ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

‘ਮੀਟ ਦ ਚੈਂਪੀਅਨਜ਼’ ਪ੍ਰੋਗਰਾਮ ਸਿਰਫ ਇੱਕ ਆਯੋਜਨ ਨਹੀਂ ਬਲਕਿ ਇਸ ਤੋਂ ਵਧ ਕੇ ਇੱਕ ਜ਼ਿੰਮੇਦਾਰੀ ਹੈ: ਟੋਕੀਓ ਓਲੰਪੀਅਨ ਲਾਲਰੇਮਸਿਆਮੀ


“ਅਸੀਂ ਇੱਕ ਫਿਟ ਇੰਡੀਆ ਦਾ ਨਿਰਮਾਣ ਤੱਦ ਕਰ ਸਕਦੇ ਹਨ ਜਦ ਅਸੀਂ ਜੰਕ ਫੂਡ ਦੀ ਤੁਲਨਾ ਵਿੱਚ ਪੌਸ਼ਟਿਕ ਭੋਜਨ ਨੂੰ ਚੁਣਨਾ ਸਿੱਖੀਏ”

Posted On: 21 APR 2022 6:14PM by PIB Chandigarh

ਮੈਂ ਜੰਕ-ਫੂਡ ਦੀ ਸ਼ੌਕੀਨ ਹੋਇਆ ਕਰਦੀ ਸੀ ਅਤੇ ਮੇਰੇ ਲਈ ਇੰਸਟੇਂਟ ਨੂਡਲਸ ਨੂੰ ਠੁਕਰਾ ਪਾਉਣਾ ਕਠਿਨ ਕੰਮ ਸੀ। ਲੇਕਿਨ ਇੱਹ ਹਾਕੀ ਹੀ ਸੀ ਜਿਸ ਨੇ ਮੈਨੂੰ ਜੰਕ ਫੂਡ ਦੀ ਤੁਲਨਾ ਵਿੱਚ ਪੌਸ਼ਟਿਕ ਭੋਜਨ ਨੂੰ ਚੁਣਨ ਲਈ ਪ੍ਰੇਰਿਆ ਅਤੇ ਅੱਜ ਮੈਂ ਇੱਕ ਫਿਟ ਅਤੇ ਸਿਹਤਮੰਦ ਜੀਵਨ ਜੀਉਣ ਵਿੱਚ ਵਿਸ਼ਵਾਸ ਕਰਦੀ ਹਾਂ। ਇਹ ਗੱਲ ਓਲੰਪਿਕ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਵਾਲੀ ਮਿਜ਼ੋਰਮ ਦੀ ਪਹਿਲੀ ਮਹਿਲਾ ਹਾਕੀ ਖਿਡਾਰੀ ਲਾਲਰੇਮਸਿਆਮੀ ਹਮਾਰ ਨੇ ਅੱਜ ਮਿਜ਼ੋਰਮ ਵਿੱਚ ਆਪਣੇ ਹੋਮ ਟਾਉਨ ਕੋਲਾਸਿਬ ਵਿੱਚ ‘ਮੀਟ ਦ ਚੈਂਪੀਅਨਜ਼’ ਪ੍ਰੋਗਰਾਮ ਦੇ ਦੌਰਾਨ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਹੀ।

https://ci6.googleusercontent.com/proxy/NpXc-4uOoeCiEcRwbb30rdO7X7qxWy57jiFlbxcxsTXsGlQtVTnPHVEdecr2NgmELH5MsbmK12HLYKRjOU7HyKuAqEpdWGjRSF1Vu75yfF2Jzjm3IAomNmagFg=s0-d-e1-ft#https://static.pib.gov.in/WriteReadData/userfiles/image/image001PNER.jpg

ਇਸ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ‘ਸੰਤੁਲਿਤ ਆਹਾਰ’ ਬਾਰੇ ਸ਼ੁਰੂ ਕੀਤੇ ਗਏ ਇਸ ਅਨੋਖੇ ਅਭਿਯਾਨ ਦੀ ਮੇਜਬਾਨੀ ਕਰਨ ਵਾਲੇ ਸੈਂਟ ਮਾਰੀਆ ਗੋਰੇਟੀ ਸਕੂਲ ਵਿੱਚ ਇਕੱਠੇ ਲਗਭਗ 200 ਸਕੂਲੀ ਵਿਦਿਆਰਥੀਆਂ ਦੁਆਰਾ ਇਸ 21 ਸਾਲ ਹਾਕੀ ਖਿਡਾਰੀ ਦਾ ਜੋਰਦਾਰ ਸੁਆਗਤ ਕੀਤਾ ਗਿਆ । ਪ੍ਰਧਾਨ ਮੰਤਰੀ ਨੇ ਇਸ ਨੇਕ ਵਿਚਾਰ ਦੀ ਸਰਾਹਨਾ ਕਰਦੇ ਹੋਏ ਉਨਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ‘ਮੀਟ ਦ ਚੈਂਪੀਅਨਜ਼’ ਪ੍ਰੋਗਰਾਮ ਸਿਰਫ ਇੱਕ ਆਯੋਜਨ ਨਹੀਂ ਬਲਕਿ ਇਸ ਨਾਲ ਵਧਕੇ ਇੱਕ ਜਿੰਮੇਦਾਰੀ ਹੈ ਤਾਕਿ ਮੈਂ ਦੇਸ਼ ਦੇ ਇਸ ਹਿੱਸੇ ਵਿੱਚ ਆਉਂਦੀ ਹਾਂ ਇਸ ਲਈ ਮੈਨੂੰ ਬੱਚਿਆਂ ਨੂੰ ਸਿਹਤਮੰਦ ਜੀਵਨ ਦੇ ਵੱਲ ਪ੍ਰੇਰਿਤ ਕਰਨ ਦੀ ਆਸ਼ਾ ਦੇ ਨਾਲ ਇੱਥੇ ਆਪਣੇ ਮੂਲ ਸ਼ਹਿਰ ਵਿੱਚ ਇਸ ਅਨੋਖੀ ਪਹਿਲ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ।

https://ci3.googleusercontent.com/proxy/J0kcPjHfmMiVTeBsT7ahJ6ZcDzQ8yaWMmhCDuoy1B-BoddZT6DA56NJ8dfDnLv6x0j9oN7zLsnGVQFl8PNkNSmGgAv_tqrxpe0sc9cGz3A_WRUgk7mxFpwex1Q=s0-d-e1-ft#https://static.pib.gov.in/WriteReadData/userfiles/image/image002RQP3.jpg

ਵਿਦਿਆਰਥੀਆਂ ਨੂੰ ਪੌਸ਼ਟਿਕ ਖਾਣਾ ਖਾਣ ਦੀ ਬੇਨਤੀ ਕਰਦੇ ਹੋਏ ਇਸ ਮਿਜੋ ਹਾਕੀ ਸਟਾਰ ਨੇ ਕਿਹਾ “ਅਤੇ ਅਸੀਂ ਤਦ ਹੀ ‘ਫਿਟ ਇੰਡੀਆ’ ਦਾ ਨਿਰਮਾਣ ਕਰ ਸਕਦੇ ਹਾਂ ਜਦ ਅਸੀਂ ਜੰਕ ਫੂਡ ਦੀ ਤੁਲਨਾ ਵਿੱਚ ਪੌਸ਼ਟਿਕ ਭੋਜਨ ਚੁਣੀਏ।   

https://ci3.googleusercontent.com/proxy/b-ntDQCvUiAAFvoiEVSLDqVTmJ0yBNqznbKlIncSjS9bE70fbR0zFc2oasFW2-jZ5HNfuLA5G3VVfBlEf7pza3HazLFcjh8jcowxrFFCSlAl3C34EmBayk2sbw=s0-d-e1-ft#https://static.pib.gov.in/WriteReadData/userfiles/image/image0030HSO.jpg https://ci4.googleusercontent.com/proxy/rBykqkfVoVY-aGsDMBV-XCgqW-DKqjvRmVH8KqPt63ek7OstbeI0IiC3x03d63fh9N4CnekWGpTzV-xT0x_nn1oRgx4CbL5Mu0wc4hAH-aXQWAT6JKDPwyjKNQ=s0-d-e1-ft#https://static.pib.gov.in/WriteReadData/userfiles/image/image004264E.jpg

ਬਚਪਨ ਤੋਂ ਲੈਕੇ ਇੱਕ ਐਥਲੀਟ ਦੇ ਰੂਪ ਵਿੱਚ ਉਭਰਨ ਤੱਕ ਭੋਜਨ ਸੰਬੰਧੀ ਆਪਣੀਆਂ ਆਦਤਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਭਾਰਤੀ ਹਾਕੀ ਖਿਡਾਰੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ  ਟ੍ਰੇਨਰ ਅਤੇ ਸਾਥੀਆਂ ਨੇ ਸੰਤੁਲਿਤ ਆਹਾਰ ਦੇ ਲਾਭਾਂ ਨੂੰ ਸਮਝਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਨੇ ਕੋਲਾਸਿਬ ਜਿਹੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਭਾਰਤੀ ਓਲੰਪਿਕ ਟੀਮ ਵਿੱਚ ਆਪਣਾ ਸਥਾਨ ਪੱਕਾ ਕਰਨ ਤੱਕ ਦੇ ਆਪਣੇ ਸਫਰ ਬਾਰੇ ਗੱਲ ਕੀਤੀ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਜਦੋਂ ਮੈਨੂੰ ਓਲੰਪਿਕ ਟੀਮ ਲਈ ਚੁਣਿਆ ਗਿਆ ਤਾਂ ਇਹ ਮੇਰੇ ਜੀਵਨ ਦੀ ਸਭ ਤੋਂ ਵੱਡੀ ਉਪਲਬਧੀ ਸੀ ਕਿਉਂਕਿ ਇਸ ਨਾਲ ਮੈਨੂੰ ਆਪਣੇ ਦਿਵੰਗਤ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ। ਇਹ ਕਦੀ ਨਾ ਸੋਚਣਾ ਕਿ ਮੈਂ ਆਪ ਲੋਕਾਂ ਤੋਂ ਅਲਗ ਹਾਂ। ਮੈਂ ਇੱਕ ਸਾਧਾਰਣ ਪਰਿਵਾਰਕ ਪਿਛੋਕੜ ਵਾਲੀ ਇੱਕ ਬਹੁਤ ਹੀ ਸਾਧਾਰਣ ਲੜਕੀ ਹਾਂ ਲੇਕਿਨ ਅੰਤਰ ਸਿਰਫ ਇੰਨਾ ਹੈ ਕਿ ਮੈਨੂੰ ਆਪਣੇ ਜੀਵਨ ਦੇ ਟੀਚੇ ਦੇ ਰੂਪ ਵਿੱਚ ਹਾਕੀ ਨੂੰ ਅਪਣਾਇਆ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਇਸੇ ਤਰ੍ਹਾਂ ਆਪਣੇ ਟੀਚੇ ਨੂੰ ਉਦੋਂ ਹੀ ਪਾ ਸਕਦੇ ਹੋ ਜਦ ਤੁਸੀਂ ਆਪਣੇ ਸਿਹਤ ਅਤੇ ਮਾਨਸਿਕਤਾ ਦੋਨਾਂ ਦਾ ਖਿਆਲ ਰੱਖੋ। 

https://ci5.googleusercontent.com/proxy/js-meVi0_GhS1H21dhLVT53eHpVg4Whi-_e_gZA8nOD4ke9TwKeQnxdv9wo1SfhfZuQ8ivZKFQRhJMZr-0OSuBhlAP7-esGy6rGCEB0JC_B84F6HiKdNS21FcQ=s0-d-e1-ft#https://static.pib.gov.in/WriteReadData/userfiles/image/image005HJPR.jpg

 ‘ਸੰਤੁਲਿਤ ਆਹਾਰ’ ਬਾਰੇ ਗੱਲਬਾਤ ਦੇ ਇਲਾਵਾ ਇਸ ਪ੍ਰੋਗਰਾਮ ਦੇ ਦੌਰਾਨ ਇਸ ਯੁਵਾ ਭਾਰਤੀ ਹਾਕੀ ਖਿਡਾਰੀ ਨੇ ਓਲੰਪਿਕ ਤੱਕ ਦੀ ਆਪਣੀ ਯਾਤਰਾ ਨੂੰ ਸਾਂਝਾ ਕੀਤਾ ਵਿਦਿਆਰਥੀਆਂ ਦੇ ਨਾਲ ਕੁਵਿਜ਼ ਸੈਸ਼ਨ ਵਿੱਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਦੇ ਨਾਲ ਵੌਲੀਬਾਲ ਵੀ ਖੇਡਿਆ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਵਿੱਚ ਕਾਫੀ ਜੋਸ਼ ਪੈਦਾ ਕੀਤਾ।

ਸੇਂਟ ਮਾਰੀਆ ਗੋਰੇਟੀ ਸਕੂਲ ਦੇ ਛੇਵੀਂ ਕਲਾਸ ਦੇ ਵਿਦਿਆਰਥੀ ਮਾਰਟਿਨ ਲਲਨੰਟਲੁਆਂਗਾ ਨੇ ਕਿਹਾ ਇਹ ਇੱਕ ਬੇਹਦ ਦਿਲਚਸਪ ਪ੍ਰੋਗਰਾਮ ਸੀ ਅਤੇ ਕਿਉਂਕਿ ਉਹ ਸਾਡੇ ਆਪਣੇ ਸ਼ਹਿਰ ਵਿੱਚ ਹੈ ਇਸ ਲਈ  ਉਨ੍ਹਾਂ ਦੇ ਨਾਲ ਇੰਨੀ ਨੇੜਤਾ ਨਾਲ ਗੱਲਬਾਤ ਕਰਨਾ ਸਾਡੇ ਲਈ ਗੌਰਵ ਦਾ ਪਲ ਸੀ ਮੈਨੂੰ ਵੌਲੀਬਾਲ ਖੇਡਣਾ ਪਸੰਦ ਹੈ ਅਤੇ ਇਸ ਪ੍ਰੋਗਾਰਮ ਦੇ ਬਾਅਦ ਮੈਂ ਸਮਝ ਗਿਆ ਕਿ ਸਾਨੂੰ ਫਾਸਟ ਫੂਡ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।  

ਖਾਸ ਗੱਲ ਇਹ ਹੈ ਕਿ ਇਹ ਅਨੋਖੀ ਪਹਿਲ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੁਆਰਾ ਸੰਯੁਕਤ ਰੂਪ ਤੋਂ ਆਯੋਜਿਤ ਕੀਤੀ ਜੀ ਰਹੀ ਹੈ ਅਤੇ ਇਹ ਸਰਕਾਰ ਦੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਹਿੱਸਾ ਹੈ।

*******

ਐੱਨਬੀ/ਓਏ


(Release ID: 1819075) ਵਿਜ਼ੀਟਰ ਕਾਊਂਟਰ : 180