ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਲੋ ਇੰਡੀਆ ਗੇਮਸ ਵਿੱਚ ਹਰ ਐਥਲੀਟ ਨੂੰ ਵਿਸ਼ਿਸ਼ਟ ਹੋਣ ਦਾ ਅਨੁਭਵ ਮਿਲਦਾ ਹੈ: ਸ਼੍ਰੀਵੱਲੀ ਰਸ਼ਮਿਕਾ


ਉਭਰਦੀ ਹੋਈ ਟੇਨਿਸ ਖਿਡਾਰੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਓਸਮਾਨੀਆ ਯੂਨੀਵਰਸਿਟੀ ਦਾ ਪ੍ਰਤੀਨਿਧੀਤਵ ਕਰ ਰਹੀ ਹੈ

Posted On: 26 APR 2022 4:46PM by PIB Chandigarh

ਤੇਲੰਗਾਨਾ ਦੀ ਟੇਨਿਸ ਖਿਡਾਰੀ ਸ਼੍ਰੀਵੱਲੀ ਰਸ਼ਮਿਕਾ ਕਈ ਸਾਲਾਂ ਤੋਂ ਭਾਰਤ ਵਿੱਚ ਜੂਨੀਅਰ ਟੇਨਿਸ ਮੁਕਾਬਲੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। 20 ਸਾਲ ਖਿਡਾਰਨ ਦੇ ਨਾਮ ਪਹਿਲਾਂ ਤੋਂ ਹੀ ਦੋ ਏਆਈਟੀਏ ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਹਨ ਅਤੇ ਉਨ੍ਹਾਂ ਨੇ 2018 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਰੋਲੈਂਡ-ਗੈਰੋਸ ਦੁਆਰਾ ਆਯੋਜਿਤ ਇੱਕ ਸੱਦਾ ਪ੍ਰੋਗਰਾਮ ਜਿੱਤਣ ਦਾ ਗੌਰਵ ਪ੍ਰਾਪਤ ਹੈ ਇਸ ਵਿੱਚ ਪ੍ਰਤੀਯੋਗਿਤਾ ਦੇ ਵਿਜੇਤਾਵਾਂ ਨੂੰ ਪੈਰਿਸ ਵਿੱਚ ਜੂਨੀਅਰ ਰੋਲੈਂਡ-ਗੈਰੋਸ ਮੁੱਖ ਪ੍ਰਤੀਯੋਗਿਤਾ ਵਿੱਚ ਵਾਈਲਡਕਾਰਡ ਐਂਟ੍ਰੀ ਦੇ ਜ਼ਰੀਏ ਮੁਕਾਬਲਾ ਕਰਨ ਦਾ ਅਵਸਰ ਮਿਲਿਆ ਸੀ। ਰਸ਼ਮਿਕਾ ਆਈਟੀਐੱਫ ਗ੍ਰੇਡ 3 ਇਵੇਂਟ ਵਿੱਚ ਸੈਮੀਫਾਈਨਲਿਸਟ ਖੇਡ ਚੁੱਕੀ ਹੈ ਅਤੇ ਉਹ ਪੂਰਾ ਧਿਆਨ ਕੇਵਲ ਆਪਣੇ ਟੇਨਿਸ ਕਰੀਅਰ ਨੂੰ ਅੱਗੇ ਵਧਾਉਣ ‘ਤੇ ਦੇ ਰਹੀ ਹੈ।

https://ci5.googleusercontent.com/proxy/KJkUonGbjJM5-Kh1_mCN1ve8YLFVuXnhAFjNpuu8Y1v-et7fk6BJEjOeEW8bIQe0_A46d8eyD96poCnvU6Igw15idWC9-GIzjvoOSM0UzFaVhF9qzq0flHyleg=s0-d-e1-ft#https://static.pib.gov.in/WriteReadData/userfiles/image/image0012TVV.jpg

ਰਸ਼ਮਿਕਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਓਸਮਾਨੀਆ ਯੂਨੀਵਰਸਿਟੀ, ਹੈਦਰਾਬਾਦ ਦਾ ਪ੍ਰਤੀਨਿਧੀਤਵ ਕਰ ਰਹੀ ਹੈ।

ਖੇਲੋ ਇੰਡੀਆ ਗੇਮਸ ਪਲੈਟਫਾਰਮ ‘ਤੇ ਹੁਣ ਦੇ ਆਪਣੇ ਅਨੁਭਵ ਬਾਰੇ ਰਸ਼ਮਿਕਾ ਨੇ ਕਿਹਾ ਇਤਨਾ ਬੜਾ ਮਲਟੀ-ਸਪੋਰਟ ਇਵੇਂਟ ਆਯੋਜਿਤ ਕਰਨਾ ਆਸਾਨ ਨਹੀਂ ਹੈ ਲੇਕਿਨ ਇੱਥੇ ਸਭ ਕੁੱਝ ਸਾਵਧਾਨੀਪੂਰਵਕ ਵਿਵਸਥਿਤ ਕੀਤਾ ਗਿਆ ਹੈ ਅਤੇ ਆਯੋਜਕਾਂ ਨੇ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਇੱਥੇ ਤੱਕ ਕਿ ਆਵਾਸ ਵਿੱਚ ਸੁਵਿਧਾ ਦੇ ਨਾਲ ਖਿਡਾਰੀਆਂ ਨੂੰ ‘ਆਰਟ ਆਵ੍ ਲਿਵਿੰਗ’ ਦਾ ਅਨੁਭਵ ਮਿਲ ਰਿਹਾ ਹੈ ਜੋ ਖਿਡਾਰੀਆਂ ਨੂੰ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਹ ਖੇਡ ਦੇ ਮਾਨਸਿਕ ਪਹਿਲੂ ਨੂੰ ਵਿਕਸਿਤ ਕਰਨ ਲਈ ਮਹੱਤਵਪੂਰਨ ਹੁੰਦਾ ਹੈ।

ਉਨ੍ਹਾਂ ਨੇ ਕਿਹਾ “ਮੈਂ ਪਹਿਲਾਂ ਵੀ ਕਈ ਇੰਟਰ ਯੂਨੀਵਰਸਿਟੀ ਗੇਮਸ ਖੇਡੇ ਹਨ ਲੇਕਿਨ ਇਹ ਇੱਕ ਅਲਗ ਪਲੈਟਫਾਰਮ ਹੈ। ਹਰੇਕ ਖੇਡ ਨੂੰ ਦਿੱਤਾ ਗਿਆ ਮਹੱਤਵ, ਇਸ ਨੂੰ ਦੂਜਿਆਂ ਤੋਂ ਅਲਗ ਕਰਦਾ ਹੈ ਅਤੇ ਹਰੇਕ ਐਥਲੀਟ ਨੂੰ ਇੱਥੇ ਖਾਸ ਹੋਣ ਦਾ ਅਨੁਭਵ ਮਿਲਦਾ ਹੈ। ਉਹ ਤੁਹਾਨੂੰ ਅਜਿਹਾ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਇੱਥੇ ਦੇ ਵੱਡੇ ਖਿਡਾਰੀਆਂ ਵਿੱਚੋਂ ਇੱਕ ਹੋ।”

 

https://ci6.googleusercontent.com/proxy/MscaXjTiHl1GGQuy9hTuH60BbGlQCeZFRmENfignMEPBZQKari_V_d0H9DQU1K-TgiiO1h8DnIpGabsG9rpdHP7pvhgaP749TlqempyPaZU8oJ-aJKOEyMeDJQ=s0-d-e1-ft#https://static.pib.gov.in/WriteReadData/userfiles/image/image002C9U8.jpg

ਖਿਡਾਰੀਆਂ ਦੇ ਦ੍ਰਿਸ਼ਟੀਕੋਣ ਨਾਲ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਪਲੈਟਫਾਰਮ ਬਾਰੇ ਰਸ਼ਮਿਕਾ ਨੇ ਕਿਹਾ “ਇਹ ਪਲੈਟਫਾਰਮ ਖਿਡਾਰੀਆਂ ਨੂੰ ਮੁਕਾਬਲਾ ਕਰਨ ਲਈ ਬਹੁਤ ਪ੍ਰੇਰਣਾ ਦਿੰਦਾ ਹੈ। ਬਹੁਤ ਸਾਰੇ ਖਿਡਾਰੀ ਜੋ ਯੂਨੀਵਰਸਿਟੀਆਂ ਵਿੱਚ ਹਨ ਅਤੇ ਆਪਣੇ ਖੇਡ ਵਿੱਚ ਪੇਸ਼ੇਵਰ ਬਣਾਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਅਜਿਹਾ ਲਗਦਾ ਹੈ ਕਿ ਅਜਿਹਾ ਕਰਨ ਲਈ ਉਨ੍ਹਾਂ ਦੇ ਕੋਲ ਸਮੇਂ ਦੀ ਕਮੀ ਹੈ ਅਤੇ ਉਨ੍ਹਾਂ ਨੂੰ ਆਪਣੀ ਸਿੱਖਿਆ ‘ਤੇ ਅਧਿਕ ਧਿਆਨ ਦੇਣ ਦੀ ਜ਼ਰੂਰਤ ਹੈ ਲੇਕਿਨ ਇਹ ਖੇਡ ਖਿਡਾਰੀਆਂ ਨੂੰ ਇਹ ਦੇਖਣ ਲਈ ਇੱਕ ਪਲੈਟਫਾਰਮ ਦਿੰਦੇ ਹਨ।

ਕਿ ਉਹ ਕਿਸ ਪੱਧਰ ‘ਤੇ ਹਨ ਉਹ ਆਪਣੇ ਪੱਧਰ ਦਾ ਜਾਂਚ ਕਰਦੇ ਹਨ ਅਤੇ ਉਨ੍ਹਾਂ ਪਹਿਲੂਆਂ ਦੀ ਪਹਿਚਾਣ ਕਰਦੇ ਹਨ ਜਿਨ੍ਹਾਂ ‘ਤੇ ਉਨ੍ਹਾਂ ਨੂੰ ਅਧਿਕ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਪੱਧਰ ‘ਤੇ ਮੈਚ ਜਿੱਤਣ ਨਾਲ ਤੁਹਾਨੂੰ ਆਤਮਵਿਸ਼ਵਾਸ ਮਿਲਦਾ ਹੈ ਅਤੇ ਜਦ ਤੁਸੀਂ ਹਾਰਦੇ ਹੋ ਉਦੋਂ ਵੀ ਤੁਸੀਂ ਸਿੱਖਦੇ ਹੋ ਕਿ ਤੁਹਾਨੂੰ ਕਿਸ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਲਈ ਇਨ੍ਹਾਂ ਖੇਡਾਂ ਦਾ ਆਯੋਜਨ ਜਾਰੀ ਰੱਖਣ ਨਾਲ ਮੁਕਾਬਲੇ ਦਾ ਪੱਧਰ ਵਧੇਗਾ ਅਤੇ ਕੋਈ ਵੀ ਖੇਡਾਂ ਦੇ ਮਹੱਤਵ ਨੂੰ ਘੱਟ ਨਹੀਂ ਮੰਨੇਗਾ।

 

https://ci4.googleusercontent.com/proxy/p8LBROlOJSlvTvP873s8L7MoBDDyVWFaxShedFRurfC0HLFAwaIZ10-7t2apSPXhEcPmdZtp_x7C49aCdMkyCvsagrtej8SF5jq9R38_AVKqmqZ_cB0ecdgX4A=s0-d-e1-ft#https://static.pib.gov.in/WriteReadData/userfiles/image/image003QTK9.jpg

 

ਗੱਲਬਾਤ ਅਤੇ ਹਾਵ-ਭਾਵ ਵਿੱਚ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ ਕਰਦੇ ਹੋਏ ਰਸ਼ਮਿਕਾ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਆਪਣੇ ਟੀਚਿਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ “ਅਸੀਂ (ਓਸਮਾਨੀਆ ਯੂਨੀਵਰਸਿਟੀ, ਹੈਦਰਾਬਾਦ) ਇੱਥੇ ਜਿੱਤਣ ਲਈ ਹਾਂ। ਯੂਨੀਵਰਸਿਟੀ ਲਈ ਅਤੇ ਸਾਡੇ ਲਈ ਹਰ ਸਮੇਂ ਖੁਦ ਨੂੰ ਸਾਬਿਤ ਕਰਨਾ ਮਹੱਤਵਪੂਰਨ ਹੈ ਕਿਉਂਕਿ ਸਾਡੇ ਇੱਥੇ ਸਖਤ ਮੁਕਾਬਲਾ ਹੈ।”

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਬਾਰੇ:

 

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਦੂਜਾ ਸੰਸਕਰਣ ਬੰਗਲੁਰੂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੀ ਮੇਜਬਾਨੀ ਜੈਨ ਡੀਮਡ ਯੂਨੀਵਰਸਿਟੀ ਕਰ ਰਹੀ ਹੈ। ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਨਾਲ ਕਰਨਾਟਕ ਸਰਕਾਰ ਦੁਆਰਾ ਆਯੋਜਿਤ ਕੀਤੀ ਜਾ ਰਹੀ ਇਹ ਪ੍ਰਤੀਯੋਗਿਤਾ 3 ਮਈ 2022 ਤੱਕ ਚਲੇਗੀ।

ਕੇਆਈਯੂਜੀ 2021 ਵਿੱਚ ਲਗਭਗ 190 ਯੂਨੀਵਰਸਿਟੀਆਂ ਦੇ 4,500 ਤੋਂ ਅਧਿਕ ਪ੍ਰਤੀਭਾਗੀ 20 ਖੇਡਾਂ ਵਿੱਚ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਮੱਲਖੰਬ ਅਤੇ ਯੋਗਾਸਨ ਜਿਹੇ ਸਵਦੇਸ਼ੀ ਖੇਡ ਸ਼ਾਮਲ ਹਨ। ਖੇਡਾਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮੋਬਾਇਲ ਐਪਲੀਕੇਸ਼ਨ ਵੀ ਵਿਕਸਿਤ ਕੀਤਾ ਗਿਆ ਹੈ ਜੋ ਪ੍ਰਤੀਭਾਗੀਆਂ ਨੂੰ ਟੂਰਨਾਮੈਂਟ ਦੇ ਦੌਰਾਨ ਸੁਵਿਧਾ ਪ੍ਰਦਾਨ ਕਰੇਗਾ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦਾ ਉਦੇਸ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਵੱਖ-ਵੱਖ ਖੇਡਾਂ ਲਈ ਰਾਸ਼ਟਰੀ ਟੀਮ ਦੇ ਚੋਣ ਕਰਤਾਵਾਂ ਦਾ ਧਿਆਨ ਆਕਰਸ਼ਿਤ ਕਰਨ ਲਈ ਇੱਕ ਮੰਚ ਪ੍ਰਦਾਨ ਕਰਨਾ ਹੈ।

*******

ਐੱਨਬੀ/ਓਏ
 



(Release ID: 1821027) Visitor Counter : 112


Read this release in: English , Urdu , Hindi , Tamil