ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਚੁਰੂ ਅਤੇ ਬਿਸ਼ਨੁਪੁਰ ਜ਼ਿਲ੍ਹਿਆਂ ਨੇ ਖੇਲੋ ਇੰਡੀਆ ਦੇ ਤਹਿਤ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਾਪਤ ਕੀਤੇ


ਪ੍ਰਧਾਨ ਮੰਤਰੀ ਪੁਰਸਕਾਰਾਂ ਵਿੱਚ ਖੇਲੋ ਇੰਡੀਆ ਨੂੰ ਸ਼ਾਮਲ ਕਰਨਾ ਦੇਸ਼ ਵਿੱਚ ਖੇਡਾਂ ਦੇ ਵਿਕਾਸ ਦੀ ਦਿਸ਼ਾ ਵਿੱਚ ਇੱਕ ਇਤਿਹਾਸਿਕ ਕਦਮ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 21 APR 2022 8:36PM by PIB Chandigarh

ਭਾਰਤ ਸਰਕਾਰ ਨੇ ਜ਼ਿਲ੍ਹਿਆਂ ਦੇ ਨਾਲ-ਨਾਲ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਕੀਤੇ ਗਏ ਅਸਾਧਾਰਣ ਅਤੇ ਨਵੀਨ ਕਾਰਜਾਂ ਨੂੰ ਸਵੀਕਾਰ ਕਰਨ ਮਾਨਤਾ ਦੇਣ ਅਤੇ ਪੁਰਸਕਾਰ ਦੇਣ ਲਈ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਦੀ ਸ਼ੁਰੂਆਤ ਕੀਤੀ ਸੀ। ਸਾਲ 2021 ਲਈ ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਪੋਸ਼ਣ ਅਭਿਯਾਨ ਵਿੱਚ ਜਲ ਭਾਗੀਦਾਰੀ ਜਾਂ ਜਨਤਾ ਦੀ ਭਾਗੀਦਾਰੀ ਨੂੰ ਪ੍ਰੋਤਸਾਹਨ, ਖੇਲੋ ਇੰਡੀਆ ਸਕੀਮ ਦੇ ਰਾਹੀਂ ਖੇਡਾਂ ਅਤੇ ਸਿਹਤ ਵਿੱਚ ਉਤਕ੍ਰਿਸ਼ਟਤਾ ਨੂੰ ਪ੍ਰੋਤਸਾਹਨ, ਪੀਐੱਮ ਸਵੈ ਨਿਧੀ ਯੋਜਨਾ ਵਿੱਚ ਡਿਜੀਟਲ ਭੁਗਤਾਨ ਅਤੇ ਸੁਸ਼ਾਸਨ ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ਦੇ ਰਾਹੀਂ ਵਿਕਾਸ, ਮਾਨਵੀ ਦਖਲਅੰਦਾਜ਼ੀ ਦੇ ਬਿਨਾ ਨਿਰਵਿਘਨ ਰੂਪ ਤੋਂ ਸੇਵਾਵਾਂ ਤੱਕ ਸਮੁੱਚੀ ਪਹੁੰਚ, ਅਤੇ ਇਨੋਵੇਸ਼ਨ ਦੀਆਂ ਸ਼੍ਰੇਣੀਆਂ ਵਿੱਚ ਸਰਕਾਰੀ ਕਰਮਚਾਰੀਆਂ ਦੇ ਅੰਸ਼ਦਾਨ ਨੂੰ ਮਾਨਤਾ ਦੇਣਾ ਹੈ।

 “ਖੇਲੋ ਇੰਡੀਆ- ਖੇਡਾਂ ਦੇ ਵਿਕਾਸ ਲਈ ਰਾਸ਼ਟਰੀ ਪ੍ਰੋਗਰਾਮ (ਖੇਲੋ ਇੰਡੀਆ ਸਕੀਮ) 2016-17 ਤੋਂ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਬਣੀ ਹੋਈ ਹੈ। ਇਸ ਦਾ ਉਦੇਸ਼ ਦੇਸ਼ ਵਿੱਚ ਖੇਡਾਂ ਦੀ ਸੱਭਿਆਚਾਰ ਨੂੰ ਸ਼ਾਮਲ ਕਰਨਾ ਅਤੇ ਖੇਡਾਂ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਨਾ ਹੈ ਜਿਸ ਵਿੱਚ ਬੱਚਿਆਂ ਅਤੇ ਨੌਜਵਾਨ ਦੇ ਸਮੁੱਚੇ ਵਿਕਾਸ, ਸਾਮੁਦਾਇਕ ਵਿਕਾਸ, ਸਮਾਜਿਕ ਏਕੀਕਰਨ, ਲੈਂਗਿਕ ਸਮਾਨਤਾ, ਸਿਹਤ ਜੀਵਨਸ਼ੈਲੀ, ਰਾਸ਼ਟਰੀ ਗੌਰਵ ਅਤੇ ਖੇਡਾਂ ਦੇ ਵਿਕਾਸ ਨਾਲ ਸੰਬੰਧਿਤ ਆਰਥਿਕ ਅਵਸਰਾਂ ਵਿੱਚ ਇਸ ਦੇ ਪ੍ਰਭਾਵ ਦੇ ਰਾਹੀਂ ਖੇਡਾਂ ਦੀਆਂ ਸਮਰੱਥਾਵਾਂ ਦਾ ਦੋਹਨ ਸੰਭਵ ਹੁੰਦਾ ਹੈ।

ਇਹ ਯੋਜਨਾ ਖੇਡਾਂ ਦੇ ਵਿਕਾਸ ਅਤੇ ਆਪਣੇ ਨਾਗਰਿਕਾਂ ਦੇ ਸਿਹਤ ਵਿੱਚ ਸੁਧਾਰ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਮਰੱਥ ਬਣਾਉਂਦੀ ਹੈ। ਇਸ ਵਿੱਚ ਖੇਡਾਂ ਦੇ ਮਹੱਤਵ ਦਾ ਪਤਾ ਚਲਦਾ ਹੈ ਜਿਸ ਦੇ ਚਲਦੇ ਯੋਜਨਾ ਨੂੰ ਪ੍ਰਧਾਨ ਮੰਤਰੀ ਪੁਰਸਕਾਰਾਂ ਦੀ ਇੱਕ ਸ਼ੇਣੀ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਸ ਵਿੱਚ ਜ਼ਿਲ੍ਹਿਆਂ ਦੇ ਸਰੀਰਿਕ ਸਿਹਤ ਖੇਡਾਂ ਦੀਆਂ ਨਵੀਆਂ ਪ੍ਰਤਿਭਾਵਾਂ ਦੀ ਪਹਿਚਾਣ ਅਤੇ ਵੱਡੇ ਮੰਚਾਂ ‘ਤੇ ਉਤਕ੍ਰਿਸ਼ਟਤਾ ਨੂੰ ਜ਼ਰੂਰੀ ਸਮਰਥਨ ਦੇਣ ਦੇ ਉਦੇਸ਼ ਨਾਲ ਗੰਭੀਰ ਯਤਨਾਂ ਨੂੰ ਪ੍ਰੋਤਸਾਹਨ ਮਿਲੇਗਾ।

ਵਿਜੇਤਾਵਾਂ ਨੂੰ ਵਧਾਈ ਦਿੰਦੇ ਹੋਏ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਇਹ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਲਈ ਗਰਵ ਦਾ ਵਿਸ਼ਾ ਹੈ ਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਪੁਰਸਕਾਰਾਂ ਦੇ ਰਾਹੀਂ ਸਰਕਾਰੀ ਕਰਮਚਾਰੀਆਂ ਦੇ ਅੰਸ਼ਦਾਨ ਨੂੰ ਮਾਨਤਾ ਦੇਣ ਲਈ ਕੁਝ ਅਹਿਮ ਖੇਤਰਾਂ ਵਿੱਚੋਂ ਇੱਕ ਦੇ ਰੂਪ ਵਿੱਚ ਖੇਲੋ ਇੰਡੀਆ ਸਕੀਮ ਦੀ ਚੋਣ ਕੀਤੀ ਹੈ। ਪੀਐੱਮ ਦੇ ਪੁਰਸਕਾਰਾਂ ਵਿੱਚ ਖੇਲੋ ਇੰਡੀਆ ਨੂੰ ਸ਼ਾਮਲ ਕਰਨਾ ਦੇਸ਼ ਵਿੱਚ ਖੇਡਾਂ ਦੇ ਵਿਕਾਸ ਦੇ ਲਿਹਾਜ ਤੋਂ ਇੱਕ ਇਤਿਹਾਸਿਕ ਕਦਮ ਹੈ।

ਪੁਰਸਕਾਰਾਂ ਨਾਲ ਨਾਗਰਿਕਾਂ ਦੇ ਸਿਹਤ ਨੂੰ ਪ੍ਰੋਤਸਾਹਨ ਦੇਣ ਲਈ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਦੀਆਂ ਉਪਲਬਧੀਆਂ ਖੇਡਾਂ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ , ਖੇਡਾਂ ਅਤੇ ਸਰੀਰਿਕ ਸਿਹਤ ਵਿੱਚ ਉਤਕ੍ਰਿਸ਼ਟਤਾ ਲਿਆਉਣ ਦੇ ਯਤਨਾਂ ਨੂੰ ਮਾਨਤਾ ਦੇਣ ਦੀ ਯੋਜਨਾ ਹੈ ਜਿਸ ਵਿੱਚ ਖੇਡਾਂ ਦੇ ਪੂਰੇ ਈਕੋਸਿਸਟਮ ਵਿੱਚ ਸੁਧਾਰ ਹੋਵੇਗਾ।

ਪ੍ਰਧਾਨ ਮੰਤਰੀ ਪੁਰਸਕਾਰ ਲਈ ਦੇਸ਼ ਦਾ ਹਰ ਜ਼ਿਲ੍ਹਾ ਐਪਲੀਕੇਸ਼ਨ ਦੇ ਸਕਦਾ ਸੀ ਅਤੇ ਖੇਲੋ ਇੰਡੀਆ ਸ਼੍ਰੇਣੀ ਵਿੱਚ 183 ਐਪਲੀਕੇਸ਼ਨ ਮਿਲੀਆ ਸਨ। ਖੇਡ ਇਨਫ੍ਰਾਸਟ੍ਰਕਚਰ/ਖੇਡ ਦੇ ਮੈਦਾਨ ਵਿਕਾਸ, ਖੇਡ ਅਤੇ ਸਿਹਤ ਵਿੱਚ ਭਾਗੀਦਾਰੀ ਦੇ ਵਿਆਪਕ ਮਾਨਦੰਡਾਂ ‘ਤੇ ਹਰ ਜ਼ਿਲ੍ਹੇ ਦਾ ਮੁਲਾਂਕਣ ਕੀਤਾ ਗਿਆ। ਨਾਲ ਹੀ ਇੱਕ ਗਹਿਨ ਅਤੇ ਸਾਵਧਾਨੀਪੂਰਨ ਮੁਲਾਂਕਣ ਪ੍ਰਕਿਰਿਆ ਦੇ ਰਾਹੀਂ ਵਿਜੇਤਾ ਜ਼ਿਲ੍ਹੇ ਦੇ ਰੂਪ ਵਿੱਚ ਉਭਰਿਆ ਅਤੇ ਮਣੀਪੁਰ ਦਾ ਬਿਸ਼ਣੁਪੂਰ ਦੂਜੇ ਪਾਏਦਾਨ ‘ਤੇ ਰਿਹਾ।

ਚੁਰੂ ਅਤੇ ਬਿਸ਼ਣੁਪੁਰ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਅੱਜ ਸਵੇਰੇ ਵਿਗਿਆਨ ਭਵਨ ਵਿੱਚ ਹੋਏ ਇੱਕ ਸ਼ਾਨਦਾਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਹੱਥੋਂ ਪੁਰਸਕਾਰ ਗ੍ਰਹਿਣ ਕੀਤਾ।

*******

ਐੱਨਬੀ/ਓਏ



(Release ID: 1819072) Visitor Counter : 129


Read this release in: English , Urdu , Hindi , Manipuri