ਪੰਚਾਇਤੀ ਰਾਜ ਮੰਤਰਾਲਾ

ਪ੍ਰਧਾਨ ਮੰਤਰੀ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਜੰਮੂ ਤੇ ਕਸ਼ਮੀਰ ਜਾਣਗੇ


ਪ੍ਰਧਾਨ ਮੰਤਰੀ ਜੰਮੂ ਤੇ ਕਸ਼ਮੀਰ ਤੋਂ ਦੇਸ਼ ਭਰ ਦੀਆਂ ਸਾਰੀਆਂ ਗ੍ਰਾਮ ਸਭਾਵਾਂ ਅਤੇ ਪੰਚਾਇਤੀ ਰਾਜ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਨਗੇ



ਪ੍ਰਧਾਨ ਮੰਤਰੀ 322 ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਪੰਚਾਇਤਾਂ ਦੇ ਬੈਂਕ ਖਾਤਿਆਂ ਵਿੱਚ ਪੁਰਸਕਾਰ ਰਕਮ ਦੇ ਰੂਪ ਵਿੱਚ ਕੁੱਲ 44.70 ਕਰੋੜ ਰੁਪਏ ਸਿੱਧੇ ਟ੍ਰਾਂਸਫਰ ਕਰਨਗੇ



ਪ੍ਰਧਾਨ ਮੰਤਰੀ ਸਵਾਮਿਤਵ ਦੇ ਤਹਿਤ ਲਾਭਾਰਥੀਆਂ ਨੂੰ ਪ੍ਰਾਪਰਟੀ ਕਾਰਡ ਵੀ ਵੰਡਣਗੇ



ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ’ਤੇ ਰਾਸ਼ਟਰੀ ਪੰਚਾਇਤ ਪੁਰਸਕਾਰ – 2022 ਦੇ ਪੁਰਸਕਾਰ ਜੇਤੂਆਂ ਨੂੰ ਪੁਰਸਕਾਰ ਅਤੇ ਯਾਦਗਾਰੀ ਤੱਖਤੀਆਂ ਪ੍ਰਦਾਨ ਕਰਨਗੇ

Posted On: 23 APR 2022 1:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 24 ਅਪ੍ਰੈਲ, 2022 ਨੂੰ ਸਵੇਰੇ ਲਗਭਗ 11:30 ਵਜੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਜੰਮੂ ਤੇ ਕਸ਼ਮੀਰ ਦਾ ਦੌਰਾ ਕਰਨਗੇ। ਉਹ ਸਾਂਬਾ ਜ਼ਿਲ੍ਹੇ ਦੀ ਪੱਲੀ ਪੰਚਾਇਤ ਦਾ ਵੀ ਦੌਰਾ ਕਰਨਗੇ। ਇਸ ਇਤਿਹਾਸਿਕ ਮੌਕੇ ’ਤੇ ਪ੍ਰਧਾਨ ਮੰਤਰੀ ਸਥਾਨਕ ਪੰਚਾਇਤ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕਰਨਗੇ ਅਤੇ ਦੇਸ਼ ਭਰ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਨਾਲ-ਨਾਲ ਗ੍ਰਾਮ ਸਭਾਵਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ’ਤੇ, ਪ੍ਰਧਾਨ ਮੰਤਰੀ ਗ੍ਰਾਮੀਣ ਜਨਤਾ ਦੇ ਸਮਾਜਿਕ-ਆਰਥਿਕ ਸਸ਼ਕਤੀਕਰਣ ਅਤੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੇ ਲਕਸ਼ ਦੇ ਵੱਲ ਲਗਾਤਾਰ ਵਧਦੀ ਹੋਈ ਸਵਾਮਿਤਵ (ਪਿੰਡਾਂ ਦਾ ਸਰਵੇਖਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਉੱਨਤ ਟੈਕਨੋਲੋਜੀ ਦਾ ਰੋਡਮੈਪ) ਯੋਜਨਾ ਦੇ ਤਹਿਤ ਲਾਭਾਰਥੀਆਂ ਨੂੰ ਪ੍ਰਾਪਰਟੀ ਕਾਰਡ ਵੀ ਵੰਡਣਗੇ।

ਹਰੇਕ ਸਾਲ, ਇਸ ਮੌਕੇ ’ਤੇ ਪੰਚਾਇਤੀ ਰਾਜ ਮੰਤਰਾਲਾ ਜਨਤਕ ਸੇਵਾਵਾਂ ਅਤੇ ਜਨ ਕਲਿਆਣਕਾਰੀ ਕਾਰਜਾਂ ਨੂੰ ਬਿਹਤਰ ਤਰੀਕੇ ਨਾਲ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਪੰਚਾਇਤਾਂ ਦੇ ਸਭ ਤੋਂ ਵਧੀਆ ਕੰਮਾਂ ਨੂੰ ਮਾਨਤਾ ਦੇਣ ਦੇ ਲਈ ਪੰਚਾਇਤ ਪ੍ਰੋਤਸਾਹਨ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ ਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੀਆਂ ਪੰਚਾਇਤਾਂ/ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੁਰਸਕਾਰ ਪ੍ਰਦਾਨ ਕਰਦਾ ਰਿਹਾ ਹੈ। ਇਹ ਪੁਰਸਕਾਰ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਣ ਪੁਰਸਕਾਰ (ਡੀਡੀਯੂਪੀਐੱਸਪੀ), ਨਾਨਾਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ (ਐੱਨਡੀਆਰਜੀਜੀਐੱਸਪੀ), ਬਾਲ ਹਿਤੈਸ਼ੀ ਗ੍ਰਾਮ ਪੰਚਾਇਤ ਪੁਰਸਕਾਰ (ਸੀਐੱਫਜੀਪੀਏ), ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਪੁਰਸਕਾਰ ਅਤੇ ਈ-ਪੰਚਾਇਤ ਪੁਰਸਕਾਰ (ਸਿਰਫ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ) ਜਿਹੀਆਂ ਵਿਭਿੰਨ ਸ਼੍ਰੇਣੀਆਂ ਦੇ ਤਹਿਤ ਦਿੱਤੇ ਜਾਂਦੇ ਹਨ।

ਇਸ ਸਾਲ, ਰਾਸ਼ਟਰੀ ਪੰਚਾਇਤ ਪੁਰਸਕਾਰ – 2022 (ਮੁਲਾਂਕਣ ਵਰ੍ਹਾ 2020-21) ਦੇ ਲਈ, ਪੰਚਾਇਤਾਂ ਨੂੰ ਕੁੱਲ 322 ਪੁਰਸਕਾਰ ਹੇਠਾਂ ਲਿਖੀਆਂ ਸ਼੍ਰੇਣੀਆਂ ਦੇ ਤਹਿਤ ਐਲਾਨ ਕੀਤੇ ਗਏ ਹਨ -

1.    29 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 29 ਗ੍ਰਾਮ ਪੰਚਾਇਤਾਂ (ਜੀਪੀ)/ ਗ੍ਰਾਮ ਪਰਿਸ਼ਦਾਂ (ਵੀਸੀ) ਨੂੰ ਬਾਲ ਹਿਤੈਸ਼ੀ ਗ੍ਰਾਮ ਪੰਚਾਇਤ ਪੁਰਸਕਾਰ।

2.   29 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 29 ਗ੍ਰਾਮ ਪੰਚਾਇਤਾਂ (ਜੀਪੀ)/ ਗ੍ਰਾਮ ਪਰਿਸ਼ਦਾਂ (ਵੀਸੀ) ਨੂੰ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਪੁਰਸਕਾਰ।

3.   27 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 27 ਗ੍ਰਾਮ ਪੰਚਾਇਤਾਂ (ਜੀਪੀ)/ ਗ੍ਰਾਮ ਪਰਿਸ਼ਦਾਂ (ਵੀਸੀ) ਨੂੰ ਨਾਨਾਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ।

4.   29 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 237 ਗ੍ਰਾਮ ਪੰਚਾਇਤਾਂ ਨੂੰ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਣ ਪੁਰਸਕਾਰ [(ਜ਼ਿਲ੍ਹਾ ਪੰਚਾਇਤ: 28); (ਬਲਾਕ ਪੰਚਾਇਤ: 53); (ਗ੍ਰਾਮ ਪੰਚਾਇਤ/ ਗ੍ਰਾਮ ਪਰਿਸ਼ਦ: 156)]।

ਇਸ ਮੌਕੇ ’ਤੇ ਪ੍ਰਧਾਨ ਮੰਤਰੀ ਜੰਮੂ ਤੇ ਕਸ਼ਮੀਰ ਵਿੱਚ ਸਾਂਬਾ ਜ਼ਿਲ੍ਹੇ ਦੇ ਤਹਿਤ ਪੱਲੀ ਗ੍ਰਾਮ ਪੰਚਾਇਤ ਵਿੱਚ ਐੱਨਪੀਆਰਡੀ-2022 ਸਮਾਰੋਹ ਦੇ ਆਯੋਜਨ ਸਥਾਨ ਤੋਂ ਬਟਨ ਦੱਬ ਕੇ ਦੇਸ਼ ਦੇ 31 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 322 ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਪੰਚਾਇਤਾਂ ਦੇ ਬੈਂਕ ਖਾਤਿਆਂ ਵਿੱਚ 5 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਦੀ ਪੁਰਸਕਾਰ ਰਕਮ ਦੇ ਰੂਪ ਵਿੱਚ ਕੁੱਲ 44.70 ਕਰੋੜ ਰੁਪਏ ਸਿੱਧੇ ਡਿਜੀਟਲ ਮਾਧਿਅਮ (ਰੀਅਲ ਟਾਈਮ ਵਿੱਚ) ਨਾਲ ਟ੍ਰਾਂਸਫਰ ਕਰਨਗੇ।

ਪੰਚਾਇਤੀ ਰਾਜ ਮੰਤਰਾਲਾ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੀ ਵਰਤੋਂ ਦੇ ਮਾਧਿਅਮ ਨਾਲ ਗ੍ਰਾਮ ਪੰਚਾਇਤਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ, ਕੁਸ਼ਲਤਾ ਅਤੇ ਜਵਾਬਦੇਹੀ ਲਿਆਉਣ ਦੇ ਯਤਨ ਕਰ ਰਿਹਾ ਹੈ। ਈ-ਪੰਚਾਇਤ ਪੁਰਸਕਾਰ ਉਨ੍ਹਾਂ ਰਾਜਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪੰਚਾਇਤਾਂ ਦੇ ਕੰਮਾਂ ਦੀ ਨਿਗਰਾਨੀ ਦੇ ਲਈ ਸੂਚਨਾ ਟੈਕਨੋਲੋਜੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਸੁਨਿਸ਼ਚਿਤ ਕੀਤਾ ਹੈ। ਹੇਠਾਂ ਲਿਖੇ ਰਾਜਾਂ ਦੀ ਰੈਂਕਿੰਗ ਜਿਨ੍ਹਾਂ ਨੇ ਦੋਵੇਂ ਸ਼੍ਰੇਣੀਆਂ ਦੇ ਤਹਿਤ ਈ-ਪੰਚਾਇਤ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ, ਇਸ ਤਰ੍ਹਾਂ ਹਨ:

ਸ਼੍ਰੇਣੀ-1 ਦੇ ਤਹਿਤ ਜੇਤੂ ਰਾਜ

ਪਹਿਲੇ ਸਥਾਨ ’ਤੇ ਕਰਨਾਟਕ

ਦੂਸਰੇ ਸਥਾਨ ’ਤੇ ਛੱਤੀਸਗੜ੍ਹ

ਤੀਸਰੇ ਸਥਾਨ ’ਤੇ ਓਡੀਸ਼ਾ ਅਤੇ ਉੱਤਰ ਪ੍ਰਦੇਸ਼

ਸ਼੍ਰੇਣੀ-2 ਦੇ ਤਹਿਤ ਜੇਤੂ ਰਾਜ

ਪਹਿਲੇ ਸਥਾਨ ’ਤੇ ਤ੍ਰਿਪੁਰਾ

ਦੂਸਰੇ ਸਥਾਨ ’ਤੇ ਅਸਾਮ

ਤੀਸਰੇ ਸਥਾਨ ’ਤੇ ਸਿੱਕਮ

ਸਾਰੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ 24 ਅਪ੍ਰੈਲ 2022 ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ’ਤੇ ਜ਼ਿਲ੍ਹਿਆਂ ਦੇ ਇੰਚਾਰਜ ਮੰਤਰੀ, ਸਾਂਸਦ, ਵਿਧਾਨ ਸਭਾ ਦੇ ਮੈਂਬਰ (ਵਿਧਾਇਕ), ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ, ਪ੍ਰਤਿਸ਼ਠਾਵਾਨ ਵਿਅਕਤੀ ਆਦਿ ਕਿਸੇ ਇੱਕ ਗ੍ਰਾਮ ਪੰਚਾਇਤ ਵਿੱਚ ਗ੍ਰਾਮ ਸਭਾ ਵਿੱਚ ਹਿੱਸਾ ਲੈਣ ਅਤੇ ਰਾਸ਼ਟਰੀ ਪੰਚਾਇਤ ਪੁਰਸਕਾਰ – 2022 ਦੇ ਜੇਤੂਆਂ ਨੂੰ ਪੁਰਸਕਾਰ ਅਤੇ ਯਾਦਗਰੀ ਤੱਖਤੀਆਂ ਪ੍ਰਦਾਨ ਕਰਨ। ਪੰਚਾਇਤੀ ਰਾਜ ਮੰਤਰਾਲੇ ਦੁਆਰਾ ਪੁਰਸਕਾਰ ਜੇਤੂਆਂ ਦੀਆਂ ਤੱਖਤੀਆਂ ਸਬੰਧਿਤ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਟਿਕਾਊ ਵਿਕਾਸ ਲਕਸ਼ਾਂ ਦੇ ਸਥਾਨੀਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਪ੍ਰੋਗਰਾਮਾਂ ਦੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ, ਵਾਦ-ਵਿਵਾਦ, ਪੇਸ਼ਕਾਰੀਆਂ ਆਦਿ ਜਿਹੀਆਂ ਹੋਰ ਗਤੀਵਿਧੀਆਂ ਦਾ ਆਯੋਜਨ ਕਰਨ ਦਾ ਵੀ ਸੱਦਾ ਦਿੱਤਾ ਗਿਆ ਹੈ।

ਰਾਸ਼ਟਰੀ ਪੰਚਾਇਤੀ ਰਾਜ ਦਿਵਸ ਇੱਕ ਮਹੱਤਵਪੂਰਣ ਮੌਕਾ ਹੋਣ ਦੇ ਨਾਲ-ਨਾਲ ਭਾਰਤ@2047 ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣ ਅਤੇ ਉਸਦੇ ਲਈ ਗਤੀ ਤੇਜ਼ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਕੰਮ ਕਰੇਗਾ ਅਤੇ 2030 ਤੱਕ ਸਥਾਨਕ ਸੰਦਰਭ ਵਿੱਚ ਗਲੋਬਲ ਐੱਸਡੀਜੀ ਏਜੰਡੇ ਨੂੰ ਪ੍ਰਾਪਤ ਕਰਨ ਦੇ ਲਈ ਸੰਸਥਾਗਤ, ਵਿਅਕਤੀਗਤ, ਕ੍ਰਾਸ-ਆਰਗੇਨਾਈਜੇਸ਼ਨਲ ਅਤੇ ਕਾਰਜਕਾਰੀ ਸਮਰੱਥਾਵਾਂ ਦਾ ਨਿਰਮਾਣ ਵੀ ਕਰੇਗਾ। ਸਤਾਰਵੇਂ ਐੈੱਸਡੀਜੀ ਨੂੰ ਨੌ ਵਿਆਪਕ ਵਿਸ਼ਿਆਂ ਵਿੱਚ ਸ਼ਾਮਿਲ ਕੀਤਾ ਗਿਆ ਹੈ, ਅਤੇ 24 ਅਪ੍ਰੈਲ 2022 ਨੂੰ ਵਿਸ਼ੇਸ਼ ਰੂਪ ਨਾਲ ਆਯੋਜਿਤ ਗ੍ਰਾਮ ਸਭਾਵਾਂ ਵਿੱਚ ਗ੍ਰਾਮ ਪੰਚਾਇਤਾਂ ਦੁਆਰਾ ਇੱਕ ਜਾਂ ਉਸ ਤੋਂ ਜ਼ਿਆਦਾ ਅਜਿਹੇ ਵਿਸ਼ਿਆਂ ਨੂੰ ਸੰਕਲਪ ਦੇ ਰੂਪ ਵਿੱਚ ਅਪਣਾਇਆ ਜਾਵੇਗਾ। ਪੰਚਾਇਤੀ ਰਾਜ ਮੰਤਰਾਲੇ ਨੇ ਸਾਰੀਆਂ ਗ੍ਰਾਮ ਪੰਚਾਇਤਾਂ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਦੇ ਮੌਕੇ ’ਤੇ ਦੇਸ਼ ਭਰ ਵਿੱਚ 24 ਅਪ੍ਰੈਲ 2022 ਨੂੰ ਗ੍ਰਾਮ ਸਭਾ ਦੀਆਂ ਵਿਸ਼ੇਸ਼ ਬੈਠਕਾਂ ਦਾ ਆਯੋਜਨ ਕਰਨ ਦਾ ਸੱਦਾ ਦਿੱਤਾ ਹੈ।

ਐੱਨਪੀਆਰਡੀ-2022 ਪ੍ਰੋਗ੍ਰਾਮ ਦਾ ਦੂਰਦਰਸ਼ਨ (ਡੀਡੀ)-ਨਿਊਜ਼, ਉਸ ਦੇ ਖੇਤਰੀ ਕੇਂਦਰਾਂ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ਅਤੇ ਕੋਵਿਡ-19 ਪ੍ਰੋਟੋਕੋਲ ਅਤੇ ਰੋਕਥਾਮ ਉਪਾਵਾਂ ਦਾ ਪਾਲਣ ਕਰਦੇ ਹੋਏ ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਰਾਜ/ਜ਼ਿਲ੍ਹਾ/ ਬਲਾਕ/ ਪੰਚਾਇਤ ਪੱਧਰ ’ਤੇ ਮਾਣਯੋਗ ਵਿਅਕਤੀਆਂ, ਜਨਤਾ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਪੰਚਾਇਤੀ ਰਾਜ ਵਿਭਾਗਾਂ ਦੇ ਅਧਿਕਾਰੀਆਂ ਅਤੇ ਹੋਰ ਹਿਤਧਾਰਕ ਸ਼ਾਮਲ ਹੋਣਗੇ। ਪੰਚਾਇਤ ਕੇਂਦਰਿਤ ਲੋਕਮੁਖੀ ਐੱਨਪੀਆਰਡੀ ਪ੍ਰੋਗਰਾਮ ਦੀ ਪਹੁੰਚ ਨੂੰ ਅੰਤਿਮ ਛੋਰ ਤੱਕ ਵਿਸਤਾਰ ਦੇਣ ਦੇ ਉਦੇਸ਼ ਨਾਲ 24 ਅਪ੍ਰੈਲ 2022 ਨੂੰ ਦੁਪਹਿਰ 12:00 ਵਜੇ ਤੋਂ ਐੱਨਪੀਆਰਡੀ-2022 ਪ੍ਰੋਗਰਾਮ ਨੂੰ ਲਾਈਵ ਦੇਖਣ ਅਤੇ ਰਜਿਸਟ੍ਰੇਸ਼ਨ ਦੇ ਲਈ ਵੈਬ-ਲਿੰਕ ਤਿਆਰ ਕੀਤਾ ਗਿਆ ਹੈ। https://pmevents.ncog.gov.in ਲਿੰਕ ’ਤੇ ਰਜਿਸਟਰ ਕਰਕੇ ਹਰ ਕੋਈ ਪ੍ਰੋਗਰਾਮ ਨੂੰ ਲਾਈਵ ਦੇਖ ਸਕਦਾ ਹੈ। ਸਾਰੀਆਂ ਗ੍ਰਾਮ ਸਭਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ/ ਗ੍ਰਾਮਿਣ ਸਥਾਨਕ ਸੰਸਥਾਵਾਂ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ ਜੀ ਦੇ ਸੰਬੋਧਨ ਦਾ ਸਿੱਧਾ ਵੈੱਬਕਾਸਟ https://pmindiawebcast.nic.in ਲਿੰਕ ’ਤੇ ਉਪਲਬਧ ਹੋਵੇਗਾ।

ਪਿਛੋਕੜ

ਦੇਸ਼ ਵਿੱਚ ਪੰਚਾਇਤੀ ਰਾਜ ਵਿਵਸਥਾ ਨੂੰ ਸੰਵਿਧਾਨਕ ਦਰਜਾ ਪ੍ਰਦਾਨ ਕਰਨ ਦਾ ਉਤਸਵ 24 ਅਪ੍ਰੈਲ ਨੂੰ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਹਰ ਸਾਲ ਰਾਸ਼ਟਰੀ ਪੰਚਾਇਤੀ ਰਾਜ ਦਿਵਸ (ਐੱਨਪੀਆਰਡੀ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਦਿਵਸ ਪੂਰੇ ਦੇਸ਼ ਦੇ ਪੰਚਾਇਤ ਪ੍ਰਤੀਨਿਧੀਆਂ ਦੇ ਨਾਲ ਸਿੱਧਾ ਸੰਵਾਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਪ੍ਰੇਰਿਤ ਕਰਨ ਦੇ ਲਈ ਉਨ੍ਹਾਂ ਦੀਆਂ ਉਪਲਬਧੀਆਂ ਨੂੰ ਪ੍ਰਵਾਨਗੀ ਦਿਵਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਉਣ ਦਾ ਉਦੇਸ਼ ਪੰਚਾਇਤਾਂ ਅਤੇ ਗ੍ਰਾਮ ਸਭਾਵਾਂ ਦੇ ਬਾਰੇ, ਜਿਨ੍ਹਾਂ ਨੂੰ ਗ੍ਰਾਮੀਣ ਖੇਤਰਾਂ ਦੇ ਲਈ ਸਥਾਨਕ ਸਵੈ-ਸ਼ਾਸਨ ਦੀਆਂ ਸੰਸਥਾਵਾਂ ਨੂੰ ਸੰਵਿਧਾਨ ਦੁਆਰਾ ਅਧਿਕਾਰ ਦਿੱਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਦੀਆਂ ਭੂਮਿਕਾਵਾਂ, ਜ਼ਿੰਮੇਦਾਰੀਆਂ, ਉਪਲਬਧੀਆਂ, ਚਿੰਤਾਵਾਂ, ਸੰਕਲਪਾਂ ਆਦਿ ਦੇ ਬਾਰੇ ਵਿੱਚ ਜਾਗਰੂਕਤਾ ਆਵੇਗੀ ਵਧਾਉਣਾ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਰਾਸ਼ਟਰੀ ਪੰਚਾਇਤ ਰਾਜ ਦਿਵਸ ਨੂੰ ਉਪਰੋਕਤ ਤਰੀਕੇ ਨਾਲ ਮਨਾਉਣ ਅਤੇ ਪੰਚਾਇਤੀ ਰਾਜ ਸੰਸਥਾਵਾਂ/ ਗ੍ਰਾਮੀਣ ਸਥਾਨਕ ਸੰਸਥਾਵਾਂ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਉਣ ਦੇ ਲਈ ‘ਸੰਪੂਰਨ ਸਮਾਜ’ ਨਜ਼ਰੀਏ ਨੂੰ ਵਿਸਤਾਰ ਦਿੰਦੇ ਹੋਏ ‘ਜਨਭਾਗੀਦਾਰੀ’ ਸੁਨਿਸ਼ਚਿਤ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ’ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਪੰਚਾਇਤਾਂ ਨੂੰ ਰਾਸ਼ਟਰੀ ਪੰਚਾਇਤ ਪੁਰਸਕਾਰ ਵੀ ਪ੍ਰਦਾਨ ਕੀਤਾ ਜਾਂਦਾ ਹੈ।

 

 

******************

ਏਪੀਐੱਸ/ ਜੇਕੇ



(Release ID: 1819558) Visitor Counter : 130