ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਇੱਕ ਆਜ਼ਾਦ ਅਤੇ ਨਿਡਰ ਪ੍ਰੈੱਸ ਦੇ ਬਿਨਾਂ ਇੱਕ ਮਜ਼ਬੂਤ ਅਤੇ ਜੀਵੰਤ ਲੋਕਤੰਤਰ ਬਚਿਆ ਹੋਇਆ ਨਹੀਂ ਰਹਿ ਸਕਦਾ: ਉਪ-ਰਾਸ਼ਟਰਪਤੀ


ਖ਼ਬਰਾਂ ਨੂੰ ਵਿਚਾਰਾਂ ਨਾਲ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ, ਨਿਰਪੱਖ ਅਤੇ ਘਟਨਾਵਾਂ ਦੀ ਸੱਚੀ ਕਵਰੇਜ ’ਤੇ ਚੰਗੀ ਪੱਤਰਕਾਰਿਤਾ ਅਧਾਰਿਤ ਹੁੰਦੀ ਹੈ: ਉਪ-ਰਾਸ਼ਟਰਪਤੀ

ਸ਼੍ਰੀ ਨਾਇਡੂ ਨੇ ਮੀਡੀਆ ਨੂੰ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੇ ਰਚਨਾਤਮਕ ਭਾਸ਼ਣਾਂ ਨੂੰ ਸਾਹਮਣੇ ਲਿਆਉਣ ਦਾ ਸੱਦਾ ਦਿੱਤਾ

ਰਾਜਨੀਤਕ ਦਲਾਂ ਨੂੰ ਕੋਡ ਆਵ੍ ਕੰਡਕਟ ਦੇ ਮਾਧਿਅਮ ਨਾਲ ਆਪਣੇ ਮੈਂਬਰਾਂ ਨੂੰ ਸਵੈ-ਨਿਯਮਤ ਕਰਨਾ ਚਾਹੀਦਾ ਹੈ:ਉਪ-ਰਾਸ਼ਟਰਪਤੀ ਸ਼੍ਰੀ ਨਾਇਡੂ

ਬੇਂਗਲੂਰੂ ਪ੍ਰੈੱਸ ਕਲੱਬ ਦੀ 50 ਵੀਂ ਵਰ੍ਹੇਗੰਢ ਦੇ ਮੌਕੇ ’ਤੇ ਉਪ-ਰਾਸ਼ਟਰਪਤੀ ਨੇ ਇਸ ਦਾ ਦੌਰਾ ਕੀਤਾ

Posted On: 24 APR 2022 3:19PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕੱਈਆ ਨਾਇਡੂ ਨੇ ਅੱਜ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇੱਕ ਆਜ਼ਾਦ, ਬੰਦਸ਼ਾਂ ਤੋਂ ਮੁਕਤ ਅਤੇ ਨਿਡਰ ਪ੍ਰੈੱਸ ਦੇ ਬਿਨਾਂ ਕੋਈ ਮਜ਼ਬੂਤ ਅਤੇ ਜੀਵੰਤ ਲੋਕਤੰਤਰ ਬਚਿਆ ਹੋਇਆ ਨਹੀਂ ਰਹਿ ਸਕਦਾ ਹੈ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਭਾਰਤ ਦੇ ਲਈ ਆਪਣੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਇੱਕ ਮਜ਼ਬੂਤ, ਆਜ਼ਾਦ ਅਤੇ ਜੀਵੰਤ ਮੀਡੀਆ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਸ਼੍ਰੀ ਨਾਇਡੂ ਨੇ ਮੀਡੀਆ ਵਿੱਚ ਕਦਰਾਂ ਕੀਮਤਾਂ ਦੇ ਪਤਨ ਨੂੰ ਲੈ ਕੇ ਸਾਵਧਾਨ ਵੀ ਕੀਤਾ ਉਨ੍ਹਾਂ ਨੇ ਨਿਰਪੱਖ ਅਤੇ ਵਾਸਤਵਿਕ ਰਿਪੋਰਟਿੰਗ ਦਾ ਸੱਦਾ ਦਿੱਤਾਸ਼੍ਰੀ ਨਾਇਡੂ ਨੇ ਅੱਗੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖ਼ਬਰਾਂ ਨੂੰ ਵਿਚਾਰਾਂ ਦੇ ਨਾਲ ਨਹੀਂ ਮਿਲਾਇਆ ਜਾਣਾ ਚਾਹੀਦਾ

ਉਪ-ਰਾਸ਼ਟਰਪਤੀ ਨੇ ਬੈਂਗਲੁਰੂ ਪ੍ਰੈੱਸ ਕਲੱਬ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਇੱਕ ਸਭਾ ਨੂੰ ਸੰਬੋਧਿਤ ਕੀਤਾ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਜਦੋਂ ਕਾਨੂੰਨ ਦੇ ਸੰਵਿਧਾਨਕ ਸ਼ਾਸਨ ਨੂੰ ਮਜ਼ਬੂਤ ਕਰਨ ਦੀ ਗੱਲ ਆਉਂਦੀ ਹੈ ਤਾਂ ਇੱਕ ਆਜ਼ਾਦ ਅਤੇ ਨਿਰਪੱਖ ਪ੍ਰੈੱਸ,ਇੱਕ ਆਜ਼ਾਦ ਨਿਆਂਪਾਲਿਕਾ ਦੀ ਪੂਰਕ ਹੁੰਦੀ ਹੈ

ਉਨ੍ਹਾਂ ਨੇ ਅੱਗੇ ਇਸ ਦਾ ਜ਼ਿਕਰ ਕੀਤਾ ਕਿ ਅਤੀਤ ਵਿੱਚ ਪੱਤਰਕਾਰਿਤਾ ਨੂੰ ਇੱਕ ਮਿਸ਼ਨ ਮੰਨਿਆ ਜਾਂਦਾ ਸੀ, ਜਿਸ ਵਿੱਚ ਖ਼ਬਰਾਂ ਪਵਿੱਤਰ ਹੁੰਦੀਆਂ ਸੀ। ਸ਼੍ਰੀ ਨਾਇਡੂ ਨੇ ਅੱਗੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਘਟਨਾਵਾਂ ਦੀ ਨਿਰਪੱਖ ਅਤੇ ਸੱਚੀ ਕਵਰੇਜ ਅਤੇ ਲੋਕਾਂ ਤੱਕ ਉਨ੍ਹਾਂ ਦੇ ਭਰੋਸੇਯੋਗ ਪ੍ਰਸਾਰਣ ’ਤੇ ਚੰਗੀ ਪੱਤਰਕਾਰਿਤਾ ਅਧਾਰਿਤ ਹੁੰਦੀ ਹੈ

ਉਪ-ਰਾਸ਼ਟਰਪਤੀ ਨੇ ਖਾਸਾ ਸੁਬਾਰਾਓ,ਫ੍ਰੈਂਕ ਮੌਰਿਸ ਅਤੇ ਨਿਖਿਲ ਚੱਕਰਵਰਤੀ ਜਿਹੇ ਪਹਿਲਾਂ ਦੇ ਕਈ ਪ੍ਰਸਿੱਧ ਖ਼ਬਰ ਸੰਪਾਦਕਾਂ ਦਾ ਜ਼ਿਕਰ ਕੀਤਾ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੰਪਾਦਕਾਂ ਨੇ ਕਦੇ ਵੀ ਖ਼ਬਰਾਂ ’ਤੇ ਆਪਣੇ ਵਿਚਾਰ ਨੂੰ ਹਾਵੀ ਨਹੀਂ ਹੋਣਦਿੱਤਾ ਅਤੇ ਹਮੇਸ਼ਾ ਖ਼ਬਰ ਅਤੇ ਵਿਚਾਰ ਦੇ ਵਿੱਚ ਇੱਕ ਲਛਮਣ ਰੇਖਾ ਦਾ ਸਨਮਾਨ ਕੀਤਾ। ਉਪ-ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਅੱਜ ਦੇ ਪੱਤਰਕਾਰਾਂ ਨੂੰ ਪੱਤਰਕਾਰਿਤਾ ਦੇ ਉਨ੍ਹਾਂ ਦਿੱਗਜਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਆਜ਼ਾਦੀ ਸੰਘਰਸ਼ ਅਤੇ ਆਪਾਤਕਾਲ ਦੇ ਦੌਰਾਨ ਬਹੁਤ ਯੋਗਦਾਨ ਦਿੱਤਾਸ਼੍ਰੀ ਨਾਇਡੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖ਼ਬਰਾਂ ਨੂੰ ਵਿਚਾਰਾਂ ਨਾਲ ਪ੍ਰਭਾਵਿਤ ਨਹੀਂ ਕੀਤਾ ਜਾਣਾ ਚਾਹੀਦਾ ਉਨ੍ਹਾਂ ਨੇ ਅੱਗੇ ਮੀਡੀਆ ਕਰਮਚਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਤੱਥਾਂ ਨਾਲ ਕਦੇ ਸਮਝੌਤਾ ਨਾ ਕਰਨ ਅਤੇ ਉਨ੍ਹਾਂ ਨੂੰ ਹਮੇਸ਼ਾ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਪੇਸ਼ ਕਰਨ

ਉਪ-ਰਾਸ਼ਟਰਪਤੀ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਪੱਤਰਕਾਰਿਤਾ ਦੇ ਮਾਪਦੰਡਾਂ ਵਿੱਚ ਭਾਰੀ ਗਿਰਾਵਟ ’ਤੇ ਚਿੰਤਾ ਜਤਾਈ। ਸ਼੍ਰੀ ਨਾਇਡੂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਹਾਲੀਆ ਉਭਾਰ ਨੇ ਇਸ ਵਿੱਚ ਹੋਰ ਜ਼ਿਆਦਾ ਗਿਰਾਵਟ ਲਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ,“ਅੱਜ ਅਸੀਂ ਲਗਾਤਾਰ ਵਿਚਾਰ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ ਨੂੰ ਪਾਉਂਦੇ ਹਾਂ ਇਹ ਇੰਨਾ ਜ਼ਿਆਦਾ ਹੋ ਗਿਆ ਹੈ ਇਹ ਕਦੇ-ਕਦੇ ਕਿਸੇ ਵਿਅਕਤੀ ਨੂੰ ਇਹ ਲੱਗਣ ਲਗਦਾ ਹੈ ਕਿ ਨਾ ਤਾਂ ਅਖ਼ਬਾਰ ਅਤੇ ਨਾ ਹੀ ਟੈਲੀਵਿਜ਼ਨ ਚੈਨਲ ਕੁਝ ਘਟਨਾਵਾਂ ਦੀ ਸਹੀ ਤਸਵੀਰ ਦਿਖਾਉਂਦੇ ਹਨ” ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸੰਸਦ ਅਤੇ ਸਰਕਾਰ ਸੋਸ਼ਲ ਮੀਡੀਆ ’ਤੇ ਫਰਜ਼ੀ ਖ਼ਬਰਾਂ ਦੇ ਮਾਮਲੇ ਨੂੰ ਦੇਖੇ ਅਤੇ ਇਸ ਨਾਲ ਨਜਿੱਠਣ ਦੇ ਲਈ ਇੱਕ ਪ੍ਰਭਾਵੀ ਅਤੇ  ਭਰੋਸੇਯੋਗ ਤਰੀਕਾ ਅਪਣਾਏ

ਸ਼੍ਰੀ ਨਾਇਡੂ ਨੇ ਪੱਖ ਪੱਖਪਾਤਪੂਰਨ ਖ਼ਬਰਾਂ ਪੇਸ਼ ਕਰਨ ਅਤੇ ਘਟਨਾਵਾਂ ਦੇ ਏਜੰਡਾ ਸੰਚਾਲਿਤ ਕਵਰੇਜ ’ਤੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾਉਪ-ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀ ਪੱਤਰਕਾਰਿਤਾ ਕਰਨ ਵਾਲੇ ਇਸ ਪੇਸ਼ੇ ਦਾ ਗੰਭੀਰ ਨੁਕਸਾਨ ਕਰ ਰਹੇ ਹਨ, ਕਿਉਂਕਿ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਪੱਤਰਕਾਰਿਤਾ ਦੀ ਬੁਨਿਆਦ ਹੈ

ਉਪ-ਰਾਸ਼ਟਰਪਤੀ ਨੇ ਅੱਗੇ ਸਰਵਜਨਿਕ ਬਹਿਸਾਂ ਦੇ ਡਿੱਗਦੇ ਮਾਪਦੰਡਾਂ ’ਤੇ ਚਿੰਤਾ ਜਤਾਈ। ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਰਾਜਨੀਤਿਕ ਅਦਾਲਤ ਵਿਧਾਨ ਸਭਾਵਾਂ ਅਤੇ ਸਰਵਜਨਿਕ ਜੀਵਨ ਵਿੱਚ ਆਪਣੇ ਮੈਂਬਰਾਂ ਦੇ ਲਈ ਕੋਡ ਆਵ੍ ਕੰਡਕਟ ਅਪਣਾ ਕੇ ਖੁਦ ਨੂੰ ਨਿਯਮਿਤ ਕਰਨ ਉਨ੍ਹਾਂ ਨੇ ਜਨਤਾ ਦੇ ਪ੍ਰਤੀਨਿਧੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਰਾਜਨੀਤਕ ਵਿਰੋਧੀਆਂ ’ਤੇ ਵਿਅਕਤੀਗਤ ਹਮਲੇ ਕਰਨ ਤੋਂ ਬਚਣਉਪ-ਰਾਸ਼ਟਰਪਤੀ ਨੇ ਦਲ-ਬਦਲ ਵਿਰੋਧੀ ਕਾਨੂੰਨ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਇਸ ’ਤੇ ਫਿਰ ਤੋਂ ਵਿਚਾਰ ਕਰਨ ਦਾ ਵੀ ਸੱਦਾ ਦਿੱਤਾ

ਸ਼੍ਰੀ ਨਾਇਡੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮੈਂਬਰਾਂ ਨੂੰ ਵਿਧਾਨ ਸਭਾਵਾਂ ਵਿੱਚ ਸਾਰਥਕ ਤਰੀਕੇ ਨਾਲ ਬਹਿਸ ਅਤੇ ਵਿਚਾਰ-ਚਰਚਾ ਕਰਨੀ ਚਾਹੀਦੀ ਹੈ ਅਤੇ ਫ਼ੈਸਲੇ ਲੈਣੇ ਚਾਹੀਦੇ ਹਨਉਪ-ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਮੀਡੀਆ ਨੂੰ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਝਗੜਿਆਂ ਦੀ ਜਗ੍ਹਾ ਰਚਨਾਤਮਕ ਭਾਸ਼ਣਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਉਨ੍ਹਾਂ ਨੇ ਸਨਸਨੀਖੇਜ਼ ਖ਼ਬਰਾਂ ਅਤੇ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਰੁਕਾਵਟ ਪਾਉਣ ਵਾਲਿਆਂ ’ਤੇ ਜ਼ਿਆਦਾ ਧਿਆਨ ਦੇਣ ਨੂੰ ਲੈ ਕੇ ਸਾਵਧਾਨ ਕੀਤਾ

ਇਸ ਸਮਾਗਮ ਵਿੱਚ ਸਾਂਸਦ ਸ਼੍ਰੀ ਪੀ.ਸੀ. ਮੋਹਨ, ਬੈਂਗਲੂਰੂ ਪ੍ਰੈੱਸ ਕਲੱਬ ਦੇ ਪ੍ਰਧਾਨ ਸ਼੍ਰੀ ਕੇ. ਸਦਾਸ਼ਿਵ ਸ਼ਿਨਾਏ, ਬੈਂਗਲੂਰੂ ਪ੍ਰੈੱਸ ਕਲੱਬ ਦੇ ਸਕੱਤਰ ਸ਼੍ਰੀਐੱਚ.ਵੀ.ਕਿਰਣ, ਬੈਂਗਲੂਰੂ ਪ੍ਰੈੱਸ ਕਲੱਬ ਦੇ ਉਪ-ਪ੍ਰਧਾਨ ਸ਼੍ਰੀ ਸ਼ਿਆਮਾ ਪ੍ਰਸਾਦ ਐੱਸ, ਮੀਡੀਆ ਕਰਮਚਾਰੀ ਅਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਸੀ

*****

ਐੱਮਐੱਸ/ ਆਰਕੇ


(Release ID: 1819982) Visitor Counter : 178