ਰਸਾਇਣ ਤੇ ਖਾਦ ਮੰਤਰਾਲਾ

ਮੰਤਰੀ ਮੰਡਲ ਵਲੋਂ ਖਰੀਫ਼ ਸੀਜ਼ਨ (01.04.2022 ਤੋਂ 30.09.2022 ਤੱਕ) ਲਈ ਫਾਸਫੇਟਿਕ ਅਤੇ ਪੋਟਾਸਿਕ (ਪੀ ਐਂਡ ਕੇ) ਖਾਦਾਂ ਲਈ ਪੌਸ਼ਟਿਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਨੂੰ ਪ੍ਰਵਾਨਗੀ


ਮੰਤਰੀ ਮੰਡਲ ਵਲੋਂ ਐੱਨਬੀਐੱਸ–ਖਰੀਫ਼ ਸੀਜ਼ਨ 2022 ਲਈ 60,939.23 ਕਰੋੜ ਰੁਪਏ ਦੀ ਸਬਸਿਡੀ ਮਨਜ਼ੂਰ

ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਬੋਰੀ ਸਬਸਿਡੀ ਵਿੱਚ 50% ਤੋਂ ਵੱਧ ਦਾ ਵਾਧਾ ਹੋਇਆ

Posted On: 27 APR 2022 4:53PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਖਰੀਫ਼ ਸੀਜ਼ਨ - 2022 (01.04.2022 ਤੋਂ 30.09.2022) ਲਈ ਫਾਸਫੇਟਿਕ ਅਤੇ ਪੋਟਾਸਿਕ (ਪੀ ਐਂਡ ਕੇ) ਖਾਦਾਂ ਲਈ ਪੌਸ਼ਟਿਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਲਈ ਖਾਦ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਵਿੱਤੀ ਪ੍ਰਭਾਵ:

ਐੱਨਬੀਐੱਸ ਖਰੀਫ਼ -2022 (01.04.2022 ਤੋਂ 30.09.2022 ਤੱਕ) ਲਈ ਮੰਤਰੀ ਮੰਡਲ ਦੁਆਰਾ ਮਨਜ਼ੂਰ ਸਬਸਿਡੀ ਭਾੜੇ ਦੀ ਸਬਸਿਡੀ ਰਾਹੀਂ ਸਵਦੇਸ਼ੀ ਖਾਦ (ਐੱਸਐੱਸਪੀ) ਲਈ ਸਹਾਇਤਾ ਅਤੇ ਡੀਏਪੀ ਦੇ ਸਵਦੇਸ਼ੀ ਉਤਪਾਦਨ ਅਤੇ ਆਯਾਤ ਲਈ ਵਾਧੂ ਸਹਾਇਤਾ ਸਮੇਤ 60,939.23 ਕਰੋੜ ਰੁਪਏ ਹੋਵੇਗੀ।

ਲਾਭ:

ਡਾਇ-ਅਮੋਨੀਅਮ ਫਾਸਫੇਟ (ਡੀਏਪੀ) ਅਤੇ ਇਸ ਦੇ ਕੱਚੇ ਮਾਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧਾ ਮੁੱਖ ਤੌਰ 'ਤੇ ਕੇਂਦਰ ਸਰਕਾਰ ਦੁਆਰਾ ਜਜ਼ਬ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਪ੍ਰਤੀ ਬੋਰੀ 2501 ਰੁਪਏ ਦੀ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈਜੋ ਮੌਜੂਦਾ ਸਮੇਂ 1650 ਰੁਪਏ ਪ੍ਰਤੀ ਬੋਰੀ ਹੈਜੋ ਕਿ ਪਿਛਲੇ ਸਾਲ ਦੀਆਂ ਸਬਸਿਡੀ ਦਰਾਂ ਨਾਲੋਂ 50% ਵਧੇਰੇ ਹੈ। ਡੀਏਪੀ ਅਤੇ ਇਸ ਦੇ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਲਗਭਗ 80% ਦੀ ਸੀਮਾ ਵਿੱਚ ਹੈ। ਇਹ ਕਿਸਾਨਾਂ ਨੂੰ ਰਿਆਇਤੀਕਿਫਾਇਤੀ ਅਤੇ ਵਾਜਬ ਦਰਾਂ 'ਤੇ ਨੋਟੀਫਾਈਡ ਪੀ ਐਂਡ ਕੇ ਖਾਦਾਂ ਪ੍ਰਾਪਤ ਕਰਨ ਅਤੇ ਖੇਤੀਬਾੜੀ ਸੈਕਟਰ ਨੂੰ ਸਮਰਥਨ ਦੇਣ ਵਿੱਚ ਮਦਦ ਕਰੇਗਾ।

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:

ਪੀ ਐਂਡ ਕੇ ਖਾਦਾਂ 'ਤੇ ਸਬਸਿਡੀ ਸਾਉਣੀ ਸੀਜ਼ਨ-2022 (01.04.2022 ਤੋਂ 30.09.2022 ਤੱਕ ਲਾਗੂ) ਲਈ ਐੱਨਬੀਐੱਸ ਦਰਾਂ ਦੇ ਆਧਾਰ 'ਤੇ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਕਿਫ਼ਾਇਤੀ ਕੀਮਤਾਂ 'ਤੇ ਇਨ੍ਹਾਂ ਖਾਦਾਂ ਦੀ ਸੁਚੱਜੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ।

ਪਿਛੋਕੜ:

ਸਰਕਾਰ ਖਾਦ ਨਿਰਮਾਤਾਵਾਂ/ਆਯਾਤਕਾਂ ਰਾਹੀਂ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ 'ਤੇ ਯੂਰੀਆ ਅਤੇ 25 ਗ੍ਰੇਡ ਪੀ ਐਂਡ ਕੇ ਖਾਦਾਂ ਉਪਲਬਧ ਕਰਵਾ ਰਹੀ ਹੈ। ਪੀ ਐਂਡ ਕੇ ਖਾਦਾਂ 'ਤੇ ਸਬਸਿਡੀ 01.04.2010 ਤੋਂ ਐੱਨਬੀਐੱਸ ਸਕੀਮ ਦੁਆਰਾ ਨਿਯੰਤਰਿਤ ਕੀਤੀ ਜਾ ਰਹੀ ਹੈ। ਆਪਣੀ ਕਿਸਾਨ ਹਿਤੈਸ਼ੀ ਪਹੁੰਚ ਦੇ ਅਨੁਸਾਰਸਰਕਾਰ ਕਿਸਾਨਾਂ ਨੂੰ ਕਿਫਾਇਤੀ ਕੀਮਤਾਂ 'ਤੇ ਪੀ ਐਂਡ ਕੇ ਖਾਦਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਖਾਦਾਂ ਅਤੇ ਇਨਪੁਟਸ ਜਿਵੇਂ ਕਿ ਯੂਰੀਆਡੀਏਪੀਐੱਮਓਪੀ ਅਤੇ ਸਲਫ਼ਰ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਭਾਰੀ ਵਾਧੇ ਦੇ ਮੱਦੇਨਜ਼ਰਸਰਕਾਰ ਨੇ ਡੀਏਪੀ ਸਮੇਤ ਪੀ ਐਂਡ ਕੇ ਖਾਦਾਂ ਉੱਤੇ ਸਬਸਿਡੀ ਵਧਾ ਕੇ ਵਧੀਆਂ ਕੀਮਤਾਂ ਨੂੰ ਜਜ਼ਬ ਕਰਨ ਦਾ ਫੈਸਲਾ ਕੀਤਾ ਹੈ। ਖਾਦ ਕੰਪਨੀਆਂ ਨੂੰ ਪ੍ਰਵਾਨਿਤ ਦਰਾਂ ਅਨੁਸਾਰ ਸਬਸਿਡੀ ਜਾਰੀ ਕੀਤੀ ਜਾਵੇਗੀ ਤਾਂ ਜੋ ਉਹ ਕਿਸਾਨਾਂ ਨੂੰ ਵਾਜਬ ਕੀਮਤ 'ਤੇ ਖਾਦ ਮੁਹੱਈਆ ਕਰਵਾ ਸਕਣ।

*****

ਡੀਐੱਸ



(Release ID: 1820825) Visitor Counter : 91