ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਬਿਜਲੀ ਮੰਤਰੀ ਨੇ ਫਿਨਲੈਂਡ ਦੇ ਅਰਥਿਕ ਮਾਮਲਿਆਂ ਦੇ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਆਰਈ ਖੇਤਰ ਵਿੱਚ ਭਾਰਤ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਇਆ
Posted On:
20 APR 2022 6:08PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ (ਐੱਨਆਰਈ) ਮੰਤਰੀ ਸ਼੍ਰੀ. ਆਰ ਕੇ ਸਿੰਘ ਨੇ ਫਿਨਲੈਂਡ ਦੇ ਅਰਥਿਕ ਮਾਮਲਿਆਂ ਦੇ ਮੰਤਰੀ ਸ਼੍ਰੀ ਮੀਕਾ ਲਿੰਟਿਲਾ ਨਾਲ ਅੱਜ ਨਵੀਂ ਦਿੱਲੀ ਵਿੱਚ ਮੁਲਾਕਾਤ ਕੀਤੀ।

ਸ਼੍ਰੀ ਆਰ.ਕੇ. ਸਿੰਘ ਨੇ ਆਰਈ ਖੇਤਰ ਵਿੱਚ ਭਾਰਤ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਭਾਰਤ ਇੱਕਮਾਤਰ ਜੀ20 ਦੇਸ਼ ਅਤੇ ਵੱਡੀ ਅਰਥਵਿਵਸਥਾ ਹੈ ਜਿਸ ਨੇ ਪੇਰਿਸ ਸਮਝੌਤੇ ਦੇ ਅਨੁਸਾਰ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਦੇ ਅਨੁਰੂਪ ਲਗਾਤਾਰ ਆਪਣੀ ਕਾਰਵਾਈ ਕੀਤੀ ਹੈ। ਸ਼੍ਰੀ ਸਿੰਘ ਨੇ ਫਿਨਲੈਂਡ ਦੇ ਵਪਾਰ ਉਦਯੋਗ ਨਾਲ ਭਾਰਤ ਵਿੱਚ ਆਰਈ ਖੇਤਰ ਦੇ ਅਵਸਰਾਂ ‘ਤੇ ਸਹਿਯੋਗੀ ਅਤੇ ਕੰਮ ਕਰਨ ਦਾ ਸੱਦਾ ਦਿੱਤਾ।
ਦੋਨਾਂ ਮੰਤਰੀਆਂ ਨੇ ਵਿਸ਼ੇਸ਼ ਰੂਪ ਤੋਂ ਊਰਜਾ ਦੇ ਖੇਤਰ ਵਿੱਚ ਫਿਨਲੈਂਡ ਅਤੇ ਭਾਰਤ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ਅਤੇ ਮਜਬੂਤ ਕਰਨ ਦੀਆਂ ਜ਼ਰੂਰਤਾਂ ‘ਤੇ ਬਲ ਦਿੱਤਾ।
ਫਿਨਲੈਂਡ ਦੇ ਵੱਲੋਂ ਸਮਰੱਥ ਹਰਿਤ ਹਾਈਡ੍ਰੋਜਨ/ਹਰਿਤ ਅਮੋਨੀਆ ਉਤਪਾਦਨ, ਇਸ ਦੇ ਭੰਡਾਰਣ, ਟ੍ਰਾਂਸਪੋਰਟੇਸ਼ਨ ਖੇਤਰ ਵਿੱਚ ਉਨ੍ਹਾਂ ਦੇ ਉਪਯੋਗ, ਬੈਟਰੀਆਂ ਦੇ ਰੀਸਾਈਕਲਿੰਗ , ਸਮਾਰਟ ਮੀਟਰਿੰਗ ਸਾਫਟਵੇਅਰ ਆਦਿ ਦੇ ਖੇਤਰ ਵਿੱਚ ਨਾਲ-ਨਾਲ ਕੰਮ ਕਰਨ ਤੋਂ ਲੈ ਕੇ ਭਾਰਤ ਦੇ ਨਾਲ ਸਹਿਯੋਗ ਕਰਨ ਵਿੱਚ ਆਪਣੀ ਦਿਲਚਸਪੀ ਦਿਖਾਈ।
************
ਐੱਨਜੀ/ਆਈਜੀ
(Release ID: 1818810)
Visitor Counter : 122