ਨੀਤੀ ਆਯੋਗ

ਨੀਤੀ ਆਯੋਗ ਨੇ ਹਿਤਧਾਰਕਾਂ ਦੇ ਸੁਝਾਵਾਂ ਲਈ ਬੈਟਰੀ ਅਦਲਾ-ਬਦਲੀ ਨੀਤੀ ਦਾ ਡ੍ਰਾਫਟ ਜਾਰੀ ਕੀਤਾ

Posted On: 21 APR 2022 10:45AM by PIB Chandigarh

ਗਲਾਸਗੋ  ਵਿੱਚ ਕੌਪ-26 ਸ਼ਿਖਰ ਸੰਮੇਲਨ ਦੇ ਦੌਰਾਨ, ਭਾਰਤ ਨੇ ਕਾਰਬਨ ਨਿਕਾਸੀ ਨੂੰ 45% ਤੱਕ ਘੱਟ ਕਰਨ, 2030 ਤੱਕ ਨੌਨ-ਫੌਸਿਲ ਊਰਜਾ ਸਮਰੱਥਾ ਨੂੰ 500 ਗੀਗਾਵਾਟ ਤੱਕ ਲੈ ਜਾਣ, 2030 ਤੱਕ ਊਰਜਾ ਜ਼ਰੂਰਤਾਂ ਦਾ 50% ਅਖੁੱਟ ਊਰਜਾ ਤੋਂ ਪੂਰਾ ਕਰਨ ਅਤੇ ਅੰਤ ਵਿੱਚ 2070 ਤੱਕ ਨੈਟ ਜ਼ੀਰੋ ਟੀਚਾ ਹਾਸਿਲ ਕਰਨ ਲਈ ਪ੍ਰਤਿਬੱਧਤਾ ਵਿਅਕਤ ਕੀਤੀ ਸੀ। ਕਾਰਬਨ ਡਾਈ-ਆਕਸਾਈਡ ਨਿਕਾਸੀ ਦਾ ਪ੍ਰਮੁੱਖ ਹਿੱਸਾ ਸੜਕ ਟ੍ਰਾਂਸਪੋਰਟ ਖੇਤਰ ਵਿੱਚ ਆਉਂਦਾ ਹੈ ਜਿਸ ਵਿੱਚ ਬਰੀਕ ਕਣਾਂ ਦੇ ਨਿਕਾਸ ਦਾ ਇੱਕ-ਤਿਹਾਈ ਸ਼ਾਮਲ ਹੁੰਦਾ ਹੈ।

ਟ੍ਰਾਂਸਪੋਰਟ ਖੇਤਰ ਵਿੱਚ ਕਾਰਬਨ ਨਿਕਾਸੀ ਨੂੰ ਘੱਟ ਕਰਨ ਲਈ ਬਿਜਲੀ ਚਾਲਿਤ ਵਾਹਨਾਂ ਦੇ ਉਪਯੋਗ ਸਹਿਤ ਸਵੱਛ ਟ੍ਰਾਂਸਪੋਰਟ ਸਿਸਟਮ ਨੂੰ ਅਪਣਾਉਣਾ ਜ਼ਰੂਰੀ ਹੈ। ਨਵੇਂ ਵਿਵਸਾਇਕ ਸਮਾਧਾਨ, ਉਪਯੁਕਤ ਤਕਨੀਕ ਅਤੇ ਸਮਰਥਨ ਦੇਣ ਵਾਲੇ ਬੁਨਿਆਦੀ ਢਾਂਚੇ ਦੇ ਨਾਲ ਬਿਜਲੀ-ਚਾਲਿਤ ਟ੍ਰਾਂਸਪੋਰਟ ਵਿਵਸਥਾ ਇਨ੍ਹਾਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦਾ ਇੱਕ ਵਿਵਹਾਰਿਕ ਵਿਕਲਪ ਹੋ ਸਕਦੀ ਹੈ। 

ਕਈ ਸਹਾਇਕ ਪਹਿਲਾਂ ਨੂੰ ਲਾਗੂ ਕੀਤਾ ਗਿਆ ਹੈ ਜਿਵੇਂ ਭਾਰਤ ਵਿੱਚ ਬਿਜਲੀ-ਚਾਲਿਤ (ਹਾਈਬ੍ਰਿਡ) ਵਾਹਨਾਂ ਨੂੰ ਤੇਜ਼ੀ ਨਾਲ ਅਪਣਾਉਣਾ ਅਤੇ ਇਨ੍ਹਾਂ ਦਾ ਨਿਰਮਾਣ(ਫੇਮ)1 ਅਤੇ II, ਨੈਸ਼ਨਲ ਪ੍ਰੋਗਰਾਮ ਤੇ ਐਡਵਾਂਸਡ ਸੈੱਲ (ਏਸੀਸੀ) ਬੈਟਰੀ ਸਟੋਰੇਜ (ਐੱਨਪੀਏਸੀਸੀ)ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ (ਪੀਐੱਲਆਈ) ਯੋਜਨਾ, ਸਵਦੇਸ਼ੀ ਬੈਟਰੀ ਨਿਰਮਾਣ ਸਮਰੱਥਾ ਨੂੰ ਹੁਲਾਰਾ ਦੇਣਾ ਆਦਿ। ਰਾਜ ਸਰਕਾਰਾਂ ਈਵੀ ਅਪਣਾਉਣ ਨੂੰ ਹੁਲਾਰਾ ਦੇਣ ਲਈ ਪੂਰਕ ਨੀਤੀਆਂ ਵਿਕਸਿਤ ਕਰ ਰਹੀਆਂ ਹਨ।

ਭਾਰਤ ਦੇ ਈ-ਮੋਬਿਲਿਟੀ ਵਿੱਚ ਦੋ-ਪਹੀਆ (2 ਡਬਲਿਊ) ਅਤੇ ਤਿੰਨ ਪਹੀਆ (3 ਡਬਲਿਊ) ਵਾਹਨਾਂ ਦੁਆਰਾ ਪ੍ਰਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ। ਸਾਰੇ ਨਿਜੀ ਵਾਹਨਾਂ ਵਿੱਚ ਦੋ-ਪਹੀਆ ਦੀ ਹਿੱਸੇਦਾਰੀ 70-80% ਹੈ ਜਦਕਿ ਤਿੰਨ-ਪਹੀਆ ਵਾਹਨ ਸ਼ਹਿਰਾਂ ਵਿੱਚ ਅੰਤਿਮ ਮੰਜ਼ਿਲ ਤੱਕ ਪਹੁੰਚਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਈਵੀ ਦੀ ਅਗ੍ਰਿਮ ਲਾਗਤ ਆਮ ਤੌਰ ‘ਤੇ ਅੰਤਰਿਕ ਵਾਹਨ ਇੰਜਨ (ਆਈਸੀਈ) ਦੀ ਤੁਲਨਾ ਵਿੱਚ ਅਧਿਕ ਹੁੰਦੀ ਹੈ ਲੇਕਿਨ ਇਸ ਦੀ ਸੰਚਾਲਨ ਅਤੇ ਰੱਖ-ਰਖਾਵ ਲਾਗਤ ਘੱਟ ਹੁੰਦੀ ਹੈ ਜਿਸ ਵਿੱਚ ਬਿਜਲੀ-ਚਾਲਿਤ ਵਾਹਨਾਂ ਦੀ ਕੁੱਲ ਲਾਗਤ ਆਈਸੀਈ ਵਾਹਨਾਂ ਦੀ ਕੁੱਲ ਲਾਗਤ ਦੇ ਲਗਭਗ ਬਰਾਬਰ ਹੋ ਜਾਂਦੀ ਹੈ।

ਬੈਟਰੀ ਅਦਲਾ-ਬਦਲੀ ਇੱਕ ਵਿਕਲਪ ਹੈ ਜਿਸ ਦੇ ਤਹਿਤ ਚਾਰਜ ਕੀਤੀ ਗਈ ਬੈਟਰੀ ਲਈ ਚਾਰਜ ਖਤਮ ਹੋ ਚੁੱਕੀ ਬੈਟਰੀ ਨੂੰ ਬਦਲਿਆ ਜਾਂਦਾ ਹੈ। ਬੈਟਰੀ ਅਦਲਾ-ਬਦਲੀ ਵਾਹਨ ਅਤੇ ਈਂਧਨ (ਇਸ ਸੰਦਰਭ ਵਿੱਚ ਬੈਟਰੀ) ਨੂੰ ਅਲਗ ਕਰ ਦਿੰਦੀ ਹੈ ਅਤੇ ਇਸ ਪ੍ਰਕਾਰ ਵਾਹਨਾਂ ਦੀ ਅਗ੍ਰਿਮ ਲਾਗਤ ਨੂੰ ਘੱਟ ਕਰਦੀ ਹੈ। ਬੈਟਰੀ ਅਦਲਾ-ਬਦਲੀ ਲੋਕਪ੍ਰਿਯ ਰੂਪ ਵਿੱਚ 2 ਅਤੇ 5 ਪਹੀਆ ਜਿਹੇ ਛੋਟੇ ਵਾਹਨਾਂ ਲਈ ਉਪਯੋਗ ਕੀਤੀ ਜਾਂਦੀ ਹੈ ਜਿਨ੍ਹਾਂ ਵਿੱਚ ਛੋਟੀ ਬੈਟਰੀ ਹੁੰਦੀ ਹੈ ਅਤੇ ਜਿਨ੍ਹਾਂ ਦਾ ਹੋਰ ਵਾਹਨਾਂ ਦੀ ਤੁਲਨਾ ਵਿੱਚ ਅਦਲਾ-ਬਦਲੀ ਕਰਨਾ ਆਸਾਨ ਹੁੰਦਾ ਹੈ।  

ਹੋਰ ਵਾਹਨਾਂ ਵਿੱਚ ਬੈਟਰੀ ਅਦਲਾ-ਬਦਲੀ, ਮਸ਼ੀਨ ਦੇ ਉਪਯੋਗ ਨਾਲ ਕੀਤੀ ਜਾ ਸਕਦੀ ਹੈ। ਚਾਰਜ ਕਰਨ ਦੀ ਤੁਲਨਾ ਵਿੱਚ ਬੈਟਰੀ ਅਦਲਾ-ਬਦਲੀ ਤਿੰਨ ਪ੍ਰਮੁੱਖ ਲਾਭ ਪ੍ਰਦਾਨ ਕਰਦੀ ਹੈ : ਇਹ ਸਮਾਂ, ਸਥਾਨ ਅਤੇ ਲਾਗਤ ਪ੍ਰਭਾਵੀ ਹੈ, ਸ਼ਰਤ ਇਹ ਹੈ ਕਿ ਹਰੇਕ ਅਦਲਾ-ਬਦਲੀ ਕੀਤੀ ਜਾਣ ਵਾਲੀ ਬੈਟਰੀ ਸਰਗਰਮ ਰੂਪ ਤੋਂ ਉਪਯੋਗ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਬੈਟਰੀ ਅਦਲਾ-ਬਦਲੀ ‘ਬੈਟਰੀ ਇੱਕ ਸੇਵਾ ਦੇ ਰੂਪ ਵਿੱਚ’ ਜਿਹੇ ਇਨੋਵੇਸ਼ਨ ਅਤੇ ਸਥਾਈ ਵਪਾਰ ਮਾਡਲ ਦਾ ਅਵਸਰ ਪ੍ਰਦਾਨ ਕਰਦੀ ਹੈ।

ਵੱਡੇ ਪੈਮਾਨੇ ‘ਤੇ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਲਈ ਸ਼ਹਿਰੀ ਖੇਤਰਾਂ ਵਿੱਚ ਜਗ੍ਹਾ ਦੀ ਕਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਣਯੋਗ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ 2022-23 ਵਿੱਚ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਈਵੀ ਈਕੋਸਿਸਟਮ ਦੀ ਕੁਸ਼ਲਤਾ ਵਿੱਚ ਸੁਧਾਰ ਲਈ ਬੈਟਰੀ ਅਦਲਾ-ਬਦਲੀ ਨੀਤੀ ਅਤੇ ਵੱਖ-ਵੱਖ ਸ਼੍ਰੇਣੀਆਂ ਲਈ ਆਪਸੀ ਸੰਚਾਲਨ-ਯੋਗ ਮਾਨਕਾਂ ਨੂੰ ਪੇਸ਼ ਕਰੇਗੀ।

ਨੀਤੀ ਆਯੋਗ ਨੇ ਫਰਵਰੀ 2022 ਵਿੱਚ ਬੈਟਰੀ ਅਦਲਾ-ਬਦਲੀ ਦੇ ਸੰਦਰਭ ਵਿੱਚ ਇੱਕ ਮਜ਼ਬੂਤ ਅਤੇ ਵਪਾਰ ਨੀਤੀ ਦੀ ਰੂਪਰੇਖਾ ਤਿਆਰ ਕਰਨ ਲਈ ਅੰਤਰ-ਮੰਤਰਾਲੀ ਚਰਚਾ ਦਾ ਆਯੋਜਨ ਕੀਤਾ ਸੀ। ਨੀਤੀ ਆਯੋਗ ਨੇ ਡ੍ਰਾਫਟ ਤਿਆਰ ਕਰਨ ਤੋਂ ਪਹਿਲੇ ਹਿਤਧਾਰਕਾਂ ਦੇ ਵੱਖ-ਵੱਖ ਸਮੂਹਾਂ ਜਿਵੇਂ ਬੈਟਰੀ ਅਦਲਾ-ਬਦਲੀ ਸੰਚਾਲਕ, ਬੈਟਰੀ, ਨਿਰਮਾਤਾ, ਵਾਹਨ ਓਈਐੱਮ, ਵਿੱਤੀ ਸੰਸਥਾਨ, ਸੀਐੱਸਓ, ਥਿੰਕ ਟੈਂਕ ਅਤੇ ਹੋਰ ਮਾਹਰਾਂ ਦੇ ਨਾਲ ਵਿਆਪਕ ਚਰਚਾ ਕੀਤੀ ਸੀ।  

ਉਚਿਤ ਵਿਚਾਰ-ਵਟਾਂਦਰਾ ਅਤੇ ਸੰਬੰਧਿਤ ਹਿਤਧਾਰਕਾਂ ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਇਨਪੁੱਟ ‘ਤੇ ਵਿਚਾਰ ਕਰਨ ਦੇ ਬਾਅਦ ਨੀਤੀ ਆਯੋਗ ਨੇ ਬੈਟਰੀ ਅਦਲਾ-ਬਦਲੀ ਨੀਤੀ ਦਾ ਡ੍ਰਾਫਟ ਤਿਆਰ ਕੀਤਾ ਹੈ। ਤੁਸੀਂ ਨਿਮਨ ਲਿੰਕ ‘ਤੇ ਜਾ ਕੇ ਬੈਟਰੀ ਅਦਲਾ-ਬਦਲੀ ਨੀਤੀ ਦੇ ਡ੍ਰਾਫਟ ਦੀ ਸਮੀਖਿਆ ਕਰ ਸਕਦੇ ਹੋ:

https://www.niti.gov.in/sites/default/files/2022-04/20220420

 

 

ਸਾਰੇ ਹਿਤਧਾਰਕਾਂ ਨੂੰ ਤਾਕੀਦ ਹੈ ਕਿ ਉਹ ਆਪਣੇ ਸੁਝਾਅ 5 ਜੂਨ, 2022 ਤੱਕ ਪੇਸ਼ ਕਰ ਦੇਣ। ਤੁਸੀਂ ਆਪਣੇ ਵਿਚਾਰ ਨਿਮਨ ‘ਤੇ ਕਲਿਕ ਕਰਕੇ ਗੂਗਲ ਫਾਰਮ ਵਿੱਚ ਜਮ੍ਹਾਂ ਕਰ ਸਕਦੇ ਹਨ।

*********

ਐੱਲਪੀ(Release ID: 1818803) Visitor Counter : 190