ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਆਈਸੀਸੀਆਰ 03 ਅਤੇ 04 ਮਈ, 2022 ਨੂੰ ਭਾਰਤੀ ਸਿਨੇਮਾ ਅਤੇ ਸੌਫਟ ਪਾਵਰ ’ਤੇ ਦੋ ਦਿਨਾ ਗੋਸ਼ਠੀ ਆਯੋਜਿਤ ਕਰੇਗੀ

Posted On: 23 APR 2022 6:21PM by PIB Chandigarh

ਭਾਰਤੀ ਸੰਸਕ੍ਰਿਤਕ ਸਬੰਧ ਪਰਿਸ਼ਦ (ਇੰਡੀਅਨ ਕੌਂਸਲ ਫੌਰ ਕਲਚਰਲ ਰਿਲੇਸ਼ੰਸ) (ਆਈਸੀਸੀਆਰ) ਅਤੇ ਫਲੇਮ ਯੂਨੀਵਰਸਿਟੀ ਵੱਲੋਂ 03 ਅਤੇ 04 ਮਈ, 2022 ਨੂੰ ਭਾਰਤੀ ਸਿਨੇਮਾ ਅਤੇ ਸੌਫਟ ਪਾਵਰ ’ਦੇ ਦੋ ਦਿਨਾ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੁੰਬਈ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਆਈਸੀਸੀਆਰ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਡਾ. ਵਿਨੈ ਸਹਸ੍ਰਬੁੱਧੇ ਨੇ ਕਿਹਾ ਕਿ ਗੋਸ਼ਠੀ ਦਾ ਉਦੇਸ਼ ਭਾਰਤੀ ਸਿਨੇਮਾ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਪੇਸ਼ੇਵਰਾਂ ਅਤੇ ਵਿਦਵਾਨਾਂ ਨੂੰ ਸਮਕਾਲੀ ਸਮੇਂ ਵਿੱਚ ਇਸ ਅਤਿਅੰਤ ਮਹੱਤਵਪੂਰਨ ਵਿਸ਼ੇ ’ਤੇ ਵਿਚਾਰ ਚਰਚਾ ਕਰਨ ਅਤੇ ਚਰਚਾ ਕਰਨ ਲਈ ਇਕੱਠੇ ਲਿਆਉਣਾ ਹੈ।

 

https://static.pib.gov.in/WriteReadData/userfiles/image/ICCR1.JPEGZ1MF.jpg

 

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ ਅਤੇ ਅਨੁਭਵੀ ਫਿਲਮ ਨਿਰਮਾਤਾ ਸ਼ੇਖਰ ਕਪੂਰ ਗੋਸ਼ਠੀ ਦਾ ਉਦਘਾਟਨ ਕਰਨਗੇ। ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਸਮਾਪਨ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਇਸ ਅਵਸਰ ’ਤੇ ਪ੍ਰਸਿੱਧ ਗੀਤਕਾਰ ਸ਼੍ਰੀ ਪ੍ਰਸੂਨ ਜੋਸ਼ੀ ਵੀ ਮੌਜੂਦ ਰਹਿਣਗੇ।

ਫਲੇਮ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਸ਼੍ਰੀ ਯੁਗਾਂਕ ਗੋਇਲ ਅਤੇ ਆਈਸੀਸੀਆਰ ਦੀ ਸਲਾਹਕਾਰ ਕੇਮਟੀ ਦੇ ਮੈਂਬਰ ਸ਼੍ਰੀ ਵਿਨੋਦ ਪਵਾਰ ਵੀ ਪੱਤਰਕਾਰ ਸੰਮੇਲਨ ਵਿੱਚ ਮੌਜੂਦ ਸਨ।

 

ਗੋਸ਼ਠੀ ਦਾ ਪਿਛੋਕੜ

ਭਾਰਤੀ ਸਿਨੇਮਾ ਦੀ ਵਿਆਪਕ ਪਹੁੰਚ ਵਿੱਚ ਭਾਰਤ ਪ੍ਰਤੀ ਸੰਸਕ੍ਰਿਤਕ ਸੰਵੇਦਨਸ਼ੀਲਤਾ ਵਿਕਸਿਤ ਕਰਨ ਦੀ ਸਮਰੱਥਾ ਹੈ। ਭਾਰਤੀ ਸਮੁਦਾਏ ਦੇ ਲਗਾਤਾਰ ਵਧਦੇ ਅਕਾਰ ਦੇ ਨਾਲ ਸੂਚਨਾ ਟੈਕਨੋਲੋਜੀ ਦਾ ਉਦੈ ਇਹ ਸੰਕੇਤ ਕਰਦਾ ਹੈ ਕਿ ਵਿਦੇਸ਼ਾਂ ਵਿੱਚ ਭਾਰਤੀ ਸਿਨੇਮਾ ਦੇ ਪ੍ਰਭਾਵ ਨੂੰ ਮਾਪਣ ਅਤੇ ਸਮਝਣ ਦੀ ਖੂਬੀ ਹੈ। ਸਿਨੇਮਾ ਹੌਲ਼ੀ-ਹੌਲ਼ੀ ਕਈ ਦੇਸ਼ਾਂ ਵਿੱਚ ਲੋਕਾਂ ਅਤੇ ਸਰਕਾਰਾਂ ਦੀ ਸੋਚ ਨੂੰ ਜ਼ਿਆਦਾ ਪ੍ਰਭਾਵਿਤ ਕਰਨ ਅਤੇ ਗ਼ੈਰ ਭੌਤਿਕ ਪੂੰਜੀ ਬਣਾਉਣ ਲਈ ਇੱਕ ਮਹੱਤਵਪੂਰਨ ਮਾਧਿਅਮ ਬਣਦਾ ਜਾ ਰਿਹਾ ਹੈ।

ਗੋਸ਼ਠੀ ਵਿੱਚ ਨਿਮਨਲਿਖਤ ਸੈਸ਼ਨ ਹੋਣ ਵਾਲੇ ਹਨ:

  1. ਸਿਨੇਮਾ ਉਪਨਿਵੇਸ਼ਵਾਦ: ਪੱਛਮੀ ਲੈਂਸ ਦੇ ਜ਼ਰੀਏ ਆਲਮੀ ਅਤੇ ਭਾਰਤੀ ਸਿਨੇਮਾ

  2. ਵਿਦੇਸ਼ਾਂ ਵਿੱਚ ਭਾਰਤ ਦੇ ਵਿਚਾਰ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਮਾਧਿਅਮ ਦੇ ਰੂਪ ਵਿੱਚ

  3. ਭਾਰਤੀ ਸਿਨੇਮਾ

  4. ਭਾਰਤੀ ਸਿਨੇਮਾ ਸੰਗੀਤ ਦਾ ਆਲਮੀ ਪ੍ਰਭਾਵ

  5. ਖੇਤਰੀ ਸਿਨੇਮਾ ਅਤੇ ਉਸ ਦਾ ਆਲਮੀ ਪ੍ਰਭਾਵ

  6. ਵਿਦੇਸ਼ੀ ਦਰਸ਼ਕਾਂ ਅਤੇ ਉੱਨਤ ਤਕਨਾਲੋਜੀ ਨਾਲ ਭਾਰਤੀ ਸਿਨੇਮਾ ਦਾ ਸਬੰਧ

ਰਜਿਸਟ੍ਰੇਸ਼ਨ ਲਈ, ਇੱਥੇ ਕਲਿੱਕ ਕਰੋ  Seminar on "Indian Cinema & Soft Power": Registration Form (google.com)

 

****



(Release ID: 1819559) Visitor Counter : 102


Read this release in: English , Urdu , Hindi , Marathi