ਕਬਾਇਲੀ ਮਾਮਲੇ ਮੰਤਰਾਲਾ
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਨਾਗਾਲੈਂਡ ਦੀ ਆਪਣੀ ਦੋ ਦਿਨਾਂ ਆਧਿਕਾਰਿਕ ਯਾਤਰਾ ਸੰਪੰਨ ਕੀਤੀ
ਸ਼੍ਰੀ ਅਰਜੁਨ ਮੁੰਡਾ ਨੇ ਨਾਗਾਲੈਂਡ ਦੇ ਦੀਮਾਪੁਰ ਵਿੱਚ 'ਕੁਡੋ ਸਪੋਰਟਸ ਕੰਪਲੈਕਸ' ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਦੇ ਅਨੁਸਾਰ ਦੇਸ਼ ਦੇ ਸਭ ਤੋਂ ਪਿਛੜੇ ਜ਼ਿਲ੍ਹੇ ਨੂੰ ਸਮੱਚੇ ਰੂਪ ਤੋਂ ਵਿਕਸਿਤ ਕਰਨ ਦੇ ਉਦੇਸ਼ ਨਾਲ ਅਕਾਂਖੀ ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਗਈ ਹੈ: ਸ਼੍ਰੀ ਅਰਜੁਨ ਮੁੰਡਾ
Posted On:
28 APR 2022 6:48PM by PIB Chandigarh
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਇਸ ਹਫਤੇ ਨਾਗਾਲੈਂਡ ਦੀ ਦੋ ਦਿਨਾਂ ਆਧਿਕਾਰਿਕ ਯਾਤਰਾ ਸੰਪੰਨ ਕੀਤੀ।
ਆਪਣੀ ਯਾਤਰਾ ਦੇ ਦੌਰਾਨ, ਕੇਂਦਰੀ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਜਨਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਅਤੇ ਆਦਿਵਾਸੀਆਂ ਦਰਮਿਆਨ ਖੇਡਾਂ ਦੇ ਖੇਤਰ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਦੇ ਯਤਨ ਵਿੱਚ, ਨਾਗਾਲੈਂਡ ਦੇ ਦੀਮਾਪੁਰ ਵਿੱਚ 'ਕੁਡੋ ਸਪੋਰਟਸ ਕੰਪਲੈਕਸ' ਦਾ ਉਦਘਾਟਨ ਕੀਤਾ। ਕੰਪਲੈਕਸ ਦੀ ਸਥਾਪਨਾ ਨੂੰ ਕੇਂਦਰੀ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਵਿੱਤ ਪੋਸ਼ਿਤ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਆਪਣੇ ਦੌਰੇ ਦੇ ਪਹਿਲੇ ਦਿਨ ਕੋਹਿਮਾ ਪਿੰਡ ਬਹੁ-ਉਦੇਸ਼ੀ ਸਮੁਦਾਇਕ ਭਵਨ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸਮੁਦਾਇਕ ਭਵਨ ਗ੍ਰਾਮੀਣਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ।





ਕੇਂਦਰੀ ਮੰਤਰੀ ਨੇ ਆਪਣੀ ਯਾਤਰਾ ਦੇ ਦੂਜੇ ਦਿਨ, ਨਾਗਾਲੈਂਡ ਦੇ ਕਿਫਿਰੇ ਵਿੱਚ ਏਕਲਵਯ ਮਾਡਲ ਰਿਹਾਇਸ਼ੀ ਸਕੂਲ ਦਾ ਨੀਂਹ ਪੱਥਰ ਰੱਖਿਆ, ਜੋ ਆਦਿਵਾਸੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਣ ਸਿੱਖਿਆ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ। ਕਿਫਿਰੇ ਵਿੱਚ ਸਥਾਨਕ ਪ੍ਰਸ਼ਾਸਨ ਦੇ ਨਾਲ ਇੱਕ ਸਮੀਖਿਆ ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਪਿਛੜੇ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ ਹੋਣਾ ਚਾਹੀਦਾ ਅਤੇ ਦੇਸ਼ ਦੇ ਸਭ ਤੋਂ ਪਿਛੜੇ ਜ਼ਿਲ੍ਹੇ ਨੂੰ ਸਮੁੱਚੇ ਰੂਪ ਤੋਂ ਵਿਕਸਿਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਦੇ ਅਨੁਸਾਰ ਅਕਾਂਖੀ ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਗਈ ਹੈ।
ਸ਼੍ਰੀ ਅਰਜੁਨ ਮੁੰਡਾ ਨੇ ਨਾਗਾਲੈਂਡ ਦੇ ਕਿਫਿਰੇ ਜ਼ਿਲ੍ਹੇ ਵਿੱਚ ਚਲ ਰਹੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਅਤੇ ਆਗਾਮੀ ਵਿਕਾਸ ਕਾਰਜਾਂ ਦੇ ਸੰਬੰਧ ਵਿੱਚ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਅਵਸਰ ‘ਤੇ ਕਿਫਿਰੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਟੀ. ਵਤੀ ਅਇਯਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਕੇਂਦਰੀ ਮੰਤਰੀ ਨੇ ਕੋਹਿਮਾ ਵਿਗਿਆਨ ਯੂਨੀਵਰਸਿਟੀ ਦੁਆਰਾ ਆਯੋਜਿਤ ਇੱਕ ਸਨਮਾਨ ਪ੍ਰੋਗਰਾਮ ਵਿੱਚ ਵੀ ਹਿੱਸਾ ਲਿਆ ਤੇ ਜੋਤਸੋਮਾ, ਨਾਗਾਲੈਂਡ ਵਿੱਚ ਕੋਹਿਮਾ ਵਿਗਿਆਨ ਯੂਨੀਵਰਸਿਟੀ ਦੇ ਮੇਧਾਵੀ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ। ਇਸ ਸੰਸਥਾਨ ਵਿੱਚ ਪੜ੍ਹਨ ਵਾਲੇ ਵਧੇਰੇ ਵਿਦਿਆਰਥੀ ਕਬਾਇਲੀ ਮਾਮਲੇ ਮੰਤਰਾਲੇ ਦੀਆਂ ਸਕਾਲਰਸ਼ਿਪ ਯੋਜਨਾਵਾਂ ਦੇ ਲਾਭਾਰਥੀ ਹਨ।
ਮੰਤਰੀ ਮਹੋਦਯ ਨੇ ਅਪ੍ਰੈਲ 1944 ਵਿੱਚ ਨਾਗਾਲੈਂਡ ਦੇ ਕੋਹਿਮਾ ਵਿੱਚ ਦੂਜਾ ਵਿਸ਼ਵ ਯੁੱਧ ਦੇ ਦੌਰਾਨ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਵਾਲੇ ਸੈਨਿਕਾਂ ਨੂੰ ਸਮਰਪਿਤ ‘ਕੋਹਿਮਾ ਯੁੱਧ ਸਮਾਧੀ ਸਥਲ’ ਦਾ ਦੌਰਾ ਕੀਤਾ।
*****
ਐੱਨਬੀ/ਐੱਸਕੇ
(Release ID: 1821343)