ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡੀਡੀ ਨੈਸ਼ਨਲ ਪੇਟ ਸ਼ੋਅ ਨੇ ENBA ਅਵਾਰਡ 2021 ਜਿੱਤਿਆ
Posted On:
01 MAY 2022 12:25PM by PIB Chandigarh
ਡੀਡੀ ਕਿਸਾਨ ਨੇ ਆਪਣੇ ਪ੍ਰੋਗਰਾਮਾਂ ਦੀ ਉੱਚ ਗੁਣਵੱਤਾ ਦਾ ਇੱਕ ਵਾਰ ਫਿਰ ਤੋਂ ਪਰਿਚੈ ਦਿੰਦੇ ਹੋਏ ਪ੍ਰਤਿਸ਼ਠਿਤ ENBA ਅਵਾਰਡ ਜਿੱਤਿਆ ਹੈ। ਡੀਡੀ ਕਿਸਾਨ ਦੇ ਪ੍ਰੋਗਰਾਮ ‘ਆਪਣਾ ਪਸ਼ੂ ਚਿਕਿਤਸਕ ਨੂੰ ENBA ਸਪੈਸ਼ਲ ਅਵਾਰਡ ਬੇਸਟ ਕੈਂਪੇਨ ਫਾਰ ਸੋਸ਼ਲ ਕਾਜ (ਹਿੰਦੀ) ਦੇ ਲਈ ਗੋਲਡ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ।
ਪਿਛਲੇ 14 ਸਾਲਾਂ ਤੋਂ ENBA ਅਵਾਰਡਸ ਦਾ ਆਯੋਜਨ ਹੋ ਰਿਹਾ ਹੈ ਜਿਸ ਵਿੱਚ ਮੀਡੀਆ ਵਿੱਚ ਇੱਕ ਮੁਕਾਮ ਹਾਸਲ ਕਰ ਚੁੱਕੇ ਅਤੇ ਦੇਸ਼ਹਿਤ ਵਿੱਚ ਕੰਮ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਪੁਰਸਕ੍ਰਿਤ ਕੀਤਾ ਜਾਂਦਾ ਹੈ । ਇਸ ਲੜੀ ਵਿੱਚ 30 ਅਪ੍ਰੈਲ , 2022 ਨੂੰ ਦਿੱਲੀ ਵਿੱਚ ENBA ਅਵਾਰਡਸ 2021 ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡੀਡੀ ਕਿਸਾਨ ਦੇ ਮਹੱਤਵਪੂਰਣ ਪ੍ਰੋਗਰਾਮ ‘ਆਪਣਾ ਪਸ਼ੂ ਚਿਕਿਤਸਕ’ ਨੂੰ ਸਨਮਾਨਿਤ ਕੀਤਾ ਗਿਆ ।
ਡੀਡੀ ਕਿਸਾਨ ਉੱਤੇ ਹਰ ਐਤਵਾਰ ਸ਼ਾਮ 6:30 ਵਜੇ ਪ੍ਰਸਾਰਿਤ ਹੋਣ ਵਾਲਾ ‘ਆਪਣਾ ਪਸ਼ੂ ਚਿਕਿਤਸਕ’ ਪ੍ਰੋਗਰਾਮ ਪਸ਼ੂਪਾਲਨ ਵਿੱਚ ਪਸ਼ੂਪਾਲਕਾਂ ਦੀਆਂ ਸਮੱਸਿਆਵਾਂ ਦਾ ਇੱਕ ਸਮਾਧਾਨ ਹੈ। ਜਿਸ ਵਿੱਚ ਹਰ ਹਫ਼ਤੇ ਇੱਕ ਅਲੱਗ ਰੋਗ ਉੱਤੇ ਜਾਣਕਾਰੀ ਦਿੱਤੀ ਜਾਂਦੀ ਹੈ। ਪ੍ਰੋਗਰਾਮ ਵਿੱਚ ਦਰਸ਼ਕ ਫੋਨ ਦੇ ਜ਼ਰੀਏ ਜੁੜਦੇ ਹਨ ਅਤੇ ਉਨ੍ਹਾਂ ਦੀ ਸਮੱਸਿਆ ਦਾ ਹਲ ਦੱਸਦੇ ਹਨ ਸਟੂਡੀਓ ਵਿੱਚ ਮੌਜੂਦ ਮਾਹਰ। ਇਸ ਪ੍ਰੋਗਰਾਮ ਦੇ ਸਾਰੇ ਐਪੀਸੋਡ ਤੁਸੀਂ ਦਿੱਤੇ ਗਏ ਲਿੰਕ ਉੱਤੇ ਕਲਿੱਕ ਕਰਕੇ ਦੇਖ ਸਕਦੇ ਹੋ https://www.youtube.com/playlist?list=PLKANlcNm49aWJeluTlaMGg_n3gPFoSh5S
ਡੀਡੀ ਕਿਸਾਨ ਇੱਕ ਸਿਰਫ ਚੈਨਲ ਹੈ , ਜੋ ਕੇਵਲ ਕਿਸਾਨਾਂ ਅਤੇ ਉਨ੍ਹਾਂ ਨਾਲ ਜੁੜੇ ਮਾਮਲਿਆਂ ਦੇ ਲਈ ਸ਼ੁਰੂ ਕੀਤਾ ਗਿਆl ਆਪਣੇ ਆਪ ਵਿੱਚ ਇੱਕ ਖਾਸ ਪਹਿਚਾਣ ਰੱਖਣ ਵਾਲੇ ਇਸ ਚੈਨਲ ਉੱਤੇ ਤੁਸੀਂ ਆਧੁਨਿਕ ਖੇਤੀ ਦੇ ਤਰੀਕਿਆਂ , ਮੌਸਮ ਦੀ ਚਾਲ , ਸਰਕਾਰ ਦੀਆਂ ਕਿਸਾਨਾਂ ਨੂੰ ਲੈ ਕੇ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਪੂਰੀ ਜਾਣਕਾਰੀ ਦੇ ਇਲਾਵਾ ਮੰਡੀ ਵਿੱਚ ਫਸਲਾਂ ਦੇ ਭਾਵ ਤੱਕ ਦੀ ਜਾਣਕਾਰੀ ਹਾਸਲ ਕਰ ਸਕਦੇ ਹਨl ਡੀਡੀ ਕਿਸਾਨ ਕੇਵਲ ਫਸਲਾਂ ਦੀ ਜਾਣਕਾਰੀ ਤੱਕ ਹੀ ਸੀਮਿਤ ਨਹੀਂ ਹੈ ਬਲਕਿ ਇਹ ਪਸ਼ੂਧਨ ਦੇ ਰੱਖ-ਰਖਾਵ ਅਤੇ ਉਨ੍ਹਾਂ ਦੀ ਦੇਖਭਾਲ ਦੀ ਵੀ ਜਾਣਕਾਰੀ ਮਾਹਰਾਂ ਦੇ ਜ਼ਰੀਏ ਦਰਸ਼ਕਾਂ ਤੱਕ ਪਹੁੰਚਾਉਂਦਾ ਹੈl ਡੀਡੀ ਕਿਸਾਨ ਆਪਣੇ ਦਰਸ਼ਕਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਵੀ ਲਾਭਦਾਇਕ ਪ੍ਰੋਗਰਾਮਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਂਦਾ ਹੈl
https://www.youtube.com/playlist?list=PLUiMfS6qzIMzRVOMb92wfgGf22hgVo8p6
ਇਹ ਸਾਰੇ ਪ੍ਰੋਗਰਾਮ ਡੀਡੀ ਕਿਸਾਨ ਦੇ ਯੂਟਿਊਬ ਚੈਨਲ ਉੱਤੇ ਵੀ ਉਪਲਬਧ ਹਨl ਇਨ੍ਹਾਂ ਨੂੰ ਦੇਖਣ ਲਈ ਹੇਠਾਂ ਦਿੱਤੇ ਗਏ ਕਿਊਆਰ ਕੋਡ ਨੂੰ ਸਕੈਨ ਕਰੋਏ
*******
ਸੌਰਭ ਸਿੰਘ
(Release ID: 1822051)
Visitor Counter : 198