟਾਰਟਅਪ ਲਈ ਇੱਕ ਆਤਮਨਿਰਭਰ ਭਾਰਤ ਦੇ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਨੂੰ ਪੂਰਾ ਕਰਨ ਲਈ ਇੱਕ ਅਨੋਖਾ ਮੰਚ ਪ੍ਰਦਾਨ ਕਰਨਗੇ ਅਤੇ ਮਹੱਤਵਕਾਂਖੀ ਮੇਕ ਇਨ ਇੰਡੀਆ ਅਭਿਯਾਨ ਵਿੱਚ ਵੀ ਯੋਗਦਾਨ ਦੇਵੇਗਾ।

*********

ਐੱਨਜੀ/ਆਈਜੀ
 



(Release ID: 1822057) Visitor Counter : 96


Read this release in: English , Urdu , Hindi , Tamil , Telugu