ਵਿਦੇਸ਼ ਮੰਤਰਾਲਾ

ਕੈਬਨਿਟ ਨੇ ਲਿਥੁਆਨੀਆ ਵਿੱਚ ਭਾਰਤੀ ਮਿਸ਼ਨ ਖੋਲ੍ਹਣ ਦੀ ਮਨਜ਼ੂਰੀ ਦਿੱਤੀ

Posted On: 27 APR 2022 4:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ 2022 ਵਿੱਚ ਲਿਥੁਆਨੀਆ ਵਿੱਚ ਇੱਕ ਨਵੇਂ ਭਾਰਤੀ ਮਿਸ਼ਨ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ।

ਲਿਥੁਆਨੀਆ ਵਿੱਚ ਭਾਰਤੀ ਮਿਸ਼ਨ ਦੇ ਖੁੱਲ੍ਹਣ ਨਾਲ ਭਾਰਤ ਦੀ ਡਿਪਲੋਮੈਟਿਕ ਮੌਜ਼ੂਦਗੀ ਦਾ ਵਿਸਤਾਰ ਕਰਨ;  ਰਾਜਨੀਤਕ ਸੰਬੰਧਾਂ ਅਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ;  ਦੁਵੱਲੇ ਵਪਾਰ,  ਨਿਵੇਸ਼ ਅਤੇ ਆਰਥਿਕ ਸੰਪਰਕ ਵਿੱਚ ਵਾਧਾ ਨੂੰ ਸਮਰੱਥ ਕਰਨ;  ਲੋਕਾਂ  ਦੇ ਦਰਮਿਆਨ ਆਪਸ ਵਿੱਚ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਲਈ ਸਹੂਲਤ ਪ੍ਰਦਾਨ ਕਰਨ;  ਬਹੁਪੱਖੀ ਮੰਚਾਂ ਉੱਤੇ ਰਾਜਨੀਤਕ ਆਉਟਰੀਚ ਨੂੰ ਅਧਿਕ ਨਿਰੰਤਰਤਾ ਪ੍ਰਦਾਨ ਕਰਨ ਦੀ ਅਨੁਮਤੀ ਦੇਣ ਅਤੇ ਭਾਰਤੀ ਵਿਦੇਸ਼ ਨੀਤੀ  ਦੇ ਉਦੇਸ਼ਾਂ ਲਈ ਸਮਰਥਨ ਜੁਟਾਉਣ ਵਿੱਚ ਮਦਦ ਮਿਲੇਗੀ।  ਲਿਥੁਆਨੀਆ ਵਿੱਚ ਭਾਰਤੀ ਮਿਸ਼ਨ ਭਾਰਤੀ ਸਮੁਦਾਇ ਦੀ ਬਿਹਤਰ ਸਹਾਇਤਾ ਕਰੇਗਾ ਅਤੇ ਉਨ੍ਹਾਂ ਦੇ ਹਿਤਾਂ ਦੀ ਰੱਖਿਆ ਕਰੇਗਾ ।

ਲਿਥੁਆਨੀਆ ਵਿੱਚ ਇੱਕ ਨਵਾਂ ਭਾਰਤੀ ਮਿਸ਼ਨ ਖੋਲ੍ਹਣ ਦਾ ਫ਼ੈਸਲਾ,  ਵਿਕਾਸ ਦੀ ਸਾਡੀ ਰਾਸ਼ਟਰੀ ਪ੍ਰਾਥਮਿਕਤਾ ਅਤੇ ‘ਸਬਕਾ ਸਾਥ ਸਬਕਾ ਵਿਕਾਸ’ ਦੀ ਦਿਸ਼ਾ ਵਿੱਚ ਇੱਕ ਮੋਹਰੀ ਕਦਮ ਹੈ।  ਭਾਰਤ ਦੀ ਡਿਪਲੋਮੈਟਿਕ ਮੌਜ਼ੂਦਗੀ ਨੂੰ ਵਧਾਉਣ ,  ਹੋਰ ਗੱਲਾਂ  ਦੇ ਨਾਲ-ਨਾਲ ,  ਭਾਰਤੀ ਕੰਪਨੀਆਂ ਲਈ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰੇਗੀ ਅਤੇ ਵਸਤਾਂ ਅਤੇ ਸੇਵਾਵਾਂ  ਦੇ ਭਾਰਤੀ ਨਿਰਯਾਤ ਨੂੰ ਹੁਲਾਰਾ ਦੇਵੇਗੀ।  ਆਤਮਨਿਰਭਰ ਭਾਰਤ  ਦੇ ਸਾਡੇ ਲਕਸ਼  ਦੇ ਅਨੁਰੂਪ ਘਰੇਲੂ ਉਤਪਾਦਨ ਅਤੇ ਰੋਜ਼ਗਾਰ ਨੂੰ ਵਧਾਉਣ ਵਿੱਚ ਇਸ ਦਾ ਸਿੱਧਾ ਪ੍ਰਭਾਵ ਪਵੇਗਾ ।

*****

ਡੀਐੱਸ



(Release ID: 1820826) Visitor Counter : 84