ਰੱਖਿਆ ਮੰਤਰਾਲਾ
ਸਰਕਾਰ ਨੇ ਲੈਫਟੀਨੈਂਟ ਜਨਰਲ ਮਨੋਜ ਸੀ ਪਾਂਡੇ ਨੂੰ ਅਗਲਾ ਥਲ ਸੈਨਾ ਚੀਫ ਨਿਯੁਕਤ ਕੀਤਾ
Posted On:
18 APR 2022 7:25PM by PIB Chandigarh
ਵਰਤਮਾਨ ਵਿੱਚ ਸੈਨਾ ਦੇ ਵਾਈਸ ਚੀਫ ਆਵ੍ ਆਰਮੀ ਸਟਾਫ ਲੈਫਟੀਨੈਂਟ ਜਨਰਲ ਮਨੋਜ ਸੀ ਪਾਂਡੇ ਨੂੰ ਸਰਕਾਰ ਨੇ ਅਗਲਾ ਚੀਫ ਆਵ੍ ਆਰਮੀ ਸਟਾਫ ਨਿਯੁਕਤ ਕੀਤਾ ਹੈ। ਇਸ ਅਹੁਦੇ ‘ਤੇ ਉਨ੍ਹਾਂ ਦੀ ਨਿਯੁਕਤੀ 30 ਅਪ੍ਰੈਲ, 2022 ਦੀ ਦੁਪਹਿਰ ਤੋਂ ਪ੍ਰਭਾਵੀ ਹੋਵੇਗੀ। 06 ਮਈ, 1962 ਨੂੰ ਜਨਮੇ ਲੈਫਟੀਨੈਂਟ ਜਨਰਲ ਮਨੋਜ ਸੀ ਪਾਂਡੇ ਨੂੰ 24 ਦਸੰਬਰ, 1982 ਨੂੰ ਭਾਰਤੀ ਸੈਨਾ ਦੀ ਕੌਰ ਆਵ੍ ਇੰਜੀਨਿਅਰਸ (ਦ ਬੰਬੇ ਸੈਪਰਸ) ਵਿੱਚ ਕਮੀਸ਼ਨ ਦਿੱਤਾ ਗਿਆ ਸੀ। 39 ਸਾਲਾਂ ਤੋਂ ਅਧਿਕ ਸਮੇਂ ਦੀ ਆਪਣੀ ਲੰਬੀ ਅਤੇ ਵਿਸ਼ੇਸ਼ ਸੇਵਾ ਮਿਆਦ ਦੇ ਦੌਰਾਨ ਸ਼੍ਰੀ ਮਨੋਜ ਸੀ ਪਾਂਡੇ ਨੇ ਵੱਖ-ਵੱਖ ਕਮਾਨਾਂ, ਅਧਿਕਾਰੀ ਅਹੁਦੇ ਅਤੇ ਸਿਖਲਾਈ ਸੰਬੰਧੀ ਨਿਯੁਕਤੀਆਂ ‘ਤੇ ਕੰਮ ਕੀਤਾ ਹੈ।
ਲੈਫਟੀਨੈਂਟ ਜਨਰਲ ਮਨੋਜ ਸੀ ਪਾਂਡੇ ਨੇ ਆਪਣੀ ਕਮਾਨ ਦੀਆਂ ਨਿਯੁਕਤੀਆਂ ਦੇ ਦੌਰਾਨ ਪੱਛਮੀ ਯੁੱਧ ਖੇਤਰ ਵਿੱਚ ਇੱਕ ਇੰਜੀਨਿਅਰ ਬ੍ਰਿਗੇਡ ਦੀ ਕਮਾਨ ਸੰਭਾਲੀ ਹੈ ਉਨ੍ਹਾਂ ਨੇ ਹਮਲਾਵਾਰ ਫੌਜੀ ਦਸਤੇ ਦੇ ਨਾਲ ਕੰਮ ਕੀਤਾ ਅਤੇ ਇਸ ਦੇ ਇਲਾਵਾ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ ਇੱਕ ਪੈਦਲ ਬ੍ਰਿਗੇਡ ਦੇ ਨਾਲ ਉਨ੍ਹਾਂ ਦੀ ਸੇਵਾਵਾਂ ਵੀ ਸ਼ਾਮਲ ਹਨ। ਸ਼੍ਰੀ ਮਨੋਜ ਸੀ ਪਾਂਡੇ ਦੀ ਹੋਰ ਮਹੱਤਵਪੂਰਨ ਕਮਾਂਡ ਨਿਯੁਕਤੀਆਂ ਵਿੱਚ ਪੱਛਮੀ ਲਦਾਖ ਦੇ ਉਚਾਈ ਵਾਲੇ ਖੇਤਰ ਵਿੱਚ ਇੱਕ ਮਾਉਂਟੇਨ ਡਿਵੀਜਨ ਅਤੇ ਐੱਲਏਸੀ ਦੇ ਨਾਲ ਅਤੇ ਪੂਰਬੀ ਕਮਾਨ ਦੇ ਕਾਉਂਟਰ ਇਨਸਰਜੈਸੀ ਓਪਰੇਸ਼ਨ ਖੇਤਰ ਵਿੱਚ ਇੱਕ ਕੋਰ ਦੀ ਕਮਾਨ ਸੰਭਾਲੀ।
ਲੈਫਟੀਨੈਂਟ ਜਨਰਲ ਦੇ ਰੈਂਕ ‘ਤੇ ਮਨੋਜ ਸੀ ਪਾਂਡੇ ਅੰਡੇਮਾਨ ਅਤੇ ਨਿਕੋਬਾਰ ਕਮਾਨ ਦੇ ਕਮਾਂਡਰ-ਇਨ-ਚੀਫ ਅਤੇ ਕੋਲਕਾਤਾ ਵਿੱਚ ਪੂਰਬੀ ਕਮਾਨ ਦੇ ਜੀਓਸੀ-ਇਨ-ਸੀ ਦੇ ਅਹੁਦੇ ‘ਤੇ ਸੇਵਾ ਕਰ ਰਹੇ ਹਨ ਅਤੇ ਇਹ ਉਨ੍ਹਾਂ ਦੀ ਸੈਨਾ ਦੇ ਵਾਈਸ ਚੀਫ ਆਵ੍ ਆਰਮੀ ਸਟਾਫ ਦੇ ਰੂਪ ਵਿੱਚ ਕਾਰਜ ਹੋਣ ਤੋਂ ਪਹਿਲਾ ਦੀਆਂ ਮਹੱਤਵਪੂਰਨ ਨਿਯੁਕਤੀਆਂ ਹਨ।
ਲੈਫਟੀਨੈਂਟ ਜਨਰਲ ਮਨੋਜ ਸੀ ਪਾਂਡੇ ਰਾਸ਼ਟਰੀ ਰੱਖਿਆ ਅਕਾਦਮੀ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਨ੍ਹਾਂ ਨੇ ਕੇਮਬਰਲੀ (ਯੂਕੇ) ਦੇ ਸਟਾਫ ਕਾਲਜ, ਮਹੂ ਦੇ ਆਰਮੀ ਵਾਰ ਕਾਲਜ ਅਤੇ ਨਵੀਂ ਦਿੱਲੀ ਵਿੱਚ ਰਾਸ਼ਟਰੀ ਰੱਖਿਆ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ।
ਲੈਫਟੀਨੈਂਟ ਜਨਰਲ ਮਨੋਜ ਸੀ ਪਾਂਡੇ ਨੂੰ ਉਨ੍ਹਾਂ ਦੀ ਉਤਕ੍ਰਿਸ਼ਟ ਸੇਵਾ ਲਈ ਪਰਮ ਵਿਸ਼ੇਸ਼ ਸੇਵਾ ਮੈਡਲ ਅਤਿ ਵਿਸ਼ੇਸ਼ ਸੇਵਾ ਮੈਡਲ ਅਤੇ ਵਿਸ਼ੇਸ਼ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
**********
Nampi/Savvy
(Release ID: 1818124)
Visitor Counter : 174